ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਦੂਰਦਰਸ਼ਨ ਟੀ20 ਵਰਲਡ ਕੱਪ ਮੈਚਾਂ ਦਾ ਪ੍ਰਸਾਰਣ ਕਰੇਗਾ
ਸਕੱਤਰ ਸ਼੍ਰੀ ਸੰਜੇ ਜਾਜੂ ਅਤੇ ਪ੍ਰਸਾਰ ਭਾਰਤੀ ਦੇ ਚੇਅਰਮੈਨ ਸ਼੍ਰੀ ਨਵਨੀਤ ਕੁਮਾਰ ਸਹਿਗਲ ਨੇ ਟੀ20 ਵਰਲਡ ਕੱਪ ਲਈ ਸਪੈਸ਼ਲ ਐਨਥਮ ਅਤੇ ਪ੍ਰੋਮੋ ਲਾਂਚ ਕੀਤਾ
ਦੂਰਦਰਸ਼ਨ ਪੈਰਿਸ ਓਲੰਪਿਕ ਗੇਮਸ 2024 ਅਤੇ ਵਿੰਬਲਡਨ 2024 ਸਮੇਤ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਆਯੋਜਨਾਂ ਦਾ ਪ੍ਰਸਾਰਣ ਕਰੇਗਾ
Posted On:
03 JUN 2024 6:47PM by PIB Chandigarh
ਪ੍ਰਸਾਰ ਭਾਰਤੀ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਵੈਸਟ ਇੰਡੀਜ਼ ਅਤੇ ਅਮਰੀਕਾ ਵਿੱਚ ਆਯੋਜਿਤ ਹੋਣ ਵਾਲੇ ਟੀ20 ਵਰਲਡ ਕੱਪ ਦਾ ਪ੍ਰਸਾਰਣ 2 ਜੂਨ ਤੋਂ ਡੀਡੀ ਫ੍ਰੀ ਡਿਸ਼ ਪਲੈਟਫਾਰਮ ‘ਤੇ ਕਰੇਗਾ। ਦੂਰਦਰਸ਼ਨ ਟੀ20 ਵਰਲਡ ਕੱਪ ਦੀ ਉੱਚ ਪੱਧਰੀ ਕਵਰੇਜ਼ ਦੇ ਬਾਅਦ ਕਈ ਪ੍ਰਮੁੱਖ ਆਲਮੀ ਅੰਤਰਰਾਸ਼ਟਰੀ ਖੇਡ ਆਯੋਜਨਾਂ ਦਾ ਪ੍ਰਸਾਰਣ ਕਰੇਗਾ। ਇਸ ਵਿੱਚ ਪੈਰਿਸ ਓਲੰਪਿਕ ਗੇਮਸ 2024 (26 ਜੁਲਾਈ-11 ਅਗਸਤ 2024), ਪੈਰਿਸ ਪੈਰਾਲੰਪਿਕ ਗੇਮਸ (28 ਅਗਸਤ-8 ਸਤੰਬਰ 2024), ਭਾਰਤ ਬਨਾਮ ਜ਼ਿੰਬਾਬਵੇ (6 ਜੁਲਾਈ-14 ਜੁਲਾਈ 2024) ਅਤੇ ਭਾਰਤ ਬਨਾਮ ਸ੍ਰੀਲੰਕਾ (27 ਜੁਲਾਈ-7 ਅਗਸਤ 2024) ਦੇ ਦਰਮਿਆਨ ਇੰਟਰਨੈਸ਼ਨਲ ਕ੍ਰਿਕੇਟ ਸੀਰੀਜ਼ ਅਤੇ ਫ੍ਰੈਂਚ ਓਪਨ 2024 (8 ਅਤੇ 9 ਜੂਨ 2024) ਅਤੇ ਵਿੰਬਲਡਨ 2024 (13 ਅਤੇ 14 ਜੁਲਾਈ 2024) ਦੇ ਮਹਿਲਾ ਅਤੇ ਪੁਰਸ਼ ਫਾਈਨਲ ਦੇ ਲਾਈਵ/ਮੁਲਤਵੀ ਲਾਈਵ ਅਤੇ ਹਾਈਲਾਈਟਸ ਸ਼ਾਮਲ ਹਨ।
ਇਹ ਐਲਾਨ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਗੌਰਵ ਦ੍ਵਿਵੇਦੀ ਨੇ ਅੱਜ ਨਵੀਂ ਦਿੱਲੀ ਵਿੱਚ ਮੀਡੀਆ ਦੇ ਨਾਲ ਇੱਕ ਗੱਲਬਾਤ ਦੌਰਾਨ ਕੀਤਾ। ਇਸ ਗੱਲਬਾਤ ਦੇ ਦੌਰਾਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਸੰਜੇ ਜਾਜੂ ਨੇ ਪ੍ਰਸਾਰ ਭਾਰਤੀ ਦੇ ਚੇਅਰਮੈਨ ਸ਼੍ਰੀ ਨਵਨੀਤ ਕੁਮਾਰ ਸਹਿਗਲ, ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਗੌਰਵ ਦ੍ਵਿਵੇਦੀ ਅਤੇ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਸੁਸ਼੍ਰੀ ਕੰਚਨ ਪ੍ਰਸਾਦ ਦੇ ਨਾਲ ਮਿਲ ਕੇ ਟੀ20 ਵਰਲਡ ਕੱਪ ਲਈ ਸ਼੍ਰੀ ਸੁਖਵਿੰਦਰ ਸਿੰਘ ਦੁਆਰਾ ਗਾਇਆ ਗਿਆ ਸਪੈਸ਼ਲ ਐਨਥਮ ‘ਜਜ਼ਬਾ’ (Jazba) ਲਾਂਚ ਕੀਤਾ। ਸਕੱਤਰ ਨੇ ਪ੍ਰਸਿੱਧ ਸਟੋਰੀ ਟੇਲਰ ਸ਼੍ਰੀ ਨਿਲੇਸ਼ ਮਿਸ਼ਰਾ ਦੀ ਆਵਾਜ਼ ਵਿੱਚ ਕਹੇ ਗਏ ਸ਼ਾਨਦਾਰ ਟੀ20 ਈਵੈਂਟ ਦਾ ਪ੍ਰੋਮੋ ਵੀ ਲਾਂਚ ਕੀਤਾ।
ਜ਼ਿਕਰਯੋਗ ਹੈ ਕਿ ਦੂਰਦਰਸ਼ਨ ਨੇ ਡੀਡੀ ਸਪੋਰਟਸ ‘ਤੇ ਆਪਣਾ ਕੰਟੈਂਟ ਦਿਖਾਉਣ ਲਈ ਐੱਨਬੀਏ ਅਤੇ ਪੀਜੀਟੀਏ ਜਿਹੀਆਂ ਲਿਡਿੰਗ ਗਲੋਬਲ ਸਪੋਰਟਸ ਬਾਡੀਜ਼ ਦੇ ਨਾਲ ਸਮਝੌਤਾ ਕੀਤਾ ਹੈ। ਐੱਨਬੀਏ ਦੀ ਪਸੰਦੀਦਾ ਈ-ਸਪੋਰਟਸ ਪ੍ਰਾਪਰਟੀ ਐੱਨਬੀਏ 2ਕੇ (NBA 2K) ਲੀਗ ਦੇ ਮੈਚ ਡੀਡੀ ਸਪੋਰਟਸ ਚੈਨਲ ‘ਤੇ ਪ੍ਰਸਾਰਿਤ ਕੀਤੇ ਜਾਂਦੇ ਹਨ।
ਪ੍ਰਸਾਰ ਭਾਰਤੀ ਆਪਣੇ ਸਪੋਰਟਸ ਚੈਨਲ ‘ਤੇ ਵੱਖ-ਵੱਖ ਸਪੋਰਟਸ ਲੀਗ ਅਤੇ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਵੱਖ-ਵੱਖ ਖੇਡ ਸੰਸਥਾਵਾਂ ਅਤੇ ਏਜੰਸੀਆਂ ਨਾਲ ਗੱਲਬਾਤ ਦੇ ਉੱਨਤ ਪੜਾਅ 'ਤੇ ਹੈ। ਜਿਵੇਂ ਹੀ ਅਸੀਂ ਇਨ੍ਹਾਂ ਸਾਂਝੇਦਾਰੀਆਂ ਨੂੰ ਪੱਕਾ ਕਰਾਂਗੇ, ਅਸੀਂ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ।
ਸ਼੍ਰੀ ਗੌਰਵ ਦ੍ਵਿਵੇਦੀ ਨੇ ਮੰਗਲਵਾਰ ਨੂੰ ਗਿਣਤੀ ਪ੍ਰਕਿਰਿਆ ਲਈ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੋਵਾਂ ਦੁਆਰਾ ਕੀਤੇ ਗਏ ਵਿਸਤ੍ਰਿਤ ਪ੍ਰਬੰਧਾਂ ਬਾਰੇ ਵੀ ਇਕੱਠ ਨੂੰ ਜਾਣਕਾਰੀ ਦਿੱਤੀ।
ਪਿਛਲੇ ਵਰ੍ਹੇ ਦੇ ਦੌਰਾਨ, ਡੀਡੀ ਸਪੋਰਟਸ ਨੇ ਦੇਸ਼ ਭਰ ਵਿੱਚ ਆਯੋਜਿਤ ਕਈ ਖੇਡ ਆਯੋਜਨਾਂ ਨੂੰ ਪ੍ਰਸਾਰਿਤ ਕੀਤਾ। ਇਸ ਵਿੱਚ ਅਸ਼ਟਲਕਸ਼ਮੀ (Astalakshmi) ਖੇਲੋ ਇੰਡੀਆ ਯੂਨੀਵਰਸਿਟੀ ਗੇਮਸ (ਉੱਤਰ ਪੂਰਬ ਦੇ ਅੱਠ ਰਾਜ), ਤਮਿਲ ਨਾਡੂ ਵਿੱਚ ਖੇਲੋ ਇੰਡੀਆ ਯੂਥ ਗੇਮਸ, ਗੋਆ ਵਿੱਚ ਰਾਸ਼ਟਰੀ ਖੇਲ, ਨਵੀਂ ਦਿੱਲੀ ਵਿੱਚ ਖੇਲੋ ਇੰਡੀਆ ਪੈਰਾ ਗੇਮਸ ਅਤੇ ਗੁਲਮਰਗ ਅਤੇ ਲੇਹ ਵਿੱਚ ਖੇਲੋ ਇੰਡੀਆ ਵਿੰਟਰ ਗੇਮਸ ਦੇ ਉਦਘਾਟਨ ਸੰਸਕਰਣ ਸ਼ਾਮਲ ਸਨ। ਡੀਡੀ ਸਪੋਰਟਸ ‘ਤੇ ਇਨ੍ਹਾਂ ਦੇ ਪ੍ਰਸਾਰਣਾਂ ਦੇ ਇਲਾਵਾ, ਇਨ੍ਹਾਂ ਖੇਡਾਂ ਦੀ ਫੀਡ ਦੇਸ਼ ਦੇ ਪ੍ਰਮੁੱਖ ਨਿਜੀ ਚੈਨਲਾਂ ਜਿਵੇਂ ਸਟਾਰ ਸਪੋਰਟਸ, ਜਿਓ ਸਿਨੇਮਾ ਅਤੇ ਸੋਨੀ ਨੈੱਟਵਰਕ ਨਾਲ ਸਾਂਝੀ ਕੀਤੀ ਗਈ ਸੀ।
ਦੂਰਦਰਸ਼ਨ ਦੇ ਦਲ ਨੇ ਚੀਨ ਵਿੱਚ ਹਾਂਗਝੂ ਏਸ਼ੀਅਨ ਗੇਮਸ ਦੇ ਕ੍ਰਿਕੇਟ ਮੈਚਾਂ-ਪੁਰਸ਼ ਅਤੇ ਮਹਿਲਾ ਦੋਵਾਂ ਕ੍ਰਿਕੇਟ ਮੈਚਾਂ ਦਾ ਵਰਲਡ ਫੀਡ ਤਿਆਰ ਕੀਤਾ। ਡੀਡੀ ਟੀਮ ਦੁਆਰਾ ਗਰਾਉਂਡ ਜ਼ੀਰੋ ਤੋਂ ਤਿਆਰ ਕੀਤੀ ਗਈ ਵਰਲਡ ਫੀਡ ਦਾ ਪ੍ਰਸਾਰਣ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਕੀਤਾ ਗਿਆ।
ਅਗਸਤ, 2023 ਵਿੱਚ ਇੰਡੀਅਨ ਕ੍ਰਿਕੇਟ ਟੀਮ ਦੇ ਵੈਸਟ ਇੰਡੀਜ਼ ਦੌਰੇ ਲਈ ਦੂਰਦਰਸ਼ਨ ਕੋਲ ਸਾਰੇ ਪਲੈਟਫਾਰਮਾਂ ਦੇ ਟੈਲੀਵਿਜ਼ਨ ਪ੍ਰਸਾਰਣ ਅਧਿਕਾਰ ਸਨ। ਅੰਗਰੇਜ਼ੀ ਅਤੇ ਹਿੰਦੀ ਵਿੱਚ ਕਮੈਂਟਰੀ ਤੋਂ ਇਲਾਵਾ, ਸੀਰੀਜ਼ ਵਿੱਚ ਖੇਡੇ ਗਏ ਸੀਮਿਤ ਓਵਰਾਂ ਦੇ ਮੈਚਾਂ ਦੀ ਫੀਡ ਭੋਜਪੁਰੀ, ਤਮਿਲ, ਤੇਲਗੂ, ਬੰਗਾਲੀ ਅਤੇ ਕੰਨੜ੍ਹ ਜਿਹੀਆਂ ਖੇਤਰੀ ਭਾਸ਼ਾਵਾਂ ਵਿੱਚ ਵੀ ਤਿਆਰ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਦੂਰਦਰਸ਼ਨ ਨੈੱਟਵਰਕ ਦੇ ਵੱਖ-ਵੱਖ ਖੇਤਰੀ ਚੈਨਲਾਂ ‘ਤੇ ਪ੍ਰਸਾਰਿਤ ਕੀਤਾ ਗਿਆ ਸੀ।
ਦੂਰਦਰਸ਼ਨ ਨੇ ਡੀਡੀ ਸਪੋਰਟਸ ‘ਤੇ ਆਪਣਾ ਕੰਟੈਂਟ ਦਿਖਾਉਣ ਲਈ ਐੱਨਬੀਏ ਅਤੇ ਪੀਜੀਟੀਏ ਜਿਹੀਆਂ ਪ੍ਰਮੁੱਖ ਗਲੋਬਲ ਸਪੋਰਟਸ ਬਾਡੀਜ਼ ਨਾਲ ਸਮਝੌਤਾ ਕੀਤਾ ਹੈ। ਐੱਨਬੀਏ ਦੀ ਪਸੰਦੀਦਾ ਈ-ਸਪੋਰਟਸ ਪ੍ਰਾਪਰਟੀ ਐੱਨਬੀਏ 2ਕੇ ਲੀਗ ਦੇ ਮੈਚ ਡੀਡੀ ਸਪੋਰਟਸ ਚੈਨਲ ‘ਤੇ ਪ੍ਰਸਾਰਿਤ ਕੀਤੇ ਜਾਂਦੇ ਹਨ। ਵੈਸਟ ਇੰਡੀਜ਼ ਅਤੇ ਯੂਐੱਸਏ ਵਿੱਚ ਹੋਣ ਵਾਲੇ ਆਉਣ ਵਾਲੇ ਟੀ20 ਵਰਲਡ ਕੱਪ (2 ਜੂਨ ਤੋਂ 29 ਜੂਨ 2024) ਤੋਂ ਸ਼ੁਰੂਆਤ ਕਰਦੇ ਹੋਏ, ਦੂਰਦਰਸ਼ਨ ਨੈੱਟਵਰਕ ਆਪਣੇ ਡੀਡੀ ਫ੍ਰੀ ਡਿਸ਼ ਪਲੈਟਫਾਰਮ ਪ੍ਰਸਾਰ ਭਾਰਤੀ ‘ਤੇ, ਜਨਤਕ ਪ੍ਰਸਾਰਕ (public broadcaster) ਦੇ ਰੂਪ ਵਿੱਚ ਮੀਡੀਆ-ਪ੍ਰਿੰਟ, ਡਿਜੀਟਲ ਅਤੇ ਇਲੈਕਟ੍ਰੋਨਿਕ ਨੂੰ ਆਪਣੀ ਅੱਗੇ ਦੀ ਯਾਤਰਾ ਵਿੱਚ ਅਹਿਮ ਸਟੇਕਹੋਲਡਰ ਮੰਨਦਾ ਹੈ।
ਡੀਡੀ ਸਪੋਰਟਸ ਦੇਖੋ
|
ਟਾਟਾ ਸਕਾਈ ਚੈਨਲ ਸੰਖਿਆ 453
|
ਸਨ ਡਾਇਰੈਕਟ ਚੈਨਲ ਸੰਖਿਆ 510
|
ਹੈਥਵੇ ਚੈਨਲ ਸੰਖਿਆ 189
|
ਡੈੱਨ ਚੈਨਲ ਸੰਖਿਆ 425
|
ਏਅਰਟੈੱਲ ਡਿਜੀਟਲ ਟੀਵੀ ਚੈਨਲ ਸੰਖਿਆ 298
|
ਡੀ2ਐੱਚ ਚੈਨਲ ਸੰਖਿਆ 435
|
ਫ੍ਰੀ ਡਿਸ਼ ਚੈਨਲ ਸੰਖਿਆ 79
|
ਡਿਸ਼ ਟੀਵੀ ਚੈਨਲ ਸੰਖਿਆ 435
|
ਸੋਸ਼ਲ ਮੀਡੀਆ ‘ਤੇ ਡੀਡੀ ਸਪੋਰਟਸ ਨੂੰ ਫਾਲੋ ਕਰੋ
|
ਟਵਿਟਰ @ddsportschannel
|
ਫੇਸਬੁੱਕ Doordarshansports
|
ਇੰਸਟਾਗ੍ਰਾਮ doordarshansports
|
*******
ਪ੍ਰਗਿਆ ਪਾਲੀਵਾਲ/ ਸੌਰਭ ਸਿੰਘ
(Release ID: 2022753)
Visitor Counter : 90
Read this release in:
Odia
,
English
,
Khasi
,
Urdu
,
Marathi
,
Hindi
,
Hindi_MP
,
Bengali
,
Manipuri
,
Assamese
,
Tamil
,
Kannada
,
Malayalam