ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਪੈਕੇਜ ਦੇ ਤਹਿਤ 5ਵੀਂ ਸਕੀਮ ਵਜੋਂ ਪ੍ਰਮੁੱਖ ਕੰਪਨੀਆਂ ਵਿੱਚ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨ ਦੀ ਯੋਜਨਾ ਸ਼ੁਰੂ ਕੀਤੀ ਗਈ


5 ਸਾਲਾਂ ਵਿੱਚ 500 ਪ੍ਰਮੁੱਖ ਕੰਪਨੀਆਂ ਵਿੱਚ 1 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦੇ ਮੌਕੇ ਦਿੱਤੇ ਜਾਣਗੇ

ਇੰਟਰਨਸ਼ਿਪ ਭੱਤਾ 5,000 ਰੁਪਏ ਪ੍ਰਤੀ ਮਹੀਨਾ ਅਤੇ 6,000 ਰੁਪਏ ਦੀ ਇਕਮੁਸ਼ਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ

Posted On: 23 JUL 2024 1:04PM by PIB Chandigarh

ਸਰਕਾਰ ਪ੍ਰਮੁੱਖ ਕੰਪਨੀਆਂ ਵਿੱਚ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਵਿਆਪਕ ਯੋਜਨਾ ਸ਼ੁਰੂ ਕਰੇਗੀ। ਪ੍ਰਧਾਨ ਮੰਤਰੀ ਪੈਕੇਜ ਦੇ ਤਹਿਤ ਇਹ 5ਵੀਂ ਯੋਜਨਾ ਹੋਵੇਗੀ। 

ਅੱਜ ਸੰਸਦ ਵਿੱਚ ਕੇਂਦਰੀ ਬਜਟ 2024-25 ਪੇਸ਼ ਕਰਦੇ ਹੋਏ, ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਘੋਸ਼ਣਾ ਕੀਤੀ ਕਿ ਇਹ ਸਕੀਮ 5 ਸਾਲਾਂ ਵਿੱਚ 1 ਕਰੋੜ ਨੌਜਵਾਨਾਂ ਨੂੰ 500 ਪ੍ਰਮੁੱਖ ਕੰਪਨੀਆਂ ਵਿੱਚ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਉਹ 12 ਮਹੀਨਿਆਂ ਲਈ ਅਸਲ-ਜੀਵਨ ਦੇ ਕਾਰੋਬਾਰੀ ਮਾਹੌਲ, ਵੱਖੋ-ਵੱਖਰੇ ਪੇਸ਼ਿਆਂ ਅਤੇ ਰੋਜ਼ਗਾਰ ਦੇ ਮੌਕਿਆਂ ਦਾ ਅਨੁਭਵ ਹਾਸਲ ਕਰਨਗੇ। 

ਨੌਜਵਾਨਾਂ ਨੂੰ 5,000 ਰੁਪਏ ਪ੍ਰਤੀ ਮਹੀਨਾ ਇੰਟਰਨਸ਼ਿਪ ਭੱਤਾ ਅਤੇ 6,000 ਰੁਪਏ ਦੀ ਇੱਕਮੁਸ਼ਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਕੰਪਨੀਆਂ ਤੋਂ ਉਮੀਦ ਹੈ ਕਿ  ਟ੍ਰੇਨਿੰਗ ਦੀ ਲਾਗਤ ਅਤੇ ਇੰਟਰਨਸ਼ਿਪ ਦੀ ਲਾਗਤ ਦਾ 10 ਪ੍ਰਤੀਸ਼ਤ ਆਪਣੇ ਸੀਐੱਸਆਰ ਫੰਡਾਂ ਤੋਂ ਸਹਿਣ ਕਰਣਗੇ। 

 

 ******* 

 

ਐੱਨਬੀ/ਐੱਸਐੱਸ



(Release ID: 2035820) Visitor Counter : 7