ਪ੍ਰਧਾਨ ਮੰਤਰੀ ਦਫਤਰ
ਭੂਟਾਨ ਨਰੇਸ਼ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਧਾਈ
ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੀ ਨਿੱਘੀ ਵਧਾਈ ਲਈ ਨਰੇਸ਼ ਦਾ ਧੰਨਵਾਦ ਕੀਤਾ
ਦੋਵਾਂ ਨੇਤਾਵਾਂ ਨੇ ਭਾਰਤ ਭੂਟਾਨ ਦੇ ਮਿਸਾਲੀ ਸਬੰਧਾਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ
प्रविष्टि तिथि:
05 JUN 2024 10:15PM by PIB Chandigarh
ਭੂਟਾਨ ਦੇ ਨਰੇਸ਼ ਜਿਗਮੇ ਖੇਸਰ ਨਾਮਗਾਇਲ ਵਾਂਗਚੱਕ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ 18ਵੀਂ ਲੋਕ ਸਭਾ ਚੋਣਾਂ ਵਿੱਚ ਐੱਨਡੀਏ ਦੀ ਜਿੱਤ 'ਤੇ ਵਧਾਈ ਦੇਣ ਲਈ ਟੈਲੀਫ਼ੋਨ ਕੀਤਾ। ਭੂਟਾਨ ਨਰੇਸ਼ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਲੋਕਾਂ ਦੀ ਨਿਰੰਤਰ ਤਰੱਕੀ ਅਤੇ ਖੁਸ਼ਹਾਲੀ ਲਈ ਆਪਣੀ ਨਿੱਘੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਨਿੱਘੀ ਵਧਾਈ ਲਈ ਭੂਟਾਨ ਨਰੇਸ਼ ਦਾ ਧੰਨਵਾਦ ਕੀਤਾ। ਭੂਟਾਨ ਅਤੇ ਭਾਰਤ ਦਰਮਿਆਨ ਦੋਸਤੀ ਦੇ ਮਿਸਾਲੀ ਸਬੰਧਾਂ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਭੂਟਾਨ ਦੀ ਸ਼ਾਹੀ ਸਰਕਾਰ ਨਾਲ ਕੰਮ ਕਰਨ ਅਤੇ ਵਿਲੱਖਣ ਦੁਵੱਲੀ ਭਾਈਵਾਲੀ ਨੂੰ ਹੋਰ ਉਚਾਈਆਂ ਤੱਕ ਲਿਜਾਣ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਭਾਰਤ-ਭੂਟਾਨ ਭਾਈਵਾਲੀ ਸਭ ਪੱਧਰਾਂ 'ਤੇ ਬਹੁਤ ਹੀ ਭਰੋਸੇ, ਸਦਭਾਵਨਾ ਅਤੇ ਆਪਸੀ ਸਮਝ ਨਾਲ ਵਿਸ਼ੇਸ਼ਤਾ ਰੱਖਦੀ ਹੈ ਅਤੇ ਲੋਕਾਂ ਨਾਲ ਲੋਕਾਂ ਦੇ ਮਜ਼ਬੂਤ ਸਬੰਧਾਂ ਅਤੇ ਨਜ਼ਦੀਕੀ ਆਰਥਿਕ ਅਤੇ ਵਿਕਾਸ ਸਾਂਝੇਦਾਰੀ ਨਾਲ ਮਜਬੂਤ ਬਣਦੀ ਹੈ।
************
ਡੀਐੱਸ/ਐੱਸਟੀ
(रिलीज़ आईडी: 2023099)
आगंतुक पटल : 106
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam