ਭਾਰਤ ਚੋਣ ਕਮਿਸ਼ਨ

ਆਮ ਚੋਣਾਂ 2024 ਵਿੱਚ ਪਹਿਲੀ ਵਾਰ ਯੋਗ ਵੋਟਰਾਂ ਲਈ ਘਰੋਂ ਵੋਟਿੰਗ ਨੂੰ ਸਮੁੱਚੇ ਭਾਰਤ ਵਿੱਚ ਵਧਾਇਆ ਗਿਆ


ਚੋਣ ਕਮਿਸ਼ਨ ਦੇ ਯਤਨ ਬਜ਼ੁਰਗਾਂ, ਪੀਡਬਲਿਊਡੀ, ਤੀਜੇ ਲਿੰਗ ਅਤੇ ਪੀਵੀਟੀਜੀ ਵੋਟਰਾਂ ਦੇ ਅਨੁਕੂਲ ਹਨ

ਈਸੀਆਈ ਦੀ ਸਕਸ਼ਮ ਐਪ ਨੇ ਪੀਡਬਲਿਊਡੀ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਿੱਚ ਸਹਾਇਤਾ ਕੀਤੀ

ਕਮਜ਼ੋਰ ਭਾਈਚਾਰਿਆਂ ਨੇ ਵੋਟਿੰਗ ਪ੍ਰਕਿਰਿਆ ਵਿੱਚ ਪਹੁੰਚਯੋਗ ਅਤੇ ਸਮਾਵੇਸ਼ੀ ਉਪਾਵਾਂ ਨਾਲ ਆਤਮ-ਵਿਸ਼ਵਾਸ ਨਾਲ ਵੋਟ ਪਾਈ

Posted On: 29 MAY 2024 2:43PM by PIB Chandigarh

ਭਾਰਤੀ ਚੋਣ ਕਮਿਸ਼ਨ ਨੇ ਆਮ ਚੋਣਾਂ 2024 ਵਿੱਚ ਸ਼ਮੂਲੀਅਤ ਅਤੇ ਪਹੁੰਚਯੋਗਤਾ ਨੂੰ ਯਕੀਨੀ ਬਣਾਉਣ ਲਈ ਵੱਡੇ ਪੱਧਰ 'ਤੇ ਕਦਮ ਚੁੱਕੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਯੋਗ ਵੋਟਰ ਸਰੀਰਕ ਜਾਂ ਹੋਰ ਰੁਕਾਵਟਾਂ ਦੇ ਕਾਰਨ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਹੁਣ ਤੱਕ ਚੋਣਾਂ ਦੇ 6 ਪੜਾਵਾਂ ਦੀ ਸਮਾਪਤੀ ਤੋਂ ਬਾਅਦ ਵੱਖ-ਵੱਖ ਵਰਗਾਂ ਜਿਵੇਂ ਕਿ ਦਿਵਿਆਂਗ ਵਿਅਕਤੀਆਂ, ਸੀਨੀਅਰ ਨਾਗਰਿਕਾਂ, ਟ੍ਰਾਂਸਜੈਂਡਰਜ਼, ਪੀਵੀਟੀਜੀਜ਼ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਅਤੇ 40% ਬੈਂਚਮਾਰਕ ਅਪੰਗਤਾ ਵਾਲੇ ਪੀਡਬਲਿਊਡੀ ਵੋਟਰਾਂ ਲਈ ਘਰੋਂ ਵੋਟ ਪਾਉਣ ਦੀ ਸਹੂਲਤ ਨੂੰ ਪਹਿਲੀ ਵਾਰ ਆਮ ਚੋਣਾਂ 2024 ਵਿੱਚ ਸਮੁੱਚੇ ਦੇਸ਼ ਦੇ ਅਧਾਰ 'ਤੇ ਵਧਾਇਆ ਗਿਆ ਸੀ।

ਤਿਰੂਵਰ ਹਲਕੇ ਦੇ ਪੋਲਿੰਗ ਸਟੇਸ਼ਨ 'ਤੇ ਲਾਂਬਾਡਾ ਕਬੀਲੇ, ਗ੍ਰੇਟ ਨਿਕੋਬਾਰ ਦੇ ਸ਼ੋਂਪੇਨ ਕਬੀਲੇ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਨਿਸ਼ੀ ਕਬੀਲੇ ਨੇ ਪਹਿਲੀ ਵਾਰ ਆਮ ਚੋਣਾਂ ਵਿੱਚ ਵੋਟ ਪਾਈ

ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਡਾ. ਸੁਖਬੀਰ ਸਿੰਘ ਸੰਧੂ ਦੇ ਨਾਲ ਦੇਸ਼ ਭਰ ਵਿੱਚ ਚੁੱਕੇ ਗਏ ਠੋਸ ਯਤਨਾਂ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਹੁਤ ਸਾਰੀਆਂ ਸਫਲਤਾ ਦੀਆਂ ਕਹਾਣੀਆਂ  ਦੇਖੀਆਂ ਗਈਆਂ ਹਨ, ਜਿੱਥੇ ਲੋਕ ਸਭਾ ਚੋਣਾਂ 2024 ਦੇ 6 ਪੜਾਅ ਮੁਕੰਮਲ ਹੋ ਚੁੱਕੇ ਹਨ। ਸੀਈਸੀ ਰਾਜੀਵ ਕੁਮਾਰ ਨੇ ਕਿਹਾ, "ਵਿਸ਼ਵ ਪੱਧਰ 'ਤੇ ਨਵੇਂ ਮਿਆਰ ਸਥਾਪਤ ਕਰਨ ਵਾਲੀਆਂ ਚੋਣ ਪ੍ਰਕਿਰਿਆਵਾਂ ਵਿੱਚ ਨਿਰੰਤਰ ਸੁਧਾਰ ਲਈ ਕੋਸ਼ਿਸ਼ ਕਰਨਾ ਕਮਿਸ਼ਨ ਦਾ ਮਜ਼ਬੂਤ ਸਥਾਪਤ ਸੰਕਲਪ ਰਿਹਾ ਹੈ। ਚੋਣ ਕਮਿਸ਼ਨ ਚੋਣਾਂ ਨੂੰ ਸੱਚਮੁੱਚ ਬਹੁਲਤਾ ਅਤੇ ਵਿਭਿੰਨਤਾ ਦੀ ਭਾਵਨਾ ਨੂੰ ਦਰਸਾਉਣ ਲਈ ਦ੍ਰਿੜ੍ਹ ਹੈ, ਜੋ ਸਾਡੇ ਦੇਸ਼ ਦਾ ਮਾਣ ਹੈ। ਚੋਣ ਕਮਿਸ਼ਨ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਸ਼ਮੂਲੀਅਤ ਅਤੇ ਪਹੁੰਚਯੋਗਤਾ ਦੇ ਸਿਧਾਂਤਾਂ ਅਤੇ ਅਭਿਆਸਾਂ ਨੂੰ ਸ਼ਾਮਲ ਕਰਨ ਅਤੇ ਮਜ਼ਬੂਤੀ ਨਾਲ ਏਕੀਕ੍ਰਿਤ ਕਰਨ ਲਈ ਸਮਰਪਿਤ ਹੈ, ਜੋ ਸਮਾਜ ਦੇ ਸਾਹਮਣੇ ਹਰ ਜਗ੍ਹਾ ਅਪਣਾਏ ਜਾਣ ਲਈ ਇੱਕ ਉਦਾਹਰਣ ਪੇਸ਼ ਕਰਦਾ ਹੈ।"

ਅਰੁਣਾਚਲ ਪ੍ਰਦੇਸ਼ ਵਿੱਚ ਆਪਣੀ ਵੋਟ ਪਾਉਣ ਲਈ ਰਾਹ ਵਿੱਚ ਇੱਕ ਸੀਨੀਅਰ ਸਿਟੀਜ਼ਨ ਵੋਟਰ

ਇਹ ਤਿਆਰੀਆਂ ਦੋ ਸਾਲ ਪਹਿਲਾਂ ਵੋਟਰ ਸੂਚੀਆਂ ਵਿੱਚ ਯੋਗ ਨਾਗਰਿਕਾਂ ਦੇ ਨਵੀਨੀਕਰਨ ਅਤੇ ਰਜਿਸਟ੍ਰੇਸ਼ਨ ਦੇ ਠੋਸ ਯਤਨਾਂ ਨਾਲ ਸ਼ੁਰੂ ਹੋਈਆਂ ਸਨ। ਵੋਟਰਾਂ ਦੀਆਂ ਇਨ੍ਹਾਂ ਸ਼੍ਰੇਣੀਆਂ ਨੂੰ ਨਿਸ਼ਾਨਾ ਬਣਾ ਕੇ ਵਿਸ਼ੇਸ਼ ਰਜਿਸਟ੍ਰੇਸ਼ਨ ਮੁਹਿੰਮ, ਕੈਂਪ ਲਗਾ ਕੇ ਇਹ ਪ੍ਰਾਪਤੀ ਕੀਤੀ ਗਈ। ਚੋਣ ਕਮਿਸ਼ਨ ਨੇ ਉਨ੍ਹਾਂ ਭਾਈਚਾਰਿਆਂ ਵਿੱਚ ਭਾਗੀਦਾਰੀ ਨੂੰ ਵਧਾਉਣ ਲਈ ਇੱਕ ਬਹੁਪੱਖੀ ਰਣਨੀਤੀ ਅਪਣਾਈ ਹੈ, ਜੋ ਵੋਟ ਦੇ ਅਧਿਕਾਰ ਤੋਂ ਵਾਂਝੇ ਰਹਿਣ ਦੀ ਸੰਭਾਵਨਾ ਰਖਦੇ ਹਨ।

ਵਿਕਲਪਿਕ ਘਰੋਂ ਵੋਟਿੰਗ ਸਹੂਲਤ: ਭਾਰਤ ਦੀਆਂ ਆਮ ਚੋਣਾਂ ਵਿੱਚ ਪਹਿਲੀ ਵਾਰ ਸ਼ਾਨਦਾਰ ਹੁੰਗਾਰਾ ਮਿਲਿਆ 

ਵਿਕਲਪਿਕ ਘਰੋਂ ਵੋਟਿੰਗ ਸਹੂਲਤ ਚੋਣ ਪ੍ਰਕਿਰਿਆ ਵਿੱਚ ਇੱਕ ਵੱਡੀ ਤਬਦੀਲੀ ਨੂੰ ਦਰਸਾਉਂਦੀ ਹੈ ਅਤੇ ਭਾਰਤ ਦੀਆਂ ਆਮ ਚੋਣਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਉਪਲਬਧ ਕਰਵਾਈ ਗਈ ਹੈ। 85 ਸਾਲ ਜਾਂ ਇਸ ਤੋਂ ਵੱਧ ਉਮਰ ਜਾਂ 40% ਬੈਂਚਮਾਰਕਡ ਅਪੰਗਤਾ ਵਾਲਾ ਦਾ ਕੋਈ ਵੀ ਯੋਗ ਨਾਗਰਿਕ, ਇਨ੍ਹਾਂ ਚੋਣਾਂ ਵਿੱਚ ਪੋਸਟਲ ਬੈਲਟ ਰਾਹੀਂ ਘਰੋਂ ਵੋਟਿੰਗ ਦੀ ਸਹੂਲਤ ਦਾ ਲਾਭ ਲੈ ਸਕਦਾ ਹੈ। ਇਸ ਸਹੂਲਤ ਨੂੰ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਮੁਸਕਰਾਉਂਦੇ ਹੋਏ ਵੋਟਰਾਂ ਦੇ ਦਿਲਕਸ਼ ਦ੍ਰਿਸ਼ਾਂ ਅਤੇ ਉਨ੍ਹਾਂ ਦੇ ਘਰੋਂ ਵੋਟ ਪਾਉਣ ਵਾਲੇ ਪ੍ਰਸੰਸਾ-ਪੱਤਰਾਂ ਨੇ ਦੇਸ਼ ਦੇ ਸਾਰੇ ਹਿੱਸਿਆਂ ਤੋਂ ਸੋਸ਼ਲ ਮੀਡੀਆ ਨੂੰ ਭਰ ਦਿੱਤਾ ਹੈ। ਘਰੋਂ ਵੋਟਿੰਗ ਪੋਲਿੰਗ ਸਟਾਫ ਅਤੇ ਸੁਰੱਖਿਆ ਕਰਮਚਾਰੀਆਂ ਦੀ ਪੂਰੀ ਟੀਮ ਦੀ ਸ਼ਮੂਲੀਅਤ ਨਾਲ ਹੁੰਦੀ ਹੈ ਅਤੇ ਵੋਟਿੰਗ ਦੀ ਗੁਪਤਤਾ ਪੂਰੀ ਤਨਦੇਹੀ ਨਾਲ ਬਣਾਈ ਜਾਂਦੀ ਹੈ। ਉਮੀਦਵਾਰਾਂ ਦੇ ਏਜੰਟਾਂ ਨੂੰ ਵੀ ਪ੍ਰਕਿਰਿਆ ਨੂੰ ਦੇਖਣ ਲਈ ਪੋਲਿੰਗ ਟੀਮਾਂ ਦੇ ਨਾਲ ਜਾਣ ਦੀ ਇਜਾਜ਼ਤ ਹੈ।

ਕੋਵਵਰ ਹਲਕੇ ਤੋਂ 100 ਸਾਲ ਦੀ ਸ਼੍ਰੀਮਤੀ ਡੀ ਪਦਮਾਵਤੀ ਅਤੇ ਅਰੁਣਾਚਲ ਪ੍ਰਦੇਸ਼ ਤੋਂ ਸੀਨੀਅਰ ਨਾਗਰਿਕ

ਚੁਰੂ, ਰਾਜਸਥਾਨ ਵਿੱਚ ਇੱਕੋ ਪਰਿਵਾਰ ਦੇ ਅੱਠ ਪੀਡਬਲਿਊਡੀ ਮੈਂਬਰਾਂ ਨੇ ਘਰੋਂ ਵੋਟ ਪਾਉਣ ਦੀ ਸਹੂਲਤ ਲਈ

ਰੁਕਾਵਟਾਂ ਨੂੰ ਦੂਰ ਕਰਨਾ: ਬਿਹਤਰ ਭਾਗੀਦਾਰੀ ਲਈ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਪੂਰਾ ਕਰਨਾ

ਕਿਸੇ ਵੀ ਬੁਨਿਆਦੀ ਢਾਂਚੇ ਦੇ ਪਾੜੇ ਨੂੰ ਪੂਰਾ ਕਰਨ ਲਈ, ਚੋਣ ਕਮਿਸ਼ਨ ਨੇ ਇਹ ਯਕੀਨੀ ਬਣਾਇਆ ਕਿ ਹਰੇਕ ਪੋਲਿੰਗ ਬੂਥ ਜ਼ਮੀਨੀ ਮੰਜਿਲ 'ਤੇ ਰੈਂਪ, ਵੋਟਰਾਂ ਲਈ ਸੰਕੇਤ, ਪਾਰਕਿੰਗ ਥਾਂ, ਵੱਖਰੀਆਂ ਕਤਾਰਾਂ ਅਤੇ ਵਲੰਟੀਅਰਾਂ ਸਮੇਤ ਯਕੀਨੀ ਸਹੂਲਤਾਂ ਨਾਲ ਲੈਸ ਹੋਵੇ। ਇਸ ਤੋਂ ਇਲਾਵਾ ਈਸੀਆਈ ਦੇ ਸਕਸ਼ਮ ਐਪ ਨੇ ਪੋਲਿੰਗ ਸਟੇਸ਼ਨਾਂ 'ਤੇ ਵ੍ਹੀਲਚੇਅਰ, ਪਿਕ-ਐਂਡ-ਡ੍ਰੌਪ ਅਤੇ ਵਲੰਟੀਅਰ ਸੇਵਾਵਾਂ ਵਰਗੀਆਂ ਵੱਖ-ਵੱਖ ਸਹੂਲਤਾਂ ਪ੍ਰਾਪਤ ਕਰਨ ਲਈ ਪੀਡਬਲਿਊਡੀ ਦੀ ਸਹੂਲਤ ਦਿੱਤੀ ਹੈ। ਚੋਣਾਂ ਦੇ ਐਲਾਨ ਤੋਂ ਬਾਅਦ ਸਕਸ਼ਮ ਐਪ 1.78 ਲੱਖ ਤੋਂ ਵੱਧ ਵਾਰੀ ਡਾਊਨਲੋਡ ਹੋ ਚੁੱਕੀ ਹੈ।

ਕਮਿਸ਼ਨ ਨੇ ਨੇਤਰਹੀਣ ਵੋਟਰਾਂ ਦੀ ਸਹਾਇਤਾ ਲਈ ਈਵੀਐੱਮਜ਼ 'ਤੇ ਬ੍ਰੇਲ ਲਿਪੀ, ਬ੍ਰੇਲ ਸਮਰਥਿਤ ਈਪੀਆਈਸੀ ਅਤੇ ਵੋਟਰ ਸਲਿੱਪਾਂ ਲਈ ਵੀ ਪ੍ਰਬੰਧ ਕੀਤੇ ਹਨ। ਇਸ ਤੋਂ ਇਲਾਵਾ ਪੀਡਬਲਿਊਡੀ ਅਤੇ ਸੀਨੀਅਰ ਨਾਗਰਿਕਾਂ ਲਈ ਅੰਗਰੇਜ਼ੀ ਅਤੇ ਹਿੰਦੀ ਵਿੱਚ ਇੱਕ ਵੋਟਰ ਗਾਈਡ, ਚੋਣ ਦਿਵਸ ਦੀ ਸਹੂਲਤ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦੇ ਨਾਲ ਉਪਲਬਧ ਕਰਵਾਈ ਗਈ ਸੀ।

ਇੰਦੌਰ, ਮੱਧ ਪ੍ਰਦੇਸ਼ ਵਿੱਚ, 70 ਨੇਤਰਹੀਣ ਲੜਕੀਆਂ ਨੂੰ ਵੋਟ ਪਾਉਣ ਲਈ ਮੁਫ਼ਤ ਆਵਾਜਾਈ ਦੀ ਸਹਾਇਤਾ ਦਿੱਤੀ ਗਈ।

 ਜੰਮੂ-ਕਸ਼ਮੀਰ ਵਿੱਚ ਪੀਡਬਲਿਊਡੀ ਵੱਲੋਂ ਪੋਲਿੰਗ ਸਟੇਸ਼ਨ ਦਾ ਪ੍ਰਬੰਧਨ

Photos: Braille-coded voter cards distributed to visually impaired electors  | Hindustan Times   

ਬਰੇਲ ਸਮਰਥਿਤ ਈਪੀਆਈਸੀ, ਵੋਟਰ ਗਾਈਡ, ਬਿਹਾਰ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਵਲੰਟੀਅਰ ਅਤੇ ਓਡੀਸ਼ਾ ਵਿੱਚ ਇੱਕ ਪੋਲਿੰਗ ਸਟੇਸ਼ਨ 'ਤੇ ਸ਼ਾਮਿਆਨੇ ਦਾ ਪ੍ਰਬੰਧ

ਭਾਵਨਾ ਵਿੱਚ ਸਮਾਵੇਸ਼: ਵੋਟਿੰਗ ਲਈ ਮਨੋਵਿਗਿਆਨਕ ਰੁਕਾਵਟਾਂ ਨੂੰ ਦੂਰ ਕਰਨਾ

ਵੋਟਿੰਗ ਵਿੱਚ ਭੌਤਿਕ ਰੁਕਾਵਟਾਂ ਨੂੰ ਖ਼ਤਮ ਕਰਨ ਤੋਂ ਇਲਾਵਾ, ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਵਿੱਚ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਕੁਝ ਕਮਜ਼ੋਰ ਲੋਕਾਂ ਜਿਵੇਂ ਕਿ ਟਰਾਂਸਜੈਂਡਰ, ਸੈਕਸ ਵਰਕਰ, ਪੀਵੀਟੀਜੀ ਦੇ ਆਲੇ-ਦੁਆਲੇ ਸਮਾਜਿਕ ਰੁਕਾਵਟਾਂ ਅਤੇ ਕਲੰਕ ਨੂੰ ਦੂਰ ਕਰਨ ਲਈ ਵੀ ਯਤਨ ਕੀਤੇ। ਸਿਵਲ ਸੁਸਾਇਟੀ ਦੇ ਸਹਿਯੋਗ ਨਾਲ ਠਾਣੇ ਜ਼ਿਲ੍ਹੇ ਵੱਲੋਂ ਤੀਜੇ ਲਿੰਗ (ਟੀਜੀ) ਵੋਟਰਾਂ ਅਤੇ ਹੋਰ ਹਾਸ਼ੀਏ ਵਾਲੇ ਭਾਈਚਾਰਿਆਂ ਜਿਵੇਂ ਕਿ ਸੈਕਸ ਵਰਕਰਾਂ ਅਤੇ ਪੀਵੀਟੀਜੀਜ਼ ਨੂੰ ਸ਼ਾਮਲ ਕਰਨ ਲਈ ਵਿਸ਼ੇਸ਼ ਕੈਂਪਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸਾਰੇ ਦੇਸ਼ ਵਿੱਚ 48,260 ਤੋਂ ਵੱਧ ਟੀਜੀਜ਼ ਦਰਜ ਹਨ, ਜਿਨ੍ਹਾਂ ਵਿੱਚੋਂ ਤਾਮਿਲਨਾਡੂ ਵਿੱਚ 8467 ਦੇ ਨਾਲ ਤੀਜੇ ਲਿੰਗ ਦੇ ਵੋਟਰਾਂ ਦੀ ਸਭ ਤੋਂ ਵੱਧ ਗਿਣਤੀ ਹੈ, ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ 6628 ਟੀਜੀ ਅਤੇ ਮਹਾਰਾਸ਼ਟਰ ਵਿੱਚ 5720 ਟੀਜੀ ਹਨ।

ਸਵੀਪ ਪਹਿਲਕਦਮੀਆਂ ਦੇ ਹਿੱਸੇ ਵਜੋਂ ਕਮਿਸ਼ਨ ਨੇ ਪੀਡਬਲਿਊਡੀ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਸੰਮਿਲਿਤ ਚੋਣਾਂ ਨੂੰ ਉਤਸ਼ਾਹਿਤ ਕਰਨ ਲਈ ਆਈਡੀਸੀਏ (ਇੰਡੀਅਨ ਡੈਫ ਕ੍ਰਿਕਟ ਐਸੋਸੀਏਸ਼ਨ) ਅਤੇ ਡੀਡੀਸੀਏ (ਦਿੱਲੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ) ਟੀਮਾਂ ਵਿਚਕਾਰ 16 ਮਾਰਚ, 2024 ਨੂੰ ਇੱਕ ਟੀ-20 ਕ੍ਰਿਕਟ ਮੈਚ ਦਾ ਆਯੋਜਨ ਕੀਤਾ।

https://static.pib.gov.in/WriteReadData/userfiles/image/1BPQT.jpeg

ਟੀ-20 ਮੈਚ ਵਿੱਚ ਜੇਤੂਆਂ ਨੂੰ ਟਰਾਫੀ ਪ੍ਰਦਾਨ ਕਰਦਾ ਹੋਇਆ ਚੋਣ ਕਮਿਸ਼ਨ

ਕਮਿਸ਼ਨ ਵੱਲੋਂ ਹਰ ਏਸੀ ਵਿੱਚ ਘੱਟੋ-ਘੱਟ ਇੱਕ ਪੋਲਿੰਗ ਸਟੇਸ਼ਨ ਸਥਾਪਤ ਕਰਨ ਲਈ ਜਿੰਨਾ ਸੰਭਵ ਹੋ ਸਕੇ ਯਤਨ ਕੀਤੇ ਗਏ ਸਨ, ਵਿਸ਼ੇਸ਼ ਤੌਰ 'ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਪ੍ਰਬੰਧਤ ਕੀਤਾ ਗਿਆ ਸੀ। ਲੋਕ ਸਭਾ ਚੋਣ-2024 ਲਈ, ਦੇਸ਼ ਭਰ ਵਿੱਚ ਲਗਭਗ 2697 ਪੀਡਬਲਿਊਡੀ ਪ੍ਰਬੰਧਤ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 302 ਪੀਡਬਲਿਊਡੀ ਪ੍ਰਬੰਧਤ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।

ਕਮਜ਼ੋਰ ਭਾਈਚਾਰਿਆਂ ਲਈ ਰਜਿਸਟ੍ਰੇਸ਼ਨ ਅਤੇ ਵੋਟਿੰਗ ਨੂੰ ਆਸਾਨ ਬਣਾਉਣਾ

ਬੇਘਰ ਅਤੇ ਹੋਰ ਖਾਨਾਬਦੋਸ਼ ਸਮੂਹ ਉੱਚ ਚੋਣ ਭਾਗੀਦਾਰੀ ਨੂੰ ਪ੍ਰਾਪਤ ਕਰਨ ਲਈ ਇੱਕ ਹੋਰ ਮਹੱਤਵਪੂਰਨ ਅਬਾਦੀ ਹਨ। ਆਪਣੇ ਵਿਲੱਖਣ ਹਾਲਾਤ ਦੇ ਕਾਰਨ ਇਹ ਵਿਅਕਤੀ ਰਿਹਾਇਸ਼ ਦੇ ਸਬੂਤ ਦੀ ਘਾਟ ਕਾਰਨ ਅਣਜਾਣੇ ਵਿੱਚ ਚੋਣ ਤੋਂ ਬਾਹਰ ਹੋਣ ਦਾ ਅਨੁਭਵ ਕਰਦੇ ਹਨ। ਹਾਲਾਂਕਿ, ਪਿਛਲੇ ਦੋ ਸਾਲਾਂ ਵਿੱਚ ਵੋਟਰਾਂ ਵਜੋਂ ਉਨ੍ਹਾਂ ਦੇ ਨਾਮ ਦਰਜ ਕਰਵਾਉਣ ਅਤੇ ਵੋਟਿੰਗ ਪ੍ਰਕਿਰਿਆ ਵਿੱਚ ਭਾਗ ਲੈਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ। ਪਹਿਲਾਂ ਪਹੁੰਚਯੋਗ ਖੇਤਰਾਂ ਵਿੱਚ ਨਵੇਂ ਪੋਲਿੰਗ ਬੂਥਾਂ ਦੀ ਸਥਿਤੀ ਨੇ ਪੀਵੀਟੀਜੀਜ਼ ਨੂੰ ਵੱਡੇ ਪੱਧਰ 'ਤੇ ਸ਼ਾਮਲ ਕੀਤਾ ਹੈ। ਬਹੁਤ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਜਿੱਥੇ ਪੀਵੀਟੀਜੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਪੀਵੀਟੀਜੀਜ਼ ਨੂੰ ਦੂਰ-ਦੁਰਾਡੇ ਦੇ ਖੇਤਰਾਂ ਤੋਂ ਪੋਲਿੰਗ ਸਟੇਸ਼ਨਾਂ ਤੱਕ ਪਹੁੰਚਣ ਦੇ ਯੋਗ ਬਣਾਉਣ ਲਈ ਮੁਫਤ ਆਵਾਜਾਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇੱਕ ਇਤਿਹਾਸਕ ਕਦਮ ਵਿੱਚ, ਗ੍ਰੇਟ ਨਿਕੋਬਾਰ ਦੇ ਸ਼ੋਂਪੇਨ ਕਬੀਲੇ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ 2024 ਵਿੱਚ ਵੋਟ ਪਾਈ।

ਭਾਗੀਦਾਰੀ

ਚੋਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਚੋਣਾਂ ਵਿੱਚ ਭਾਈਵਾਲੀ ਅਤੇ ਸ਼ਮੂਲੀਅਤ ਦੀ ਭਾਵਨਾ ਪੈਦਾ ਕਰਨ ਲਈ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਵਿੱਚ ਭਾਈਚਾਰੇ ਨੂੰ ਅਗਾਂਹ ਤੋਂ ਸ਼ਾਮਲ ਕਰਨ ਲਈ "ਈਸੀਆਈ ਰਾਜਦੂਤ" ਵਜੋਂ ਗਿਆਰਾਂ ਪੀਡਬਲਿਊਡੀ ਵਿਅਕਤੀਆਂ ਨੂੰ ਨਿਯੁਕਤ ਕੀਤਾ ਹੈ। ਪੋਲਿੰਗ ਕਰਮਚਾਰੀਆਂ ਨੂੰ ਚੋਣਾਂ ਵਿੱਚ ਭਾਗੀਦਾਰੀ ਅਤੇ ਮਾਲਕੀ ਦੀ ਭਾਵਨਾ ਪੈਦਾ ਕਰਨ ਲਈ ਪੀਡਬਲਿਊਡੀ ਦੀਆਂ ਵਿਸ਼ੇਸ਼ ਲੋੜਾਂ ਬਾਰੇ ਸਿਖਲਾਈ ਦਿੱਤੀ ਗਈ ਅਤੇ ਸੰਵੇਦਨਸ਼ੀਲ ਬਣਾਇਆ ਗਿਆ। ਰਾਜ ਦੇ ਸੀਈਓਜ਼ ਨੇ ਪੀਡਬਲਿਊਡੀਜ਼ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਬਿਹਤਰ ਸਹੂਲਤ ਪ੍ਰਦਾਨ ਕਰਨ ਲਈ ਰਾਜ ਦੇ ਅਪੰਗਤਾ ਅਤੇ ਸਬੰਧਤ ਰਾਜਾਂ ਦੇ ਸਿਹਤ ਵਿਭਾਗਾਂ ਨਾਲ ਵੀ ਸਹਿਯੋਗ ਕੀਤਾ।

ਡੀਈਓ ਵੱਲੋਂ ਮਹਿਲਾ ਅਤੇ ਬਾਲ ਵਿਕਾਸ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਗੰਗਟੋਕ ਵਿੱਚ ਕੈਂਪ ਲਗਾਇਆ ਗਿਆ

ਇਸ ਤੋਂ ਇਲਾਵਾ ਈਸੀਆਈ ਅਧਿਕਾਰੀਆਂ ਦੀ ਇੱਕ ਟੀਮ ਨੇ ਠਾਣੇ ਜ਼ਿਲ੍ਹੇ ਅਤੇ ਮੁੰਬਈ ਸ਼ਹਿਰ ਦੇ ਕਾਮਾਠੀਪੁਰਾ ਦਾ ਦੌਰਾ ਕੀਤਾ ਤਾਂ ਜੋ ਇਨ੍ਹਾਂ ਖੇਤਰਾਂ ਵਿੱਚ ਰਹਿੰਦੇ ਟਰਾਂਸਜੈਂਡਰ ਅਤੇ ਮਹਿਲਾ ਸੈਕਸ ਵਰਕਰਾਂ ਨਾਲ ਖੁੱਲ੍ਹੀ ਗੱਲਬਾਤ ਕੀਤੀ ਜਾ ਸਕੇ ਤਾਂ ਜੋ ਇਨ੍ਹਾਂ ਵੋਟਰਾਂ ਨੂੰ ਲੋਕ ਸਭਾ ਚੋਣਾਂ-2024 ਦੌਰਾਨ ਆਪਣੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਉਤਸ਼ਾਹਿਤ ਕਰਨ ਲਈ ਚੋਣ ਭਾਗੀਦਾਰੀ ਵਿੱਚ ਦਰਪੇਸ਼ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇ।

ਚੋਣ ਕਮਿਸ਼ਨ ਟੀਮ ਠਾਣੇ ਜ਼ਿਲ੍ਹੇ ਵਿੱਚ ਐੱਨਜੀਓ/ਸੀਐੱਸਓ ਅਤੇ ਟੀਜੀ ਭਾਈਚਾਰੇ ਦੇ ਨਾਲ ਹੈ ਅਤੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ 100% ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ

ਕਮਿਸ਼ਨ ਨੇ ਲੋਕ ਸਭਾ ਚੋਣਾਂ-2024 ਵਿੱਚ ਪੀਡਬਲਿਊਡੀ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਲਈ ਅਰਜੁਨ ਐਵਾਰਡੀ ਅਤੇ ਪੈਰਾ ਆਰਚਰ ਸ਼ੀਤਲ ਦੇਵੀ ਨੂੰ ਈਸੀਆਈ ਨੈਸ਼ਨਲ ਆਈਕਨ ਵਜੋਂ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ, ਚੋਣ ਕਮਿਸ਼ਨ ਦੀਆਂ ਵੱਖ-ਵੱਖ ਵੋਟਰ ਜਾਗਰੂਕਤਾ ਪਹਿਲਕਦਮੀਆਂ ਵਿੱਚ ਹਿੱਸਾ ਲੈਣ ਅਤੇ ਪੀਡਬਲਿਊਡੀ ਵੋਟਰਾਂ ਤੱਕ ਪਹੁੰਚਣ ਲਈ 11 ਪ੍ਰਮੁੱਖ ਪੀਡਬਲਿਊਡੀ ਸ਼ਖ਼ਸੀਅਤਾਂ ਨੂੰ ਚੋਣ ਕਮਿਸ਼ਨ ਦੇ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਰਾਜ ਪੀਡਬਲਿਊਡੀ ਆਈਕਨ ਵੀ ਨਿਯੁਕਤ ਕੀਤੇ ਹਨ।

https://www.newsonair.gov.in/wp-content/uploads/2024/03/para.jpg

ਸ਼ੀਤਲ ਦੇਵੀ, ਨੈਸ਼ਨਲ ਪੀਡਬਲਿਊਡੀ ਆਈਕਨ, ਈਸੀਆਈ

 

     

ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਵਿੱਚ ਪੀਡਬਲਿਊਡੀ ਵੋਟਰਾਂ ਵੱਲੋਂ ਜਾਗਰੂਕਤਾ ਪੈਦਾ ਕਰਨ ਲਈ ਇੱਕ ਵ੍ਹੀਲਚੇਅਰ ਰੈਲੀ ਕੱਢੀ ਗਈ।

ਚੱਲ ਰਹੀਆਂ ਚੋਣਾਂ ਵਿੱਚ ਪੀਵੀਟੀਜੀ ਦੀ ਭਾਗੀਦਾਰੀ ਨੂੰ ਵਧਾਉਣ ਲਈ "ਮਤਦਾਤਾ ਅਪੀਲ ਪੱਤਰ" ਸਮੇਤ ਇੱਕ ਵਿਆਪਕ ਮੁਹਿੰਮ ਚਲਾਈ ਗਈ।

 

ਆਖ਼ਰੀ ਮੀਲ ਦੇ ਵੋਟਰਾਂ ਤੱਕ ਪਹੁੰਚਣਾ

ਚੋਣ ਕਮਿਸ਼ਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ "ਕੋਈ ਵੀ ਵੋਟਰ ਪਿੱਛੇ ਨਾ ਰਹੇ" ਅਤੇ ਦੇਸ਼ ਦੇ ਦੂਰ-ਦੁਰਾਡੇ ਦੇ ਕੋਨਿਆਂ ਵਿੱਚ ਰਹਿੰਦੇ ਵੋਟਰਾਂ ਤੱਕ ਪਹੁੰਚਣ ਲਈ ਵਿਸ਼ੇਸ਼ ਉਪਾਅ ਕੀਤੇ ਹਨ। ਉਦਾਹਰਣ ਵਜੋਂ, ਇਸ ਖੇਤਰ ਵਿੱਚ ਰਹਿਣ ਵਾਲੇ ਕਬਾਇਲੀ ਵੋਟਰਾਂ ਤੱਕ ਪਹੁੰਚਣ ਲਈ ਗੁਜਰਾਤ ਵਿੱਚ ਅਲੀਬੇਟ ਵਿੱਚ ਇੱਕ ਸ਼ਿਪਿੰਗ ਕੰਟੇਨਰ ਵਿੱਚ ਇੱਕ ਪੋਲਿੰਗ ਸਟੇਸ਼ਨ ਸਥਾਪਤ ਕੀਤਾ ਗਿਆ ਸੀ। ਇਸੇ ਤਰ੍ਹਾਂ ਛੱਤੀਸਗੜ੍ਹ ਦੇ ਬਸਤਰ ਅਤੇ ਕਾਂਕੇਰ ਪੀਸੀ ਦੇ 102 ਪਿੰਡਾਂ ਦੇ ਵੋਟਰਾਂ ਨੇ ਪਹਿਲੀ ਵਾਰ ਲੋਕ ਸਭਾ ਚੋਣ ਵਿੱਚ ਆਪਣੇ ਹੀ ਪਿੰਡ ਵਿੱਚ ਬਣਾਏ ਗਏ ਪੋਲਿੰਗ ਬੂਥ ਵਿੱਚ ਆਪਣੀ ਵੋਟ ਪਾਈ।

ਲੱਦਾਖ ਦੇ ਲੇਹ ਜ਼ਿਲ੍ਹੇ ਦੇ ਵਾਰਸ਼ੀ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਇੱਕ ਪਰਿਵਾਰ ਦੇ ਸਿਰਫ਼ ਪੰਜ ਮੈਂਬਰਾਂ ਲਈ ਪੋਲਿੰਗ ਸਟੇਸ਼ਨ

ਇਸ ਤੋਂ ਇਲਾਵਾ ਚੱਲ ਰਹੀਆਂ ਆਮ ਚੋਣਾਂ 2024 ਵਿੱਚ ਕਸ਼ਮੀਰੀ ਪ੍ਰਵਾਸੀਆਂ ਨੂੰ ਵੋਟਿੰਗ ਦੀ ਸਹੂਲਤ ਦੇਣ ਦੇ ਇੱਕ ਵੱਡੇ ਫੈਸਲੇ ਵਿੱਚ ਚੋਣ ਕਮਿਸ਼ਨ ਨੇ ਜੰਮੂ ਅਤੇ ਊਧਮਪੁਰ ਵਿੱਚ ਰਹਿ ਰਹੇ ਘਾਟੀ ਦੇ ਵਿਸਥਾਪਿਤ ਲੋਕਾਂ ਲਈ ਫਾਰਮ-ਐੱਮ ਭਰਨ ਦੀ ਮੁਸ਼ਕਲ ਪ੍ਰਕਿਰਿਆ ਨੂੰ ਖ਼ਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜੰਮੂ ਅਤੇ ਊਧਮਪੁਰ ਤੋਂ ਬਾਹਰ ਰਹਿਣ ਵਾਲੇ ਪ੍ਰਵਾਸੀਆਂ ਲਈ (ਜੋ ਫਾਰਮ ਐੱਮ ਜਮ੍ਹਾ ਕਰਨਾ ਜਾਰੀ ਰੱਖਣਗੇ), ਚੋਣ ਕਮਿਸ਼ਨ ਨੇ ਫਾਰਮ-ਐੱਮ ਨਾਲ ਜੁੜੇ ਸਰਟੀਫਿਕੇਟ ਦੀ ਸਵੈ-ਤਸਦੀਕ ਕਰਨ ਦਾ ਅਧਿਕਾਰ ਦਿੱਤਾ ਹੈ, ਇਸ ਤਰ੍ਹਾਂ ਇਸ ਸਰਟੀਫਿਕੇਟ ਨੂੰ ਗਜ਼ਟਿਡ ਅਫ਼ਸਰ ਵੱਲੋਂ ਤਸਦੀਕ ਕਰਵਾਉਣ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਗਿਆ ਹੈ। ਕਮਿਸ਼ਨ ਨੇ ਦਿੱਲੀ, ਜੰਮੂ ਅਤੇ ਊਧਮਪੁਰ ਦੇ ਵੱਖ-ਵੱਖ ਰਾਹਤ ਕੈਂਪਾਂ ਵਿੱਚ ਰਹਿ ਰਹੇ ਕਸ਼ਮੀਰੀ ਪ੍ਰਵਾਸੀ ਵੋਟਰਾਂ ਨੂੰ ਮਨੋਨੀਤ ਵਿਸ਼ੇਸ਼ ਪੋਲਿੰਗ ਸਟੇਸ਼ਨਾਂ 'ਤੇ ਵਿਅਕਤੀਗਤ ਤੌਰ 'ਤੇ ਵੋਟ ਪਾਉਣ ਜਾਂ ਪੋਸਟਲ ਬੈਲਟ ਦੀ ਵਰਤੋਂ ਕਰਨ ਦਾ ਵਿਕਲਪ ਵੀ ਦਿੱਤਾ ਹੈ। ਜੰਮੂ ਵਿਖੇ 21, ਊਧਮਪੁਰ ਵਿਖੇ 1 ਅਤੇ ਦਿੱਲੀ ਵਿਖੇ 4 ਵਿਸ਼ੇਸ਼ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।

ਵਿਸ਼ੇਸ਼ ਪੋਲਿੰਗ ਸਟੇਸ਼ਨਾਂ 'ਤੇ ਆਪਣੀ ਵੋਟ ਪਾਉਂਦੇ ਹੋਏ ਕਸ਼ਮੀਰੀ ਪ੍ਰਵਾਸੀ

ਇਸੇ ਤਰ੍ਹਾਂ ਮਨੀਪੁਰ ਵਿੱਚ ਅੰਦਰੂਨੀ ਤੌਰ 'ਤੇ ਵਿਸਥਾਪਿਤ ਵਿਅਕਤੀਆਂ (ਆਈਡੀਪੀਜ਼) ਲਈ ਵੋਟਿੰਗ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਆਈਡੀਪੀਜ਼ ਲਈ 10 ਜ਼ਿਲ੍ਹਿਆਂ ਵਿੱਚ 94 ਵਿਸ਼ੇਸ਼ ਪੋਲਿੰਗ ਸਟੇਸ਼ਨ (ਐੱਸਪੀਐੱਸ) ਸਥਾਪਤ ਕੀਤੇ ਗਏ ਸਨ। ਇੱਕ ਇੱਕ ਵੋਟਰ ਲਈ ਟੇਂਗਨੋਪਾਲ ਜ਼ਿਲ੍ਹੇ ਵਿੱਚ ਇੱਕ ਐੱਸਪੀਐੱਸ ਸਥਾਪਤ ਕੀਤਾ ਗਿਆ ਸੀ। ਵੈੱਬਕਾਸਟਿੰਗ/ਵੀਡੀਓਗ੍ਰਾਫੀ ਤਹਿਤ ਪੋਲ ਕਰਵਾਈ ਗਈ ਅਤੇ ਰਾਹਤ ਕੈਂਪਾਂ ਤੋਂ ਬਾਹਰ ਰਹਿ ਰਹੇ ਵਿਸਥਾਪਿਤ ਵਿਅਕਤੀ ਵੀ ਐੱਸਪੀਐੱਸ ਵਿੱਚ ਵੋਟ ਪਾਉਣ ਦੀ ਚੋਣ ਕਰ ਸਕਦੇ ਹਨ।

ਮਨੀਪੁਰ ਵਿੱਚ ਆਈਡੀਪੀ ਵਿਸ਼ੇਸ਼ ਪੋਲਿੰਗ ਸਟੇਸ਼ਨਾਂ 'ਤੇ ਆਪਣੀ ਵੋਟ ਪਾਉਂਦੇ ਹੋਏ

***************

ਡੀਕੇ/ਆਰਪੀ



(Release ID: 2022208) Visitor Counter : 97