ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੋਤੀਲੋ ਗੀਤ ਦੇ ਗਾਇਕ ਆਦਿਤਿਆ ਗੜ੍ਹਵੀ ਨੂੰ ਉਨ੍ਹਾਂ ਦੇ ਸੰਗੀਤ ਦੇ ਲਈ ਪ੍ਰਸ਼ੰਸਾ ਕੀਤੀ
ਉਨ੍ਹਾਂ ਨੇ ਖਲਾਸੀ ਫੇਮ ਗਾਇਕ ਆਦਿਤਿਆ ਗੜ੍ਹਵੀ ਦੇ ਨਾਲ ਆਪਣੀ ਵਿਸ਼ੇਸ਼ ਗੱਲਬਾਤ ਨੂੰ ਵੀ ਯਾਦ ਕੀਤਾ
Posted On:
03 NOV 2023 9:30PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੋਤੀਲੋ ਗੀਤ ਦੇ ਗਾਇਕ ਆਦਿਤਿਆ ਗੜ੍ਹਵੀ ਦੀ ਉਨ੍ਹਾਂ ਦੇ ਸੰਗੀਤ ਦੇ ਲਈ ਪ੍ਰਸ਼ੰਸਾ ਕੀਤੀ।
ਸ਼੍ਰੀ ਮੋਦੀ ਨੇ ਆਦਿਤਿਆ ਗੜ੍ਹਵੀ ਦੇ ਨਾਲ ਆਪਣੀ ਵਿਸ਼ੇਸ਼ ਗੱਲਬਾਤ ਨੂੰ ਵੀ ਯਾਦ ਕੀਤਾ।
ਮੋਦੀ ਸਟੋਰੀ ਐਕਸ (X) ਹੈਂਡਲ ਨੇ ਆਦਿਤਿਆ ਗੜ੍ਹਵੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਆਪਣੀ ਵਿਸ਼ੇਸ਼ ਗੱਲਬਾਤ ਬਾਰੇ ਦੱਸ ਰਹੇ ਹਨ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ।
ਗੋਤੀਲੋ ਗੀਤ ਦੇ ਗਾਇਕ ਆਦਿਤਿਆ ਗੜ੍ਹਵੀ ਨੇ ਸ਼੍ਰੀ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ।
ਮੋਦੀ ਸਟੋਰੀ ਨੇ ਐਕਸ (X) ਪੋਸਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਖਲਾਸੀ ਨੂੰ ਅਪਾਰ ਲੋਕਪ੍ਰਿਯਤਾ ਮਿਲ ਰਹੀ ਹੈ ਅਤੇ ਆਦਿਤਿਆ ਗੜ੍ਹਵੀ ਆਪਣੇ ਸੰਗੀਤ ਨਾਲ ਲੋਕਾਂ ਦਾ ਦਿਲ ਜਿੱਤ ਰਹੇ ਹਨ।
ਇਹ ਵੀਡੀਓ ਇੱਕ ਵਿਸ਼ੇਸ਼ ਗੱਲਬਾਤ ਦੀਆਂ ਯਾਦਾਂ ਤਾਜ਼ਾ ਕਰ ਦਿੰਦਾ ਹੈ...”
****
ਡੀਐੱਸ/ਐੱਸਟੀ
(Release ID: 1974867)
ਵਿਜ਼ੀਟਰ ਕਾਊਂਟਰ : 290
Read this release in:
Bengali
,
English
,
Urdu
,
Marathi
,
हिन्दी
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam