ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਕਰਪੂਰੀ ਠਾਕੁਰ ਨੂੰ ਭਾਰਤ ਰਤਨ (Bharat Ratna) ਦਿੱਤੇ ਜਾਣ ਦੇ ਨਿਰਣੇ ‘ਤੇ ਪ੍ਰਸੰਨਤਾ ਵਿਅਕਤ ਕੀਤੀ
Posted On:
23 JAN 2024 9:05PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਮਾਜਿਕ ਨਿਆਂ ਦੇ ਪ੍ਰਣੇਤਾ, ਸ਼੍ਰੀ ਕਰਪੂਰੀ ਠਾਕੁਰ ਨੂੰ ਮਰਨ-ਉਪਰੰਤ ਭਾਰਤ ਰਤਨ (Bharat Ratna) ਦਿੱਤੇ ਜਾਣ ਦੇ ਨਿਰਣੇ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਕਰਪੂਰੀ ਠਾਕੁਰ ਦੀ ਜਨਮ ਸ਼ਤਾਬਦੀ ਦੇ ਅਵਸਰ ‘ਤੇ, ਇਹ ਨਿਰਣਾ ਦੇਸ਼ਵਾਸੀਆਂ ਨੂੰ ਮਾਣ ਮਹਿਸੂਸ ਕਰਵਾਏਗਾ। ਪਿਛੜਿਆਂ ਅਤੇ ਵੰਚਿਤਾਂ ਦੇ ਉਥਾਨ ਦੇ ਲਈ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਅਤੇ ਦੂਰਦਰਸ਼ੀ ਲੀਡਰਸ਼ਿਪ ਨੇ ਭਾਰਤ ਦੇ ਸਮਾਜਿਕ-ਰਾਜਨੀਤਕ ਪਰਿਦ੍ਰਿਸ਼ ‘ਤੇ ਇੱਕ ਅਮਿਟ ਛਾਪ ਛੱਡੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਮੈਨੂੰ ਇਸ ਬਾਤ ਦੀ ਬਹੁਤ ਪ੍ਰਸੰਨਤਾ ਹੋ ਰਹੀ ਹੈ ਕਿ ਭਾਰਤ ਸਰਕਾਰ ਨੇ ਸਮਾਜਿਕ ਨਿਆਂ ਦੇ ਪਥ-ਪ੍ਰਦਰਸ਼ਕ (beacon of social justice) ਮਹਾਨ ਜਨਨਾਇਕ ਕਰਪੂਰੀ ਠਾਕੁਰ ਜੀ ਨੂੰ ਭਾਰਤ ਰਤਨ (Bharat Ratna) ਨਾਲ ਸਨਮਾਨਿਤ ਕਰਨ ਦਾ ਨਿਰਣਾ ਲਿਆ ਹੈ। ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਅਵਸਰ ‘ਤੇ ਇਹ ਨਿਰਣਾ ਦੇਸ਼ਵਾਸੀਆਂ ਨੂੰ ਮਾਣ ਮਹਿਸੂਸ ਕਰਵਾਉਣ ਵਾਲਾ ਹੈ। ਪਿਛੜਿਆਂ ਅਤੇ ਵੰਚਿਤਾਂ ਦੇ ਉਥਾਨ ਦੇ ਲਈ ਕਰਪੂਰੀ ਜੀ ਦੀ ਅਟੁੱਟ ਪ੍ਰਤੀਬੱਧਤਾ ਅਤੇ ਦੂਰਦਰਸ਼ੀ ਲੀਡਰਸ਼ਿਪ ਨੇ ਭਾਰਤ ਦੇ ਸਮਾਜਿਕ-ਰਾਜਨੀਤਕ ਪਰਿਦ੍ਰਿਸ਼ ‘ਤੇ ਅਮਿਟ ਛਾਪ ਛੱਡੀ ਹੈ। ਇਹ ਭਾਰਤ ਰਤਨ ਨਾ ਕੇਵਲ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦਾ ਸਨਮਾਨ ਹੈ ਬਲਕਿ ਸਾਨੂੰ ਇੱਕ ਵਧੇਰੇ ਨਿਆਂਪੂਰਨ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਦੇ ਉਨ੍ਹਾਂ ਦੇ ਮਿਸ਼ਨ ਨੂੰ ਜਾਰੀ ਰੱਖਣ ਲਈ ਭੀ ਪ੍ਰੇਰਿਤ ਕਰਦਾ ਹੈ।”
************
ਡੀਐੱਸ/ਐੱਸਟੀ
(Release ID: 1999105)
Visitor Counter : 83
Read this release in:
Kannada
,
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam