ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕਾਂਸ (Cannes) ਵਿੱਚ ਭਾਰਤ ਦਾ ਇਤਿਹਾਸਿਕ ਪ੍ਰਦਰਸ਼ਨ- ਪਾਇਲ ਕਪਾੜੀਆ ਨੇ ਆਪਣੀ ਫਿਲਮ ‘ਔਲ ਵੀ ਇਮੇਜਿਨ ਐਜ਼ ਲਾਈਟ’ ਦੇ ਲਈ ਗ੍ਰਾਂਡ ਪ੍ਰਿਕਸ ਪੁਰਸਕਾਰ ਜਿੱਤਿਆ


“ਸਨਫਲਾਵਰਸ ਵੇਅਰ ਦ ਫਰਸਟ ਵੰਸ ਟੂ ਨੋ” – ਐੱਫਟੀਆਈਆਈ ਦੇ ਆਖਰੀ ਵਰ੍ਹੇ ਦੇ ਵਿਦਿਆਰਥੀ ਚਿਦਾਨੰਦ ਐੱਸ ਨਾਇਕ (ਡਾਇਰੈਕਟਰ) ਦੀ ਫਿਲਮ ਨੂੰ ‘ਲਾ ਸਿਨੇਫ’ ਪੁਰਸਕਾਰ ਮਿਲਿਆ

‘ਔਲ ਵੀ ਇਮੇਜਿਨ ਲਾਈਟ’- ਭਾਰਤ-ਫਰਾਂਸ ਸਹਿ-ਨਿਰਮਾਣ ਨੇ ਕਾਂਸ (Cannes) ਵਿੱਚ ਇਤਿਹਾਸ ਰਚਿਆ

ਐੱਫਟੀਆਈਆਈ ਦੇ ਸਾਬਕਾ ਵਿਦਿਆਰਥੀ ਸੰਤੋਸ਼ ਸਿਵਨ, ਪਾਇਲ ਕਪਾੜੀਆ, ਮੈਸਮ ਅਲੀ, ਚਿਦਾਨੰਦ ਐੱਸ ਨਾਇਕ ਸਹਿਤ ਹੋਰਾਂ ਨੇ ਕਾਂਸ (Cannes) ਵਿੱਚ ਆਪਣੀ ਚਮਕ ਬਿਖੇਰੀ

Posted On: 26 MAY 2024 2:51PM by PIB Chandigarh

77ਵੇਂ ਕਾਂਸ (Cannes) ਫਿਲਮ ਫੈਸਟੀਵਲ ਵਿੱਚ ਭਾਰਤ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ ਹੈ ਅਤੇ 2 ਫਿਲਮ ਨਿਰਮਾਤਾ, ਇੱਕ ਅਭਿਨੇਤ੍ਰੀ ਅਤੇ ਇੱਕ ਸਿਨੇਮੈਟੋਗ੍ਰਾਫਰ ਦੁਨੀਆ ਦੇ ਅਗ੍ਰਣੀ ਫਿਲਮ ਮਹੋਤਸਵ ਵਿੱਚ ਟੌਪ ਪੁਰਸਕਾਰ ਜੇਤੂ ਬਣੇ ਹਨ। ਇੱਕ ਪ੍ਰਤਿਸ਼ਠਿਤ ਫਿਲਮ ਉਦਯੋਗ ਦੇ ਨਾਲ ਸਭ ਤੋਂ ਵੱਡੇ ਫਿਲਮ ਨਿਰਮਾਤਾ ਰਾਸ਼ਟਰਾਂ ਵਿੱਚੋਂ ਇੱਕ ਦੇ ਰੂਪ ਵਿੱਚ, ਭਾਰਤੀ ਫਿਲਮ ਨਿਰਮਾਤਾਵਾਂ ਨੇ ਇਸ ਵਰ੍ਹੇ ਦੇ ਕਾਂਸ (Cannes) ਵਿੱਚ ਬਹੁਤ ਪ੍ਰਸ਼ੰਸਾ ਅਰਜਿਤ ਕੀਤੀ ਹੈ।

 

30 ਵਰ੍ਹਿਆਂ ਵਿੱਚ ਪਹਿਲੀ ਵਾਰ, ਇੱਕ ਭਾਰਤੀ ਫਿਲਮ, ਪਾਇਲ ਕਪਾੜੀਆ ਦੀ ਔਲ ਵੀ ਇਮੇਜਿਨ ਐਜ਼ ਲਾਈਟ, ਜੋ ਦੋ ਨਰਸਾਂ ਦੇ ਜੀਵਨ ਤੇ ਕੇਂਦ੍ਰਿਤ ਹੈ, ਨੂੰ ਮਹੋਤਸਵ ਵਿੱਚ ਸਰਵਉੱਚ ਪੁਰਸਕਾਰ, ਪਾਲਮੇ ਡੀਓਰ ਦੇ ਲਈ ਨਾਮਾਂਕਿਤ ਕੀਤਾ ਗਿਆ ਸੀ। ਕਪਾੜੀਆ ਦੀ ਫਿਲਮ ਨੇ ਗ੍ਰਾਂਡ ਪ੍ਰਿਕਸ ਸ਼੍ਰੇਣੀ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਇਸ ਜਿੱਤ ਦੇ ਨਾਲ ਐੱਫਟੀਆਈਆਈ ਦੀ ਸਾਬਕਾ ਵਿਦਿਆਰਥੀ ਪਾਇਲ ਕਪਾੜੀਆ ਇਹ ਪ੍ਰਤਿਸ਼ਠਿਤ ਪੁਰਸਕਾਰ ਪਾਉਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਇਹ ਅਵਸਰ 30 ਵਰ੍ਹਿਆਂ ਦੇ ਬਾਅਦ ਆਇਆ ਹੈ, ਜਦੋਂ ਸ਼ਾਜੀ ਐੱਨ ਕਰੁਣ ਦੀ ਸਵਹਮ ਨੇ ਸਰਵਉੱਚ ਸਨਮਾਨ ਦੇ ਲਈ ਮੁਕਾਬਲਾ ਕੀਤਾ ਸੀ।

 

ਪਾਇਲ ਦੀ ਫਿਲਮ ਨੂੰ ਭਾਰਤ ਅਤੇ ਫਰਾਂਸ ਦੇ ਦਰਮਿਆਨ ਦਸਤਖਤ ਕੀਤੇ ਆਡੀਓ-ਵਿਜ਼ੂਅਲ ਸੰਧੀ ਦੇ ਤਹਿਤ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਅਧਿਕਾਰਿਕ ਇੰਡੋ-ਫਰੈਂਚ ਸਹਿ-ਉਤਪਾਦਨ ਦਾ ਦਰਜਾ ਦਿੱਤਾ ਸੀ। ਮਹਾਰਾਸ਼ਟਰ (ਰਤਨਾਗਿਰੀ ਅਤੇ ਮੁੰਬਈ) ਵਿੱਚ ਮੰਤਰਾਲੇ ਨੇ ਵੀ ਫਿਲਮ ਦੀ ਸ਼ੂਟਿੰਗ ਦੀ ਅਨੁਮਤੀ ਦੇ ਦਿੱਤੀ ਸੀ। ਫਿਲਮ ਨੂੰ ਅਧਿਕਾਰਿਕ ਸਹਿ-ਉਤਪਾਦਨ ਦੇ ਲਈ ਭਾਰਤ ਸਰਕਾਰ ਦੀ ਪ੍ਰੋਤਸਾਹਨ ਯੋਜਨਾ ਦੇ ਤਹਿਤ ਯੋਗਤਾ ਸਹਿ-ਉਤਪਾਦਨ ਖਰਚ ਦੇ 30 ਪ੍ਰਤੀਸ਼ਤ ਦੀ ਆਖਰੀ ਮੰਜੂਰੀ ਪ੍ਰਾਪਤ ਹੋਈ।

 

ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਵ੍ ਇੰਡੀਆ ਦੇ ਵਿਦਿਆਰਥੀ ਚਿਦਾਨੰਦ ਐੱਸ ਨਾਇਕ ਦੇ ਕੰਨੜ ਲੋਕ ਕਥਾ ਤੇ ਅਧਾਰਿਤ 15 ਮਿੰਟ ਦੀ ਲਘੂ ਫਿਲਮ ਸਨਫਲਾਵਰਸ ਆਰ ਦ ਫਰਸਟ ਵੰਸ ਟੂ ਨੋ ਦੇ ਲਈ ਲਾ ਸਿਨੇਫ ਸੈਕਸ਼ਨ ਵਿੱਚ ਪਹਿਲ ਪੁਰਸਕਾਰ ਜਿੱਤਿਆ। ਇਹ ਐੱਫਟੀਆਈਆਈ ਫਿਲਮ ਐੱਫਟੀਆਈਆਈ ਦੇ ਟੀਵੀ ਵਿੰਗ ਦੇ ਇੱਕ ਸਾਲ ਦੇ ਪ੍ਰੋਗਰਾਮ ਦਾ ਨਿਰਮਾਣ ਹੈ, ਜਿੱਥੇ ਵਿਭਿੰਨ ਵਿਸ਼ਿਆਂ ਯਾਨੀ ਨਿਰਦੇਸ਼ਨ, ਇਲੈਕਟ੍ਰੌਨਿਕ ਸਿਨੇਮੈਟੋਗ੍ਰਾਫੀ, ਸੰਪਾਦਨ, ਸਾਉਂਡ ਦੇ ਚਾਰ ਵਿਦਿਆਰਥੀਆਂ ਨੇ ਸਾਲ ਦੇ ਅੰਤ ਵਿੱਚ ਤਾਲਮੇਲ ਅਭਿਆਸ ਦੇ ਰੂਪ ਵਿੱਚ ਇੱਕ ਪ੍ਰੋਜੈਕਟ ਦੇ ਲਈ ਇਕੱਠੇ ਕੰਮ ਕੀਤਾ।

 

2022 ਵਿੱਚ ਐੱਫਟੀਆਈਆਈ ਨਾਲ ਜੁੜਨ ਤੋਂ ਪਹਿਲਾਂ, ਚਿਦਾਨੰਦ ਐੱਸ ਨਾਇਕ ਨੂੰ 53ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਵਿੱਚ 75 ਕ੍ਰਿਏਟਿਵ ਮਾਈਂਡਸ ਵਿੱਚੋਂ ਇੱਕ ਦੇ ਰੂਪ ਵਿੱਚ ਵੀ ਚੁਣਿਆ ਗਿਆ ਸੀ, ਜੋ ਸਿਨੇਮਾ ਦੇ ਖੇਤਰ ਵਿੱਚ ਉਭਰਦੇ ਯੁਵਾ ਕਲਾਕਾਰਾਂ ਨੂੰ ਪਹਿਚਾਨਣ ਅਤੇ ਸਹਿਯੋਗ ਕਰਨ ਦੇ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਪਹਿਲ ਸੀ। ਇਸ ਗੱਲ ਦੀ ਵੀ ਚਰਚਾ ਕਰਨਾ ਜ਼ਰੂਰੀ ਹੈ ਕਿ ਭਾਰਤ ਵਿੱਚ ਜੰਮੀ (ਪੈਦਾ ਹੋਈ) ਮਾਨਸੀ ਮਾਹੇਸ਼ਵਰੀ ਦੀ ਇੱਕ ਐਨੀਮੇਟਿਡ ਫਿਲਮ ਬਨੀਹੁਡ, ਨੇ ਲਾ ਸਿਨੇਫ ਸਿਲੈਕਸ਼ਨ ਵਿੱਚ ਤੀਸਰਾ ਪੁਰਸਕਾਰ ਜਿੱਤਿਆ।

 

ਮਹੋਤਸਵ ਵਿੱਚ ਵਿਸ਼ਵ ਪ੍ਰਸਿੱਧ ਨਿਰਦੇਸ਼ਕ ਸ਼ਯਾਮ ਬੇਨੇਗਲ ਦੇ ਸਿਰਜਣ ਦਾ ਉਤਸਵ ਮਨਾਇਆ ਗਿਆ। ਭਾਰਤ ਵਿੱਚ ਰਿਲੀਜ਼ ਹੋਣ ਦੇ 48 ਸਾਲ ਬਾਅਦ, ਬੇਨੇਗਲ ਦੀ ਮੰਥਨ ਨੂੰ ਕਾਂਸ ਵਿੱਚ ਕਲਾਸਿਕ ਸੈਕਸ਼ਨ ਵਿੱਚ ਪ੍ਰਦਰਸ਼ਿਤ ਕੀਤਾ ਗਿਆ, ਜਿਸ ਨੂੰ ਭਾਰਤ ਦੇ ਰਾਸ਼ਟਰੀ ਫਿਲਮ ਅਭਿਲੇਖਾਗਾਰ (ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਐੱਨਐੱਫਡੀਸੀ-ਐੱਨਐੱਫਏਆਈ) ਵਿੱਚ ਸੁਰੱਖਿਅਤ ਕੀਤਾ ਗਿਆ ਅਤੇ ਫਿਲਮ ਹੈਰੀਟੇਜ ਫਾਉਂਡੇਸ਼ਨ ਦੁਆਰਾ ਮੁੜ-ਸਥਾਪਿਤ ਕੀਤਾ ਗਿਆ।

 

ਭਾਰਤੀ ਸਿਨੇਮਾ ਵਿੱਚ ਆਪਣੇ ਸਮ੍ਰਿੱਧ ਕਾਰਜ ਦੇ ਲਈ ਪ੍ਰਸਿੱਧ ਸਿਨੇਮੈਟੋਗ੍ਰਾਫਰ ਸੰਤੋਸ਼ ਸਿਵਨ ਆਪਣੇ ਕਰੀਅਰ ਅਤੇ ਕਾਰਜ ਦੀ ਅਸਧਾਰਣ ਗੁਣਵੱਤਾ ਦੇ ਲਈ 2024 ਕਾਂਸ ਫਿਲਮ ਫੈਸਟੀਵਲ ਵਿੱਚ ਪ੍ਰਤਿਸ਼ਠਿਤ ਪਿਅਰੇ ਐਂਜਨੀਕਸ ਟ੍ਰਿਬਿਊਟ ਪੁਰਸਕਾਰ ਨਾਲ ਸਨਮਾਨਤ ਹੋਣ ਵਾਲੇ ਪਹਿਲੇ ਏਸ਼ਿਆਈ ਬਣ ਗਏ। ਇੱਕ ਹੋਰ ਵਿਅਕਤੀ ਜਿਸ ਨੇ ਕਾਂਸ ਵਿੱਚ ਇਤਿਹਾਸ ਰਚਿਆ ਉਹ ਅਨਸੂਯਾ ਸੇਨਗੁਪਤਾ (Anasuya Sengupta) ਹਨ, ਜੋ ਦ ਸ਼ੇਮਲੈੱਸ ਵਿੱਚ ਅਨ ਸਰਟਨ ਰਿਗਾਰਡ ਸ਼੍ਰੇਣੀ ਵਿੱਚ ਆਪਣੇ ਪ੍ਰਦਰਸ਼ਨ ਦੇ ਲਈ ਸਰਵਸ਼੍ਰੇਸ਼ਠ ਅਭਿਨੇਤ੍ਰੀ ਦਾ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ।

 

ਕਾਂਸ ਵਿੱਚ ਆਪਣੀ ਜਗ੍ਹਾ ਬਣਾਉਣ ਵਾਲੇ ਇੱਕ ਹੋਰ ਸੁਤੰਤਰ ਫਿਲਮ ਨਿਰਮਾਤਾ ਮੈਸਮ ਅਲੀ ਵੀ ਐੱਫਟੀਆਈਆਈ ਦੇ ਸਾਬਕਾ ਵਿਦਿਆਰਥੀ ਸਨ। ਉਨ੍ਹਾਂ ਦੀ ਫਿਲਮ ਇਨ ਰਿਟ੍ਰੀਟ ਨੂੰ ਏਸੀਆਈਡੀ ਕਾਂਸ ਸਾਈਡਬਾਰ ਪ੍ਰੋਗਰਾਮ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। 1993 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਐਸੋਸਿਏਸ਼ਨ ਫੌਰ ਦ ਡਿਫਿਊਜ਼ਨ ਆਵ੍ ਇੰਡੀਪੈਂਡੇਂਟ ਸਿਨੇਮਾ ਦੁਆਰਾ ਸੰਚਾਲਿਤ ਸੈਕਸ਼ਨ ਵਿੱਚ ਇੱਕ ਭਾਰਤੀ ਫਿਲਮ ਪ੍ਰਦਰਸ਼ਿਤ ਕੀਤੀ ਗਈ।

 

ਜਿਵੇਂ ਕਿ ਅਸੀਂ 77ਵੇਂ ਕਾਂਸ ਫਿਲਮ ਮਹੋਤਸਵ ਵਿੱਚ ਭਾਰਤੀ ਸਿਨੇਮਾ ਦੇ ਲਈ ਇੱਕ ਇਤਿਹਾਸਿਕ ਸਾਲ ਦੇ ਗਵਾਹ ਬਣੇ ਹਨ, ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਫਟੀਆਈਆਈ) ਦੇ ਕੋਲ ਆਪਣੀ ਉਪਲਬਧੀਆਂ ਦਾ ਉਤਸਵ ਮਨਾਉਣ ਦਾ ਇੱਕ ਵਿਸ਼ੇਸ਼ ਕਾਰਨ ਹੈ ਕਿਉਂਕਿ, ਪਾਇਲ ਕਪਾੜੀਆ, ਸੰਤੋਸ਼ ਸਿਵਨ, ਮੈਸਮ ਅਲੀ ਅਤੇ ਚਿਦਾਨੰਦ ਐੱਸ ਨਾਇਕ ਜਿਹੇ ਇਸ ਦੇ ਸਾਬਕਾ ਵਿਦਿਆਰਥੀਆਂ ਦੀ ਪ੍ਰਤਿਭਾ ਕਾਂਸ ਵਿੱਚ ਚਮਕ ਰਹੀ ਹੈ। ਐੱਫਟੀਆਈਆਈ, ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਇੱਕ ਖੁਦਮੁਖਤਿਆਰ ਸੰਸਥਾਨ ਹੈ ਅਤੇ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਕੇ ਇੱਕ ਸੋਸਾਇਟੀ ਦੇ ਰੂਪ ਵਿੱਚ ਕਾਰਜ ਕਰਦਾ ਹੈ।

 

ਕੇਂਦਰ ਸਰਕਾਰ ਦੀ ਪ੍ਰਾਥਮਿਕਤਾ ਵਿਭਿੰਨ ਸੁਵਿਧਾਵਾਂ ਦੇ ਮਾਧਿਅਮ ਨਾਲ ਫਿਲਮ ਖੇਤਰ ਨੂੰ ਹੁਲਾਰਾ ਦੇਣਾ ਹੈ। ਇਨ੍ਹਾਂ ਵਿੱਚ ਏਕਲ ਸੁਵਿਧਾ ਕੇਂਦਰ ਦੀ ਸਵੀਕ੍ਰਿਤੀ, ਵਿਭਿੰਨ ਦੇਸਾਂ ਦੇ ਨਾਲ ਸੰਯੁਕਤ ਫਿਲਮ ਨਿਰਮਾਣ, ਆਪਣੇ ਖੁਦਮੁਖਤਿਆਰ ਸੰਸਥਾਵਾਂ ਜਿਵੇਂ ਕਿ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ ਤੇ ਸਤਿਆਜੀਤ ਰੇ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ ਦੇ ਮਾਧਿਅਮ ਨਾਲ ਸਿਨੇਮਾ ਦੇ ਖੇਤਰ ਵਿੱਚ ਸਿੱਖਿਆ ਦਾ ਸਮਰਥਨ ਕਰਨਾ ਅਤੇ ਭਾਰਤ ਨੂੰ ਵਿਸ਼ਵ ਦੇ ਕੰਟੈਂਟ ਹੱਬ (ਕੇਂਦਰ) ਦੇ ਰੂਪ ਵਿੱਚ ਸਥਾਪਿਤ ਕਰਨ ਦੇ ਬਹੁਆਯਾਮੀ ਪ੍ਰਯਾਸ ਸ਼ਾਮਲ ਹਨ। ਉਹ ਸਾਰੇ ਪ੍ਰਯਾਸ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚ ਤੇ ਸਕਾਰਾਤਮਕ ਪ੍ਰਭਾਵ ਉਤਪੰਨ ਕਰ ਰਹੇ ਹਨ।

 

*****

ਸੌਰਭ ਸਿੰਘ



(Release ID: 2021823) Visitor Counter : 34