ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਧਨੁਸ਼ਕੋਡੀ ਸਥਿਤ ਕੋਠੰਡਾਰਾਮਸਵਾਮੀ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ

Posted On: 21 JAN 2024 3:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਧਨੁਸ਼ਕੋਡੀ ਸਥਿਤ ਕੋਠੰਡਾਰਾਮਸਵਾਮੀ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ।

 

ਇਹ ਮੰਦਿਰ ਸ੍ਰੀ ਕੋਠੰਡਾਰਾਮ ਸਵਾਮੀ (Sri KothandaramaSwamy) ਨੂੰ ਸਮਰਪਿਤ ਹੈ। ਕੋਠੰਡਾਰਾਮ ਨਾਮ ਦਾ ਅਰਥ ਧਨੁਸ਼ਧਾਰੀ ਰਾਮ ਹੈ। ਇਹ ਧਨੁਸ਼ਕੋਡੀ (Dhanushkodi) ਨਾਮਕ ਸਥਾਨ ‘ਤੇ ਸਥਿਤ ਹੈ। ਐਸਾ ਕਿਹਾ ਜਾਂਦਾ ਹੈ ਕਿ ਇੱਥੇ ਹੀ ਵਿਭੀਸ਼ਣ(Vibhishana) ਪਹਿਲੀ ਵਾਰ ਸ਼੍ਰੀ ਰਾਮ (Sri Rama) ਨੂੰ ਮਿਲੇ ਸਨ ਅਤੇ ਉਨ੍ਹਾਂ ਤੋਂ ਸ਼ਰਨ ਮੰਗੀ ਸੀ। ਕੁਝ ਲੋਕ-ਕਥਾਵਾਂ ਇਹ ਭੀ ਕਹਿੰਦੀਆਂ ਹਨ ਕਿ ਇਹੀ ਉਹ ਸਥਾਨ ਹੈ ਜਿੱਥੇ ਸ਼੍ਰੀ ਰਾਮ ਨੇ ਵਿਭੀਸ਼ਣ ਦੀ ਤਾਜਪੋਸ਼ੀ(the coronation of Vibhishana) ਕੀਤੀ ਸੀ।

 

ਪ੍ਰਧਾਨ ਮੰਤਰੀ ਨੇ ਐਕਸ (x) ‘ਤੇ ਪੋਸਟ ਕੀਤਾ:

 “ਪ੍ਰਤਿਸ਼ਠਿਤ ਕੋਠੰਡਾਰਾਮਸਵਾਮੀ ਮੰਦਿਰ ਵਿੱਚ ਪ੍ਰਾਰਥਨਾ ਕੀਤੀ। ਅਤਿਅੰਤ ਧੰਨ ਮਹਿਸੂਸ ਕੀਤਾ।”

 

 

 

***

ਡੀਐੱਸ/ਟੀਐੱਸ


(Release ID: 1998445) Visitor Counter : 67