ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸ਼ਿਮਲਾ ਦੇ ਰੋਹੜੂ ਦੀ ਕੁਸ਼ਲਾ ਦੇਵੀ ਨੇ ‘ਮੋਦੀ ਕੀ ਗਾਰੰਟੀ’ ਦੀ ਸਹਾਇਤਾ ਨਾਲ ਰੁਕਾਵਟਾਂ ਨੂੰ ਪਾਰ ਕੀਤਾ


ਇੱਕ ਪ੍ਰਾਥਮਿਕ ਸਕੂਲ ਵਿੱਚ ਜਲ ਵਾਹਕ ਦਾ ਕਾਰਜ ਕਰਨ ਵਾਲੀ ਮਹਿਲਾ ਨੂੰ ਪੱਕਾ ਘਰ ਮਿਲਿਆ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਸਿੱਖਿਆ ਸੁਨਿਸ਼ਚਿਤ ਕੀਤੀ

“ਪਿਛਲੇ 9 ਵਰ੍ਹਿਆਂ ਵਿੱਚ, ਮਹਿਲਾਵਾਂ ਸਾਰੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਰਹੀਆਂ ਹਨ, ਤੁਹਾਡੀਆਂ ਜਿਹੀਆਂ ਮਹਿਲਾਵਾਂ ਸਾਨੂੰ ‘ਚੰਗਾ ਕਾਰਜ ਕਰਦੇ ਰਹਿਣ ਦੀ ਸ਼ਕਤੀ ਦਿੰਦੀਆਂ ਹਨ’”

Posted On: 16 DEC 2023 6:10PM by PIB Chandigarh

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰੋਹੜੂ ਵਿੱਚ ਇੱਕ ਪ੍ਰਾਥਮਿਕ ਸਕੂਲ ਵਿੱਚ ਜਲ ਵਾਹਕ ਕੁਸ਼ਲਾ ਦੇਵੀ ਸਕੂਲ ਵਿੱਚ ਵਿਵਿਧ ਕਾਰਜ ਕਰਦੇ ਹਨ ਅਤੇ ਉਹ 2022 ਤੋਂ ਇਸ ਅਹੁਦੇ ਤੇ ਕੰਮ ਕਰ ਰਹੇ ਹਨ। ਦੋ ਬੱਚਿਆਂ ਦੀ ਇਸ ਇਕੱਲੀ ਮਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਦੇ ਲਈ 1.85 ਲੱਖ ਰੁਪਏ ਦੀ ਸਹਾਇਤਾ ਪ੍ਰਾਪਤ ਹੋਈ, ਜਿਸ ਨਾਲ ਉਨ੍ਹਾਂ ਨੂੰ ਪੱਕਾ ਘਰ ਬਣਾਉਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਦੇ ਖਾਤੇ ਵਿੱਚ 2000 ਰੁਪਏ ਆਉਂਦੇ ਹਨ ਕਿਉਂਕਿ ਉਨ੍ਹਾਂ ਦੇ ਕੋਲ ਜ਼ਮੀਨ ਵੀ ਹੈ।

ਪ੍ਰਧਾਨ ਮੰਤਰੀ ਨੇ ਜੀਵਨ ਦੀਆਂ ਸਮੱਸਿਆਵਾਂ ਤੋਂ ਹਾਰ ਨਾ ਮੰਨਣ ਦੇ ਲਈ ਉਨ੍ਹਾਂ ਦੀ ਸਰਾਹਨਾ ਕੀਤੀ। ਸ਼੍ਰੀਮਤੀ ਕੁਸ਼ਲਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਘਰ ਬਣਨ ਦੇ ਬਾਅਦ ਉਨ੍ਹਾਂ ਦੇ ਜੀਵਨ ਵਿੱਚ ਜ਼ਿਕਰਯੋਗ ਰੂਪ ਨਾਲ ਸੁਧਾਰ ਆਇਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਉਤਸ਼ਾਹ ਬਣਾਏ ਰੱਖਣ ਅਤੇ ਹੋਰ ਯੋਜਨਾਵਾਂ ਦਾ ਵੀ ਲਾਭ ਉਠਾਉਣ ਦੇ ਲਈ ਕਿਹਾ ਜਿਸ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮਦਦ ਮਿਲ ਸਕੇ। ਉਨ੍ਹਾਂ ਨੇ ਉਸ ਨੂੰ ਸਾਰੀ ਜ਼ਰੂਰੀ ਜਾਣਕਾਰੀ ਮੋਦੀ ਕੀ ਗਾਰੰਟੀ ਵਾਲੀ ਗੱਡੀ ਤੋਂ ਲੈਣ ਨੂੰ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ, ਪਿਛਲੇ 9 ਵਰ੍ਹਿਆਂ ਵਿੱਚ, ਮਹਿਲਾਵਾਂ ਸਾਰੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਰਹੀਆਂ ਹਨ। ਤੁਹਾਡੇ ਜਿਹੀਆਂ ਮਹਿਲਾਵਾਂ ਸਾਨੂੰ ਚੰਗੇ ਕਾਰਜ ਕਰਦੇ ਰਹਿਣ ਦੀ ਸ਼ਕਤੀ ਦਿੰਦੀਆਂ ਹਨ।

 

***

ਡੀਐੱਸ/ਟੀਐੱਸ


(Release ID: 1987466) Visitor Counter : 62