ਪ੍ਰਧਾਨ ਮੰਤਰੀ ਦਫਤਰ

ਭਾਰਤ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਹਿਤ ਯੂਨਾਇਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਦੁਆਰਾ ਦਿੱਤੀ ਗਈ ਪ੍ਰਾਥਮਿਕਤਾ ਦੀ ਸ਼ਲਾਘਾ ਕਰਦਾ ਹਾਂ: ਪ੍ਰਧਾਨ ਮੰਤਰੀ

Posted On: 24 JUL 2024 9:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਨਾਇਟਿਡ ਕਿੰਗਡਮ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼੍ਰੀ ਕੀਰ ਸਟਾਰਮਰ (newly-elected Prime Minister of United Kingdom Mr Keir Stramer) ਦੁਆਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਅਧਿਕ ਵਿਸਤ੍ਰਿਤ ਅਤੇ ਮਜ਼ਬੂਤ ਕਰਨ ਹਿਤ ਦਿੱਤੀ ਗਈ ਪ੍ਰਾਥਮਿਕਤਾ ਦੀ ਸ਼ਲਾਘਾ ਕੀਤੀ।

 ਸ਼੍ਰੀ ਮੋਦੀ ਨੇ ਯੂਨਾਇਟਿਡ ਕਿੰਗਡਮ ਦੇ ਵਿਦੇਸ਼, ਰਾਸ਼ਟਰ ਮੰਡਲ ਅਤੇ ਵਿਕਾਸ ਮਾਮਲਿਆਂ ਦੇ ਰਾਜ ਸਕੱਤਰ ਸ਼੍ਰੀ ਡੇਵਿਡ ਲੈਮੀ (Mr David Lammy) ਨਾਲ ਮੁਲਾਕਾਤ ਕੀਤੀ।

 ਪ੍ਰਧਾਨ ਮੰਤਰੀ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:

“ਯੂਨਾਇਟਿਡ ਕਿੰਗਡਮ (ਯੂਕੇ) ਦੇ ਵਿਦੇਸ਼ ਸਕੱਤਰ, ਸ਼੍ਰੀ ਡੇਵਿਡ ਲੈਮੀ (@DavidLammy) ਨੂੰ ਮਿਲ ਕੇ ਖੁਸ਼ੀ ਹੋਈ। ਵਿਆਪਕ ਰਣਨੀਤਕ ਸਾਂਝੇਦਾਰੀ (Comprehensive Strategic Partnership) ਨੂੰ ਹੋਰ ਅਧਿਕ ਵਿਸਤ੍ਰਿਤ ਅਤੇ ਮਜ਼ਬੂਤ ਕਰਨ ਹਿਤ ਪ੍ਰਧਾਨ ਮੰਤਰੀ ਸ਼੍ਰੀ ਕੀਰ ਸਟਾਰਮਰ (@Keir_Starmer) ਦੁਆਰਾ ਦਿੱਤੀ ਗਈ ਪ੍ਰਾਥਮਿਕਤਾ ਦੀ ਸ਼ਲਾਘਾ ਕਰਦਾ ਹਾਂ। ਸਬੰਧਾਂ ਨੂੰ ਉੱਪਰ ਉਠਾਉਣ ਦੇ ਲਈ ਪ੍ਰਤੀਬੱਧ ਹਾਂ। ਦੁਵੱਲੀ ਟੈਕਨੋਲੋਜੀ ਸੁਰੱਖਿਆ ਪਹਿਲ (bilateral Technology Security Initiative) ਅਤੇ ਪਰਸਪਰ ਤੌਰ ਤੇ  ਲਾਭਕਾਰੀ ਐੱਫਟੀਏ (mutually beneficial   FTA) ਨੂੰ ਅੰਤਿਮ ਰੂਪ ਦੇਣ ਦੀ ਇੱਛਾ ਦਾ ਸੁਆਗਤ ਕਰਦਾ ਹਾਂ।”

  

***

ਡੀਐੱਸ/ਆਰਟੀ



(Release ID: 2036780) Visitor Counter : 19