ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦਾ ਵੀਡੀਐੱਨਕੇਐੱਚ (VDNKh) ਵਿੱਚ ਰੋਸਾਟੋਮ ਪਵੇਲੀਅਨ ਦਾ ਦੌਰਾ

Posted On: 09 JUL 2024 4:18PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਮਹਾਮਹੀਮ ਸ਼੍ਰੀ ਵਲਾਦੀਮੀਰ ਪੁਤਿਨ ਦੇ ਨਾਲ ਅੱਜ ਮਾਸਕੋ ਵਿੱਚ ਆਲ ਰਸ਼ੀਅਨ ਐਗਜ਼ੀਵਿਸ਼ਨ ਸੈਂਟਰ, ਵੀਡੀਐੱਨਕੇਐੱਚ (VDNKh)  ਦਾ ਦੌਰਾ ਕੀਤਾ।

ਦੋਨੋਂ ਲੀਡਰਸ ਨੇ ਵੀਡੀਐੱਨਕੇਐੱਚ ਵਿੱਚ ਰੋਸਾਟੋਮ ਪਵੇਲੀਅਨ ਦਾ ਦੌਰਾ ਕੀਤਾ। ਵਿਗਿਆਨਿਕ ਅਤੇ ਤਕਨੀਕੀ ਵਿਕਾਸ ਦੇ ਇਤਿਹਾਸ ਵਿੱਚ ਸਭ ਤੋਂ ਵੱਡੀਆਂ ਪ੍ਰਦਰਸ਼ਨੀਆਂ ਵਿੱਚੋਂ ਇੱਕ ਰੋਸਾਟੋਮ ਪਵੇਲੀਅਨ ਦਾ ਉਦਘਾਟਨ ਨਵੰਬਰ 2023 ਵਿੱਚ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਸਿਵਿਲ ਨਿਊਕਲੀਅਰ ਐਨਰਜੀ ਦੇ ਖੇਤਰ ਵਿੱਚ ਭਾਰਤ-ਰੂਸ ਸਹਿਯੋਗ ਨੂੰ ਸਮਰਪਿਤ ਇੱਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੂੰ ‘ਅਟੋਮਿਕ ਸਿੰਫਨੀ’ (Atomic Symphony) – ਵੀ ਦਿਖਾਈ ਗਈ –ਜੋ ਕਿ ਵੀਵੀਈਆਰ-1000 ਰਿਐਕਟਰ ਦਾ ਇੱਕ ਪਰਮਾਨੈਂਟ ਵਰਕਿੰਗ ਮਾਡਲ ਹੈ। ਇਹ ਭਾਰਤ ਵਿੱਚ ਕੁਡਨਕੁਲਮ ਨਿਊਕਲੀਅਰ ਪਾਵਰ ਪਲਾਂਟ (Kudankulam Nuclear Power Plant-KKNPP) ਲਈ ਅਤਿਅੰਤ ਅਹਿਮ ਹੈ।

ਇਸ ਪਵੇਲੀਅਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤੀ ਅਤੇ ਰੂਸੀ ਵਿਦਿਆਰਥੀਆਂ ਦੇ ਇੱਕ ਸਮੂਹ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਜਾਣਨ ਲਈ ਉਤਸ਼ਾਹਿਤ ਕੀਤਾ, ਜਿਸ  ਦੀ ਵਰਤੋਂ ਭਵਿੱਖ ਦੀਆਂ ਪੀੜ੍ਹੀਆਂ ਅਤੇ ਸੰਪੂਰਨ ਜਗਤ ਦੇ ਹਿਤ ਲਈ ਕੀਤਾ ਜਾ ਸਕਦਾ ਹੈ। 

**********

ਡੀਐੱਸ/ਏਕੇ 



(Release ID: 2031979) Visitor Counter : 11