ਵਿੱਤ ਮੰਤਰਾਲਾ

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਐੱਮਐੱਸਐੱਮਈਜ਼ ਨੂੰ ਉਤਸ਼ਾਹਿਤ ਕਰਨ ਲਈ ਸਮਰਥਨ ਵਿੱਚ 8 ਨਵੇਂ ਉਪਾਅ ਪ੍ਰਸਤਾਵਿਤ ਕੀਤੇ


100 ਕਰੋੜ ਰੁਪਏ ਤੱਕ ਦੇ ਕਵਰ ਦੇ ਨਾਲ ਨਿਰਮਾਣ ਖੇਤਰ ਵਿੱਚ ਪੂੰਜੀ ਨਿਵੇਸ਼ ਕਰਨ ਲਈ ਐੱਮਐੱਸਐੱਮਈਜ਼ ਲਈ ਕ੍ਰੈਡਿਟ ਗਾਰੰਟੀ ਸਕੀਮ ਪ੍ਰਸਤਾਵਿਤ

ਪੀਐੱਸਬੀਜ਼ ਐੱਮਐੱਸਐੱਮਈਜ਼ ਨੂੰ ਕ੍ਰੈਡਿਟ ਪ੍ਰਦਾਨ ਕਰਨ ਲਈ ਨਵਾਂ ਅਤੇ ਸੁਤੰਤਰ ਮੁਲਾਂਕਣ ਮਾਡਲ ਵਿਕਸਿਤ ਕਰਨਗੇ, ਕੇਂਦਰੀ ਵਿੱਤ ਮੰਤਰੀ ਦਾ ਪ੍ਰਸਤਾਵ

ਸ਼੍ਰੀਮਤੀ ਸੀਤਾਰਮਨ ਨੇ ਤਣਾਅ ਦੇ ਦੌਰ ਦੌਰਾਨ ਐੱਮਐੱਸਐੱਮਈਜ਼ ਨੂੰ ਇੱਕ ਸਰਕਾਰੀ ਪ੍ਰੋਤਸਾਹਨ ਫੰਡ ਤੋਂ ਕ੍ਰੈਡਿਟ ਸਹਾਇਤਾ ਦਾ ਪ੍ਰਸਤਾਵ ਦਿੱਤਾ

ਕਰਜ਼ਾ-ਯੋਗ ਉੱਦਮੀਆਂ ਲਈ ਮੁਦਰਾ ਲੋਨ ਵਧਾ ਕੇ 20 ਲੱਖ ਰੁਪਏ ਕੀਤਾ ਗਿਆ

ਕੇਂਦਰੀ ਬਜਟ ਵਿੱਚ ਖਰੀਦਦਾਰਾਂ ਲਈ ਟਰੈੱਡਜ਼ ਵਿੱਚ ਲਾਜ਼ਮੀ ਆਨ-ਬੋਰਡਿੰਗ ਲਈ ਅੱਧੇ ਟਰਨਓਵਰ ਥ੍ਰੈਸ਼ਹੋਲਡ ਦਾ ਪ੍ਰਸਤਾਵ

ਸੌਖੀ ਅਤੇ ਸਿੱਧੀ ਕ੍ਰੈਡਿਟ ਪਹੁੰਚ ਲਈ ਐੱਮਐੱਸਐੱਮਈ ਕਲੱਸਟਰਾਂ ਵਿੱਚ 24 ਨਵੀਆਂ ਸਿਡਬੀ ਬ੍ਰਾਂਚਾਂ ਪ੍ਰਸਤਾਵਿਤ, ਸ਼੍ਰੀਮਤੀ ਸੀਤਾਰਮਨ ਨੇ ਪ੍ਰਸਤਾਵ ਪੇਸ਼ ਕੀਤਾ

ਫੂਡ ਇਰਰੇਡੀਏਸ਼ਨ, ਕੁਆਲਿਟੀ ਅਤੇ ਸੇਫਟੀ ਟੈਸਟਿੰਗ ਲਈ ਨਵੇਂ ਐੱਮਐੱਸਐੱਮਈ ਯੂਨਿਟ ਪ੍ਰਸਤਾਵਿਤ

ਈ-ਕਾਮਰਸ ਐਕਸਪੋਰਟ ਹੱਬ ਐੱਮਐੱਸਐੱਮਈਜ਼ ਅਤੇ ਪਰੰਪਰਾਗਤ ਕਾਰੀਗਰਾਂ ਲਈ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਦਾ ਪ੍ਰਸਤਾਵ

Posted On: 23 JUL 2024 1:03PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਕੇਂਦਰੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2024-25 ਪੇਸ਼ ਕਰਦੇ ਹੋਏ ਕਿਹਾ, “ਇਹ ਬਜਟ ਐੱਮਐੱਸਐੱਮਈਜ਼ ਅਤੇ ਨਿਰਮਾਣ, ਖਾਸ ਕਰਕੇ ਲੇਬਰ-ਇੰਟੈਂਸਿਵ ਮੈਨੂਫੈਕਚਰਿੰਗ 'ਤੇ ਵਿਸ਼ੇਸ਼ ਧਿਆਨ ਦਿੰਦਾ ਹੈ।” ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇੱਕ ਪੈਕੇਜ ਤਿਆਰ ਕੀਤਾ ਹੈ ਜਿਸ ਵਿੱਚ ਐੱਮਐੱਸਐੱਮਈਜ਼ ਲਈ ਵਿੱਤ, ਰੈਗੂਲੇਟਰੀ ਬਦਲਾਅ ਅਤੇ ਟੈਕਨਾਲੋਜੀ ਸਹਾਇਤਾ ਸ਼ਾਮਲ ਹੈ ਤਾਂ ਜੋ ਉਨ੍ਹਾਂ ਦੇ ਵਿਕਾਸ ਵਿੱਚ ਮਦਦ ਕੀਤੀ ਜਾ ਸਕੇ ਅਤੇ ਵਿਸ਼ਵ ਪੱਧਰ 'ਤੇ ਮੁਕਾਬਲਾ ਕੀਤਾ ਜਾ ਸਕੇ, ਜਿਵੇਂ ਕਿ ਅੰਤਰਿਮ ਬਜਟ ਵਿੱਚ ਜ਼ਿਕਰ ਕੀਤਾ ਗਿਆ ਹੈ।

ਬਜਟ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਚਾਰ ਪ੍ਰਮੁੱਖ ਵਿਸ਼ਿਆਂ ਦਾ ਹਿੱਸਾ ਹਨ ਅਤੇ ਕੇਂਦਰੀ ਵਿੱਤ ਮੰਤਰੀ ਨੇ ਐੱਮਐੱਸਐੱਮਈ ਦੇ ਸਮਰਥਨ ਵਿੱਚ ਨਿਮਨਲਿਖਤ ਵਿਸ਼ੇਸ਼ ਉਪਾਵਾਂ ਦਾ ਪ੍ਰਸਤਾਵ ਕੀਤਾ ਹੈ:

ਨਿਰਮਾਣ ਸੈਕਟਰ ਵਿੱਚ ਐੱਮਐੱਸਐੱਮਈਜ਼ ਲਈ ਕ੍ਰੈਡਿਟ ਗਾਰੰਟੀ ਸਕੀਮ

ਕੇਂਦਰੀ ਵਿੱਤ ਮੰਤਰੀ ਨੇ ਐੱਮਐੱਸਐੱਮਈਜ਼ ਨੂੰ ਬਿਨਾਂ ਕਿਸੇ ਜਮਾਨਤੀ ਜਾਂ ਤੀਜੀ-ਧਿਰ ਦੀ ਗਰੰਟੀ ਦੇ ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਦੀ ਖਰੀਦ ਲਈ ਮਿਆਦੀ ਕਰਜ਼ਿਆਂ ਦੀ ਸਹੂਲਤ ਲਈ ਇੱਕ ਕ੍ਰੈਡਿਟ ਗਾਰੰਟੀ ਯੋਜਨਾ ਦਾ ਪ੍ਰਸਤਾਵ ਕੀਤਾ। ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਇਹ ਸਕੀਮ ਅਜਿਹੇ ਐੱਮਐੱਸਐੱਮਈਜ਼ ਦੇ ਕ੍ਰੈਡਿਟ ਜੋਖਮਾਂ ਦੇ ਪੂਲਿੰਗ 'ਤੇ ਕੰਮ ਕਰੇਗੀ। ਹੋਰ ਵੇਰਵੇ ਦਿੰਦੇ ਹੋਏ, ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਇੱਕ ਵੱਖਰੇ ਤੌਰ 'ਤੇ ਗਠਿਤ ਸਵੈ-ਵਿੱਤੀ ਗਾਰੰਟੀ ਫੰਡ, ਹਰੇਕ ਬਿਨੈਕਾਰ ਨੂੰ 100 ਕਰੋੜ ਰੁਪਏ ਤੱਕ ਦੀ ਗਰੰਟੀ ਕਵਰ ਪ੍ਰਦਾਨ ਕਰੇਗਾ, ਜਦਕਿ ਲੋਨ ਦੀ ਰਕਮ ਇਸ ਤੋਂ ਵੱਧ ਹੋ ਸਕਦੀ ਹੈ। ਕਰਜ਼ਾ ਲੈਣ ਵਾਲੇ ਨੂੰ ਲੋਨ ਬੈਲੇਂਸ ਨੂੰ ਘਟਾਉਣ 'ਤੇ ਇੱਕ ਅਗਾਊਂ ਗਰੰਟੀ ਫੀਸ ਅਤੇ ਸਾਲਾਨਾ ਗਾਰੰਟੀ ਫੀਸ ਪ੍ਰਦਾਨ ਕਰਨੀ ਪਵੇਗੀ।

ਪੀਐੱਸਬੀਜ਼ ਐੱਮਐੱਸਐੱਮਈ ਕ੍ਰੈਡਿਟ ਲਈ ਨਵਾਂ ਮੁਲਾਂਕਣ ਮਾਡਲ ਵਿਕਸਿਤ ਕਰਨਗੇ

ਇੱਕ ਨਵੀਂ, ਸੁਤੰਤਰ ਅਤੇ ਅੰਦਰੂਨੀ ਵਿਧੀ ਰਾਹੀਂ ਐੱਮਐੱਸਐੱਮਈ ਲਈ ਕ੍ਰੈਡਿਟ ਨੂੰ ਵਧੇਰੇ ਪਹੁੰਚਯੋਗ ਬਣਾਉਣ ਲਈ, ਸ਼੍ਰੀਮਤੀ ਸੀਤਾਰਮਨ ਨੇ ਪ੍ਰਸਤਾਵ ਦਿੱਤਾ ਕਿ ਜਨਤਕ ਖੇਤਰ ਦੇ ਬੈਂਕ (ਪੀਐੱਸਬੀਜ਼) ਬਾਹਰੀ ਮੁਲਾਂਕਣ 'ਤੇ ਭਰੋਸਾ ਕਰਨ ਦੀ ਬਜਾਏ, ਕ੍ਰੈਡਿਟ ਲਈ ਐੱਮਐੱਸਐੱਮਈ ਦਾ ਮੁਲਾਂਕਣ ਕਰਨ ਲਈ ਆਪਣੀ ਅੰਦਰੂਨੀ ਸਮਰੱਥਾ ਦਾ ਨਿਰਮਾਣ ਕਰਨਗੇ। ਉਹ ਅਰਥਵਿਵਸਥਾ ਵਿੱਚ ਐੱਮਐੱਸਐੱਮਈ ਦੇ ਡਿਜੀਟਲ ਫੁੱਟਪ੍ਰਿੰਟਸ ਦੇ ਸਕੋਰਿੰਗ ਦੇ ਆਧਾਰ 'ਤੇ ਇੱਕ ਨਵਾਂ ਕ੍ਰੈਡਿਟ ਮੁਲਾਂਕਣ ਮਾਡਲ ਵਿਕਸਤ ਕਰਨ ਜਾਂ ਵਿਕਸਿਤ ਕਰਨ ਵਿੱਚ ਵੀ ਅਗਵਾਈ ਕਰਨਗੇ। “ਸਿਰਫ਼ ਅਸਾਸਿਆਂ ਜਾਂ ਟਰਨਓਵਰ ਮਾਪਦੰਡ ਦੇ ਆਧਾਰ 'ਤੇ ਕ੍ਰੈਡਿਟ ਯੋਗਤਾ ਦੇ ਰਵਾਇਤੀ ਮੁਲਾਂਕਣ ਨਾਲੋਂ ਇਹ ਇੱਕ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ। ਕੇਂਦਰੀ ਵਿੱਤ ਮੰਤਰੀ ਨੇ ਕਿਹਾ, "ਇਹ ਇੱਕ ਰਸਮੀ ਲੇਖਾ ਪ੍ਰਣਾਲੀ ਤੋਂ ਬਿਨਾਂ ਐੱਮਐੱਸਐੱਮਈ ਨੂੰ ਵੀ ਕਵਰ ਕਰੇਗਾ।"

ਇੱਕ ਸਰਕਾਰੀ ਪ੍ਰੋਤਸਾਹਨ ਫੰਡ ਤੋਂ ਤਣਾਅ ਦੀ ਮਿਆਦ ਦੇ ਦੌਰਾਨ ਐੱਮਐੱਸਐੱਮਈ ਲਈ ਕ੍ਰੈਡਿਟ ਸਹਾਇਤਾ

ਕੇਂਦਰੀ ਵਿੱਤ ਮੰਤਰੀ ਨੇ ਐੱਮਐੱਸਐੱਮਈਜ਼ ਨੂੰ ਉਨ੍ਹਾਂ ਦੇ ਤਣਾਅ ਦੇ ਸਮੇਂ ਦੌਰਾਨ ਬੈਂਕ ਕਰਜ਼ਾ ਜਾਰੀ ਰੱਖਣ ਦੀ ਸਹੂਲਤ ਲਈ ਇੱਕ ਨਵੀਂ ਵਿਧੀ ਦਾ ਵੀ ਪ੍ਰਸਤਾਵ ਦਿੱਤਾ। ਆਪਣੇ ਨਿਯੰਤਰਣ ਤੋਂ ਬਾਹਰ ਦੇ ਕਾਰਨਾਂ ਕਰਕੇ 'ਵਿਸ਼ੇਸ਼ ਜ਼ਿਕਰ ਖਾਤਾ' (ਐੱਸਐੱਮਏ) ਪੜਾਅ ਵਿੱਚ ਹੋਣ ਦੇ ਦੌਰਾਨ, ਐੱਮਐੱਸਐੱਮਈ ਨੂੰ ਆਪਣਾ ਕਾਰੋਬਾਰ ਜਾਰੀ ਰੱਖਣ ਅਤੇ ਗੈਰ-ਕਾਰਗੁਜ਼ਾਰੀ ਅਸਾਸ (ਐੱਨਪੀਏ) ਪੱਧਰ 'ਤੇ ਆਉਣ ਤੋਂ ਬਚਣ ਲਈ ਕ੍ਰੈਡਿਟ ਦੀ ਲੋੜ ਹੁੰਦੀ ਹੈ। ਵਿੱਤ ਮੰਤਰੀ ਨੇ ਪ੍ਰਸਤਾਵ ਦਿੱਤਾ ਕਿ ਕ੍ਰੈਡਿਟ ਦੀ ਉਪਲਬਧਤਾ ਨੂੰ ਸਰਕਾਰ ਦੁਆਰਾ ਪ੍ਰੋਤਸਾਹਿਤ ਕੀਤੇ ਫੰਡ ਦੀ ਗਰੰਟੀ ਦੁਆਰਾ ਸਮਰਥਤ ਕੀਤਾ ਜਾਵੇਗਾ।

ਕਰਜ਼ਾ-ਯੋਗ ਉੱਦਮੀਆਂ ਲਈ ਮੁਦਰਾ ਲੋਨ ਵਧਾ ਕੇ 20 ਲੱਖ ਰੁਪਏ ਕੀਤਾ ਗਿਆ

ਵਿੱਤ ਮੰਤਰੀ ਨੇ ਉਨ੍ਹਾਂ ਉੱਦਮੀਆਂ ਲਈ ਮੁਦਰਾ ਕਰਜ਼ਿਆਂ ਦੀ ਸੀਮਾ ਨੂੰ ਮੌਜੂਦਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰਨ ਦਾ ਪ੍ਰਸਤਾਵ ਦਿੱਤਾ, ਜਿਨ੍ਹਾਂ ਨੇ 'ਤਰੁਣ' ਸ਼੍ਰੇਣੀ ਦੇ ਅਧੀਨ ਪਿਛਲੇ ਕਰਜ਼ਿਆਂ ਦਾ ਲਾਭ ਉਠਾਇਆ ਅਤੇ ਸਫਲਤਾਪੂਰਵਕ ਅਦਾਇਗੀ ਕੀਤੀ ਹੈ।

ਖਰੀਦਦਾਰਾਂ ਲਈ ਟਰਨਓਵਰ ਥ੍ਰੈਸ਼ਹੋਲਡ ਟਰੈੱਡਜ਼ ਵਿੱਚ ਲਾਜ਼ਮੀ ਆਨ-ਬੋਰਡਿੰਗ ਲਈ ਅੱਧਾ ਕੀਤਾ 

ਐੱਮਐੱਸਐੱਮਈਜ਼ ਨੂੰ ਉਨ੍ਹਾਂ ਦੇ ਵਪਾਰਕ ਪ੍ਰਾਪਤੀਆਂ ਨੂੰ ਨਕਦ ਵਿੱਚ ਬਦਲ ਕੇ ਉਨ੍ਹਾਂ ਦੀ ਕਾਰਜਸ਼ੀਲ ਪੂੰਜੀ ਨੂੰ ਅਨਲੌਕ ਕਰਨ ਲਈ ਸਹੂਲਤ ਦੇਣ ਲਈ, ਸ਼੍ਰੀਮਤੀ ਸੀਤਾਰਮਨ ਨੇ ਟਰੈੱਡਜ਼ ਪਲੇਟਫਾਰਮ 'ਤੇ ਲਾਜ਼ਮੀ ਆਨਬੋਰਡਿੰਗ ਲਈ ਖਰੀਦਦਾਰਾਂ ਦੀ ਟਰਨਓਵਰ ਥ੍ਰੈਸ਼ਹੋਲਡ ਨੂੰ ₹500 ਕਰੋੜ ਤੋਂ ਘਟਾ ਕੇ ₹250 ਕਰੋੜ ਕਰਨ ਦਾ ਪ੍ਰਸਤਾਵ ਦਿੱਤਾ। ਇਹ ਉਪਾਅ 22 ਹੋਰ ਕੇਂਦਰੀ ਜਨਤਕ ਖੇਤਰ ਉਦਯੋਗ (ਸੀਪੀਐੱਸਈਜ਼) ਅਤੇ 7,000 ਹੋਰ ਕੰਪਨੀਆਂ ਨੂੰ ਇੱਕ ਮੰਚ 'ਤੇ ਲਿਆਏਗਾ। ਦਰਮਿਆਨੇ ਉਦਯੋਗਾਂ ਨੂੰ ਵੀ ਸਪਲਾਇਰਾਂ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਜਾਵੇਗਾ।

ਆਸਾਨ ਅਤੇ ਸਿੱਧੀ ਕ੍ਰੈਡਿਟ ਪਹੁੰਚ ਲਈ ਐੱਮਐੱਸਐੱਮਈ ਕਲੱਸਟਰਾਂ ਵਿੱਚ ਸਿਡਬੀ ਦੀਆਂ ਨਵੀਆਂ ਬ੍ਰਾਂਚਾਂ

ਕੇਂਦਰੀ ਵਿੱਤ ਮੰਤਰੀ ਨੇ ਪ੍ਰਸਤਾਵ ਦਿੱਤਾ ਕਿ ਸਿਡਬੀ 3 ਸਾਲਾਂ ਦੇ ਅੰਦਰ ਸਾਰੇ ਪ੍ਰਮੁੱਖ ਐੱਮਐੱਸਐੱਮਈ ਕਲੱਸਟਰਾਂ ਦੀ ਸੇਵਾ ਲਈ ਆਪਣੀ ਪਹੁੰਚ ਦਾ ਵਿਸਤਾਰ ਕਰਨ ਲਈ ਨਵੀਆਂ ਸ਼ਾਖਾਵਾਂ ਖੋਲ੍ਹੇਗਾ ਅਤੇ ਉਨ੍ਹਾਂ ਨੂੰ ਸਿੱਧਾ ਕ੍ਰੈਡਿਟ ਪ੍ਰਦਾਨ ਕਰੇਗਾ। ਵਿੱਤ ਮੰਤਰੀ ਨੇ ਦੱਸਿਆ ਕਿ ਇਸ ਸਾਲ 24 ਅਜਿਹੀਆਂ ਸ਼ਾਖਾਵਾਂ ਖੋਲ੍ਹਣ ਦੇ ਨਾਲ, ਸੇਵਾ ਦਾ ਘੇਰਾ 242 ਪ੍ਰਮੁੱਖ ਕਲੱਸਟਰਾਂ ਵਿੱਚੋਂ 168 ਤੱਕ ਫੈਲ ਜਾਵੇਗਾ। 

ਫੂਡ ਇਰੇਡੀਏਸ਼ਨ, ਗੁਣਵੱਤਾ ਅਤੇ ਸੁਰੱਖਿਆ ਟੈਸਟਿੰਗ ਲਈ ਨਵੇਂ ਐੱਮਐੱਸਐੱਮਈ ਯੂਨਿਟ

ਸ਼੍ਰੀਮਤੀ ਸੀਤਾਰਮਨ ਨੇ ਪ੍ਰਸਤਾਵ ਦਿੱਤਾ ਕਿ ਐੱਮਐੱਸਐੱਮਈ ਸੈਕਟਰ ਵਿੱਚ 50 ਬਹੁ-ਉਤਪਾਦ ਫੂਡ ਇਰੀਡੀਏਸ਼ਨ ਯੂਨਿਟਾਂ ਦੀ ਸਥਾਪਨਾ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਐੱਨਏਬੀਐੱਲ ਮਾਨਤਾ ਨਾਲ 100 ਭੋਜਨ ਗੁਣਵੱਤਾ ਅਤੇ ਸੁਰੱਖਿਆ ਜਾਂਚ ਲੈਬਾਂ ਦੀ ਸਥਾਪਨਾ ਦੀ ਸਹੂਲਤ ਦਿੱਤੀ ਜਾਵੇਗੀ।

ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਕਰਨ ਲਈ ਐੱਮਐੱਸਐੱਮਈ ਅਤੇ ਪਰੰਪਰਾਗਤ ਕਾਰੀਗਰਾਂ ਲਈ ਈ-ਕਾਮਰਸ ਨਿਰਯਾਤ ਹੱਬ 

ਐੱਮਐੱਸਐੱਮਈਜ਼ ਅਤੇ ਰਵਾਇਤੀ ਕਾਰੀਗਰਾਂ ਨੂੰ ਆਪਣੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵੇਚਣ ਦੇ ਯੋਗ ਬਣਾਉਣ ਲਈ, ਕੇਂਦਰੀ ਵਿੱਤ ਮੰਤਰੀ ਨੇ ਪ੍ਰਸਤਾਵ ਦਿੱਤਾ ਕਿ ਈ-ਕਾਮਰਸ ਐਕਸਪੋਰਟ ਹੱਬ ਜਨਤਕ-ਨਿੱਜੀ-ਭਾਈਵਾਲੀ (ਪੀਪੀਪੀ) ਮਾਧਿਅਮ ਨਾਲ ਸਥਾਪਤ ਕੀਤੇ ਜਾਣਗੇ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਇਹ ਹੱਬ, ਇੱਕ ਸਹਿਜ ਰੈਗੂਲੇਟਰੀ ਅਤੇ ਲੌਜਿਸਟਿਕ ਫਰੇਮਵਰਕ ਦੇ ਤਹਿਤ, ਵਪਾਰ ਅਤੇ ਨਿਰਯਾਤ ਨਾਲ ਸਬੰਧਤ ਸੇਵਾਵਾਂ ਨੂੰ ਇੱਕ ਛੱਤ ਹੇਠ ਸੁਵਿਧਾ ਪ੍ਰਦਾਨ ਕਰੇਗੀ।

****

ਐੱਨਬੀ/ਕੇਐੱਮਐੱਨ 



(Release ID: 2035988) Visitor Counter : 6