ਭਾਰਤ ਚੋਣ ਕਮਿਸ਼ਨ

ਪੀਆਈਬੀ ਨੇ ਆਮ ਚੋਣਾਂ 2024 ਬਾਰੇ ਜਾਣਕਾਰੀ ਲਈ ਮੀਡੀਆ ਫੈਸਿਲੀਟੇਸ਼ਨ ਪੋਰਟਲ ਲਾਂਚ ਕੀਤਾ

Posted On: 27 MAR 2024 10:40AM by PIB Chandigarh

ਪ੍ਰੈੱਸ ਇਨਫ਼ਰਮੇਸ਼ਨ ਬਿਊਰੋ ਨੇ ਇੱਕ ਮਾਈਕ੍ਰੋਸਾਈਟ https://pib.gov.in/elect2024/index.aspx ਸ਼ੁਰੂ ਕੀਤੀ ਹੈ, ਜਿਸ ਵਿੱਚ ਆਮ ਚੋਣਾਂ 2024 ਲਈ ਰਿਪੋਰਟਿੰਗ ਕਰਨ ਵਾਲੇ ਮੀਡੀਆਪਰਸਨ ਲਈ ਵੰਨ ਸਟਾਪ ਸੁਵਿਧਾ ਪੋਰਟਲ ਵਜੋਂ ਕਈ ਵਿਸ਼ੇਸ਼ਤਾਵਾਂ ਉਪਲਬਧ ਹਨ। ਪੋਰਟਲ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ। 

 

  1. ਇੱਕ ਡਿਜੀਟਲ ਫਲਿੱਪ ਬੁੱਕ: ਇਸ ਵਿੱਚ ਵੱਖ-ਵੱਖ ਦਿਲਚਸਪ ਵਿਸ਼ਲੇਸ਼ਣ ਅਤੇ ਡੇਟਾ ਅਧਾਰਿਤ ਵਿਸ਼ੇਸ਼ਤਾਵਾਂ ਸ਼ਾਮਲ ਹਨ। ਮੀਡੀਆ ਵਾਲੇ ਇਸ ਜਾਣਕਾਰੀ ਦੀ ਵਰਤੋਂ ਆਪਣੇ ਲੇਖ ਲਿਖਣ ਲਈ ਕਰ ਸਕਦੇ ਹਨ। 

 

  1. ਇਹ ਉਪਯੋਗੀ ਲਿੰਕ ਪ੍ਰਦਾਨ ਕਰਦਾ ਹੈ, ਜਿਸ ਰਾਹੀਂ ਪੱਤਰਕਾਰ ਚੋਣ ਕਮਿਸ਼ਨ (ਈਸੀਆਈ) ਦੀ ਵੈੱਬਸਾਈਟ ਦੇ ਸਬੰਧਿਤ ਹਿੱਸਿਆਂ ਤੱਕ ਪਹੁੰਚ ਕਰ ਸਕਦੇ ਹਨ।

 

 

  1. ਵੱਖ-ਵੱਖ ਇਨਫੋਗ੍ਰਾਫਿਕਸ ਹਵਾਲੇ ਵਜੋਂ ਪ੍ਰਦਾਨ ਕੀਤੇ ਗਏ ਹਨ ਅਤੇ ਡੇਟਾ ਸਮਝਣਾ ਅਸਾਨ ਬਣਾਉਂਦੇ ਹਨ।

 

  1. ਆਮ ਚੋਣਾਂ 2024 ਦੇ ਵੱਖ-ਵੱਖ ਪੜਾਵਾਂ ਦੀਆਂ ਸਮਾਂ-ਸਾਰਨੀਆਂ ਰੈਡੀ ਰਿਕਨਰ ਦੇ ਰੂਪ ਵਿੱਚ ਪ੍ਰਦਾਨ ਕੀਤੀਆਂ ਗਈਆਂ ਹਨ।

 

  1. ਇਸ ਵਿੱਚ ਚੋਣ ਕਮਿਸ਼ਨ (ਈਸੀਆਈ) ਦੀਆਂ ਸੂਚਨਾਵਾਂ ਬਾਰੇ ਅੱਪਡੇਟ ਰੀਅਲ-ਟਾਈਮ ਆਧਾਰ 'ਤੇ ਅੱਪਲੋਡ ਕੀਤੇ ਜਾਂਦੇ ਹਨ।

 

  1. ਅਸਾਨੀ ਨਾਲ ਸੰਪਰਕ ਕਰਨ ਲਈ ਰਾਸ਼ਟਰੀ ਅਤੇ ਰਾਜ ਪੱਧਰੀ ਚੋਣ ਕਮਿਸ਼ਨ (ਈਸੀਆਈ) ਦੇ ਅਧਿਕਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। 

 

 

  1. ਮੀਡੀਆ ਗਾਈਡ ਸਮੇਤ ਚੋਣ ਕਮਿਸ਼ਨ (ਈਸੀਆਈ) ਦੀਆਂ ਵੱਖ-ਵੱਖ ਹਦਾਇਤਾਂ ਦਾ ਸੰਗ੍ਰਹਿ ਅਸਾਨੀ ਨਾਲ ਪਹੁੰਚਯੋਗ ਬਣਾਇਆ ਗਿਆ ਹੈ।

 

  1. ਮੀਡੀਆ ਵਾਲਿਆਂ ਨੂੰ ਨਵੀਨਤਮ ਘਟਨਾਵਾਂ ਬਾਰੇ ਅੱਪਡੇਟ ਕੀਤਾ ਜਾਵੇਗਾ। 

 

*****

 

ਆਰਪੀਐੱਮ



(Release ID: 2016459) Visitor Counter : 36