ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ
Posted On:
08 AUG 2024 7:46PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਹਾਕੀ ਟੀਮ ਨੂੰ ਫਰਾਂਸ ਦੇ ਪੈਰਿਸ ਵਿੱਚ ਜਾਰੀ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਕੌਸ਼ਲ, ਲਗਨ ਅਤੇ ਟੀਮ ਭਾਵਨਾ ਦੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਇਹ ਇੱਕ ਐਸੀ ਮਹਾਨ ਉਪਬਲਧੀ ਹੈ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਸੰਜੋ ਕੇ ਰੱਖਣਗੀਆਂ!
ਭਾਰਤੀ ਹਾਕੀ ਟੀਮ ਨੇ ਓਲੰਪਿਕਸ ਵਿੱਚ ਆਪਣੀ ਚਮਕ ਬਿਖੇਰੀ ਅਤੇ ਕਾਂਸੀ ਦਾ ਮੈਡਲ ਜਿੱਤਣ ਵਿੱਚ ਸਫ਼ਲ ਰਹੀ! ਇਹ ਹੋਰ ਭੀ ਵਿਸ਼ਿਸ਼ਟ ਉਪਲਬਧੀ ਹੈ ਕਿਉਂਕਿ ਓਲੰਪਿਕਸ ਵਿੱਚ ਇਹ ਉਨ੍ਹਾਂ ਦਾ ਲਗਾਤਾਰ ਦੂਸਰਾ ਮੈਡਲ ਹੈ।
ਉਨ੍ਹਾਂ ਦੀ ਸਫ਼ਲਤਾ ਉਨ੍ਹਾਂ ਦੇ ਕੌਸ਼ਲ, ਲਗਨ ਅਤੇ ਟੀਮ ਭਾਵਨਾ ਦੀ ਜਿੱਤ ਹੈ। ਉਨ੍ਹਾਂ ਨੇ ਅਸੀਮ ਹਿੰਮਤ ਅਤੇ ਲਚੀਲਾਪਣ (immense grit and resilience) ਪ੍ਰਦਰਸ਼ਿਤ ਕੀਤਾ। ਖਿਡਾਰੀਆਂ ਨੂੰ ਬਹੁਤ-ਬਹੁਤ ਵਧਾਈਆਂ।
ਹਰੇਕ ਭਾਰਤੀ ਦਾ ਹਾਕੀ ਦੇ ਨਾਲ ਇੱਕ ਭਾਵਨਾਤਮਕ ਲਗਾਅ (an emotional connect) ਹੈ ਅਤੇ ਇਹ ਉਪਲਬਧੀ ਇਸ ਖੇਡ ਨੂੰ ਸਾਡੇ ਰਾਸ਼ਟਰ ਦੇ ਨੌਜਵਾਨਾਂ ਦੇ ਦਰਮਿਆਨ ਹੋਰ ਭੀ ਮਕਬੂਲ ਬਣਾਵੇਗੀ।”
************
ਡੀਐੱਸ/ਆਰਟੀ
(Release ID: 2043483)
Visitor Counter : 45
Read this release in:
Odia
,
English
,
Urdu
,
Hindi
,
Hindi_MP
,
Marathi
,
Bengali
,
Manipuri
,
Gujarati
,
Tamil
,
Telugu
,
Kannada
,
Malayalam