ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਈਸੀਸੀ ਕ੍ਰਿਕਟ ਵਰਲਡ ਕੱਪ 2023 ਦੇ ਫਾਈਨਲ ਵਿੱਚ ਪਹੁੰਚਣ ‘ਤੇ ਇੰਡੀਅਨ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ

प्रविष्टि तिथि: 15 NOV 2023 10:49PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਈਸੀਸੀ ਕ੍ਰਿਕਟ ਵਰਲਡ ਕੱਪ 2023 ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਸ਼ਾਨਦਾਰ ਜਿੱਤ ਲਈ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਫਾਈਨਲ ਦੇ ਲਈ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਟੀਮ ਇੰਡੀਆ ਨੂੰ ਵਧਾਈਆਂ!

ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬਿਹਤਰੀਨ ਅੰਦਾਜ਼ ਵਿੱਚ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਸ਼ਾਨਦਾਰ ਬੱਲੇਬਾਜ਼ੀ (ਬੈਟਿੰਗ) ਅਤੇ ਚੰਗੀ ਗੇਂਦਬਾਜ਼ੀ (ਬੌਲਿੰਗ) ਨੇ ਸਾਡੀ ਟੀਮ ਦੀ ਮੈਚ ਵਿੱਚ ਜਿੱਤ ਸੁਨਿਸ਼ਚਿਤ ਕਰ ਦਿੱਤੀ।

ਫਾਈਨਲ ਦੇ ਲਈ ਸ਼ੁਭਕਾਮਨਾਵਾਂ!”

ਪ੍ਰਧਾਨ ਮੰਤਰੀ ਨੇ ਮੋਹੰਮਦ ਸ਼ਮੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਸਰਾਹਨਾ ਕੀਤੀ।

ਉਨ੍ਹਾਂ ਨੇ ਪੋਸਟ ਕੀਤਾ।

 “ਅੱਜ ਦਾ ਸੈਮੀਫਾਈਨਲ ਸ਼ਾਨਦਾਰ ਵਿਅਕਤੀਗਤ ਪ੍ਰਦਰਸ਼ਨ ਦੇ ਕਾਰਨ ਹੋਰ ਭੀ ਵਿਸ਼ੇਸ਼ ਬਣ ਗਿਆ।

ਇਸ ਖੇਡ ਵਿੱਚ ਅਤੇ ਵਰਲਡ ਕੱਪ ਦੇ ਦੌਰਾਨ ਮੋਹੰਮਦ ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ (ਬੌਲਿੰਗ) ਨੂੰ ਕ੍ਰਿਕਟ ਪ੍ਰੇਮੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰੱਖਣਗੇ।

ਸ਼ਾਨਦਾਰ ਪ੍ਰਦਰਸ਼ਨ ਸ਼ਮੀ!”

 

***

ਡੀਐੱਸ/ਟੀਐੱਸ  


(रिलीज़ आईडी: 1977421) आगंतुक पटल : 141
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Assamese , Manipuri , Bengali , Gujarati , Odia , Tamil , Telugu , Kannada