ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼ਾਸਤਰੀ ਨਰਤਕੀ ਯਾਮਿਨੀ ਕ੍ਰਿਸ਼ਨਮੂਰਤੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ
Posted On:
04 AUG 2024 2:14PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਸ਼ਾਸਤਰੀ ਨਰਤਕੀ ਡਾ. ਯਾਮਿਨੀ ਕ੍ਰਿਸ਼ਨਮੂਰਤੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ।
ਸ਼੍ਰੀ ਮੋਦੀ ਨੇ ਕਿਹਾ ਕਿ ਡਾ. ਕ੍ਰਿਸ਼ਨਮੂਰਤੀ ਨੇ ਭਾਰਤੀ ਵਿਰਾਸਤ ਨੂੰ ਸਮ੍ਰਿੱਧ ਬਣਾਉਣ ਦੇ ਲਈ ਮਹਾਨ ਯੋਗਦਾਨ ਦਿੱਤਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਡਾ. ਯਾਮਿਨੀ ਕ੍ਰਿਸ਼ਨਮੂਰਤੀ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਭਾਰਤੀ ਸ਼ਾਸਤਰੀ ਨਿਰਤ ਦੇ ਪ੍ਰਤੀ ਉਨ੍ਹਾਂ ਦੀ ਉਤਕ੍ਰਿਸ਼ਟਤਾ ਅਤੇ ਸਮਰਪਣ ਨੇ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਸਾਡੇ ਸੱਭਿਆਚਾਰਕ ਪਰਿਦ੍ਰਿਸ਼ ‘ਤੇ ਇੱਕ ਅਮਿਟ ਛਾਪ ਛੱਡੀ ਹੈ। ਉਨ੍ਹਾਂ ਨੇ ਸਾਡੀ ਵਿਰਾਸਤ ਨੂੰ ਸਮ੍ਰਿੱਧ ਬਣਾਉਣ ਦੇ ਲਈ ਮਹਾਨ ਯੋਗਦਾਨ ਦਿੱਤਾ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।”
***
ਡੀਐੱਸ/ਆਰਟੀ
(Release ID: 2041393)
Read this release in:
Odia
,
English
,
Urdu
,
Hindi
,
Hindi_MP
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam