ਮੰਤਰੀ ਮੰਡਲ
azadi ka amrit mahotsav

ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਮਾਰੀਸ਼ਸ ਰਿਸਰਚ ਐਂਡ ਇਨੋਵੇਸ਼ਨ ਕੌਂਸਲ (ਐੱਮਆਰਆਈਸੀ) ਦਰਮਿਆਨ ਸਾਂਝੇ ਛੋਟੇ ਉਪਗ੍ਰਹਿ ਦੇ ਵਿਕਾਸ 'ਤੇ ਸਹਿਯੋਗ ਸਬੰਧੀ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 05 JAN 2024 1:11PM by PIB Chandigarh

ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ 01 ਨਵੰਬਰ, 2023 ਨੂੰ ਪੋਰਟ ਲੁਈਸ, ਮਾਰੀਸ਼ਸ ਵਿਖੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਮਾਰੀਸ਼ਸ ਗਣਰਾਜ ਦੇ ਸੂਚਨਾ ਟੈਕਨੋਲੋਜੀ, ਸੰਚਾਰ ਅਤੇ ਨਵੀਨਤਾ ਮੰਤਰਾਲੇ ਅਧੀਨ ਮਾਰੀਸ਼ਸ ਰਿਸਰਚ ਐਂਡ ਇਨੋਵੇਸ਼ਨ ਕੌਂਸਲ (ਐੱਮਆਰਆਈਸੀ) ਦਰਮਿਆਨ ਸਾਂਝੇ ਛੋਟੇ ਉਪਗ੍ਰਹਿ ਦੇ ਵਿਕਾਸ 'ਤੇ ਸਹਿਯੋਗ ਸਬੰਧੀ ਹਸਤਾਖਰ ਕੀਤੇ ਗਏ ਇੱਕ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ। 

ਪ੍ਰਭਾਵ:

ਇਹ ਸਹਿਮਤੀ ਪੱਤਰ ਇਸਰੋ ਅਤੇ ਐੱਮਆਰਆਈਸੀ ਦਰਮਿਆਨ ਸਾਂਝੇ ਉਪਗ੍ਰਹਿ ਦੇ ਵਿਕਾਸ ਦੇ ਨਾਲ-ਨਾਲ ਐੱਮਆਰਆਈਸੀ ਦੇ ਜ਼ਮੀਨੀ ਸਟੇਸ਼ਨ ਦੀ ਵਰਤੋਂ 'ਤੇ ਸਹਿਯੋਗ ਲਈ ਇੱਕ ਢਾਂਚਾ ਸਥਾਪਿਤ ਕਰਨ ਵਿੱਚ ਮਦਦ ਕਰੇਗਾ। ਸੰਯੁਕਤ ਉਪਗ੍ਰਹਿ ਲਈ ਕੁਝ ਉਪ-ਪ੍ਰਣਾਲੀਆਂ ਭਾਰਤੀ ਉਦਯੋਗਾਂ ਦੀ ਭਾਗੀਦਾਰੀ ਰਾਹੀਂ ਲਈਆਂ ਜਾਣਗੀਆਂ ਅਤੇ ਇਸ ਨਾਲ ਉਦਯੋਗਾਂ ਨੂੰ ਲਾਭ ਹੋਵੇਗਾ।

ਸੈਟੇਲਾਈਟ ਦੇ ਇਸ ਸਾਂਝੇ ਵਿਕਾਸ ਦੇ ਮਾਧਿਅਮ ਨਾਲ ਸਹਿਯੋਗ ਮਾਰੀਸ਼ਸ ਵਿਖੇ ਭਾਰਤੀ ਜ਼ਮੀਨੀ ਸਟੇਸ਼ਨ ਲਈ ਮਾਰੀਸ਼ਸ ਸਰਕਾਰ ਤੋਂ ਲਗਾਤਾਰ ਸਮਰਥਨ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ, ਜੋ ਕਿ ਇਸਰੋ/ਭਾਰਤ ਦੇ ਲਾਂਚ ਵਾਹਨ ਅਤੇ ਸੈਟੇਲਾਈਟ ਮਿਸ਼ਨਾਂ ਲਈ ਮਹੱਤਵਪੂਰਨ ਹੈ। ਇਸ ਤੋਂ ਇਲਾਵਾ, ਸੰਯੁਕਤ ਸੈਟੇਲਾਈਟ ਭਵਨ ਭਵਿੱਖ ਵਿੱਚ ਇਸਰੋ ਦੇ ਛੋਟੇ ਸੈਟੇਲਾਈਟ ਮਿਸ਼ਨ ਲਈ ਉਨ੍ਹਾਂ ਦੇ ਜ਼ਮੀਨੀ ਸਟੇਸ਼ਨ ਤੋਂ ਐੱਮਆਰਆਈਸੀ ਸਹਾਇਤਾ ਨੂੰ ਯਕੀਨੀ ਬਣਾਉਣ ਵਿੱਚ ਵੀ ਮਦਦ ਕਰੇਗਾ। ਸੰਯੁਕਤ ਉਪਗ੍ਰਹਿ ਲਈ ਕੁਝ ਉਪ-ਪ੍ਰਣਾਲੀਆਂ ਨੂੰ ਭਾਰਤੀ ਉਦਯੋਗਾਂ ਦੀ ਭਾਗੀਦਾਰੀ ਰਾਹੀਂ ਲਿਆ ਜਾਵੇਗਾ ਅਤੇ ਇਸ ਨਾਲ ਰੋਜ਼ਗਾਰ ਪੈਦਾ ਹੋ ਸਕਦਾ ਹੈ।

ਲਾਗੂ ਕਰਨ ਦਾ ਸਮਾਂ:

ਇਸ ਸਹਿਮਤੀ ਪੱਤਰ 'ਤੇ ਦਸਤਖਤ ਨਾਲ ਇਸਰੋ ਅਤੇ ਐੱਮਆਰਆਈਸੀ ਦਰਮਿਆਨ ਛੋਟੇ ਉਪਗ੍ਰਹਿ ਦੀ ਸਾਂਝੀ ਪ੍ਰਾਪਤੀ ਸਮਰੱਥ ਬਣੇਗੀ। ਉਪਗ੍ਰਹਿ ਨੂੰ ਬਣਾਉਣ ਦਾ ਕੰਮ 15 ਮਹੀਨਿਆਂ ਦੀ ਸਮਾਂ ਸੀਮਾ ਵਿੱਚ ਪੂਰਾ ਕਰਨ ਦਾ ਪ੍ਰਸਤਾਵ ਹੈ।

ਇਸ ਵਿੱਚ ਸ਼ਾਮਲ ਖਰਚੇ:

ਸਾਂਝੇ ਉਪਗ੍ਰਹਿ ਨੂੰ ਵਿਕਸਤ ਕਰਨ ਲਈ ਅਨੁਮਾਨਿਤ ਲਾਗਤ 20 ਕਰੋੜ ਰੁਪਏ ਹੈ, ਜੋ ਕਿ ਭਾਰਤ ਸਰਕਾਰ ਦੁਆਰਾ ਸਹਿਣ ਕੀਤੀ ਜਾਵੇਗੀ। ਇਸ ਸਹਿਮਤੀ ਪੱਤਰ ਵਿੱਚ ਧਿਰਾਂ ਦਰਮਿਆਨ ਫੰਡਾਂ ਦਾ ਕੋਈ ਹੋਰ ਵਟਾਂਦਰਾ ਸ਼ਾਮਲ ਨਹੀਂ ਹੈ।

ਪਿਛੋਕੜ:

ਭਾਰਤ ਅਤੇ ਮਾਰੀਸ਼ਸ ਦਰਮਿਆਨ ਪੁਲਾੜ ਸਹਿਯੋਗ 1980 ਦੇ ਦਹਾਕੇ ਦੇ ਅਖੀਰ ਅੰਤ ਤੋਂ ਹੈ, ਜਦੋਂ ਇਸਰੋ ਨੇ ਇਸ ਉਦੇਸ਼ ਲਈ 1986 ਵਿੱਚ ਹਸਤਾਖਰ ਕੀਤੇ ਇੱਕ ਦੇਸ਼-ਪੱਧਰੀ ਸਮਝੌਤੇ ਦੇ ਤਹਿਤ, ਇਸਰੋ ਦੇ ਲਾਂਚ ਵਾਹਨ ਅਤੇ ਸੈਟੇਲਾਈਟ ਮਿਸ਼ਨਾਂ ਲਈ ਟਰੈਕਿੰਗ ਅਤੇ ਟੈਲੀਮੈਟਰੀ ਸਹਾਇਤਾ ਲਈ ਮਾਰੀਸ਼ਸ ਵਿੱਚ ਇੱਕ ਜ਼ਮੀਨੀ ਸਟੇਸ਼ਨ ਦੀ ਸਥਾਪਨਾ ਕੀਤੀ ਸੀ। ਮੌਜੂਦਾ ਪੁਲਾੜ ਸਹਿਯੋਗ 29.7.2009 ਨੂੰ ਹਸਤਾਖਰ ਕੀਤੇ ਦੇਸ਼-ਪੱਧਰੀ ਸਮਝੌਤੇ ਦੁਆਰਾ ਨਿਯੰਤਰਿਤ ਕੀਤਾ ਜਾ ਰਿਹਾ ਹੈ, ਜਿਸ ਨੇ ਉੱਪਰ ਦੱਸੇ ਗਏ 1986 ਦੇ ਸਮਝੌਤੇ 'ਤੇ ਅਗੇਤ ਬਣਾ ਲਈ ਹੈ।

ਐੱਮਆਰਆਈਸੀ ਦੁਆਰਾ ਮਾਰੀਸ਼ਸ ਲਈ ਸਾਂਝੇ ਤੌਰ 'ਤੇ ਇੱਕ ਛੋਟਾ ਉਪਗ੍ਰਹਿ ਬਣਾਉਣ ਵਿੱਚ ਜ਼ਾਹਰ ਕੀਤੀ ਗਈ ਦਿਲਚਸਪੀ ਦੇ ਅਧਾਰ 'ਤੇ, ਵਿਦੇਸ਼ ਮੰਤਰਾਲੇ (ਐੱਮਈਏ) ਨੇ ਇਸਰੋ ਨੂੰ ਭਾਰਤ-ਮਾਰੀਸ਼ਸ ਸੰਯੁਕਤ ਉਪਗ੍ਰਹਿ ਨੂੰ ਵਿਕਸਤ ਕਰਨ 'ਤੇ ਐੱਮਆਰਆਈਸੀ ਦੇ ਨਾਲ ਗੱਲਬਾਤ ਸ਼ੁਰੂ ਕਰਨ ਲਈ ਬੇਨਤੀ ਕੀਤੀ, ਜਿਸ ਲਈ ਸੰਯੁਕਤ ਉਪਗ੍ਰਹਿ ਨੂੰ ਵਿਕਸਤ ਕਰਨ, ਲਾਂਚ ਅਤੇ ਸੰਚਾਲਨ ਲਈ ਐੱਮਈਏ ਫੰਡਿੰਗ ਕਰ ਰਿਹਾ ਹੈ। ਐੱਮਓਯੂ 'ਤੇ 1 ਨਵੰਬਰ, 2023 ਨੂੰ ਪੋਰਟ ਲੁਈਸ, ਮਾਰੀਸ਼ਸ ਵਿਖੇ 'ਅਪ੍ਰਵਾਸੀ ਦਿਵਸ' ਸਮਾਗਮ ਲਈ ਰਾਜ ਮੰਤਰੀ (ਐੱਮਈਏ) ਦੀ ਮਾਰੀਸ਼ਸ ਫੇਰੀ ਦੌਰਾਨ ਹਸਤਾਖਰ ਕੀਤੇ ਗਏ ਸਨ।

*****

ਡੀਐੱਸ/ਐੱਸਕੇਐੱਸ


(Release ID: 1993525) Visitor Counter : 127