ਭਾਰਤ ਚੋਣ ਕਮਿਸ਼ਨ
ਬਾਰਾਮੂਲਾ ਪਿਛਲੀਆਂ 8 ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਮਤਦਾਨ ਵੱਲ ਵਧ ਰਿਹਾ ਹੈ; ਸ਼ਾਮ 5 ਵਜੇ ਤੱਕ ਰਿਕਾਰਡ 54.21 ਫ਼ੀਸਦੀ ਵੋਟਿੰਗ ਹੋਈ
ਜੰਮੂ ਅਤੇ ਕਸ਼ਮੀਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੇ ਮਾਹੌਲ ਵਿੱਚ ਵੋਟ ਪਾਉਣ ਲਈ ਵੋਟਰ ਸਵੇਰ ਤੋਂ ਹੀ ਕਤਾਰਾਂ 'ਚ ਖੜ੍ਹੇ ਦਿਖਾਈ ਦਿੱਤੇ
Posted On:
20 MAY 2024 8:12PM by PIB Chandigarh
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਸੰਸਦੀ ਹਲਕੇ ਵਿੱਚ 38.49% ਦੇ ਰਿਕਾਰਡ ਮਤਦਾਨ ਤੋਂ ਬਾਅਦ ਬਾਰਾਮੂਲਾ ਸੰਸਦੀ ਖੇਤਰ ਹੁਣ ਪਿਛਲੀਆਂ 8 ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਮਤਦਾਨ ਵੱਲ ਵਧਦਾ ਜਾਪਦਾ ਹੈ। ਬਾਰਾਮੂਲਾ, ਕੁਪਵਾੜਾ, ਬਾਂਦੀਪੋਰਾ ਅਤੇ ਬਡਗਾਮ ਜ਼ਿਲ੍ਹਿਆਂ ਵਿੱਚ ਸ਼ਾਮ 5 ਵਜੇ ਤੱਕ 54.21% ਵੋਟਿੰਗ ਦਰਜ ਕੀਤੀ ਗਈ।
ਸੀਈਸੀ ਸ਼੍ਰੀ ਰਾਜੀਵ ਕੁਮਾਰ ਨੇ ਸਾਥੀ ਚੋਣ ਕਮਿਸ਼ਨਰਾਂ ਸ਼੍ਰੀ ਗਿਆਨੇਸ਼ ਕੁਮਾਰ ਅਤੇ ਸ਼੍ਰੀ ਸੁਖਬੀਰ ਸਿੰਘ ਸੰਧੂ ਦੇ ਨਾਲ ਚੋਣਾਂ ਦੇ ਨਿਰਵਿਘਨ ਅਤੇ ਸ਼ਾਂਤੀਪੂਰਨ ਸੰਚਾਲਨ ਲਈ ਸਿਵਲ ਅਤੇ ਸੁਰੱਖਿਆ ਕਰਮਚਾਰੀਆਂ ਦੋਵਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਅਤੇ ਜੰਮੂ-ਕਸ਼ਮੀਰ ਦੇ ਵੋਟਰਾਂ ਦੀ ਉਤਸ਼ਾਹੀ ਭਾਗੀਦਾਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਇੱਕ ਸਪੱਸ਼ਟ ਸੰਦੇਸ਼ ਹੈ ਕਿ ਜੰਮੂ ਅਤੇ ਕਸ਼ਮੀਰ ਦੇ ਲੋਕ ਮਤ ਅਧਿਕਾਰ ਦੀ ਵਰਤੋਂ ਕਰਨ ਲਈ ਉਤਸੁਕ ਹਨ ਅਤੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਆਪਣੀ ਹਿੱਸੇਦਾਰੀ ਰੱਖਦੇ ਹਨ।
ਬਾਰਾਮੂਲਾ ਸੰਸਦੀ ਹਲਕੇ ਦੇ 2103 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਹੋਈ ਅਤੇ ਪੋਲਿੰਗ ਸਟੇਸ਼ਨਾਂ 'ਤੇ ਲਾਈਵ ਵੈੱਬਕਾਸਟਿੰਗ ਕੀਤੀ ਗਈ। ਪੂਰੇ ਸੰਸਦੀ ਹਲਕੇ ਵਿੱਚ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਈ ਅਤੇ ਵੋਟਰ ਲੰਬੀਆਂ ਕਤਾਰਾਂ ਵਿੱਚ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਦੇਖੇ ਗਏ।
ਪਿਛਲੀਆਂ ਕੁਝ ਚੋਣਾਂ ਵਿੱਚ ਕੁੱਲ ਵੋਟਰ ਮਤਦਾਨ
ਸੰਸਦੀ ਹਲਕਾ/ਸਾਲ
|
2019
|
2014
|
2009
|
2004
|
1999
|
1998
|
1996
|
1989
|
ਬਾਰਾਮੂਲਾ
|
34.6%
|
39.14%
|
41.84%
|
35.65%
|
27.79%
|
41.94%
|
46.65%
|
5.48%
|
ਸ੍ਰੀਨਗਰ
|
14.43%
|
25.86%
|
25.55%
|
18.57%
|
11.93%
|
30.06%
|
40.94%
|
ਨਿਰਵਿਰੋਧ
|
ਵਰਤਮਾਨ ਆਮ ਚੋਣਾਂ 2024 ਵਿੱਚ ਬਾਰਾਮੂਲਾ ਸੰਸਦੀ ਹਲਕੇ ਵਿੱਚ 22 ਉਮੀਦਵਾਰ ਚੋਣ ਲੜ ਰਹੇ ਹਨ। ਸੁਰੱਖਿਆ ਕਰਮਚਾਰੀਆਂ ਸਮੇਤ ਪੋਲਿੰਗ ਕਰਮਚਾਰੀਆਂ ਨੇ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਕਿ ਪੋਲਿੰਗ ਸਟੇਸ਼ਨਾਂ 'ਤੇ ਵੋਟਰਾਂ ਦਾ ਸਵਾਗਤ ਅਰਾਮਦਾਇਕ, ਸ਼ਾਂਤਮਈ ਅਤੇ ਤਿਉਹਾਰ ਵਾਲੇ ਮਾਹੌਲ ਵਿੱਚ ਕੀਤਾ ਜਾਵੇ। ਕਮਿਸ਼ਨ ਨੇ ਦਿੱਲੀ, ਜੰਮੂ ਅਤੇ ਊਧਮਪੁਰ ਦੇ ਵੱਖ-ਵੱਖ ਰਾਹਤ ਕੈਂਪਾਂ ਵਿੱਚ ਰਹਿ ਰਹੇ ਕਸ਼ਮੀਰੀ ਪ੍ਰਵਾਸੀ ਵੋਟਰਾਂ ਨੂੰ ਵਿਸ਼ੇਸ਼ ਪੋਲਿੰਗ ਸਟੇਸ਼ਨਾਂ 'ਤੇ ਵਿਅਕਤੀਗਤ ਤੌਰ 'ਤੇ ਵੋਟ ਪਾਉਣ ਜਾਂ ਪੋਸਟਲ ਬੈਲਟ ਦੀ ਵਰਤੋਂ ਕਰਨ ਦਾ ਵਿਕਲਪ ਵੀ ਦਿੱਤਾ ਹੈ। ਜੰਮੂ ਵਿੱਚ 21, ਊਧਮਪੁਰ ਵਿੱਚ 1 ਅਤੇ ਦਿੱਲੀ ਵਿੱਚ 4 ਵਿਸ਼ੇਸ਼ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਜੰਮੂ, ਊਧਮਪੁਰ ਅਤੇ ਦਿੱਲੀ ਦੇ ਵਿਸ਼ੇਸ਼ ਪੋਲਿੰਗ ਬੂਥਾਂ 'ਤੇ ਪ੍ਰਵਾਸੀ ਵੋਟਰ
ਇਸ ਤੋਂ ਪਹਿਲਾਂ ਚੌਥੇ ਪੜਾਅ ਵਿੱਚ ਸ੍ਰੀਨਗਰ, ਗਾਂਦਰਬਲ, ਪੁਲਵਾਮਾ, ਬਡਗਾਮ ਅਤੇ ਸ਼ੋਪੀਆਂ ਜ਼ਿਲ੍ਹਿਆਂ ਨੂੰ ਅੰਸ਼ਕ ਤੌਰ 'ਤੇ ਕਵਰ ਕਰਨ ਵਾਲੇ ਸ੍ਰੀਨਗਰ ਸੰਸਦੀ ਹਲਕੇ ਵਿੱਚ 38.49% ਵੋਟਿੰਗ ਦਰਜ ਕੀਤੀ ਗਈ ਸੀ ਜੋ ਕਈ ਦਹਾਕਿਆਂ ਵਿੱਚ ਸਭ ਤੋਂ ਵੱਧ ਹੈ। ਧਾਰਾ 370 ਨੂੰ ਖ਼ਤਮ ਕਰਨ ਅਤੇ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ, 2019 ਦੇ ਲਾਗੂ ਹੋਣ ਤੋਂ ਬਾਅਦ ਘਾਟੀ ਵਿੱਚ ਇਹ ਪਹਿਲੀ ਆਮ ਚੋਣ ਹੈ।
*** *** *** ***
ਡੀਕੇ/ਆਰਪੀ
(Release ID: 2021216)
Visitor Counter : 87
Read this release in:
Odia
,
English
,
Urdu
,
Hindi
,
Hindi_MP
,
Marathi
,
Bengali
,
Assamese
,
Manipuri
,
Gujarati
,
Tamil
,
Telugu
,
Kannada
,
Malayalam