ਮੰਤਰੀ ਮੰਡਲ
azadi ka amrit mahotsav

ਸ਼੍ਰੀ ਰਾਮ ਮੰਦਿਰ, ਅਯੁੱਧਿਆ ਧਾਮ ਵਿਖੇ ਪ੍ਰਾਣ ਪ੍ਰਤਿਸ਼ਠਾ (Pran Pratishtha) ‘ਤੇ ਕੈਬਨਿਟ ਦਾ ਪ੍ਰਸਤਾਵ


ਅੱਜ ਕੇਂਦਰੀ ਕੈਬਨਿਟ ਨੇ ਅਯੁੱਧਿਆ ਧਾਮ ਵਿਖੇ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ (Pran Pratishtha) ‘ਤੇ ਇੱਕ ਪ੍ਰਸਤਾਵ ਪਾਸ ਕੀਤਾ

Posted On: 24 JAN 2024 9:41PM by PIB Chandigarh

ਪ੍ਰਸਤਾਵ ਦਾ ਮੂਲ-ਪਾਠ ਨਿਮਨਲਿਖਤ ਹੈ:

 

  • ਪ੍ਰਧਾਨ ਮੰਤਰੀ ਜੀ ਸਭ ਤੋਂ ਪਹਿਲਾਂ ਅਸੀਂ ਸਾਰੇ ਤੁਹਾਡੀ ਅਗਵਾਈ ਦੇ ਕੈਬਨਿਟ ਦੇ ਮੈਂਬਰ ਤੁਹਾਨੂੰ ਰਾਮਲਲਾ ਦੀ ਦੇ ਵਿਗ੍ਰਹ ਦੀ ਪ੍ਰਾਣ-ਪ੍ਰਤਿਸ਼ਠਾ ‘ਤੇ ਹਾਰਦਿਕ ਵਧਾਈ ਦਿੰਦੇ ਹਾਂ।
  • ਭਾਰਤੀ ਸੱਭਿਅਤਾ ਬੀਤੀਆਂ ਪੰਜ ਸ਼ਤਾਬਦੀਆਂ ਤੋਂ ਜੋ ਸੁਪਨਾ ਦੇਖ ਰਹੀ ਸੀ, ਤੁਸੀਂ ਉਹ ਸਦੀਆਂ ਪੁਰਾਣਾ ਸੁਪਨਾ ਪੂਰਾ ਕੀਤਾ।
  • ਪ੍ਰਧਾਨ ਮੰਤਰੀ ਜੀ, ਅੱਜ ਦੀ ਕੈਬਨਿਟ ਇਤਿਹਾਸਿਕ ਹੈ।
  • ਇਤਿਹਾਸਕ ਕਾਰਜ ਤਾਂ ਕਈ ਵਾਰ ਹੋਏ ਹੋਣਗੇ, ਪਰੰਤੂ ਜਦੋਂ ਤੋਂ ਇਹ ਕੈਬਨਿਟ ਵਿਵਸਥਾ ਬਣੀ ਹੈ ਅਤੇ ਜੇਕਰ ਬ੍ਰਿਟਿਸ਼ ਟਾਇਮ ਤੋਂ ਵਾਇਸਰਾਏ ਦੀ Executive Council ਦਾ ਕਾਲਖੰਡ ਭੀ ਜੋੜ ਲਈਏ, ਤਾਂ ਐਸਾ ਅਵਸਰ ਕਦੇ ਨਹੀਂ ਆਇਆ ਹੋਵੇਗਾ।
  • ਕਿਉਂਕਿ 22 ਜਨਵਰੀ, 2024 ਨੂੰ ਤੁਹਾਡੇ ਮਾਧਿਅਮ ਨਾਲ ਜੋ ਕਾਰਜ ਹੋਇਆ ਹੈ, ਉਹ ਇਤਿਹਾਸ ਵਿੱਚ ਅਦੁੱਤੀ ਹੈ।
  • ਉਹ ਇਸ ਲਈ ਅਦੁੱਤੀ ਹੈ, ਕਿਉਂਕਿ ਇਹ ਅਵਸਰ ਸ਼ਤਾਬਦੀਆਂ ਬਾਅਦ ਆਇਆ ਹੈ। ਅਸੀਂ ਕਹਿ ਸਕਦੇ ਹਾਂ ਕਿ 1947 ਵਿੱਚ ਇਸ  ਦੇਸ਼ ਦਾ ਸਰੀਰ ਸੁਤੰਤਰ ਹੋਇਆ ਸੀ ਅਤੇ ਹੁਣ ਇਸ ਵਿੱਚ ਆਤਮਾ ਦੀ ਪ੍ਰਾਣ-ਪ੍ਰਤਿਸ਼ਠਾ ਹੋਈ ਹੈ। ਇਸ ਨਾਲ ਸਾਰਿਆਂ ਨੂੰ ਆਤਮਿਕ ਆਨੰਦ ਦਾ ਅਨੁਭੂਤੀ ਹੋਈ ਹੈ।
  • ਤੁਸੀਂ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਭਗਵਾਨ ਰਾਮ ਭਾਰਤ ਦੇ ਪ੍ਰਭਾਵ ਭੀ ਹਨ, ਅਤੇ ਪ੍ਰਵਾਹ ਭੀ ਹਨ, ਨੀਤੀ ਭੀ ਹਨ ਅਤੇ ਨਿਯਤੀ (ਕਿਸਮਤ -destiny ਭੀ ਹਨ।
  • ਅਤੇ ਅੱਜ ਅਸੀਂ ਰਾਜਨੀਤਕ ਦ੍ਰਿਸ਼ਟੀ ਤੋਂ ਨਹੀਂ, ਅਧਿਆਤਮਿਕ ਦ੍ਰਿਸ਼ਟੀ ਤੋਂ ਕਹਿ ਸਕਦੇ ਹਾਂ ਕਿ ਭਾਰਤ ਦੇ ਸਨਾਤਨੀ ਪ੍ਰਵਾਹ ਅਤੇ ਆਲਮੀ ਪ੍ਰਭਾਵ ਦੇ ਅਧਾਰ ਥੰਮ੍ਹ ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਦੀ ਪ੍ਰਾਣ-ਪ੍ਰਤਿਸ਼ਠਾ ਦੇ ਲਈ ਕਿਸਮਤ (destiny) ਨੇ ਤੁਹਾਨੂੰ ਚੁਣਿਆ ਹੈ। 
  • ਵਾਸਤਵ ਵਿੱਚ, ਪ੍ਰਭੁ ਸ਼੍ਰੀਰਾਮ ਭਾਰਤ ਦੀ ਕਿਸਮਤ (destiny) ਹਨ ਅਤੇ ਕਿਸਮਤ(destiny) ਦੇ ਨਾਲ, ਅਸਲ ਮਿਲਾਪ ਹੁਣ ਹੋਇਆ ਹੈ।
  • ਵਾਸਤਵਿਕਤਾ ਵਿੱਚ ਦੇਖੀਏ ਤਾਂ ਕੈਬਨਿਟ ਦੇ ਮੈਂਬਰਾਂ ਦੇ ਲਈ ਇਹ ਅਵਸਰ ਜੀਵਨ ਵਿੱਚ ਇੱਕ ਵਾਰ ਦਾ ਅਵਸਰ ਨਹੀਂ, ਬਲਕਿ ਅਨੇਕਾਂ ਜਨਮਾਂ ਵਿੱਚ ਇੱਕ ਵਾਰ ਦਾ ਅਵਸਰ ਕਿਹਾ ਜਾ ਸਕਦਾ ਹੈ।
  • ਅਸੀਂ ਸਾਰੇ ਸੁਭਾਗਸ਼ਾਲੀ ਹਾਂ ਕਿ ਦੇਸ਼ ਦੀ ਸਰਬਉੱਚ ਕਮੇਟੀ, ਕੈਬਨਿਟ ਵਿੱਚ ਇਸ ਅਵਸਰ ‘ਤੇ ਅਸੀਂ ਸਾਰੇ ਵਿਦਮਾਨ ਹਾਂ।
  • ਪ੍ਰਧਾਨ ਮੰਤਰੀ ਜੀ, ਤੁਸੀਂ ਆਪਣੇ ਕਾਰਜਾਂ ਨਾਲ ਇਸ ਰਾਸ਼ਟਰ ਦਾ ਮਨੋਬਲ ਉੱਚਾ ਕੀਤਾ ਹੈ ਅਤੇ ਸੱਭਿਆਚਾਰਕ ਆਤਮਵਿਸ਼ਵਾਸ ਮਜ਼ਬੂਤ ਕੀਤਾ ਹੈ।
  • ਪ੍ਰਾਣ-ਪ੍ਰਤਿਸ਼ਠਾ ਵਿੱਚ ਜਿਸ ਤਰ੍ਹਾਂ ਦਾ ਭਾਵਨਾਤਮਕ ਜਨ-ਸੈਲਾਬ ਅਸੀਂ ਦੇਸ਼ ਭਰ ਵਿੱਚ ਦੇਖਿਆ, ਭਾਵਨਾਵਾਂ ਦਾ ਐਸਾ ਜਵਾਰ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ।
  • ਹਾਲਾਂਕਿ, ਜਨ-ਅੰਦੋਲਨ ਦੇ ਰੂਪ ਵਿੱਚ ਅਸੀਂ ਐਮਰਜੈਂਸੀ ਦੇ ਸਮੇਂ ਭੀ ਲੋਕਾਂ ਦੇ ਦਰਮਿਆਨ ਏਕਤਾ ਦੇਖੀ ਸੀ, ਲੇਕਿਨ ਉਹ ਏਕਤਾ ਤਾਨਾਸ਼ਾਹੀ ਦੇ ਵਿਰੁੱਧ, ਇੱਕ ਪ੍ਰਤੀਰੋਧੀ ਅੰਦੋਲਨ ਦੇ ਰੂਪ ਵਿੱਚ ਉੱਭਰੀ ਸੀ।
  • ਭਗਵਾਨ ਰਾਮ ਦੇ ਲਈ ਜੋ ਜਨ-ਅੰਦੋਲਨ ਸਾਨੂੰ ਦੇਖਣ ਨੂੰ ਮਿਲਿਆ, ਉਹ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ।
  • ਦੇਸ਼ਵਾਸੀਆਂ ਨੇ ਸ਼ਤਾਬਦੀਆਂ ਤੱਕ ਇਸ ਦੀ ਪਰਤੀਖਿਆ ਕੀਤੀ ਅਤੇ ਅੱਜ ਭਵਯ (ਸ਼ਾਨਦਾਰ) ਰਾਮ ਮੰਦਿਰ ਵਿੱਚ ਭਗਵਾਨ ਰਾਮ ਦੀ ਪ੍ਰਾਣ-ਪ੍ਰਤਿਸ਼ਠਾ ਦੇ ਨਾਲ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ। ਅੱਜ ਇਹ ਇੱਕ ਨਵਾਂ ਨੈਰੇਟਿਵ ਸੈੱਟ ਕਰਨ ਵਾਲਾ ਜਨ-ਅੰਦੋਲਨ ਭੀ ਬਣ ਚੁੱਕਿਆ ਹੈ।
  • ਪ੍ਰਧਾਨ ਮੰਤਰੀ ਜੀ, ਇਤਨਾ ਬੜਾ ਅਨੁਸ਼ਠਾਨ ਤਦੇ ਸੰਪੰਨ ਹੋ ਸਕਦਾ ਹੈ, ਜਦੋਂ ਅਨੁਸ਼ਠਾਨ ਦੇ ਕਾਰਕ ‘ਤੇ ਪ੍ਰਭੁ ਕੀ ਕਿਰਪਾ ਹੋਵੇ।
  • ਜਿਵੇਂ ਕਿ ਗੋਸਵਾਮੀ ਤੁਲਸੀਦਾਸ ਜੀ ਨੇ ਲਿਖਿਆ ਹੈ ਕਿ ‘ਜਾ ਪਰ ਕ੍ਰਿਪਾ ਰਾਮ ਕੀ ਹੋਈ। ਤਾ ਪਰ ਕ੍ਰਿਪਾ ਕਰੈ ਸਬ ਕੋਈ।।’(जा पर कृपा राम की होई। ता पर कृपा करै सब कोई।।’) ਯਾਨੀ ਕਿ ਜਿਸ ‘ਤੇ ਖ਼ੁਦ ਸ਼੍ਰੀਰਾਮ ਜੀ ਦੀ ਕਿਰਪਾ ਹੋਵੇ, ਉਸ ‘ਤੇ ਸਾਰਿਆਂ ਦੀ ਕਿਰਪਾ ਹੁੰਦੀ ਹੈ।
  • ਪ੍ਰਧਾਨ ਮੰਤਰੀ ਜੀ, ਸ਼੍ਰੀ ਰਾਮ ਜਨਮਭੂਮੀ ਦਾ ਅੰਦੋਲਨ ਸੁਤੰਤਰ ਭਾਰਤ ਦਾ ਇੱਕਮਾਤਰ ਅੰਦੋਲਨ ਸੀ, ਜਿਸ ਵਿੱਚ ਪੂਰੇ ਦੇਸ਼ ਦੇ ਲੋਕ ਇਕਜੁੱਟ ਹੋਏ ਸਨ। ਇਸ ਨਾਲ ਕਰੋੜਾਂ ਭਾਰਤੀਆਂ ਦੀ ਵਰ੍ਹਿਆਂ ਦੀ ਪਰਤੀਖਿਆ ਅਤੇ ਭਾਵਨਾਵਾਂ ਜੁੜੀਆਂ ਸਨ।
  • ਤੁਸੀਂ 11 ਦਿਨਾਂ ਦਾ ਅਨੁਸ਼ਠਾਨ ਰੱਖਿਆ ਅਤੇ ਭਾਰਤ ਵਿੱਚ ਭਗਵਾਨ ਸ਼੍ਰੀਰਾਮ ਨਾਲ ਜੁੜੇ ਤੀਰਥਾਂ ਵਿੱਚ ਤਪੱਸਿਆ ਭਾਵ ਨਾਲ ਉਪਾਸਨਾ ਕਰਕੇ ਭਾਰਤ ਦੀ ਰਾਸ਼ਟਰੀ ਏਕਾਤਮਤਾ ਨੂੰ ਊਰਜਾ ਪ੍ਰਦਾਨ ਕੀਤੀ। ਇਸ ਲਈ ਅਸੀਂ ਕੇਵਲ ਕੈਬਨਿਟ ਮੈਂਬਰ ਨਾਤੇ ਹੀ ਨਹੀਂ, ਬਲਕਿ ਇੱਕ ਸਾਧਾਰਣ ਨਾਗਰਿਕ ਦੇ ਰੂਪ ਵਿੱਚ ਭੀ ਤੁਹਾਡਾ ਅਭਿਨੰਦਨ ਕਰਦੇ ਹਾਂ।
  • ਮਾਣਯੋਗ ਪ੍ਰਧਾਨ ਮੰਤਰੀ ਜੀ ਜਨਤਾ ਦਾ ਜਿਤਨਾ ਸਨੇਹ ਤੁਹਾਨੂੰ ਮਿਲਿਆ ਹੈ ਉਸ ਨੂੰ ਦੇਖਦੇ ਹੋਏ ਤੁਸੀਂ (ਆਪ) ਜਨਨਾਇਕ ਤਾਂ ਹੋ ਹੀ, ਪਰੰਤੂ ਹੁਣ ਇਸ ਨਵੇਂ ਯੁਗ ਦੀ ਸ਼ੁਰੂਆਤ ਦੇ ਬਾਅਦ, ਤੁਸੀਂ (ਆਪ) ਨਵਯੁਗ ਦੇ ਮੋਢੀ ਦੇ ਰੂਪ ਵਿੱਚ ਭੀ ਸਾਹਮਣੇ ਆਏ ਹੋ।
  • ਤੁਹਾਡਾ ਕੋਟਿ-ਕੋਟਿ : ਧੰਨਵਾਦ, ਅਤੇ ਭਵਿੱਖ ਦੇ ਭਾਰਤ ਵਿੱਚ ਅਸੀਂ ਸਾਰੇ ਤੁਹਾਡੀ ਅਗਵਾਈ ਵਿੱਚ ਅੱਗੇ ਵਧੀਏ, ਸਾਡਾ ਦੇਸ਼ ਅੱਗੇ ਵਧੇ, ਇਸ ਦੇ ਲਈ ਤੁਹਾਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ।

 

 

  • ਕਿਉਂਕਿ ਇਹ ਮੰਦਿਰ ਹਜ਼ਾਰਾਂ ਸਾਲਾਂ ਦੇ ਲਈ ਬਣਿਆ ਹੈ, ਅਤੇ ਤੁਸੀਂ ਆਪਣੇ ਸੰਬੋਧਨ ਵਿੱਚ ਕਿਹਾ ਹੈ, 22 ਜਨਵਰੀ ਦਾ ਸੂਰਜ ਇੱਕ ਅਦਭੁਤ ਆਭਾ ਲੈ ਕੇ ਆਇਆ ਹੈ। ਇਹ ਕੈਲੰਡਰ ‘ਤੇ ਲਿਖੀ ਕੇਵਲ ਇੱਕ ਤਾਰੀਖ ਨਹੀਂ, ਬਲਕਿ ਇੱਕ ਨਵੇਂ ਕਾਲਚੱਕਰ ਦਾ ਉਦਗਮ ਹੈ। ਗ਼ੁਲਾਮੀ ਦੀ ਮਾਨਸਿਕਤਾ ਨੂੰ ਤੋੜ ਕੇ ਉੱਠ ਖੜ੍ਹਾ ਹੋ ਰਿਹਾ ਰਾਸ਼ਟਰ, ਅਤੀਤ ਦੇ ਹਰ ਦੰਸ਼ (ਡੰਗ) ਤੋਂ ਹੌਸਲਾ ਲੈਂਦਾ ਹੋਇਆ ਰਾਸ਼ਟਰ, ਐਸੇ ਹੀ ਨਵ ਇਤਿਹਾਸ ਦੀ ਸਿਰਜਣਾ ਕਰਦਾ ਹੈ। ਅੱਜ ਤੋਂ ਹਜ਼ਾਰ ਸਾਲ ਬਾਅਦ ਭੀ ਲੋਕ ਅੱਜ ਦੀ ਇਸ ਤਾਰੀਖ ਨੂੰ, ਅੱਜ ਦੇ ਇਸ ਪਲ ਨੂੰ ਯਾਦ ਕਰਨਗੇ ਅਤੇ ਚਰਚਾ ਕਰਨਗੇ। ਅਤੇ ਇਹ ਕਿਤਨੀ ਬੜੀ ਰਾਮ ਕ੍ਰਿਪਾ ਹੈ ਕਿ ਅਸੀਂ ਇਸ ਪਲ ਨੂੰ ਜੀ ਰਹੇ ਹਾਂ, ਇਸ ਨੂੰ ਸਾਖਿਆਤ ਘਟਿਤ ਹੁੰਦੇ ਦੇਖ ਰਹੇ ਹਾਂ। ਅੱਜ ਦਿਨ-ਦਿਸ਼ਾਵਾਂਦਿਗ-ਦਿਗੰਤ... ਸਭ ਦਿਵਯਤਾ (ਦਿੱਬਤਾ) ਨਾਲ ਪਰਿਪੂਰਨ ਹਨ। ਇਹ ਸਮਾਂ ਸਾਧਾਰਣ ਸਮਾਂ ਨਹੀਂ ਹੈ। ਇਹ ਕਾਲ ਦੇ ਚੱਕਰ ‘ਤੇ ਸਰਬਕਾਲਿਕ ਸਿਆਹੀ ਨਾਲ ਅੰਕਿਤ ਹੋ ਰਹੀਆਂ ਅਮਿਟ ਸਮ੍ਰਿਤੀ(ਯਾਦਗਾਰੀ) ਰੇਖਾਵਾਂ ਹਨ।”
  • ਅਤੇ ਇਸੇ ਲਈ ਅੱਜ ਦੀ ਇਸ ਕੈਬਨਿਟ ਨੂੰ ਜੇਕਰ ਸਹਸ੍ਰਾਬਦੀ(ਹਜ਼ਾਰ ਵਰ੍ਹਿਆਂ ਦੀ) ਕੈਬਨਿਟ, ਯਾਨੀ ਕੈਬਨਿਟ ਆਵ੍ ਮਿਲੇਨੀਅਮ ਭੀ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ।
  • ਇਸ ਲਈ ਅਸੀਂ ਸਾਰੇ ਤੁਹਾਡਾ ਅਭਿਨੰਦਨ ਕਰਦੇ ਹਾਂ ਅਤੇ ਇੱਕ-ਦੂਸਰੇ ਨੂੰ ਵਧਾਈ ਦਿੰਦੇ ਹਾਂ।

 

***

ਡੀਐੱਸ/ਏਕੇ  


(Release ID: 1999845) Visitor Counter : 113