ਵਿੱਤ ਮੰਤਰਾਲਾ

ਕੇਂਦਰ ਨੇ ਰਾਜਾਂ ਨੂੰ ਟੈਕਸ ਟ੍ਰਾਂਸਫਰ ਦੇ ਰੂਪ ਵਿੱਚ 1,39,750 ਕਰੋੜ ਰੁਪਏ ਦੀ ਕਿਸ਼ਤ ਜਾਰੀ ਕੀਤੀ


ਅੱਜ ਜਾਰੀ ਕੀਤੀ ਗਈ ਰਿਲੀਜ਼ ਦੇ ਨਾਲ, ਵਿੱਤ ਵਰ੍ਹੇ 2024-25 ਦੇ ਲਈ 10 ਜੂਨ 2024 ਤੱਕ ਰਾਜਾਂ ਨੂੰ ਕੁੱਲ 2,79,500 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ

Posted On: 10 JUN 2024 9:19PM by PIB Chandigarh

ਇਹ ਫ਼ੈਸਲਾ ਲਿਆ ਗਿਆ ਹੈ ਕਿ ਜੂਨ 2024 ਦੇ ਮਹੀਨੇ ਲਈ ਨਿਯਮਤ ਜਾਰੀ ਕੀਤੀ ਜਾਣ ਵਾਲੀ ਟ੍ਰਾਂਸਫਰ ਰਿਲੀਜ਼ ਤੋਂ ਇਲਾਵਾ, ਇੱਕ ਵਾਧੂ ਕਿਸ਼ਤ ਵੀ ਜਾਰੀ ਕੀਤੀ ਜਾਵੇਗੀ। ਇਹ ਰਿਲੀਜ਼ ਚਾਲੂ ਮਹੀਨੇ ਵਿੱਚ ਸੰਚਿਤ ਤੌਰ ‘ਤੇ 1,39,750  ਕਰੋੜ ਰੁਪਏ ਦੀ ਹੈ। ਇਹ ਰਾਜ ਸਰਕਾਰਾਂ ਨੂੰ ਵਿਕਾਸ ਅਤੇ ਪੂੰਜੀਗਤ ਖਰਚ ਵਿੱਚ ਤੇਜ਼ੀ ਲਿਆਉਣ ਵਿੱਚ ਸਮਰੱਥ ਕਰੇਗੀ।

ਅੰਤਰਿਮ ਬਜਟ 2024-25 ਵਿੱਚ ਰਾਜਾਂ ਨੂੰ ਟੈਕਸਾਂ ਦੇ ਟ੍ਰਾਂਸਫਰ ਲਈ 12,19,783  ਕਰੋੜ ਰੁਪਏ ਦਾ ਪ੍ਰਬੰਧ ਹੈ।

ਜਾਰੀ ਕੀਤੀ ਗਈ ਇਸ ਰਿਲੀਜ਼ ਦੇ ਨਾਲ, 10 ਜੂਨ, 2024 ਤੱਕ ਰਾਜਾਂ ਨੂੰ ਟ੍ਰਾਂਸਫਰ ਕੁੱਲ ਰਾਸ਼ੀ (ਵਿੱਤ ਵਰ੍ਹੇ 2024-25 ਦੇ ਲਈ) 2,79,500  ਕਰੋੜ ਰੁਪਏ ਹੈ।

ਜਾਰੀ ਕੀਤੀ ਗਈ ਰਿਲੀਜ਼ ਦਾ ਰਾਜ ਵਾਰ ਵੇਰਵਾ ਹੇਠਾਂ ਲਿਖਿਆ ਹੈ:

ਲੜੀ ਨੰਬਰ

ਰਾਜ

10 ਜੂਨ, 2024 ਨੂੰ ਟ੍ਰਾਂਸਫਰ ਕੀਤੀ ਗਈ ਟੈਕਸ ਰੀਲੀਜ਼ 

1

ਆਂਧਰਾ ਪ੍ਰਦੇਸ਼

5655.72

2

ਅਰੁਣਾਚਲ ਪ੍ਰਦੇਸ਼

2455.44

3

ਅਸਾਮ

4371.38

4

ਬਿਹਾਰ

14056.12

5

ਛੱਤੀਸਗੜ੍ਹ

4761.30

6

ਗੋਆ

539.42

7

ਗੁਜਰਾਤ

4860.56

8

ਹਰਿਆਣਾ

1527.48

9

ਹਿਮਾਚਲ

1159.92

10

ਝਾਰਖੰਡ

4621.58

11

ਕਰਨਾਟਕ

5096.72

12

ਕੇਰਲ

2690.20

13

ਮੱਧ ਪ੍ਰਦੇਸ਼

10970.44

14

ਮਹਾਰਾਸ਼ਟਰ

8828.08

15

ਮਣੀਪੁਰ

1000.60

16

ਮੇਘਾਲਿਆ

1071.90

17

ਮਿਜ਼ੋਰਮ

698.78

18

ਨਾਗਾਲੈਂਡ

795.20

19

ਓਡੀਸ਼ਾ

6327.92

20

ਪੰਜਾਬ

2525.32

21

ਰਾਜਸਥਾਨ

8421.38

22

ਸਿੱਕਮ

542.22

23

ਤਮਿਲ ਨਾਡੂ

5700.44

24

ਤੇਲੰਗਾਨਾ

2937.58

25

ਤ੍ਰਿਪੁਰਾ

989.44

26

ਉੱਤਰ ਪ੍ਰਦੇਸ਼

25069.88

27

ਉੱਤਰਾਖੰਡ

1562.44

28

ਪੱਛਮੀ ਬੰਗਾਲ

10513.46

 

ਕੁੱਲ

139750.92

****

ਐੱਨਬੀ/ਕੇਐੱਮਐੱਨ



(Release ID: 2024270) Visitor Counter : 46