ਭਾਰਤ ਚੋਣ ਕਮਿਸ਼ਨ

ਲੋਕ ਸਭਾ ਚੋਣਾਂ 2024 ਦੇ ਸਤਵੇਂ ਪੜਾਅ ਵਿੱਚ 08 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 904 ਉਮੀਦਵਾਰ ਮੈਦਾਨ ਵਿੱਚ


08 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 57 ਸੰਸਦੀ ਹਲਕਿਆਂ ਲਈ ਫ਼ੇਜ਼ 7 ਲਈ 2105 ਨਾਮਜ਼ਦਗੀ ਪੱਤਰ ਦਾਖ਼ਲ

Posted On: 22 MAY 2024 1:15PM by PIB Chandigarh

ਲੋਕ ਸਭਾ ਚੋਣਾਂ 2024 ਦੇ ਸਤਵੇਂ ਪੜਾਅ ਵਿੱਚ 08 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 904 ਉਮੀਦਵਾਰ ਮੈਦਾਨ ਵਿੱਚ ਹਨ। ਵੋਟਿੰਗ 01 ਜੂਨ, 2024 ਨੂੰ ਹੋਣੀ ਹੈ। ਲੋਕ ਸਭਾ ਚੋਣਾਂ 2024 ਦੇ ਸਤਵੇਂ ਪੜਾਅ ਵਿੱਚ ਹੋਣ ਵਾਲੀ ਵੋਟਿੰਗ ਲਈ 08 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 57 ਸੰਸਦੀ ਹਲਕਿਆਂ ਲਈ ਕੁੱਲ 2105 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ। ਸਾਰੇ 08 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਫ਼ੇਜ਼ 7 ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 14 ਮਈ, 2024 ਸੀ। ਸਾਰੀਆਂ ਭਰੀਆਂ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ 954 ਨਾਮਜ਼ਦਗੀਆਂ ਜਾਇਜ਼ ਪਾਈਆਂ ਗਈਆਂ ਹਨ।

ਫ਼ੇਜ਼ 7 ਵਿੱਚ ਪੰਜਾਬ ਵਿੱਚ 13 ਸੰਸਦੀ ਹਲਕਿਆਂ ਤੋਂ ਸਭ ਤੋਂ ਵੱਧ 598 ਨਾਮਜ਼ਦਗੀ ਫ਼ਾਰਮ ਸਨ, ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ 13 ਸੰਸਦੀ ਹਲਕਿਆਂ ਤੋਂ 495 ਨਾਮਜ਼ਦਗੀਆਂ ਹਨ। ਸਭ ਤੋਂ ਵੱਧ 73 ਨਾਮਜ਼ਦਗੀ ਪੱਤਰ ਬਿਹਾਰ ਦੇ 36-ਜਹਾਨਾਬਾਦ ਸੰਸਦੀ ਹਲਕੇ ਤੋਂ ਪ੍ਰਾਪਤ ਹੋਏ, ਇਸ ਤੋਂ ਬਾਅਦ ਪੰਜਾਬ ਦੇ 7-ਲੁਧਿਆਣਾ ਸੰਸਦੀ ਹਲਕੇ ਤੋਂ 70 ਨਾਮਜ਼ਦਗੀ ਪੱਤਰ ਆਏ। 7ਵੇਂ ਪੜਾਅ ਲਈ ਇੱਕ ਸੰਸਦੀ ਹਲਕੇ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੀ ਔਸਤ ਗਿਣਤੀ 16 ਹੈ।

 

ਲੋਕ ਸਭਾ ਚੋਣਾਂ 2024 ਦੀਆਂ ਆਮ ਚੋਣਾਂ ਦੇ ਪੜਾਅ 7 ਲਈ ਰਾਜ/ ਕੇਂਦਰ ਸ਼ਾਸਤ ਪ੍ਰਦੇਸ਼ ਅਨੁਸਾਰ ਵੇਰਵੇ

 

ਸ. ਨੰ.

ਰਾਜ/ਯੂਟੀ

7ਵੇਂ ਪੜਾਅ ਦੇ ਸੰਸਦੀ ਹਲਕਿਆਂ ਦੀ ਗਿਣਤੀ 

ਨਾਮਜ਼ਦਗੀ ਫਾਰਮ ਪ੍ਰਾਪਤ ਹੋਏ 

ਪੜਤਾਲ ਤੋਂ ਬਾਅਦ ਪ੍ਰਾਪਤ ਹੋਏ ਜਾਇਜ਼ ਉਮੀਦਵਾਰ

ਨਾਮ ਵਾਪਸ ਲੈਣ ਤੋਂ ਬਾਅਦ, ਅੰਤਿਮ ਮੁਕਾਬਲਾ ਕਰਨ ਵਾਲੇ ਉਮੀਦਵਾਰ

 

 

 

 

1

ਬਿਹਾਰ

8

372

138

134

 

 

2

ਚੰਡੀਗੜ੍ਹ

1

33

20

19

 

 

3

ਹਿਮਾਚਲ ਪ੍ਰਦੇਸ਼

4

80

40

37

 

 

4

ਝਾਰਖੰਡ

3

153

55

52

 

 

5

ਉੜੀਸਾ

6

159

69

66

 

 

6

ਪੰਜਾਬ

13

598

353

328

 

 

7

ਉੱਤਰ ਪ੍ਰਦੇਸ਼

13

495

150

144

 

 

8

ਪੱਛਮੀ ਬੰਗਾਲ

9

215

129

124

 

 

 

ਕੁੱਲ

57

2105

954

904

 

 

 

************

ਡੀ ਕੇ/ ਆਰ ਪੀ



(Release ID: 2021433) Visitor Counter : 87