ਵਿੱਤ ਮੰਤਰਾਲਾ

ਸਰਕਾਰ ਤੇਜ਼ ਵਿਕਾਸ ਦਰ ਦੇ ਨਾਲ ਅਰਥਵਿਵਸਥਾ ਨੂੰ ਸਸ਼ਕਤ ਬਣਾਉਣ ਅਤੇ ਇਸ ਦਾ ਵਿਸਤਾਰ ਕਰਨ ਅਤੇ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਰੱਥ ਹਾਲਾਤ ਬਣਾਉਣ ਲਈ ਵਚਨਬੱਧ ਹੈ


ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਫੰਡ ਆਫ ਫੰਡਜ਼, ਸਟਾਰਟ-ਅੱਪ ਇੰਡੀਆ ਅਤੇ ਸਟਾਰਟ-ਅੱਪ ਕ੍ਰੈਡਿਟ ਗਾਰੰਟੀ ਵਰਗੀਆਂ ਯੋਜਨਾਵਾਂ ਨੌਜਵਾਨਾਂ ਦੀਆਂ ਉੱਦਮੀ ਇੱਛਾਵਾਂ ਨੂੰ ਹੁਲਾਰਾ ਦੇ ਰਹੀਆਂ ਹਨ

Posted On: 01 FEB 2024 12:32PM by PIB Chandigarh

ਸਰਕਾਰ ਤੇਜ਼ ਵਿਕਾਸ ਦਰ ਨਾਲ ਅਰਥਵਿਵਸਥਾ ਨੂੰ ਸਸ਼ਕਤ ਬਣਾਉਣ ਅਤੇ ਵਿਸਤਾਰ ਕਰਨ ਲਈ ਵਚਨਬੱਧ ਹੈ ਅਤੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਯੋਗ ਹਾਲਾਤ ਪੈਦਾ ਕਰਨ ਲਈ ਵਚਨਬੱਧ ਹੈ। ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿੱਚ ਅੰਤਰਿਮ ਬਜਟ 2024-25 ਪੇਸ਼ ਕਰਦੇ ਹੋਏ ਇਹ ਗੱਲ ਆਖੀ।

ਕਰਤੱਵਿਆ ਕਾਲ ਦੇ ਰੂਪ ਵਿੱਚ ਅੰਮ੍ਰਿਤ ਕਾਲ 

ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਇਸ ਨੂੰ ਕਰਤੱਵਿਆ ਕਾਲ ਦੀ ਸ਼ੁਰੂਆਤ ਦੱਸਦੇ ਹੋਏ ਭਾਰਤੀ ਗਣਤੰਤਰ ਦੇ 75ਵੇਂ ਸਾਲ ਵਿੱਚ ਪ੍ਰਧਾਨ ਮੰਤਰੀ ਦੇ ਸੁਤੰਤਰਤਾ ਦਿਵਸ ਦੇ ਸੰਬੋਧਨ ਦਾ ਜ਼ਿਕਰ ਕੀਤਾ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਸੀ, “ਅਸੀਂ ਨਵੀਆਂ ਇੱਛਾਵਾਂ, ਨਵੀਂ ਚੇਤਨਾਵਾਂ ਅਤੇ ਨਵੇਂ ਦ੍ਰਿੜ੍ਹ ਸੰਕਲਪ ਦੇ ਨਾਲ ਰਾਸ਼ਟਰ ਦੇ ਵਿਕਾਸ ਦੇ ਪ੍ਰਤੀ ਖ਼ੁਦ ਨੂੰ ਸਮਰਪਿਤ ਕਰੀਏ, ਕਿਉਂਕਿ ਸਾਡਾ ਦੇਸ਼ ਬੇਅੰਤ ਸੰਭਾਵਨਾਵਾਂ ਅਤੇ ਮੌਕੇ ਪ੍ਰਦਾਨ ਕਰ ਰਿਹਾ ਹੈ।”

ਨੌਜਵਾਨਾਂ ਦੀਆਂ ਉੱਦਮੀ ਇੱਛਾਵਾਂ ਨੂੰ ਹੁਲਾਰਾ

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ 22.5 ਲੱਖ ਕਰੋੜ ਰੁਪਏ ਦੇ ਕੁੱਲ 43 ਕਰੋੜ ਕਰਜ਼ਿਆਂ ਦੀ ਮਨਜ਼ੂਰੀ ਨਾਲ ਸਾਡੇ ਨੌਜਵਾਨਾਂ ਦੀਆਂ ਉੱਦਮੀ ਇੱਛਾਵਾਂ ਨੂੰ ਮਜ਼ਬੂਤੀ ਦਿੱਤੀ ਗਈ ਹੈ। ਇਸ ਤੋਂ ਬਿਨਾਂ ਫੰਡ ਆਫ ਫੰਡਜ਼, ਸਟਾਰਟ-ਅੱਪ ਇੰਡੀਆ ਅਤੇ ਸਟਾਰਟ-ਅੱਪ ਕ੍ਰੈਡਿਟ ਗਾਰੰਟੀ ਵਰਗੀਆਂ ਯੋਜਨਾਵਾਂ ਨਾਲ ਵੀ ਸਾਡੇ ਨੌਜਵਾਨ ਵਰਗ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਉਹ 'ਰੁਜ਼ਗਾਰਦਾਤਾ' ਵੀ ਬਣ ਰਹੇ ਹਨ।

************

ਵਾਈਕੇਬੀ/ ਐੱਨਬੀ/ ਕੇਐੱਮਐੱਨ



(Release ID: 2001515) Visitor Counter : 53