ਪ੍ਰਧਾਨ ਮੰਤਰੀ ਦਫਤਰ

ਭਾਰਤ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ 1 ਨਵੰਬਰ ਨੂੰ ਤਿੰਨ ਵਿਕਾਸ ਪ੍ਰੋਜੈਕਟਾਂ ਦਾ ਸੰਯੁਕਤ ਤੌਰ ‘ਤੇ ਉਦਘਾਟਨ ਕਰਨਗੇ


ਇਨ੍ਹਾਂ ਤਿੰਨ ਪ੍ਰੋਜੈਕਟਾਂ ਨੂੰ ਭਾਰਤ ਦੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਹੈ

ਤਿੰਨ ਪ੍ਰੋਜੈਕਟਸ ਹਨ: ਅਖੌਰਾ-ਅਗਰਤਲਾ ਕ੍ਰੌਸ-ਬੌਰਡਰ ਰੇਲ ਲਿੰਕ; ਖੁਲਨਾ-ਮੋਂਗਲਾ ਬੰਦਰਗਾਹ ਰੇਲ ਲਾਈਨ; ਅਤੇ ਮੈਤ੍ਰੀ ਸੁਪਰ ਥਰਮਲ ਬਿਜਲੀ ਪਲਾਂਟ ਯੂਨਿਟ- II

ਪ੍ਰੋਜੈਕਟਾਂ ਨਾਲ ਖੇਤਰ ਵਿੱਚ ਕਨੈਕਟੀਵਿਟੀ ਅਤੇ ਊਰਜਾ ਸੁਰੱਖਿਆ ਮਜ਼ਬੂਤ ਹੋਵੇਗੀ

Posted On: 31 OCT 2023 5:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਦੀ ਸਹਾਇਤਾ ਨਾਲ ਤਿਆਰ ਤਿੰਨ ਵਿਕਾਸ ਪ੍ਰੋਜੈਕਟਾਂ ਦਾ 1 ਨਵੰਬਰ, 2023 ਨੂੰ ਸਵੇਰੇ ਲਗਭਗ 11 ਵਜੇ ਵੀਡੀਓ ਕਾਨਫਰੰਸਿੰਗ ਨਾਲ ਸੰਯੁਕਤ ਤੌਰ ‘ਤੇ ਉਦਘਾਟਨ ਕਰਨਗੇ। ਇਹ ਤਿੰਨ ਪ੍ਰੋਜੈਕਟ ਹਨ- ਅਖੌਰਾ-ਅਗਰਤਲਾ ਕ੍ਰੌਸ-ਬੌਰਡਰ ਰੇਲ ਲਿੰਕ; ਖੁਲਨਾ-ਮੋਂਗਲਾ ਬੰਦਰਗਾਹ ਰੇਲ ਲਾਈਨ; ਅਤੇ ਮੈਤ੍ਰੀ ਸੁਪਰ ਥਰਮਲ ਬਿਜਲੀ ਪਲਾਂਟ ਦੀ ਯੂਨਿਟ-II.

 

 

ਅਖੌਰਾ-ਅਗਰਤਲਾ ਕ੍ਰੌਸ-ਬੌਰਡਰ ਰੇਲ ਲਿੰਕ ਪ੍ਰੋਜੈਕਟ ਭਾਰਤ ਸਰਕਾਰ ਦੁਆਰਾ ਬੰਗਲਾਦੇਸ਼ ਨੂੰ ਦਿੱਤੀ ਗਈ 392.52 ਕਰੋੜ ਰੁਪਏ ਦੀ ਅਨੁਦਾਨ ਸਹਾਇਤਾ ਦੇ ਤਹਿਤ ਤਿਆਰ ਕੀਤੀ ਗਈ ਹੈ। ਬੰਗਲਾਦੇਸ਼ ਵਿੱਚ 6.78 ਕਿਲੋਮੀਟਰ ਲੰਬੀ ਦੋਹਰੀ ਗੇਜ ਰੇਲ ਲਾਈਨ ਅਤੇ ਤ੍ਰਿਪੁਰਾ ਵਿੱਚ 5.46 ਕਿਲੋਮੀਟਰ ਲੰਬੀ ਰੇਲ ਲਾਈਨ ਦੇ ਨਾਲ ਰੇਲ ਲਿੰਕ ਦੀ ਕੁੱਲ ਲੰਬਾਈ 12.24 ਕਿਲੋਮੀਟਰ ਹੈ।

 

 

ਖੁਲਨਾ-ਮੋਂਗਲਾ ਬੰਦਰਗਾਹ ਰੇਲ ਲਿੰਕ ਪ੍ਰੋਜੈਕਟ ਭਾਰਤ ਸਰਕਾਰ ਦੀ ਰਿਆਇਤੀ ਕ੍ਰੈਡਿਟ ਸੁਵਿਧਾ ਦੇ ਤਹਿਤ 388.92 ਮਿਲੀਅਨ ਅਮਰੀਕੀ ਡਾਲਰ ਦੀ ਕੁੱਲ ਪ੍ਰੋਜੈਕਟ ਲਾਗਤ ਦੇ ਨਾਲ ਤਿਆਰ ਕੀਤੀ ਗਈ ਹੈ। ਇਸ ਪ੍ਰੋਜੈਕਟ ਵਿੱਚ ਮੋਂਗਲਾ ਬੰਦਰਗਾਹ ਅਤੇ ਖੁਲਨਾ ਵਿੱਚ ਮੌਜੂਦ ਰੇਲ ਨੈੱਟਵਰਕ ਦੇ ਦਰਮਿਆਨ ਲਗਭਗ 65 ਕਿਲੋਮੀਟਰ ਬ੍ਰੌਡ ਗੇਜ ਰੇਲ ਮਾਰਗ ਦਾ ਨਿਰਮਾਣ ਸ਼ਾਮਲ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦਾ ਦੂਸਰਾ ਸਭ ਤੋਂ ਵੱਡਾ ਬੰਦਰਗਾਹ, ਮੋਂਗਲਾ, ਬ੍ਰੌਡ-ਗੇਜ ਰੇਲਵੇ ਨੈੱਟਵਰਕ ਨਾਲ ਜੁੜ ਗਿਆ ਹੈ।

 

 

1.6 ਬਿਲੀਅਨ ਅਮਰੀਕੀ ਡਾਲਰ ਦੇ ਭਾਰਤੀ ਰਿਆਇਤੀ ਵਿੱਤਪੋਸ਼ਣ ਯੋਜਨਾ ਕ੍ਰੈਡਿਟ ਦੇ ਤਹਿਤ ਮੈਤ੍ਰੀ ਸੁਪਰ ਥਰਮਲ ਬਿਜਲੀ ਪ੍ਰੋਜੈਕਟ, ਬੰਗਲਾਦੇਸ਼ ਦੇ ਖੁਲਨਾ ਡਿਵੀਜ਼ਨ ਦੇ ਰਾਮਪਾਲ ਸਥਿਤ 1320 ਮੈਗਾਵਾਟ (2x660) ਦਾ ਸੁਪਰ ਥਰਮਲ ਪਾਵਰ ਪਲਾਂਟ (ਐੱਮਐੱਸਟੀਪੀਪੀ) ਹੈ। ਇਹ ਪ੍ਰੋਜੈਕਟ ਬੰਗਲਾਦੇਸ਼-ਭਾਰਤ ਮੈਤ੍ਰੀ ਪਾਵਰ ਕੰਪਨੀ (ਪ੍ਰਾਈਵੇਟ) ਲਿਮਿਟੇਡ (ਬੀਆਈਐੱਫਪੀਸੀਐੱਲ) ਦੁਆਰਾ ਲਾਗੂ ਕੀਤੀ ਗਈ ਹੈ, ਜੋ ਭਾਰਤ ਦੀ ਐੱਨਟੀਪੀਸੀ ਲਿਮਿਟੇਡ ਅਤੇ ਬੰਗਲਾਦੇਸ਼ ਪਾਵਰ ਡਿਵੈਲਪਮੈਂਟ ਬੋਰਡ (ਬੀਪੀਡੀਬੀ) ਦੇ ਵਿੱਚ 50:50 ਦੀ ਸੰਯੁਕਤ ਉੱਦਮ ਕੰਪਨੀ ਹੈ। ਮੈਤ੍ਰੀ ਸੁਪਰ ਥਰਮਲ ਪਾਵਰ ਪਲਾਂਟ ਦੀ ਯੂਨਿਟ-I ਦਾ ਸਤੰਬਰ 2022 ਵਿੱਚ ਦੋਨਾਂ ਪ੍ਰਧਾਨ ਮੰਤਰੀਆਂ ਦੁਆਰਾ ਸੰਯੁਕਤ ਤੌਰ ‘ਤੇ ਅਨਾਵਰਣ ਕੀਤਾ ਗਿਆ ਸੀ ਅਤੇ ਯੂਨਿਟ-II ਦਾ ਉਦਘਾਟਨ 1 ਨਵੰਬਰ, 2023 ਨੂੰ ਕੀਤਾ ਜਾਵੇਗਾ। ਮੈਤ੍ਰੀ ਸੁਪਰ ਥਰਮਲ ਪਾਵਰ ਪਲਾਂਟ ਦੇ ਸੰਚਾਲਨ ਨਾਲ ਬੰਗਲਾਦੇਸ਼ ਵਿੱਚ ਊਰਜਾ ਸੁਰੱਖਿਆ ਵਧੇਗੀ।

 ਇਹ ਪ੍ਰੋਜੈਕਟ ਖੇਤਰ ਵਿੱਚ ਕਨੈਕਟੀਵਿਟੀ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨਗੇ।

 

***

 ਡੀਐੱਸ/ਐੱਲਪੀ



(Release ID: 1973556) Visitor Counter : 62