ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅੱਠ ਫਰਵਰੀ ਨੂੰ ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਵਰ੍ਹੇਗੰਢ (ਜਯੰਤੀ) ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ

Posted On: 07 FEB 2024 4:33PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਠ ਫਰਵਰੀ, 2024 ਨੂੰ ਦੁਪਹਿਰ ਲਗਭਗ 12.30 ਵਜੇ ਭਾਰਤ ਮੰਡਪਮ, ਪ੍ਰਗਤੀ ਮੈਦਾਨ ਵਿੱਚ ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਵਰ੍ਹੇਗੰਢ (ਜਯੰਤੀ) ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮਹਾਨ  ਅਧਿਆਤਮਿਕ ਗੁਰੂ ਸ੍ਰੀਲਾ ਪ੍ਰਭੂਪਾਦ ਜੀ ਦੇ ਸਨਮਾਨ ਵਿੱਚ ਇੱਕ ਸਮਾਰਕ ਟਿਕਟ (commemorative stamp) ਅਤੇ ਇੱਕ ਸਿੱਕਾ ਭੀ ਜਾਰੀ ਕਰਨਗੇ।

 ਅਚਾਰੀਆ ਸ੍ਰੀਲ ਪ੍ਰਭੁਪਾਦ ਗੌੜੀਯ ਮਿਸ਼ਨ (Gaudiya Mission) ਦੇ ਸੰਸਥਾਪਕ ਸਨ, ਜਿਨ੍ਹਾਂ ਨੇ ਵੈਸ਼ਣਵ ਆਸਥਾ ਦੇ ਮੂਲਭੂਤ ਸਿਧਾਂਤਾਂ ਦੀ ਸੰਭਾਲ਼ ਅਤੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਗੌੜੀਯ ਮਿਸ਼ਨ ਨੇ ਸ੍ਰੀ ਚੈਤਨਯ ਮਹਾਪ੍ਰਭੁ ਦੀਆਂ ਸਿੱਖਿਆਵਾਂ ਅਤੇ ਵੈਸ਼ਣਵ ਧਰਮ ਦੀ ਸਮ੍ਰਿੱਧ ਅਧਿਆਤਮਿਕ ਵਿਰਾਸਤ ਨੂੰ ਦੁਨੀਆ ਭਰ ਵਿੱਚ ਪ੍ਰਚਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਤਰ੍ਹਾਂ ਉਨ੍ਹਾਂ ਨੇ ਹਰੇ ਕ੍ਰਿਸ਼ਨ ਅੰਦੋਲਨ ਨੂੰ ਗੌੜੀਯ ਆਸਥਾ ਦਾ ਕੇਂਦਰ ਬਣਾ ਦਿੱਤਾ ਹੈ।

 

 

***

ਡੀਐੱਸ/ਐੱਲਪੀ 



(Release ID: 2004060) Visitor Counter : 52