ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸੋਸ਼ਲ ਮੀਡੀਆ ‘ਤੇ ਤਿਰੰਗੇ ਵਾਲੀ ਪ੍ਰੋਫਾਇਲ ਪਿਕਚਰ ਬਦਲਣ ਦੀ ਤਾਕੀਦ ਕੀਤੀ


ਨਾਲ ਹੀ ਹਰ ਘਰ ਤਿਰੰਗਾ ਡੌਟ ਕੌਮ (harghartiranga.com) ‘ਤੇ ਤਿਰੰਗੇ ਦੇ ਨਾਲ ਸੈਲਫੀ ਸਾਂਝੀ ਕਰਨ ਦੀ ਤਾਕੀਦ ਕੀਤੀ

Posted On: 09 AUG 2024 9:01AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ਤਾਕੀਦ ਕੀਤੀ ਹੈ ਉਹ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਆਪਣੀ ਪ੍ਰੋਫਾਇਲ ਪਿਕਚਰ ਨੂੰ ਤਿਰੰਗੇ (tricolour) ਦੇ ਨਾਲ ਬਦਲਣ। ਸ਼੍ਰੀ ਮੋਦੀ ਨੇ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਉਣ ਦੇ ਲਈ ਆਪਣੀ ਪ੍ਰੋਫਾਇਲ ਪਿਕਚਰ ਨੂੰ ਤਿਰੰਗੇ (tricolour) ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਹਰ ਘਰ ਤਿਰੰਗਾ ਅੰਦੋਲਨ (Har Ghar Tiranga Movement) ਨੂੰ ਇੱਕ ਯਾਦਗਾਰੀ ਜਨ ਅੰਦੋਲਨ (memorable mass movement) ਬਣਾਉਣ ਲਈ ਸਾਰਿਆਂ ਨੂੰ ਅਜਿਹਾ ਕਰਨ ਦੀ ਤਾਕੀਦ ਕੀਤੀ।

ਸ਼੍ਰੀ ਮੋਦੀ ਨੇ ਸਾਰਿਆਂ ਨੂੰ ਹਰ ਘਰ ਤਿਰੰਗਾ ਡੌਟ ਕੌਮ (harghartiranga.com) ‘ਤੇ ਤਿਰੰਗੇ ਦੇ ਨਾਲ ਸੈਲਫੀ ਸਾਂਝੀ ਕਰਨ ਦੀ ਭੀ ਤਾਕੀਦ ਕੀਤੀ ਹੈ। 

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਇਸ ਸਾਲ ਦਾ ਸੁਤੰਤਰਤਾ ਦਿਵਸ ਕਾਫੀ ਕਰੀਬ ਹੈ। ਆਓ, ਅਸੀਂ ਸਾਰੇ ਮਿਲ ਕੇ ਹਰ ਘਰ ਤਿਰੰਗਾ (#HarGharTiranga) ਨੂੰ ਇੱਕ ਯਾਦਗਾਰੀ ਜਨ ਅੰਦੋਲਨ (memorable mass movement) ਬਣਾਈਏ। ਮੈਂ ਆਪਣੀ ਪ੍ਰੋਫਾਇਲ ਪਿਕਚਰ ਬਦਲ ਰਿਹਾ ਹਾਂ ਅਤੇ ਮੈਂ ਆਪ ਸਾਰਿਆਂ ਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਭੀ ਅਜਿਹਾ ਕਰਦੇ ਹੋਏ ਸਾਡੇ ਤਿਰੰਗੇ ਦਾ ਜਸ਼ਨ ਮਨਾਉਣ ਵਿੱਚ ਸਾਥ ਦਿਓ। ਅਤੇ ਹਾਂ, ਹਰ ਘਰ ਤਿਰੰਗਾ ਡੌਟ ਕੌਮ (harghartiranga.com) ‘ਤੇ ਆਪਣੀਆਂ ਸੈਲਫੀਜ਼ ਜ਼ਰੂਰ ਸਾਂਝੀਆਂ ਕਰੋ।

 

 

***

 

ਡੀਐੱਸ/ਐੱਸਟੀ


(Release ID: 2043583) Visitor Counter : 48