ਪ੍ਰਧਾਨ ਮੰਤਰੀ ਦਫਤਰ

ਯੋਗ ਇਕਜੁੱਟ ਕਰਨ ਵਾਲੀ ਸ਼ਕਤੀ ਬਣ ਗਿਆ ਹੈ, ਜੋ ਵਿਭਿੰਨ ਸੱਭਿਆਚਾਰਾਂ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਇਕੱਠੇ ਲਿਆਉਂਦਾ ਹੈ: ਪ੍ਰਧਾਨ ਮੰਤਰੀ

Posted On: 21 JUN 2024 9:15PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ਤੇ ਦੁਨੀਆ ਭਰ ਵਿੱਚ ਇਕੱਠੇ ਆਏ ਅਤੇ ਬੜੇ ਪੈਮਾਨੇ ਤੇ ਯੋਗ ਦਾ ਅਭਿਆਸ ਕਰਨ ਵਾਲੇ ਵਿਅਕਤੀਆਂ, ਭਾਈਚਾਰਿਆਂ ਅਤੇ ਸੰਗਠਨਾਂ ਦੇ ਸਮੂਹਿਕ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਯੋਗ ਨੂੰ ਮਕਬੂਲ ਬਣਾਉਣ ਦੇ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਆਭਾਰ ਭੀ ਵਿਅਕਤ ਕੀਤਾ।

 ਪ੍ਰਧਾਨ ਮੰਤਰੀ ਨੇ ਐਕਸ (X'ਤੇ ਪੋਸਟ ਕੀਤਾ:

“ਵਿਭਿੰਨ ਸੱਭਿਆਚਾਰਾਂ ਅਤੇ ਪਿਛੋਕੜਾਂ ਵਾਲੇ ਵਿਅਕਤੀਆਂਭਾਈਚਾਰਿਆਂ ਅਤੇ ਸੰਗਠਨਾਂ ਦੇ ਸਮੂਹਿਕ ਪ੍ਰਯਾਸਾਂ ਸਦਕਾ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਭਰ ਵਿੱਚ ਬੜੇ ਪੈਮਾਨੇ ‘ਤੇ ਮਨਾਇਆ ਗਿਆ ਹੈਜੋ ਇਕੱਠੇ ਹੋਏ ਅਤੇ ਯੋਗ ਦਾ ਅਭਿਆਸ ਕੀਤਾ। ਇਹ ਸਪਸ਼ਟ ਹੈ ਕਿ ਯੋਗ ਇਕਜੁੱਟ ਕਰਨ ਵਾਲੀ ਸ਼ਕਤੀ ਬਣ ਗਿਆ ਹੈਜੋ ਵਿਭਿੰਨ ਸੱਭਿਆਚਾਰਾਂ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਇਕੱਠਾ ਕਰਦਾ ਹੈ। ਨੌਜਵਾਨਾਂ ਨੂੰ ਇਤਨੇ ਉਤਸ਼ਾਹ ਅਤੇ ਸਮਰਪਣ ਦੇ ਨਾਲ ਯੋਗ ਸੈਸ਼ਨਾਂ ਵਿੱਚ ਹਿੱਸਾ ਲੈਂਦੇ ਦੇਖਣਾ ਖੁਸ਼ੀ ਦੀ ਗੱਲ ਹੈ।

 ਮੈਂ ਯੋਗ ਨੂੰ ਮਕਬੂਲ ਬਣਾਉਣ ਦੇ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਆਭਾਰ ਵਿਅਕਤ ਕਰਦਾ ਹਾਂ। ਇਹ ਪ੍ਰਯਾਸ ਏਕਤਾ ਅਤੇ ਸਦਭਾਵ ਨੂੰ ਅੱਗੇ ਵਧਾਉਣ ਵਿੱਚ ਇੱਕ ਲੰਬਾ ਰਸਤਾ ਤੈਅ ਕਰਨਗੇ। ਮੈਨੂੰ ਯੋਗ ਇੰਸਟ੍ਰਕਟਰਾਂ ਦੀ ਸੰਖਿਆ ਵਿੱਚ ਵਾਧਾ ਦੇਖ ਕੇ ਭੀ ਖੁਸ਼ੀ ਹੋ ਰਹੀ ਹੈ, ਜਿਨ੍ਹਾਂ ਦੀ ਮੁਹਾਰਤ ਅਤੇ ਜਨੂਨ ਦੂਸਰਿਆਂ ਨੂੰ ਯੋਗ ਅਪਣਾਉਣ ਦੇ ਲਈ ਪ੍ਰੇਰਿਤ ਕਰ ਰਿਹਾ ਹੈ।

ਕਾਮਨਾ ਹੈ ਕਿ ਯੋਗ ਆਉਣ ਵਾਲੇ ਸਮੇਂ ਵਿੱਚ ਦੁਨੀਆ ਨੂੰ ਇਕੱਠੇ ਲਿਆਉਂਦਾ ਰਹੇ।

************

ਡੀਐੱਸ/ਟੀਐੱਸ



(Release ID: 2027921) Visitor Counter : 23