ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੰਸਦ ਸੈਸ਼ਨ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕੀਤਾ


“ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਮਾਰਗਦਰਸ਼ਨ ਅਤੇ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਅੰਤ੍ਰਿਮ ਬਜਟ, ਨਾਰੀ ਸ਼ਕਤੀ (Nari Shakti) ਦਾ ਉਤਸਵ ਹਨ”

“ਹਾਲਾਂਕਿ ਰਚਨਾਤਮਕ ਆਲੋਚਨਾ ਦਾ ਸੁਆਗਤ ਹੈ, ਰੁਕਾਵਟ ਪਾਉਣ ਵਾਲਾ ਵਿਵਹਾਰ ਗੁਮਨਾਮੀ ਦੇ ਹਨੇਰੇ ਵਿੱਚ ਖੋ ਜਾਵੇਗਾ”

“ਆਓ ਅਸੀਂ ਆਪਣਾ ਬਿਹਤਰੀਨ ਪ੍ਰਦਾਨ ਕਰਨ ਦਾ ਪ੍ਰਯਾਸ ਕਰੀਏ, ਸਦਨ ਨੂੰ ਆਪਣੇ ਵਿਚਾਰਾਂ ਨਾਲ ਸਮ੍ਰਿੱਧ ਕਰੀਏ ਅਤੇ ਰਾਸ਼ਟਰ ਨੂੰ ਉਤਸ਼ਾਹ ਅਤੇ ਆਸ਼ਾਵਾਦ ਨਾਲ ਭਰ ਦੇਈਏ”

“ਆਮ ਤੌਰ ‘ਤੇ ਜਦੋਂ ਚੋਣਾਂ ਦਾ ਸਮਾਂ ਕਰੀਬ ਹੁੰਦਾ ਹੈ, ਪੂਰਨ ਬਜਟ ਪੇਸ਼ ਨਹੀਂ ਕੀਤਾ ਜਾਂਦਾ ਹੈ, ਅਸੀਂ ਭੀ ਉਸੇ ਪਰੰਪਰਾ ਦਾ ਪਾਲਨ ਕਰਾਂਗੇ ਅਤੇ ਨਵੀਂ ਸਰਕਾਰ ਬਣਨ ਦੇ ਬਾਅਦ ਪੂਰਨ ਬਜਟ ਤੁਹਾਡੇ ਸਾਹਮਣੇ ਲਿਆਵਾਂਗੇ”

Posted On: 31 JAN 2024 12:04PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨੂੰ ਇੱਕ ਬਿਆਨ ਦਿੱਤਾ।

 ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਨਵੀਂ ਸੰਸਦ ਦੇ ਪਹਿਲੇ ਸੈਸ਼ਨ ਨੂੰ ਯਾਦ ਕੀਤਾ ਅਤੇ ਪਹਿਲੇ ਸੈਸ਼ਨ ਵਿੱਚ ਲਏ ਗਏ ਮਹੱਤਵਪੂਰਨ ਨਿਰਣੇ ‘ਤੇ ਪ੍ਰਕਾਸ਼ ਪਾਇਆ। ਸ਼੍ਰੀ ਮੋਦੀ ਨੇ ਕਿਹਾ, “ਨਾਰੀ ਸ਼ਕਤੀ ਵੰਦਨ ਅਧਿਨਿਯਮ (Women Empowerment and Adulation Act) ਦਾ ਪਾਸ ਹੋਣਾ ਸਾਡੇ ਦੇਸ਼ ਦੇ ਲਈ ਇੱਕ ਮਹੱਤਵਪੂਰਨ ਖਿਣ ਹੈ।” 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਨਾਰੀ ਸ਼ਕਤੀ (Nari Shakti) ਦੀ ਤਾਕਤ, ਵੀਰਤਾ ਅਤੇ ਦ੍ਰਿੜ੍ਹ ਸੰਕਲਪ ਨੂੰ ਦੇਸ਼ ਨੇ ਗਲੇ ਲਗਾਇਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੰਬੋਧਨ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੁਆਰਾ ਅੰਤ੍ਰਿਮ ਬਜਟ ਪੇਸ਼ ਕੀਤੇ ਜਾਣ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਇਸ ਨੂੰ ਮਹਿਲਾ ਸਸ਼ਕਤੀਕਰਣ ਦੇ ਲਈ ਆਨੰਦ ਦੇਣ ਵਾਲੇ ਵਿਸ਼ੇਸ਼ ਦਿਨ ਦਾ ਪ੍ਰਤੀਕ ਦੱਸਿਆ।

 ਪਿਛਲੇ ਦਹਾਕੇ ‘ਤੇ ਧਿਆਨ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਦੇ ਹਰੇਕ ਮੈਂਬਰ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਹਾਲਾਂਕਿ, ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਆਤਮਨਿਰੀਖਣ ਕਰਨ ਦਾ ਆਗਰਹਿ ਕੀਤਾ ਜੋ ਲੋਕਤੰਤਰੀ ਕਦਰਾਂ-ਕੀਮਤਾਂ ਤੋਂ ਭਟਕ ਗਏ ਹਨ ਅਤੇ ਸਦਨ ਵਿੱਚ ਹੰਗਾਮਾ ਕਰਨ ਅਤੇ ਰੁਕਾਵਟ ਪਾਉਣ ਦਾ ਸਹਾਰਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਲੋਕਤੰਤਰ ਵਿੱਚ ਆਲੋਚਨਾ ਅਤੇ ਵਿਰੋਧ ਜ਼ਰੂਰੀ ਹਨ, ਲੇਕਿਨ ਜਿਨ੍ਹਾਂ ਲੋਕਾਂ ਨੇ ਸਦਨ ਨੂੰ ਰਚਨਾਤਮਕ ਵਿਚਾਰਾਂ ਨਾਲ ਸਮ੍ਰਿੱਧ ਕੀਤਾ ਹੈ, ਉਨ੍ਹਾਂ ਨੂੰ ਇੱਕ ਬੜੇ ਵਰਗ ਦੁਆਰਾ ਯਾਦ ਕੀਤਾ ਜਾਂਦਾ ਹੈ। ਕੋਈ ਭੀ ਉਨ੍ਹਾਂ ਲੋਕਾਂ ਨੂੰ ਯਾਦ ਨਹੀਂ ਕਰਦਾ ਹੈ ਜਿਨ੍ਹਾਂ ਨੇ ਸਿਰਫ਼ ਵਿਘਨ ਪੈਦਾ ਕੀਤਾ ਹੈ।”

 ਅੱਗੇ ਦੀ ਸੋਚਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਸੰਸਦੀ ਬਹਿਸ ਦੇ ਸਥਾਈ ਪ੍ਰਭਾਵ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਇੱਥੇ ਬੋਲਿਆ ਗਿਆ ਹਰ ਸ਼ਬਦ ਇਤਿਹਾਸ ਦੀਆਂ ਕਥਾਵਾਂ ਵਿੱਚ ਗੂੰਜੇਗਾ।” ਉਨ੍ਹਾਂ ਨੇ ਮੈਂਬਰਾਂ ਨੂੰ ਸਕਾਰਾਤਮਕ ਯੋਗਦਾਨ ਦੇਣ ਦਾ ਸੱਦਾ ਦਿੰਦੇ  ਹੋਏ ਕਿਹਾ, “ਹਾਲਾਂਕਿ ਰਚਨਾਤਮਕ ਆਲੋਚਨਾ ਦਾ ਸੁਆਗਤ ਹੈ, ਵਿਘਨ ਪਾਉਣ ਵਾਲਾ ਵਿਵਹਾਰ ਗੁਮਨਾਮੀ ਦੇ ਹਨੇਰੇ ਵਿੱਚ ਖੋ ਜਾਵੇਗਾ।” ਬਜਟ ਸੈਸ਼ਨ ਸ਼ੁਰੂ ਹੋਣ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਸਨਮਾਨਿਤ ਮੈਂਬਰਾਂ ਨੂੰ ਸਕਾਰਾਤਮਕ ਛਾਪ ਛੱਡਣ ਦੇ ਅਵਸਰ ਦਾ ਲਾਭ ਉਠਾਉਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਰਾਸ਼ਟਰੀ ਹਿਤਾਂ ਨੂੰ ਪ੍ਰਾਥਮਕਿਤਾ ਦੇਣ ਦਾ ਆਗਰਹਿ ਕਰਦੇ ਹੋਏ ਕਿਹਾ, “ਆਓ ਅਸੀਂ ਆਪਣਾ ਬਿਹਤਰੀਨ ਪ੍ਰਦਾਨ ਕਰਨ ਦਾ ਪ੍ਰਯਾਸ ਕਰੀਏ, ਸਦਨ ਨੂੰ ਆਪਣੇ ਵਿਚਾਰਾਂ ਨਾਲ ਸਮ੍ਰਿੱਧ ਕਰੀਏ ਅਤੇ ਰਾਸ਼ਟਰ ਨੂੰ ਉਤਸ਼ਾਹ ਅਤੇ ਆਸ਼ਾਵਾਦ ਨਾਲ ਭਰ ਦੇਈਏ।”

 ਆਗਾਮੀ ਬਜਟ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕਿਹਾ, “ਆਮ ਤੌਰ ‘ਤੇ ਜਦੋਂ ਚੋਣਾਂ ਦਾ ਸਮਾਂ ਕਰੀਬ ਹੁੰਦਾ ਹੈ ਤਾਂ ਪੂਰਨ ਬਜਟ ਪੇਸ਼ ਨਹੀਂ ਕੀਤਾ ਜਾਂਦਾ ਹੈ, ਅਸੀਂ ਭੀ ਉਸੇ ਪਰੰਪਰਾ ਦਾ ਪਾਲਨ ਕਰਾਂਗੇ ਅਤੇ ਨਵੀਂ ਸਰਕਾਰ ਬਣਨ ਦੇ ਬਾਅਦ ਤੁਹਾਡੇ ਸਾਹਮਣੇ ਪੂਰਨ ਬਜਟ ਲਿਆਵਾਂਗੇ।” ਇਸ ਵਾਰ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਜੀ ਕੁਝ ਮਾਰਗਦਰਸ਼ਕ ਬਿੰਦੂਆਂ (guiding points) ਦੇ ਨਾਲ ਆਪਣਾ ਬਜਟ ਕੱਲ੍ਹ ਸਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਹਨ।

 ਪ੍ਰਧਾਨ ਮੰਤਰੀ ਮੋਦੀ ਨੇ ਨਿਸ਼ਕਰਸ਼ ਕੱਢਿਆ, “ਲੋਕਾਂ ਦੇ ਅਸ਼ੀਰਵਾਦ ਦੁਆਰਾ ਪ੍ਰੇਰਿਤ ਹੋ ਕੇ ਭਾਰਤ ਦੀ ਸਮਾਵੇਸ਼ੀ ਅਤੇ ਵਿਆਪਕ ਵਿਕਾਸ ਦੀ ਯਾਤਰਾ ਜਾਰੀ ਰਹੇਗੀ।”

 

*******

ਡੀਐੱਸ   



(Release ID: 2001294) Visitor Counter : 34