ਮੰਤਰੀ ਮੰਡਲ
ਕੇਂਦਰੀ ਕੈਬਨਿਟ ਨੇ ਪੁਣੇ ਮੈਟਰੋ ਫੇਜ਼ -1 ਪ੍ਰੋਜੈਕਟ ਦੇ ਸਵਾਰਗੇਟ ਤੋਂ ਕਟਰਾਜ ਤੱਕ ਦੱਖਣ ਦੀ ਤਰਫ਼ 5.46 ਕਿਲੋਮੀਟਰ ਵਿਸਤਾਰ ਨੂੰ ਮਨਜ਼ੂਰੀ ਦੇ ਦਿੱਤੀ
ਪ੍ਰੋਜੈਕਟ ਦੀ ਕੁੱਲ ਲਾਗਤ 2954.53 ਕਰੋੜ ਰੁਪਏ ਹੋਵੇਗੀ ਅਤੇ ਇਸ ਦਾ ਸੰਚਾਲਨ 2029 ਤੱਕ ਸ਼ੁਰੂ ਹੋ ਜਾਵੇਗਾ
Posted On:
16 AUG 2024 8:18PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਪੁਣੇ ਮੈਟਰੋ ਫੇਜ਼-1 ਪ੍ਰੋਜੈਕਟ ਦੀ ਮੌਜੂਦਾ ਪੀਸੀਐੱਮਸੀ-ਸਵਾਰਗੇਟ ਮੈਟਰੋ ਲਾਇਨ (PCMC-Swargate Metro Line) ਦੇ ਸਵਾਰਗੇਟ ਤੋਂ ਕਟਰਾਜ ਅੰਡਰਗ੍ਰਾਊਂਡ ਲਾਇਨ ਵਿਸਤਾਰ (Swargate to Katraj Underground Line Extension) ਨੂੰ ਮਨਜ਼ੂਰੀ ਦੇ ਦਿੱਤੀ। ਇਸ ਨਵੇਂ ਵਿਸਤਾਰ ਨੂੰ ਲਾਇਨ-l ਬੀ ਐਕਸਟੈਂਸ਼ਨ (Line-l B extension) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਇਹ 5.46 ਕਿਲੋਮੀਟਰ ਤੱਕ ਫੈਲਿਆ ਹੋਵੇਗਾ ਅਤੇ ਇਸ ਵਿੱਚ ਤਿੰਨ ਅੰਡਰਗ੍ਰਾਊਂਡ ਸਟੇਸ਼ਨ ਸ਼ਾਮਲ ਹੋਣਗੇ, ਜੋ ਮਾਰਕਿਟ ਯਾਰਡ, ਬਿਬਵੇਵਾੜੀ, ਬਾਲਾਜੀ ਨਗਰ, ਅਤੇ ਕਟਰਾਜ ਉਪਨਗਰਾਂ (Market Yard, Bibwewadi, Balaji Nagar, and the Katraj suburbs) ਜਿਹੇ ਪ੍ਰਮੁੱਖ ਖੇਤਰਾਂ ਨੂੰ ਜੋੜਨਗੇ।
ਪੁਣੇ ਵਿੱਚ ਨਿਰਵਿਘਨ ਕਨੈਕਟਿਵਿਟੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਹ ਪ੍ਰੋਜੈਕਟ ਫਰਵਰੀ, 2029 ਤੱਕ ਪੂਰਾ ਹੋਣ ਵਾਲਾ ਹੈ।
ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 2954.53 ਕਰੋੜ ਰੁਪਏ ਹੈ, ਜਿਸ ਵਿੱਚ ਦੁਵੱਲੀਆਂ ਏਜੰਸੀਆਂ (bilateral agencies) ਆਦਿ ਦੇ ਯੋਗਦਾਨ ਦੇ ਨਾਲ-ਨਾਲ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਦੁਆਰਾ ਸਮਾਨ ਰੂਪ ਨਾਲ ਧਨਰਾਸ਼ੀ ਸਾਂਝੀ ਕੀਤੀ ਜਾਵੇਗੀ।
ਇਹ ਵਿਸਤਾਰ ਸਵਾਰਗੇਟ ਮਲਟੀਮੋਡਲ ਹੱਬ (Swargate Multimodal Hub) ਨਾਲ ਜੋੜਿਆ ਜਾਵੇਗਾ, ਜਿਸ ਵਿੱਚ ਮੈਟਰੋ ਸਟੇਸ਼ਨ, ਐੱਮਐੱਸਆਰਟੀਸੀ ਬੱਸ ਸਟੈਂਡ ਅਤੇ ਪੀਐੱਮਪੀਐੱਮਐੱਲ ਬੱਸ ਸਟੈਂਡ (Metro Station, the MSRTC Bus Stand, and the PMPML Bus Stand) ਸ਼ਾਮਲ ਹਨ, ਜੋ ਪੁਣੇ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਯਾਤਰੀਆਂ ਦੇ ਲਈ ਨਿਰਵਿਘਨ ਕਨੈਕਟਿਵਿਟੀ ਪ੍ਰਦਾਨ ਕਰੇਗਾ। ਇਹ ਵਿਸਤਾਰ ਡਿਸਟ੍ਰਿਕਟ ਕੋਰਟ ਇੰਟਰਚੇਂਜ ਸਟੇਸ਼ਨ (District Court interchange station) ਦੇ ਮਾਧਿਅਮ ਨਾਲ ਪੁਣੇ ਦੇ ਸਭ ਤੋਂ ਦੱਖਣੀ ਹਿੱਸੇ, ਪੁਣੇ ਦੇ ਉੱਤਰੀ ਹਿੱਸਿਆਂ ਅਤੇ ਪੂਰਬੀ ਅਤੇ ਪੱਛਮੀ ਖੇਤਰਾਂ ਦੇ ਦਰਮਿਆਨ ਕਨੈਕਟਿਵਿਟੀ ਨੂੰ ਵਧਾਏਗਾ, ਜਿਸ ਨਾਲ ਪੁਣੇ ਸ਼ਹਿਰ ਦੇ ਅੰਦਰ ਅਤੇ ਬਾਹਰ ਆਵਾਗਮਨ ਦੇ ਲਈ ਨਿਰਵਿਘਨ ਕਨੈਕਟਿਵਿਟੀ ਪ੍ਰਦਾਨ ਕੀਤੀ ਜਾਵੇਗੀ।
ਸਵਾਰਗੇਟ ਤੋਂ ਕਟਰਾਜ ਅੰਡਰਗਰਾਊਂਡ ਲਾਇਨ (The Swargate to Katraj Underground Line) ਰੋਡ ਟ੍ਰੈਫਿਕ ਦੀ ਭੀੜ ਨੂੰ ਕਾਫੀ ਹੱਦ ਤੱਕ ਘੱਟ ਕਰ ਦੇਵੇਗੀ ਅਤੇ ਦੁਰਘਟਨਾਵਾਂ, ਪ੍ਰਦੂਸ਼ਣ ਅਤੇ ਯਾਤਰਾ ਦੇ ਸਮੇਂ ਅਤੇ ਜੋਖਮ ਨੂੰ ਘੱਟ ਕਰਕੇ ਇੱਕ ਸੁਰੱਖਿਅਤ, ਅਧਿਕ ਅਰਾਮਦਾਇਕ ਯਾਤਰਾ ਅਨੁਭਵ ਪ੍ਰਦਾਨ ਕਰੇਗੀ, ਜਿਸ ਨਾਲ ਸਥਾਈ ਸ਼ਹਿਰੀ ਵਿਕਾਸ ਨੂੰ ਸਹਾਇਤਾ ਮਿਲੇਗੀ।
ਨਵਾਂ ਕੌਰੀਡੋਰ ਵਿਭਿੰਨ ਬੱਸ ਸਟਾਪਾਂ, ਰੇਲਵੇ ਸਟੇਸ਼ਨਾਂ, ਰਾਜੀਵ ਗਾਂਧੀ ਪ੍ਰਾਣੀ ਪਾਰਕ (Rajiv Gandhi Zoological Park), ਤਲਜੈ ਹਿਲੌਕ (ਟੇਕੜੀ) (Taljai hillock- tekdi), ਮਾਲ ਆਦਿ ਜਿਹੇ ਮਨੋਰੰਜਨ ਕੇਂਦਰਾਂ, ਵਿਭਿੰਨ ਰਿਹਾਇਸ਼ੀ ਖੇਤਰਾਂ, ਵਿੱਦਿਅਕ ਸੰਸਥਾਵਾਂ, ਕਾਲਜਾਂ ਅਤੇ ਪ੍ਰਮੁੱਖ ਕਾਰੋਬਾਰੀ ਕੇਂਦਰਾਂ ਨੂੰ ਜੋੜੇਗਾ। ਇਹ ਇੱਕ ਤੇਜ਼ ਅਤੇ ਅਧਿਕ ਕਿਫਾਇਤੀ ਟ੍ਰਾਂਸਪੋਰਟ ਵਿਕਲਪ ਪ੍ਰਦਾਨ ਕਰੇਗਾ, ਜਿਸ ਨਾਲ ਹਜ਼ਾਰਾਂ ਰੋਜ਼ਾਨਾ ਯਾਤਰੀਆਂ, ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ, ਛੋਟੇ ਕਾਰੋਬਾਰ ਮਾਲਕਾਂ ਅਤੇ ਦਫ਼ਤਰਾਂ ਅਤੇ ਕਾਰੋਬਾਰ ਕੇਂਦਰਾਂ ਦੀ ਯਾਤਰਾ ਕਰਨ ਵਾਲੇ ਪੇਸ਼ੇਵਰਾਂ ਨੂੰ ਲਾਭ ਹੋਵੇਗਾ। ਸਾਲ 2027, 2037, 2047 ਅਤੇ 2057 ਲਈ ਸਵਾਰਗੇਟ-ਕਟਰਾਜ ਲਾਇਨ (Swargate-Katraj Line) 'ਤੇ ਅਨੁਮਾਨਿਤ ਰੋਜ਼ਾਨਾ ਯਾਤਰੀ ਸੰਖਿਆ (ridership) ਕ੍ਰਮਵਾਰ 95,000, 1.58 ਲੱਖ, 1.87 ਲੱਖ ਅਤੇ 1.97 ਲੱਖ ਯਾਤਰੀ ਹੋਣ ਦਾ ਅਨੁਮਾਨ ਹੈ।
ਪ੍ਰੋਜੈਕਟ ਦਾ ਲਾਗੂਕਰਨ ਮਹਾ-ਮੈਟਰੋ (Maha-Metro) ਦੁਆਰਾ ਕੀਤਾ ਜਾਵੇਗਾ, ਜੋ ਕਿ ਸਿਵਲ, ਇਲੈਕਟ੍ਰੋ-ਮਕੈਨੀਕਲ ਅਤੇ ਹੋਰ ਸਬੰਧਿਤ ਸੁਵਿਧਾਵਾਂ ਅਤੇ ਕਾਰਜਾਂ ਦੀ ਦੇਖ-ਰੇਖ ਕਰੇਗਾ। ਮਹਾ-ਮੈਟਰੋ (Maha-Metro) ਨੇ ਪਹਿਲੇ ਹੀ ਬੋਲੀ ਤੋਂ ਪਹਿਲਾਂ ਦੀਆਂ ਗਤੀਵਿਧੀਆਂ (pre-bid activities) ਸ਼ੁਰੂ ਕਰ ਦਿੱਤੀਆਂ ਹਨ ਅਤੇ ਟੈਂਡਰ ਦਸਤਾਵੇਜ਼ ਤਿਆਰ ਕਰ ਰਿਹਾ ਹੈ, ਜਿਸ ਨਾਲ ਜਲਦੀ ਹੀ ਬੋਲੀ ਲਗਾਉਣ ਦੇ ਲਈ ਸਮਝੌਤੇ (contracts) ਜਾਰੀ ਹੋਣ ਦੀ ਸੰਭਾਵਨਾ ਹੈ।
ਇਸ ਮਹੱਤਵਪੂਰਨ ਵਿਸਤਾਰ ਨਾਲ ਪੁਣੇ ਦੀ ਆਰਥਿਕ ਸਮਰੱਥਾ ਨੂੰ ਖੁੱਲ੍ਹਣ ਦੀ ਸੰਭਾਵਨਾ ਹੈ, ਜਿਸ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਹੱਤਵਪੂਰਨ ਹੁਲਾਰਾ ਮਿਲੇਗਾ ਅਤੇ ਇਸ ਦੇ ਟਿਕਾਊ ਵਿਕਾਸ ਵਿੱਚ ਯੋਗਦਾਨ ਮਿਲੇਗਾ।
***
ਐੱਮਜੇਪੀਐੱਸ/ਬੀਐੱਮ/ਐੱਸਕੇਐੱਸ
(Release ID: 2046216)
Visitor Counter : 37
Read this release in:
Odia
,
Tamil
,
English
,
Urdu
,
Hindi
,
Hindi_MP
,
Marathi
,
Bengali
,
Manipuri
,
Gujarati
,
Telugu
,
Kannada
,
Malayalam