ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਨਾਥ (PravindJugnauth) 29 ਫਰਵਰੀ ਨੂੰ ਮੌਰੀਸ਼ਸ ਦੇ ਅਗਾਲੇਗਾ ਦ੍ਵੀਪ ‘ਤੇ ਨਵੀਂ ਏਅਰਸਟ੍ਰਿਪ ਅਤੇ ਇੱਕ ਜੈੱਟੀ ਦਾ ਸੰਯੁਕਤ ਰੂਪ ਨਾਲ ਉਦਘਾਟਨ ਕਰਨਗੇ


ਅਗਾਲੇਗਾ ਦ੍ਵੀਪ ‘ਤੇ ਛੇ ਕਮਿਊਨਿਟੀ ਵਿਕਾਸ ਪ੍ਰੋਜੈਕਟਾਂ ਦਾ ਵੀ ਲੋਕਅਰਪਣ ਕੀਤਾ ਜਾਵੇਗਾ

ਪ੍ਰੋਜੈਕਟਸ ਮੌਰੀਸ਼ਸ ਦੇ ਮੁੱਖ ਖੇਤਰ ਦੇ ਨਾਲ ਅਗਾਲੇਗਾ ਦ੍ਵੀਪ ਦੇ ਨਾਲ ਸੰਪਰਕ ਨੂੰ ਮਜ਼ਬੂਤ ਕਰਨਗੇ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ

Posted On: 27 FEB 2024 6:44PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਪ੍ਰਵਿੰਦ ਜੁਗਨਨਾਥ 29 ਫਰਵਰੀ 2024 ਨੂੰ ਦੁਪਹਿਰ ਬਾਅਦ 1 ਵਜੇ ਵੀਡੀਓ ਕਾਨਫਰੰਸ ਦੇ ਰਾਹੀਂ ਮੌਰੀਸ਼ਸ ਦੇ ਅਗਾਲੇਗਾ ਦ੍ਵੀਪ ਵਿੱਚ ਛੇ ਕਮਿਊਨਿਟੀ ਵਿਕਾਸ ਪ੍ਰੋਜੈਕਟਾਂ ਦੇ ਨਾਲ-ਨਾਲ ਨਵੀਂ ਏਅਰਸਟ੍ਰਿਪ ਅਤੇ ਸੇਂਟ ਜੇਮਜ਼ ਜੈੱਟੀ ਦਾ ਸੰਯੁਕਤ ਤੌਰ ‘ਤੇ ਉਦਘਾਟਨ ਕਰਨਗੇ।

ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਭਾਰਤ ਅਤੇ ਮੌਰੀਸ਼ਸ ਦੇ ਦਰਮਿਆਨ ਮਜ਼ਬੂਤ ਅਤੇ ਦਹਾਕਿਆਂ ਪੁਰਾਣੀ ਵਿਕਾਸ ਸਾਂਝੇਦਾਰੀ ਦਾ ਪ੍ਰਮਾਣ ਹੈ। ਇਹ ਪ੍ਰੋਜੈਕਟਸ ਮੌਰੀਸ਼ਸ ਦੇ ਮੁੱਖ ਖੇਤਰ ਅਤੇ ਅਗਾਲੇਗਾ ਦ੍ਵੀਪ ਦੇ ਦਰਮਿਆਨ ਬਿਹਤਰ ਸੰਪਰਕ ਦੀ ਜ਼ਰੂਰਤ ਨੂੰ ਪੂਰਾ ਕਰਨਗੇ, ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਪ੍ਰਦਾਨ ਕਰਨਗੇ।

ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਹਾਲ ਹੀ ਵਿੱਚ 12 ਫਰਵਰੀ 2024 ਨੂੰ ਦੋਹਾਂ ਨੇਤਾਵਾਂ ਦੁਆਰਾ ਮੌਰੀਸ਼ਸ ਵਿੱਚ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਅਤੇ ਰੂਪੇ ਕਾਰਡ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਸੀ।

****

ਡੀਐੱਸ



(Release ID: 2009782) Visitor Counter : 46