ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 2024 ਦੇ ਉਨ੍ਹਾਂ ਦੇ ਪਹਿਲੇ ਜਨਤਕ ਪ੍ਰੋਗਰਾਮ ਤਮਿਲ ਨਾਡੂ ਵਿੱਚ ਨੌਜਵਾਨਾਂ ਦੇ ਦਰਮਿਆਨ ਆਯੋਜਿਤ ਕਰਨ ‘ਤੇ ਮਾਣ ਪ੍ਰਗਟ ਕੀਤਾ

प्रविष्टि तिथि: 02 JAN 2024 5:27PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਵਿੱਚ ਇੱਕ ਜਨਤਕ ਪ੍ਰੋਗਰਾਮ ਅਤੇ ਯੁਵਾ ਸ਼ਕਤੀ ਦਰਮਿਆਨ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨ ‘ਤੇ ਪ੍ਰਸੰਨਤਾ ਅਤੇ ਮਾਣ ਪ੍ਰਗਟ ਕੀਤਾ ਹੈ।

ਉਨ੍ਹਾਂ ਨੇ ਤਿਰੂਚਿਰਾਪੱਲੀ ਵਿੱਚ ਭਾਰਤੀਦਾਸਨ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

 “ਇਹ ਬੇਹਦ ਪ੍ਰਸੰਨਤਾ ਦੀ ਗੱਲ ਹੈ ਕਿ 2024 ਦਾ ਮੇਰਾ ਪਹਿਲਾਂ ਜਨਤਕ ਪ੍ਰੋਗਰਾਮ ਮਹਾਨ ਰਾਜ ਤਮਿਲ ਨਾਡੂ ਵਿੱਚ ਅਤੇ ਉਹ ਵੀ ਸਾਡੀ ਯੁਵਾ ਸ਼ਕਤੀ ਦੇ ਦਰਮਿਆਨ ਸੰਪੰਨ ਹੋਇਆ। ਇੱਥੇ ਤੁਸੀਂ ਤਿਰੂਚਿਰਾਪੱਲੀ ਵਿੱਚ ਭਾਰਤੀਦਾਸਨ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਦੇ ਕੁਝ ਦ੍ਰਿਸ਼ ਦੇਖ ਸਕਦੇ ਹੋ।”

 

***

ਡੀਐੱਸ/ਆਰਟੀ


(रिलीज़ आईडी: 1992573) आगंतुक पटल : 123
इस विज्ञप्ति को इन भाषाओं में पढ़ें: Tamil , Bengali-TR , English , Urdu , Marathi , हिन्दी , Assamese , Manipuri , Bengali , Gujarati , Odia , Telugu , Kannada , Malayalam