ਭਾਰਤ ਚੋਣ ਕਮਿਸ਼ਨ
azadi ka amrit mahotsav

ਜੰਮੂ-ਕਸ਼ਮੀਰ ਨੇ ਪਿਛਲੇ 35 ਸਾਲਾਂ ਵਿੱਚ ਆਮ ਚੋਣਾਂ ਵਿੱਚ ਸਭ ਤੋਂ ਵੱਧ ਮਤਦਾਨ ਦੇ ਨਾਲ ਭਾਰਤ ਦੇ ਚੋਣ ਇਤਿਹਾਸ 'ਤੇ ਇੱਕ ਅਮਿੱਟ ਛਾਪ ਛੱਡੀ


ਕਸ਼ਮੀਰ ਵਾਦੀ ਵਿੱਚ ਸਾਲ 2019 ਦੇ ਮੁਕਾਬਲੇ ਚੋਣ ਭਾਗੀਦਾਰੀ ਵਿੱਚ 30 ਅੰਕਾਂ ਦਾ ਵਾਧਾ

ਆਮ ਚੋਣਾਂ 2024 ਵਿੱਚ ਜੰਮੂ-ਕਸ਼ਮੀਰ ਦੇ ਲੋਕਾਂ ਦੀ ਸਰਗਰਮ ਭਾਗੀਦਾਰੀ ਜੰਮੂ-ਕਸ਼ਮੀਰ ਯੂਟੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਹਾਂ ਪੱਖੀ ਹੁੰਗਾਰਾ

ਜੰਮੂ-ਕਸ਼ਮੀਰ ਦੇ ਲੋਕਾਂ ਨੇ ਲੋਕਤੰਤਰ ਨੂੰ ਅਪਣਾਇਆ ਅਤੇ ਸ਼ਾਸਨ ਵਿੱਚ ਆਪਣੀ ਭਾਗੀਦਾਰੀ ਦਾ ਦਾਅਵਾ ਕੀਤਾ

Posted On: 27 MAY 2024 2:59PM by PIB Chandigarh

ਜੰਮੂ ਅਤੇ ਕਸ਼ਮੀਰ ਨੇ ਭਾਰਤ ਦੀ ਚੋਣ ਰਾਜਨੀਤੀ ਲਈ ਇੱਕ ਵੱਡੀ ਤਰੱਕੀ ਵਜੋਂ ਪਿਛਲੇ 35 ਸਾਲਾਂ ਵਿੱਚ ਸਭ ਤੋਂ ਵੱਧ ਚੋਣ ਭਾਗੀਦਾਰੀ ਦੇਖੀ ਹੈ। ਆਮ ਚੋਣਾਂ 2024 ਵਿੱਚ ਸਮੁੱਚੇ ਕੇਂਦਰ ਸ਼ਾਸਤ ਪ੍ਰਦੇਸ਼ (5 ਲੋਕ ਸਭਾ ਸੀਟਾਂ) ਲਈ ਪੋਲਿੰਗ ਸਟੇਸ਼ਨਾਂ 'ਤੇ ਸੰਯੁਕਤ ਵੋਟਰ ਮਤਦਾਨ (ਵੀਟੀਆਰ) 58.46% ਸੀ। ਇਹ ਮਹੱਤਵਪੂਰਨ ਭਾਗੀਦਾਰੀ ਖੇਤਰ ਵਿੱਚ ਲੋਕਾਂ ਦੀ ਮਜ਼ਬੂਤ ਲੋਕਤੰਤਰੀ ਭਾਵਨਾ ਅਤੇ ਨਾਗਰਿਕ ਸ਼ਮੂਲੀਅਤ ਦਾ ਪ੍ਰਮਾਣ ਹੈ। ਕਮਿਸ਼ਨ ਦੀ ਅਗਵਾਈ ਸੀਈਸੀ ਸ਼੍ਰੀ ਰਾਜੀਵ ਕੁਮਾਰ ਦੇ ਨਾਲ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਸ਼੍ਰੀ ਸੁਖਬੀਰ ਸਿੰਘ ਸੰਧੂ ਨੇ ਯੂਟੀ ਵਿੱਚ ਚੋਣਾਂ ਦੇ ਸ਼ਾਂਤੀਪੂਰਵਕ ਨੇਪਰੇ ਚੜ੍ਹਨ ਲਈ ਪੋਲਿੰਗ ਕਰਮਚਾਰੀਆਂ ਅਤੇ ਸੁਰੱਖਿਆ ਅਧਿਕਾਰੀਆਂ ਦਾ ਧੰਨਵਾਦ ਕੀਤਾ। 

ਸੀਈਸੀ ਸ਼੍ਰੀ ਰਾਜੀਵ ਕੁਮਾਰ ਨੇ ਜੰਮੂ-ਕਸ਼ਮੀਰ ਦੇ ਵੋਟਰਾਂ ਦੀ ਚੋਣ ਕਮਿਸ਼ਨ ਵੱਲੋਂ ਤਾਰੀਫ਼ ਕਰਦੇ ਹੋਏ ਕਿਹਾ, “ਇਹ ਪ੍ਰਾਪਤੀ 2019 ਤੋਂ ਚੋਣਾਂ ਲੜਨ ਵਾਲਿਆਂ ਦੀ ਗਿਣਤੀ ਵਿੱਚ 25 ਫ਼ੀਸਦੀ ਵਾਧੇ, ਸੀ-ਵਿਜੀਲ ਦੀਆਂ ਸ਼ਿਕਾਇਤਾਂ ਵਿੱਚ ਨਾਗਰਿਕਾਂ ਦੀ ਵਧੀ ਹੋਈ ਭਾਗੀਦਾਰੀ, ਸੁਵਿਧਾ ਪੋਰਟਲ 'ਤੇ ਰੈਲੀਆਂ ਆਦਿ ਲਈ 2455 ਬੇਨਤੀਆਂ ਦੀ ਠੋਸ ਬੁਨਿਆਦ 'ਤੇ ਆਧਾਰਿਤ ਹੈ, ਜੋ ਲਗਾਤਾਰ ਚੋਣ ਅਤੇ ਪ੍ਰਚਾਰ ਖੇਤਰ ਵਿੱਚ ਵਾਧਾ ਝਿਜਕ ਤੋਂ ਦੂਰ ਅਤੇ ਪੂਰਨ ਭਾਗੀਦਾਰੀ ਵੱਲ ਇੱਕ ਤੇਜ਼ ਤਬਦੀਲੀ ਨੂੰ ਦਰਸਾਉਂਦਾ ਹੈ। ਚੋਣ ਲਾਮਬੰਦੀ ਅਤੇ ਭਾਗੀਦਾਰੀ ਦੀ ਪੱਧਰ ਅਧਾਰਤ ਡੂੰਘਾਈ ਦਾ ਇਸ ਨਤੀਜੇ ਦੀ ਤੁਲਨਾ ਕਸ਼ਮੀਰੀ ਕਾਰੀਗਰ ਬੁਣਾਈ ਦੀ ਪ੍ਰਸਿੱਧੀ ਅਤੇ ਹੁਨਰ ਦੀ ਯਾਦ ਦਿਵਾਉਂਦੀ ਹੈ। ਚੋਣਾਂ ਵਿੱਚ ਇਹ ਸਰਗਰਮ ਭਾਗੀਦਾਰੀ ਸੂਬੇ ਵਿੱਚ ਜਲਦੀ ਹੀ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਹੁਤ ਹੀ ਹਾਂ-ਪੱਖੀ ਗੱਲ ਹੈ।

ਜੰਮੂ ਅਤੇ ਕਸ਼ਮੀਰ ਯੂਟੀ ਵਿੱਚ 5 ਪੀਸੀ ਸ੍ਰੀਨਗਰ, ਬਾਰਾਮੂਲਾ, ਅਨੰਤਨਾਗ-ਰਾਜੌਰੀ, ਊਧਮਪੁਰ ਅਤੇ ਜੰਮੂ ਸ਼ਾਮਲ ਹਨ। ਪਿਛਲੀਆਂ ਕੁਝ ਚੋਣਾਂ ਵਿੱਚ 5 ਪੀਸੀ ਲਈ ਸੰਯੁਕਤ ਵੀਟੀਆਰ ਹੇਠਾਂ ਦਿੱਤਾ ਗਿਆ ਹੈ:

* ਲੱਦਾਖ ਪੀਸੀ ਨੂੰ ਇਸ ਵਿੱਚੋਂ ਹਟਾ ਦਿੱਤਾ ਗਿਆ ਹੈ, ਜੋ ਤੁਲਨਾ ਲਈ ਜੰਮੂ-ਕਸ਼ਮੀਰ ਦੇ ਪੁਰਾਣੇ ਰਾਜ ਦਾ ਹਿੱਸਾ ਸੀ।

** ਗ੍ਰਾਫ਼ 1996-2019 ਲਈ ਕੁੱਲ ਵੀਟੀਆਰ ਨੂੰ ਦਰਸਾਉਂਦਾ ਹੈ; 2024 ਲਈ, ਪੋਲਿੰਗ ਸਟੇਸ਼ਨਾਂ 'ਤੇ ਵੀਟੀਆਰ। 

ਕਸ਼ਮੀਰ ਘਾਟੀ ਦੇ ਤਿੰਨ ਸੰਸਦੀ ਹਲਕਿਆਂ ਵਿੱਚ 50.86% ਵੋਟਿੰਗ ਲੋਕਤੰਤਰੀ ਪ੍ਰਕਿਰਿਆ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਚੋਣ ਭਾਗੀਦਾਰੀ ਪ੍ਰਤੀਸ਼ਤਤਾ 2019 ਵਿੱਚ ਆਖ਼ਰੀ ਆਮ ਚੋਣਾਂ ਤੋਂ 30 ਅੰਕਾਂ ਦਾ ਉਛਾਲ ਦੇਖਿਆ ਗਿਆ ਜਿੱਥੇ ਇਹ 19.16% ਸੀ। ਘਾਟੀ ਦੇ ਤਿੰਨ ਪੀਸੀ ਜਿਵੇਂ ਕਿ ਸ੍ਰੀਨਗਰ, ਬਾਰਾਮੂਲਾ ਅਤੇ ਅਨੰਤਨਾਗ-ਰਾਜੌਰੀ ਨੇ ਕ੍ਰਮਵਾਰ 38.49%, 59.1% ਅਤੇ 54.84% ਦੀ ਵੀਟੀਆਰ ਦਰਜ ਕੀਤੀ, ਜੋ ਕਿ ਪਿਛਲੇ 3 ਦਹਾਕਿਆਂ ਵਿੱਚ ਸਭ ਤੋਂ ਵੱਧ ਹੈ। ਯੂਟੀ ਦੇ ਹੋਰ ਦੋ ਪੀਸੀ ਊਧਮਪੁਰ ਅਤੇ ਜੰਮੂ ਵਿੱਚ ਕ੍ਰਮਵਾਰ 68.27% ਅਤੇ 72.22% ਵੋਟਿੰਗ ਦਰਜ ਕੀਤੀ ਗਈ।

ਨੋਟ: ਹੱਦਬੰਦੀ ਅਭਿਆਸ ਦੇ ਕਾਰਨ, ਪੀਸੀ ਲਈ ਪਿਛਲੀਆਂ ਚੋਣਾਂ ਤੋਂ ਵੋਟਰ ਮਤਦਾਨ ਡੇਟਾ, ਸਿੱਧੇ ਤੌਰ 'ਤੇ ਤੁਲਨਾਯੋਗ ਨਹੀਂ ਹੋ ਸਕਦਾ ਹੈ।

*ਗ੍ਰਾਫ਼ 1996-2019 ਲਈ ਕੁੱਲ ਵੀਟੀਆਰ ਨੂੰ ਦਰਸਾਉਂਦਾ ਹੈ; 2024 ਲਈ, ਪੋਲਿੰਗ ਸਟੇਸ਼ਨਾਂ 'ਤੇ ਵੀਟੀਆਰ।

ਯੂਟੀ ਵਿੱਚ ਇਤਿਹਾਸਕ ਭਾਗੀਦਾਰੀ ਚੋਣ ਅਤੇ ਸੁਰੱਖਿਆ ਅਧਿਕਾਰੀਆਂ ਦੇ ਯਤਨਾਂ ਨਾਲ ਪੂਰੀ ਕੀਤੀ ਗਈ ਸੀ, ਜਿਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦੇ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਲਈ ਸਮਰੱਥ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਸੀ। ਵਧੇਰੇ ਨੌਜਵਾਨਾਂ ਨੇ ਆਪਣਾ ਵਿਸ਼ਵਾਸ ਜਤਾਇਆ ਹੈ ਅਤੇ ਲੋਕਤੰਤਰ ਨੂੰ ਵੱਡੇ ਪੱਧਰ 'ਤੇ ਅਪਣਾਇਆ ਹੈ। ਇੱਕ ਹੋਰ ਦਿਲਚਸਪ ਦ੍ਰਿਸ਼ਟੀਕੋਣ 18-59 ਸਾਲ ਦੀ ਉਮਰ ਸਮੂਹ ਵਿੱਚ ਵੋਟਰ ਹਨ ਜੋ ਯੂਟੀ ਵਿੱਚ ਵੋਟਰਾਂ ਦਾ ਮੁੱਖ ਹਿੱਸਾ ਬਣਦੇ ਹਨ। ਆਮ ਚੋਣਾਂ 2024 ਵਿੱਚ ਉੱਚ ਪੋਲ ਪ੍ਰਤੀਸ਼ਤਤਾ ਲੋਕਤੰਤਰ ਵਿੱਚ ਉਨ੍ਹਾਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ, ਜੋ ਇੱਕ ਸਕਾਰਾਤਮਕ ਅਤੇ ਉਤਸ਼ਾਹਜਨਕ ਵਾਧਾ ਹੈ।

ਜੰਮੂ-ਕਸ਼ਮੀਰ ਯੂਟੀ ਵਿੱਚ ਰਜਿਸਟਰਡ ਵੋਟਰਾਂ ਦੀ ਉਮਰ ਅਨੁਸਾਰ ਵੰਡ (ਇੱਕ ਪੀਸੀ ਵਿੱਚ ਕੁੱਲ ਵੋਟਰਾਂ ਦਾ ਪ੍ਰਤੀਸ਼ਤ)

ਉਮਰ ਗਰੁੱਪ

ਬਾਰਾਮੂਲਾ

ਸ੍ਰੀਨਗਰ

ਅਨੰਤਨਾਗ-ਰਾਜੌਰੀ

ਊਧਮਪੁਰ

ਜੰਮੂ

18 - 39 ਸਾਲ

56.02

48.57

54.41

53.57

47.66

40 - 59 ਸਾਲ

30.85

34.87

31.59

32.65

35.28

18 - 59 ਸਾਲ

86.87

83.44

86.00

86.22

82.94

60 ਅਤੇ ਵੱਧ

13.13

16.56

14.00

13.78

17.06

 

ਚੋਣ ਕਮਿਸ਼ਨ ਨੇ ਦਿੱਲੀ, ਜੰਮੂ ਅਤੇ ਊਧਮਪੁਰ ਦੇ ਵੱਖ-ਵੱਖ ਰਾਹਤ ਕੈਂਪਾਂ ਵਿੱਚ ਰਹਿ ਰਹੇ ਕਸ਼ਮੀਰੀ ਪ੍ਰਵਾਸੀ ਵੋਟਰਾਂ ਨੂੰ ਵਿਸ਼ੇਸ਼ ਪੋਲਿੰਗ ਸਟੇਸ਼ਨਾਂ 'ਤੇ ਵਿਅਕਤੀਗਤ ਤੌਰ 'ਤੇ ਵੋਟ ਪਾਉਣ ਜਾਂ ਪੋਸਟਲ ਬੈਲਟ ਦੀ ਵਰਤੋਂ ਕਰਨ ਦਾ ਵਿਕਲਪ ਵੀ ਦਿੱਤਾ ਹੈ। ਜੰਮੂ ਵਿਖੇ 21, ਊਧਮਪੁਰ ਵਿਖੇ 1 ਅਤੇ ਦਿੱਲੀ ਵਿਖੇ 4 ਵਿਸ਼ੇਸ਼ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।

ਲੱਦਾਖ, ਜਿਸ ਨੂੰ 2019 ਵਿੱਚ ਇੱਕ ਵੱਖਰੇ ਕੇਂਦਰ ਸ਼ਾਸਤ ਪ੍ਰਦੇਸ਼ ਵਜੋਂ ਗਠਿਤ ਕੀਤਾ ਗਿਆ ਸੀ, ਨੇ ਵੀ 71.82% ਦੇ ਵੀਟੀਆਰ ਵਿੱਚ ਪ੍ਰਤੀਬਿੰਬਿਤ ਲੋਕਤੰਤਰ ਦੇ ਸੱਦੇ ਨੂੰ ਇੱਕ ਉਤਸ਼ਾਹਜਨਕ ਹੁੰਗਾਰਾ ਦਿੱਤਾ।

ਹਰੇਕ ਪੀਸੀ ਵਿੱਚ ਪਿਛਲੀਆਂ ਕੁਝ ਚੋਣਾਂ ਵਿੱਚ ਕੁੱਲ ਵੋਟਰ ਮਤਦਾਨ

ਪੀਸੀ / ਸਾਲ

2019

2014

2009

2004

1999

1998

1996

1989

ਸ੍ਰੀਨਗਰ

14.43%

25.86%

25.55%

18.57%

11.93%

30.06%

40.94%

ਨਿਰਵਿਰੋਧ

ਬਾਰਾਮੂਲਾ

34.6%

39.14%

41.84%

35.65%

27.79%

41.94%

46.65%

5.48%

ਅਨੰਤਨਾਗ

8.98%

28.84%

27.10%

15.04%

14.32%

28.15%

50.20%

5.07%

ਊਧਮਪੁਰ

70.15%

70.95%

44.88%

45.09%

39.65%

51.45%

53.29%

39.45%

ਜੰਮੂ

72.5%

67.99%

49.06%

44.49%

46.77%

54.72%

48.18%

56.89%

 

ਜਾਗਰੂਕਤਾ ਅਤੇ ਆਊਟਰੀਚ ਦੇ ਹਿੱਸੇ ਵਜੋਂ ਜੰਮੂ ਅਤੇ ਕਸ਼ਮੀਰ ਵਿੱਚ ਆਮ ਚੋਣਾਂ 2024 ਲਈ ਮੈਦਾਨ ਵਿੱਚ ਸਵੀਪ ਦੇ ਹਿੱਸੇ ਵਜੋਂ ਵਿਆਪਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਸੀ। ਮੁੱਖ ਚੋਣ ਅਧਿਕਾਰੀ, ਜੰਮੂ-ਕਸ਼ਮੀਰ ਦੇ ਦਫ਼ਤਰ ਨੇ ਵੋਟਿੰਗ ਦੇ ਸੁਨੇਹੇ ਦਾ ਪ੍ਰਚਾਰ ਕਰਨ ਲਈ ਸਾਹਸੀ ਖੇਡ ਈਵੈਂਟ, ਸਿੰਪੋਜ਼ੀਅਮ, ਜਾਗਰੂਕਤਾ ਰੈਲੀਆਂ, ਨੁੱਕੜ ਨਾਟਕ ਦਾ ਆਯੋਜਨ ਕੀਤਾ ਅਤੇ ਕਈ ਹੋਰ ਸਮਾਗਮ ਕਰਵਾਏ। ਵੱਖ-ਵੱਖ ਯਤਨਾਂ ਤਹਿਤ ਗਤੀਵਿਧੀਆਂ ਵਿੱਚ ਬਾਰਾਮੂਲਾ ਵਿੱਚ ਇਗਲੂਆਂ ਨੂੰ ਇੱਕ ਡਮੀ ਪੋਲਿੰਗ ਸਟੇਸ਼ਨ ਬਣਾਉਣਾ, ਕਠੂਆ ਵਿੱਚ ਪੈਰਾ ਸਕੂਟਰ ਸਮਾਗਮ, ਸੁਚੇਤਗੜ੍ਹ ਸਰਹੱਦ 'ਤੇ ਬੀਟਿੰਗ ਰੀਟਰੀਟ ਸਮਾਰੋਹ ਵਿੱਚ ਸੰਵੇਦਨਸ਼ੀਲਤਾ, ਐੱਲਓਸੀ ਨੇੜੇ ਟੀਟਵਾਲ ਵਿੱਚ ਮੈਗਾ ਜਾਗਰੂਕਤਾ ਰੈਲੀ, ਸ੍ਰੀਨਗਰ ਵਿੱਚ ਡੱਲ ਝੀਲ ਨੇੜੇ ਕਿਸ਼ਤਵਾੜ ਦੇ ਚੌਗਾਨ ਅਤੇ ਸਭ ਤੋਂ ਉੱਚੇ ਰੇਲਵੇ ਪੁਲ 'ਤੇ ਚੋਣ ਕਮਿਸ਼ਨ ਗੀਤ ਦਾ ਇੰਸਟਰੂਮੈਂਟਲ ਸੰਸਕਰਨ ਵਜਾਉਣਾ, ਪ੍ਰਸਿੱਧ ਗਾਇਕਾਂ ਵੱਲੋਂ ਲਾਲ ਚੌਕ, ਗੁਲਮਰਗ, ਕੁਲਗਾਮ, ਅਨੰਤਨਾਗ ਸਮੇਤ ਕਈ ਥਾਵਾਂ 'ਤੇ ਸੰਗੀਤਕ ਪ੍ਰੋਗਰਾਮ ਅਤੇ ਗਤੀਵਿਧੀਆਂ ਕੀਤੀਆਂ ਗਈਆਂ। ਯੂਟੀ ਦੇ ਹਰ ਕੋਨੇ ਵਿੱਚ ਲੋਕਤੰਤਰ ਦੀ ਮੁੜ ਸੁਰਜੀਤੀ ਅਤੇ ਪੋਲਿੰਗ ਵਿੱਚ ਜ਼ਬਰਦਸਤ ਭਾਗੀਦਾਰੀ ਦੇ ਨਾਲ ਬੈਲਟ ਦੀ ਜਿੱਤ ਦੇਖੀ ਗਈ, ਨਤੀਜੇ ਵਜੋਂ ਰਿਕਾਰਡ ਵੋਟਰਾਂ ਦੀ ਵੋਟਿੰਗ ਹੋਈ।

***************

ਡੀਕੇ/ਆਰਪੀ


(Release ID: 2022084) Visitor Counter : 86