ਪ੍ਰਧਾਨ ਮੰਤਰੀ ਦਫਤਰ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈਆਂ ਦਿੱਤੀਆਂ


ਉਨ੍ਹਾਂ ਨੇ ਪਿਛਲੇ ਦਹਾਕੇ ਵਿੱਚ ਦੁਵੱਲੇ ਸਬੰਧਾਂ ਵਿੱਚ ਹੋਈਆਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਸਵੀਕਾਰ ਕੀਤਾ

ਦੋਵਾਂ ਨੇਤਾਵਾਂ ਨੇ ਮਜ਼ਬੂਤ ​​ਸਾਂਝੇਦਾਰੀ ਜਾਰੀ ਰੱਖਣ ਦੀ ਉਮੀਦ ਜਤਾਈ

Posted On: 05 JUN 2024 10:13PM by PIB Chandigarh

ਪੀਪਲਸ ਰਿਪਬਲਿਕ ਆਵ੍ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 18ਵੀਂ ਲੋਕ ਸਭਾ ਚੋਣਾਂ 'ਚ ਐੱਨਡੀਏ ਦੀ ਜਿੱਤ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਧਾਈ ਦੇਣ ਵਾਲੇ ਪਹਿਲੇ ਵਿਦੇਸ਼ੀ ਨੇਤਾਵਾਂ ਵਿੱਚੋਂ ਇੱਕ ਸੀ, ਜੋ ਦੋਵਾਂ ਨੇਤਾਵਾਂ ਦਰਮਿਆਨ ਨਿੱਘੇ ਅਤੇ ਵਿਅਕਤੀਗਤ ਤਾਲਮੇਲ ਨੂੰ ਦਰਸਾਉਂਦੀ ਹੈ।

ਦੋਵਾਂ ਨੇਤਾਵਾਂ ਨੇ ਵਿਕਸਿਤ ਭਾਰਤ 2047 ਅਤੇ ਸਮਾਰਟ ਬੰਗਲਾਦੇਸ਼ 2041 ਦੇ ਵਿਜ਼ਨ ਨੂੰ ਪ੍ਰਾਪਤ ਕਰਨ ਲਈ ਨਵੇਂ ਜਨ-ਆਦੇਸ਼ ਦੇ ਤਹਿਤ ਇਤਿਹਾਸਕ ਅਤੇ ਨਜ਼ਦੀਕੀ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਲਈ ਵਚਨਬੱਧਤਾ ਵਿਅਕਤ ਕੀਤੀ।

ਉਨ੍ਹਾਂ ਨੇ ਪਿਛਲੇ ਦਹਾਕੇ ਦੌਰਾਨ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਜੀਵਨ ਵਿੱਚ ਹੋਏ ਮਹੱਤਵਪੂਰਨ ਸੁਧਾਰਾਂ ਨੂੰ ਸਵੀਕਾਰ ਕੀਤਾ ਅਤੇ ਸਾਰੇ ਖੇਤਰਾਂ ਵਿੱਚ ਪਰਿਵਰਤਨਸ਼ੀਲ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਦੀ ਇੱਛਾ ਪ੍ਰਗਟਾਈ, ਜਿਸ ਵਿੱਚ ਆਰਥਿਕ ਅਤੇ ਵਿਕਾਸ ਭਾਈਵਾਲੀ, ਊਰਜਾ ਸੁਰੱਖਿਆ, ਡਿਜੀਟਲ ਕਨੈਕਟੀਵਿਟੀ ਸਮੇਤ ਕਨੈਕਟੀਵਿਟੀ ਅਤੇ ਲੋਕਾਂ ਦੇ ਆਪਸੀ ਸੰਪਰਕ ਆਦਿ ਸ਼ਾਮਲ ਹਨ।

 

*******

 

ਡੀਐੱਸ/ਐੱਸਟੀ

 



(Release ID: 2023109) Visitor Counter : 29