ਭਾਰਤ ਚੋਣ ਕਮਿਸ਼ਨ
azadi ka amrit mahotsav

ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਵਿੱਚ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 695 ਉਮੀਦਵਾਰ ਚੋਣ ਲੜਨਗੇ


ਪੰਜਵੇਂ ਪੜਾਅ ਵਿੱਚ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 49 ਸੰਸਦੀ ਹਲਕਿਆਂ ਲਈ 1586 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ

Posted On: 08 MAY 2024 2:46PM by PIB Chandigarh

ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਵਿੱਚ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 695 ਉਮੀਦਵਾਰ ਚੋਣ ਲੜਨਗੇ। ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਲਈ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 49 ਸੰਸਦੀ ਹਲਕਿਆਂ ਲਈ ਕੁੱਲ 1586 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ। ਸਾਰੇ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੰਜਵੇਂ ਪੜਾਅ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 3 ਮਈ, 2024 ਸੀ। ਦਾਖ਼ਲ ਕੀਤੇ ਗਏ ਸਾਰੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਪਰੰਤ 749 ਨਾਮਜ਼ਦਗੀ ਪੱਤਰ ਜਾਇਜ਼ ਪਾਏ ਗਏ।

ਪੰਜਵੇਂ ਪੜਾਅ ਵਿੱਚ ਮਹਾਰਾਸ਼ਟਰ ਦੇ 13 ਸੰਸਦੀ ਹਲਕਿਆਂ ਵਿੱਚ ਸਭ ਤੋਂ ਵੱਧ 512 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ 14 ਸੰਸਦੀ ਹਲਕਿਆਂ ਵਿੱਚ 466 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਸਭ ਤੋਂ ਵੱਧ 69 ਨਾਮਜ਼ਦਗੀ ਪੱਤਰ ਝਾਰਖੰਡ ਦੇ 4-ਚਤਰਾ ਸੰਸਦੀ ਹਲਕੇ ਵਿੱਚ ਪ੍ਰਾਪਤ ਹੋਏ, ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ 35-ਲਖਨਊ ਸੰਸਦੀ ਹਲਕੇ ਵਿੱਚ 67 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ। ਪੰਜਵੇਂ ਪੜਾਅ ਲਈ ਇੱਕ ਸੰਸਦੀ ਹਲਕੇ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੀ ਔਸਤ ਗਿਣਤੀ 14 ਹੈ।

ਲੋਕ ਸਭਾ ਚੋਣਾਂ 2024 ਲਈ ਆਮ ਚੋਣਾਂ ਦੇ ਪੰਜਵੇਂ ਪੜਾਅ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਵੇਰਵਾ :

ਰਾਜ/ਕੇਂਦਰ ਸ਼ਾਸਤ ਪ੍ਰਦੇਸ਼

ਪੰਜਵੇਂ ਪੜਾਅ ਵਿੱਚ ਸੰਸਦੀ ਹਲਕਿਆਂ ਦੀ ਗਿਣਤੀ

ਪ੍ਰਾਪਤ ਹੋਏ ਨਾਮਜ਼ਦਗੀ ਪੱਤਰਾਂ ਦੀ ਗਿਣਤੀ

ਨਾਮਜ਼ਦਗੀ ਪੱਤਰਾਂ 

ਦੀ ਪੜਤਾਲ ਤੋਂ 

ਬਾਅਦ ਯੋਗ ਉਮੀਦਵਾਰਾਂ ਦੀ ਗਿਣਤੀ

ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਅੰਤਿਮ ਗਿਣਤੀ

ਬਿਹਾਰ

5

164

82

80

ਜੰਮੂ ਅਤੇ ਕਸ਼ਮੀਰ

1

38

23

22

ਝਾਰਖੰਡ

3

148

57

54

ਲੱਦਾਖ

1

8

5

3

ਮਹਾਰਾਸ਼ਟਰ

13

512

301

264

ਉੜੀਸਾ

5

87

41

40

ਉੱਤਰ ਪ੍ਰਦੇਸ਼

14

466

147

144

ਪੱਛਮੀ ਬੰਗਾਲ

7

163

93

88

ਕੁੱਲ

49

1586

749

695

 

************

ਡੀਕੇ/ਆਰਪੀ


(Release ID: 2020183) Visitor Counter : 124