ਗ੍ਰਹਿ ਮੰਤਰਾਲਾ
ਭਾਰਤ ਸਰਕਾਰ ਨੇ ਭਾਰਤ- ਬੰਗਲਾਦੇਸ਼ ਬੌਰਡਰ (IBB) ‘ਤੇ ਵਰਤਮਾਨ ਸਥਿਤੀ ਦੀ ਨਿਗਰਾਨੀ ਲਈ ਇੱਕ ਕਮੇਟੀ ਦਾ ਗਠਨ ਕੀਤਾ
Posted On:
09 AUG 2024 3:06PM by PIB Chandigarh
ਕਮੇਟੀ, ਬੰਗਲਾਦੇਸ਼ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਬੰਗਲਾਦੇਸ਼ ਦੇ ਹਮਰੁਤਬਾ ਅਧਿਕਾਰੀਆਂ ਦੇ ਨਾਲ ਸੰਪਰਕ ਬਣਾਏ ਰਖੇਗੀ
ਭਾਰਤ ਸਰਕਾਰ ਨੇ ਭਾਰਤ-ਬੰਗਲਾਦੇਸ਼ ਬੌਰਡਰ (IBB) ‘ਤੇ ਵਰਤਮਾਨ ਸਥਿਤੀ ਦੀ ਨਿਗਰਾਨੀ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ, ਬੰਗਲਾਦੇਸ਼ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਬੰਗਲਾਦੇਸ਼ ਦੇ ਹਮਰੁਤਬਾ ਅਧਿਕਾਰੀਆਂ ਦੇ ਨਾਲ ਸੰਪਰਕ ਬਣਾਏ ਰੱਖੇਗੀ।
ਅਸਿਸਟੈਂਟ ਡਾਇਰੈਕਟਰ ਜਨਰਲ (ADG), ਸੀਮਾ ਸੁਰੱਖਿਆ ਬਲ (BSF), ਪੂਰਬੀ ਕਮਾਂਡ, ਇਸ ਕਮੇਟੀ ਦੇ ਪ੍ਰਧਾਨ ਹੋਣਗੇ। ਕਮੇਟੀ ਦੇ ਹੋਰ ਮੈਂਬਰਾਂ ਵਿੱਚ ਇੰਸਪੈਕਟਰ ਜਨਰਲ (IG), ਬੀਐੱਸਐੱਫ ਫ੍ਰੰਟੀਅਰ ਹੈੱਡ ਕੁਆਰਟਰ ਦੱਖਣ ਬੰਗਾਲ, ਇੰਸਪੈਕਟਰ ਜਨਰਲ, ਬੀਐੱਸਐੱਫ ਫ੍ਰੰਟੀਅਰ ਹੈੱਡ ਕੁਆਰਟਰ ਤ੍ਰਿਪੁਰਾ, ਮੈਂਬਰ (ਯੋਜਨਾ ਅਤੇ ਵਿਕਾਸ), ਲੈਂਡ ਪੋਰਟਸ ਅਥਾਰਿਟੀ ਆਫ਼ ਇੰਡੀਆ (LPAI), ਅਤੇ ਸਕੱਤਰ, LPAI, ਸ਼ਾਮਲ ਹਨ।
*****
ਆਰਕੇ/ਵੀਵੀ/ਏਐੱਸਐੱਚ/ਪੀਐੱਸ
(Release ID: 2043738)
Visitor Counter : 33
Read this release in:
Odia
,
English
,
Urdu
,
Hindi
,
Hindi_MP
,
Marathi
,
Manipuri
,
Bengali
,
Gujarati
,
Tamil
,
Telugu
,
Kannada
,
Malayalam