ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ‘ਮਜਦੂਰੋਂ ਕਾ ਹਿਤ ਮਜ਼ਦੂਰੋਂ ਕੋ ਸਮਰਪਿਤ’ ਪ੍ਰੋਗਰਾਮ ਵਿੱਚ ਸ਼ਾਮਲ ਹੋਏ
ਉਨ੍ਹਾਂ ਨੇ ਹੁਕੁਮਚੰਦ ਮਿਲ ਵਰਕਰਾਂ ਦੀ ਬਕਾਇਆ ਰਾਸ਼ੀ ਦਾ ਚੈੱਕ ਸੌਂਪਿਆ
ਖਰਗੋਨ ਜ਼ਿਲ੍ਹੇ ਵਿੱਚ 60 ਮੈਗਾਵਾਟ ਦੇ ਸੌਰ ਊਰਜਾ ਪਲਾਂਟ ਦਾ ਨੀਂਹ ਪੱਥਰ ਰੱਖਿਆ
“ਮੈਂ ਸ਼੍ਰਮਿਕਾਂ ਦੇ ਅਸ਼ੀਰਵਾਦ ਅਤੇ ਪਿਆਰ ਦਾ ਪ੍ਰਭਾਵ ਜਾਣਦਾ ਹਾਂ”
“ਗ਼ਰੀਬਾਂ ਅਤੇ ਵੰਚਿਤਾਂ ਦੀ ਗਰਿਮਾ ਅਤੇ ਸਨਮਾਨ ਸਾਡੀ ਪ੍ਰਾਥਮਿਕਤਾ ਹੈ; ਸਮ੍ਰਿੱਧ ਭਾਰਤ ਦੇ ਲਈ ਆਪਣਾ ਯੋਗਦਾਨ ਦੇਣ ਵਿੱਚ ਸਮਰੱਥ ਅਤੇ ਸਸ਼ਕਤ ਸ਼੍ਰਮਿਕ ਸਾਡਾ ਲਕਸ਼ ਹੈ”
“ਸਵੱਛਤਾ ਅਤੇ ਵਿਅੰਜਨ ਜਿਹੇ ਖੇਤਰਾਂ ਵਿੱਚ ਇੰਦੌਰ ਸਭ ਤੋਂ ਅੱਗੇ ਰਿਹਾ ਹੈ”
“ਰਾਜ ਸਰਕਾਰ ਹੁਣ ਹਾਲ ਦੀਆਂ ਚੋਣਾਂ ਦੇ ਦੌਰਾਨ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਹੀ ਹੈ”
“ਮੈਂ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ‘ਮੋਦੀ ਕੀ ਗਾਰੰਟੀ’ ਵਾਹਨ ਦਾ ਪੂਰਾ ਲਾਭ ਉਠਾਉਣ”
Posted On:
25 DEC 2023 12:51PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘‘ਮਜਦੂਰੋਂ ਕਾ ਹਿਤ ਮਜ਼ਦੂਰੋਂ ਕੋ ਸਮਰਪਿਤ’ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਹੁਕੁਮਚੰਦ ਮਿਲ ਵਰਕਰਾਂ ਦੀ ਬਕਾਇਆ ਰਾਸ਼ੀ ਨਾਲ ਸਬੰਧਿਤ ਲਗਭਗ 224 ਕਰੋੜ ਰੁਪਏ ਦਾ ਇੱਕ ਚੈੱਕ ਵੀ ਆਧਿਕਾਰਿਕ ਪਰਿਸਮਾਪਕ (ਲਿਕਿਵਡੇਟਰ) ਅਤੇ ਹੁਕੁਮਚੰਦ ਮਿਲ, ਇੰਦੌਰ ਦੇ ਲੇਬਰ ਯੂਨੀਅਨ ਦੇ ਪ੍ਰਮੁੱਖਾਂ ਨੂੰ ਸੌਂਪਿਆ। ਇਹ ਪ੍ਰੋਗਰਾਮ ਹੁਕੁਮਚੰਦ ਮਿਲ ਵਰਕਰਾਂ ਦੀ ਕਾਫੀ ਸਮੇਂ ਤੋਂ ਲੰਬਿਤ ਮੰਗਾਂ ਦੇ ਨਿਪਟਾਨ ਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਖਰਗੋਨ ਜ਼ਿਲ੍ਹੇ ਵਿੱਚ 60 ਮੈਗਾਵਾਟ ਦੇ ਸੌਰ ਊਰਜਾ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਸ਼੍ਰਮਿਕ ਭਾਈ ਅਤੇ ਭੈਣਾਂ ਦੀ ਵਰ੍ਹਿਆਂ ਦੀ ਤਪੱਸਿਆ, ਸੁਪਨਿਆਂ ਅਤੇ ਸੰਕਲਪਾਂ ਦਾ ਪਰਿਣਾਮ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਇਹ ਆਯੋਜਨ ਅਟਲ ਜੀ ਦੀ ਜਯੰਤੀ ‘ਤੇ ਹੋ ਰਿਹਾ ਹੈ ਅਤੇ ਕਈ ਸਰਕਾਰ ਦੀ ਸਥਾਪਨਾ ਦੇ ਬਾਅਦ ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਦਾ ਇਹ ਪਹਿਲਾਂ ਪ੍ਰੋਗਰਾਮ ਗ਼ਰੀਬਾਂ ਅਤੇ ਵੰਚਿਤਾ ਸ਼੍ਰਮਿਕਾਂ ਨੂੰ ਸਮਰਪਿਤ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸ਼੍ਰਮਿਕ ਮੱਧ ਪ੍ਰਦੇਸ਼ ਵਿੱਚ ਨਵੀਂ ਚੁਣੀ ਡਬਲ ਇੰਜਣ ਸਰਕਾਰ ਨੂੰ ਆਪਣਾ ਅਸ਼ੀਰਵਾਦ ਦੇਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸ਼੍ਰਮਿਕਾਂ ਦੇ ਅਸ਼ੀਰਵਾਦ ਅਤੇ ਪਿਆਰ ਦੇ ਪ੍ਰਭਾਵ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਾਂ। ਮੈਨੂੰ ਵਿਸ਼ਵਾਸ ਹੈ ਕਿ ਰਾਜ ਵਿੱਚ ਨਵੀਂ ਟੀਮ ਆਉਣ ਵਾਲੇ ਵਰ੍ਹਿਆਂ ਵਿੱਚ ਅਜਿਹੀਆਂ ਕਈ ਉਪਲਬਧੀਆਂ ਹਾਸਲ ਕਰੇਗੀ। ਇਹ ਦੇਖਦੇ ਹੋਏ ਕਿ ਅੱਜ ਦੇ ਪ੍ਰੋਗਰਾਮ ਦੇ ਆਯੋਜਨ ਨੇ ਇੰਦੌਰ ਵਿੱਚ ਤਿਉਹਾਰੀ ਸੀਜ਼ਨ ਵਿੱਚ ਸ਼੍ਰਮਿਕਾਂ ਦਾ ਉਤਸ਼ਾਹ ਵਧਾਇਆ ਹੈ, ਪ੍ਰਧਾਨ ਮੰਤਰੀ ਨੇ ਅਟਲ ਜੀ ਦੇ ਮੱਧ ਪ੍ਰਦੇਸ਼ ਦੇ ਨਾਲ ਸਬੰਧ ‘ਤੇ ਵੀ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਯੰਤੀ ਨੂੰ ਸੁਸ਼ਾਸਨ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰਮਿਕਾਂ ਨੂੰ 224 ਕਰੋੜ ਰੁਪਏ ਦੇ ਟ੍ਰਾਂਸਫਰ ਦੇ ਨਾਲ ਉਨ੍ਹਾਂ ਦਾ ਸੁਨਹਿਰਾ ਭਵਿੱਖ ਇੰਜ਼ਤਾਰ ਕਰ ਰਿਹਾ ਹੈ ਅਤੇ ਅੱਜ ਦੀ ਤਾਰੀਖ ਨੂੰ ਸ਼੍ਰਮਿਕਾਂ ਦੇ ਲਈ ਨਿਆਂ ਦੀ ਤਾਰੀਖ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਹੌਸਲੇ ਅਤੇ ਸਖ਼ਤ ਮਿਹਨਤ ਦੀ ਸਰਾਹਨਾ ਕੀਤੀ।
ਪ੍ਰਧਾਨ ਮੰਤਰੀ ਨੇ ਆਪਣੀਆਂ ਚਾਰ ਜਾਤੀਆਂ- ਗ਼ਰੀਬ, ਨੌਜਵਾਨਾਂ, ਮਹਿਲਾਵਾਂ ਅਤੇ ਕਿਸਾਨਾਂ ਦਾ ਜ਼ਿਕਰ ਕਰਦੇ ਹੋਏ, ਸਮਾਜ ਦੇ ਗ਼ਰੀਬ ਵਰਗਾਂ ਦੀ ਪ੍ਰੋਤਸਾਹਨ ਦੇਣ ਦੇ ਲਈ ਮੱਧ ਪ੍ਰਦੇਸ਼ ਸਰਕਾਰ ਦੇ ਕਦਮਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਗ਼ਰੀਬਾਂ ਅਤੇ ਵੰਚਿਤਾਂ ਦੀ ਗਰਿਮਾ ਅਤੇ ਸਨਮਾਨ ਸਾਡੀ ਪ੍ਰਾਥਮਿਕਤਾ ਹੈ। ਸਮ੍ਰਿੱਧ ਭਾਰਤ ਵਿੱਚ ਆਪਣਾ ਯੋਗਦਾਨ ਦੇਣ ਵਿੱਚ ਸਮਰੱਥ ਅਤੇ ਸਸ਼ਕਤ ਸ਼੍ਰਮਿਕ ਸਾਡਾ ਲਕਸ਼ ਹੈ।
ਸਵੱਛਤਾ ਅਤੇ ਆਪਣੇ ਵਿਅੰਜਨਾਂ ਵਿੱਚ ਇੰਦੌਰ ਦੀ ਮੋਹਰੀ ਸਥਿਤੀ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇੰਦੌਰ ਦੇ ਉਦਯੋਗਿਕ ਪਰਿਦ੍ਰਿਸ਼ ਵਿੱਚ ਵਸਤਰ ਉਦਯੋਗ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ ਮਹਾਰਾਜਾ ਤੁਕੋਜੀ ਰਾਅ ਕਲਾਥ ਮਾਰਕਿਟ ਅਤੇ ਹੋਲਕਰਾਂ ਦੁਆਰਾ ਸਥਾਪਿਤ ਸ਼ਹਿਰ ਦੀ ਪਹਿਲੀ ਸੂਤੀ ਮਿਲ ਦੀ ਸਥਾਪਨਾ ਦੇ ਮਹੱਤਵ ਅਤੇ ਮਾਲਵਾ ਕੋਟਨ ਦੀ ਲੋਕਪ੍ਰਿਯਤਾ ਦਾ ਵੀ ਉਲੇਖ ਕੀਤਾ। ਇਹ ਇੰਦੌਰ ਦੇ ਵਸਤਰ ਉਦਯੋਗ ਦਾ ਸੁਨਹਿਰੀ ਕਾਲ ਸੀ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੁਆਰਾ ਕੀਤੀ ਗਈ ਉਪੇਕਸ਼ਾ ‘ਤੇ ਦੁਖ ਵਿਅਕਤ ਕਰਦੇ ਹੋਏ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਇੰਦੌਰ ਦਾ ਪੁਰਾਣਾ ਵੈਭਵ ਨੂੰ ਵਾਪਿਸ ਕਰਨ ਦਾ ਪ੍ਰਯਾਸ ਕਰ ਰਹੀ ਹੈ। ਉਨ੍ਹਾਂ ਨੇ ਭੋਪਾਲ ਅਤੇ ਇੰਦੌਰ ਦੇ ਦਰਮਿਆਨ ਨਿਵੇਸ਼ ਕੌਰੀਡੋਰ ਦੇ ਨਿਰਮਾਣ, ਇੰਦੌਰ ਪੀਥਮਪੁਰ ਇਕੋਨੌਮਿਕ ਕੌਰੀਡੋਰ ਅਤੇ ਮਲਟੀ-ਮਾਡਲ ਲੌਜਿਸਟਿਕ ਪਾਰਕ, ਵਿਕ੍ਰਮ ਉਦਯੋਗਪੁਰੀ ਵਿੱਚ ਮੈਡੀਕਲ ਡਿਵਾਇਸ ਪਾਰਕ, ਧਾਰ ਵਿੱਚ ਪੀਐੱਮ ਮਿੱਤਰਾ ਪਾਰਕ, ਰੋਜ਼ਗਾਰ ਸਿਰਜਣ ਅਤੇ ਆਰਥਿਕ ਵਿਸਤਾਰ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨਾਲ ਰੋਜ਼ਗਾਰ ਜੁਟਾਉਣ ਅਤੇ ਆਰਥਿਕ ਵਿਕਾਸ ਕਰਨ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੀ ਕੁਦਰਤੀ ਸੁੰਦਰਤਾ ਅਤੇ ਸੱਭਿਆਚਾਰਕ ਵਿਰਾਸਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇੰਦੌਰ ਸਮੇਤ ਰਾਜ ਦੇ ਕਈ ਸ਼ਹਿਰ ਵਿਕਾਸ ਅਤੇ ਕੁਦਰਤ ਦੇ ਦਰਮਿਆਨ ਸੰਤੁਲਨ ਸਥਾਪਿਤ ਕਰਨ ਵਿੱਚ ਪ੍ਰਮੁੱਖ ਉਦਾਹਰਣ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਏਸ਼ੀਆ ਦੇ ਸਭ ਤੋਂ ਵੱਡੇ ਪਰਿਚਾਲਿਤ ਗੋਬਰਧਨ ਪਲਾਂਟ ਅਤੇ ਸ਼ਹਿਰ ਵਿੱਚ ਈਵੀ ਚਾਰਜਿੰਗ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਉਦਾਹਰਣ ਵੀ ਦਿੱਤੀ। ਉਨ੍ਹਾਂ ਨੇ ਅੱਜ ਖਰਗੋਨ ਜ਼ਿਲ੍ਹੇ ਵਿੱਚ 60 ਮੈਗਾਵਾਟ ਦੇ ਸੌਰ ਊਰਜਾ ਪਲਾਂਟ ਦੀ ਨੀਂਹ ਪੱਥਰ ਰੱਖਣ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਬਿਜਲੀ ਬਿਲ ਵਿੱਚ 4 ਕਰੋੜ ਰੁਪਏ ਦੀ ਬਚਤ ਹੋਵੇਗੀ। ਇਸ ਪਲਾਂਟ ਦੇ ਲਈ ਧਨ ਜੁਟਾਉਣ ਦੇ ਪ੍ਰਯਾਸ ਵਿੱਚ ਗ੍ਰੀਨ ਬੌਂਡ ਦੇ ਉਪਯੋਗ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਕੁਦਰਤ ਦੀ ਸੰਭਾਲ਼ ਵਿੱਚ ਲੋਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਹੁਣ ਹਾਲ ਵਿੱਚ ਹੋਈਆਂ ਚੋਣਾਂ ਦੇ ਦੌਰਾਨ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਨੂੰ ਪੂਰਾ ਕਰਨ ਦੇ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਮੱਧ ਪ੍ਰਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਚੋਣ ਵਿੱਚ ਲਾਗੂ ਆਦਰਸ਼ ਆਚਾਰ ਸੰਹਿਤਾ ਦੇ ਕਾਰਨ ਵੀ ਸ਼ੁਰੂਆਤੀ ਦੇਰੀ ਦੇ ਬਾਵਜੂਦ ਇਹ ਯਾਤਰਾ ਪਹਿਲਾਂ ਹੀ 600 ਪ੍ਰੋਗਰਾਮ ਆਯੋਜਿਤ ਕਰ ਚੁੱਕੀ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਲਾਭ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਇਹ ਤਾਕੀਦ ਕਰਦਾ ਹਾਂ ਕਿ ਉਹ ‘ਮੋਦੀ ਕੀ ਗਾਰੰਟੀ’ ਵਾਹਨ ਦਾ ਪੂਰਾ ਲਾਭ ਉਠਾਉਣ।
ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰਮਿਕਾਂ ਦੇ ਮੁਸਕਰਾਉਂਦੇ ਚਿਹਰੇ ਅਤੇ ਮਾਲਾਵਾਂ ਦੀ ਖੁਸ਼ਬੂ ਸਰਕਾਰ ਨੂੰ ਸਮਾਜ ਦੀ ਭਲਾਈ ਦੇ ਲਈ ਕੰਮ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਮੋਹਨ ਯਾਦਵ ਨੇ ਵਰਚੁਅਲੀ ਆਪਣੀ ਉਪਸਥਿਤੀ ਦਰਜ ਕਰਵਾਈ।
ਪਿਛੋਕੜ
ਇੰਦੌਰ ਦੀ ਹੁਕੁਮਚੰਦ ਮਿਲ ਦੇ 1992 ਵਿੱਚ ਬੰਦ ਹੋਣ ਅਤੇ ਬਾਅਦ ਵਿੱਚ ਪਰਿਸਮਾਪਨ ਵਿੱਚ ਚਲੇ ਜਾਣ ਦੇ ਬਾਅਦ ਇਸ ਮਿਲ ਦੇ ਸ਼੍ਰਮਿਕਾਂ ਨੇ ਆਪਣੀ ਬਕਾਇਆ ਰਾਸ਼ੀ ਦੇ ਭੁਗਤਾਨ ਦੇ ਲਈ ਲੰਬੀ ਕਾਨੂੰਨੀ ਲੜਾਈ ਲੜੀ। ਹੁਣ ਹਾਲ ਹੀ ਵਿੱਚ ਮੱਧ ਪ੍ਰਦੇਸ਼ ਸਰਕਾਰ ਦੇ ਸਕਾਰਾਤਮਕ ਭੂਮਿਕਾ ਨਿਭਾਉਂਦੇ ਹੋਏ ਅਦਾਲਤਾਂ, ਲੇਬਰ ਯੂਨੀਅਨਸ ਅਤੇ ਮਿਲ ਸ਼੍ਰਮਿਕਾਂ ਸਹਿਤ ਸਾਰੇ ਹਿਤਧਾਰਕਾਂ ਦੁਆਰਾ ਸਮਰਥਿਤ ਇੱਕ ਸਮਝੌਤਾ ਪੈਕੇਜ ਬਾਰੇ ਸਫ਼ਲਤਾਪੂਰਵਕ ਗੱਲਬਾਤ ਆਯੋਜਿਤ ਕੀਤੀ। ਇਸ ਨਿਪਟਾਨ ਯੋਜਨਾ ਵਿੱਚ ਮੱਧ ਪ੍ਰਦੇਸ਼ ਸਰਕਾਰ ਨੂੰ ਸਾਰੀ ਬਕਾਇਆ ਰਾਸ਼ੀ ਦਾ ਅਗ੍ਰਿਮ ਭੁਗਤਾਨ ਕਰਨਾ, ਮਿਲ ਦੀ ਜ਼ਮੀਨ ‘ਤੇ ਕਬਜ਼ਾ ਲੈਣਾ ਅਤੇ ਇਸ ਨੂੰ ਆਵਾਸੀ ਅਤੇ ਵਪਾਰਕ ਸਥਾਨ ਦੇ ਰੂਪ ਵਿੱਚ ਵਿਕਸਿਤ ਕਰਨਾ ਸ਼ਾਮਲ ਹੈ।
ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਇੰਦੌਰ ਨਗਰ ਨਿਗਮ ਦੁਆਰਾ ਖਰਗੋਨ ਜ਼ਿਲ੍ਹੇ ਦੇ ਗ੍ਰਾਮ ਸਮਰਾਜ ਅਤੇ ਆਸ਼ੁਖੇੜੀ ਵਿੱਚ ਸਥਾਪਿਤ ਕੀਤੇ ਜਾ ਰਹੇ 60 ਮੈਗਾਵਾਟ ਦੇ ਸੌਰ ਊਰਜਾ ਪਲਾਂਟ ਦਾ ਨੀਂਹ ਪੱਥਰ ਰੱਖਿਆ। 308 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਸੌਰ ਊਰਜਾ ਪਲਾਂਟ ਦੀ ਸਥਾਪਨਾ ਨਾਲ ਇੰਦੌਰ ਨਗਰ ਨਿਗਮ ਦੇ ਬਿਜਲੀ ਬਿਲ ਵਿੱਚ ਪ੍ਰਤੀ ਮਹੀਨੇ ਲਗਭਗ 4 ਕਰੋੜ ਰੁਪਏ ਦੀ ਬਚਤ ਹੋਣ ਦੀ ਸੰਭਾਵਨਾ ਹੈ। ਇਸ ਸੌਰ ਊਰਜਾ ਪਲਾਂਟ ਦੇ ਨਿਰਮਾਣ ਦੇ ਵਿੱਤ ਪੋਸ਼ਣ ਦੇ ਲਈ ਇੰਦੌਰ ਨਗਰ ਨਿਗਮ ਨੇ 244 ਕਰੋੜ ਰੁਪਏ ਦੇ ਗ੍ਰੀਨ ਬੌਂਡ ਜਾਰੀ ਕੀਤੇ ਹੈ। ਇੰਦੌਰ ਅਜਿਹੇ ਗ੍ਰੀਨ ਬੌਂਡ ਜਾਰੀ ਕਰਨ ਵਾਲੀ ਦੇਸ਼ ਦੀ ਪਹਿਲੀ ਸ਼ਹਿਰੀ ਸੰਸਥਾ ਬਣ ਗਈ ਹੈ। ਇਸ ਨੂੰ ਬੇਮਿਸਾਲ ਪ੍ਰਤੀਕਿਰਿਆ ਮਿਲੀ ਕਿਉਂਕਿ 29 ਰਾਜਾਂ ਦੇ ਲੋਕ ਲਗਭਗ 720 ਕਰੋੜ ਰੁਪਏ ਦੇ ਮੁੱਲ ਦੇ ਨਾਲ ਇਸ ਦੇ ਅਭਿਦਾਤਾ ਬਣੇ। ਇਹ ਰਾਸ਼ੀ ਜਾਰੀ ਕੀਤੇ ਗਏ ਪ੍ਰਰੰਭਿਕ ਮੁੱਲ ਦਾ ਲਗਭਗ ਤਿੰਨ ਗੁਣਾ ਸੀ।
***
DS/TS ਡੀਐੱਸ/ਟੀਐੱਸ
(Release ID: 1990345)
Visitor Counter : 74
Read this release in:
Kannada
,
Bengali
,
Bengali
,
Telugu
,
English
,
Urdu
,
Hindi
,
Marathi
,
Manipuri
,
Assamese
,
Gujarati
,
Odia
,
Tamil
,
Malayalam