ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਗਜ਼ਲ ਗਆਇਕ ਪੰਕਜ ਉਧਾਸ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ
प्रविष्टि तिथि:
26 FEB 2024 7:08PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਗਾਇਕ ਪੰਕਜ ਉਧਾਸ ਦੇ ਦੇਹਾਂਤ ‘ਤੇ ਗਹਿਰਾ ਦੁੱਖ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਪੰਕਜ ਉਧਾਸ ਦੇ ਨਾਲ ਆਪਣੀਆਂ ਵਿਭਿੰਨ ਗੱਲਬਾਤਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਪੰਕਜ ਉਧਾਸ ਜੀ ਭਾਰਤੀ ਸੰਗੀਤ ਦੇ ਇੱਕ ਪ੍ਰਤੀਕ ਸਨ, ਜਿਨ੍ਹਾਂ ਦੀਆਂ ਧੁਨਾਂ ਪੀੜ੍ਹੀਆਂ ਤੋਂ ਚਲੀਆਂ ਆ ਰਹੀਆਂ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ ਵਿੱਚ ਇੱਕ ਖਾਲੀਪਣ ਆ ਗਿਆ ਹੈ ਜਿਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ;
“ਪੰਕਜ ਉਧਾਸ ਦੇ ਦੇਹਾਂਤ ਤੋਂ ਦੁੱਖੀ ਹਾਂ। ਉਨ੍ਹਾਂ ਦੀ ਗਾਇਕੀ ਕਈ ਭਾਵਨਾਵਾਂ ਨੂੰ ਵਿਅਕਤ ਕਰਦੀ ਸੀ, ਉਨ੍ਹਾਂ ਦੀਆਂ ਗਜ਼ਲਾਂ ਸਰੋਤਿਆਂ ਦੇ ਦਿਲਾਂ ਨੂੰ ਛੂਹ ਜਾਂਦੀਆਂ ਸਨ। ਉਹ ਭਾਰਤੀ ਸੰਗੀਤ ਦੇ ਇੱਕ ਪ੍ਰਕਾਸ਼ ਥੰਮ੍ਹ ਸਨ, ਉਨ੍ਹਾਂ ਦੇ ਗਾਇਨ ਨੇ ਕਈ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ। ਮੈਨੂੰ ਸਾਲਾਂ ਤੱਕ ਉਨ੍ਹਾਂ ਦੇ ਨਾਲ ਆਪਣੀ ਗੱਲਬਾਤ ਯਾਦ ਹੈ।
ਉਨ੍ਹਾਂ ਦੇ ਦੇਹਾਂਤ ਨਾਲ ਸੰਗੀਤ ਜਗਤ ਵਿੱਚ ਇੱਕ ਨਾ ਭਰਨ ਯੋਗ ਖਲਾਅ ਪੈਦਾ ਹੋ ਗਿਆ ਹੈ। ਪੰਕਜ ਉਧਾਸ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾ। ਓਮ ਸ਼ਾਂਤੀ।”
***
ਡੀਐੱਸ/ਐੱਸਟੀ
(रिलीज़ आईडी: 2009347)
आगंतुक पटल : 102
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam