ਪ੍ਰਧਾਨ ਮੰਤਰੀ ਦਫਤਰ

ਰੋਜ਼ਗਾਰ ਮੇਲੇ ਤਹਿਤ 51,000 ਤੋਂ ਵਧ ਨਿਯੁਕਤੀ ਪੱਤਰਾਂ ਦੀ ਵੰਡ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 OCT 2023 3:16PM by PIB Chandigarh

ਨਸਮਕਾਰ।

ਰੋਜ਼ਗਾਰ ਮੇਲੇ ਦੀ ਇਹ ਯਾਤਰਾ ਇਸ ਮਹੀਨੇ ਇੱਕ ਮਹੱਤਵਪੂਰਨ ਪੜਾਅ ‘ਤੇ ਪਹੁੰਚੀ ਹੈ। ਪਿਛਲੇ ਵਰ੍ਹੇ ਅਕਤੂਬਰ ਮਹੀਨੇ ਵਿੱਚ ਹੀ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਹੋਈ ਸੀ। ਤਦ ਤੋਂ ਨਿਰੰਤਰ ਕੇਂਦਰ ਅਤੇ ਐੱਨਡੀਏ ਸ਼ਾਸਿਤ, ਭਾਜਪਾ ਸ਼ਾਸਿਤ ਰਾਜਾਂ ਵਿੱਚ ਰੋਜ਼ਗਾਰ ਮੇਲੇ ਦਾ ਆਯੋਜਨ ਲਗਾਤਾਰ ਕੀਤਾ ਜਾ ਰਿਹਾ ਹੈ, ਬਾਰ-ਬਾਰ ਕੀਤਾ ਜਾ ਰਿਹਾ ਹੈ। ਹੁਣ ਤੱਕ ਲੱਖਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਅੱਜ ਵੀ 50 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ।

ਦੀਵਾਲੀ ਵਿੱਚ ਅਜੇ ਵੀ ਕੁਝ ਹੀ ਸਮਾਂ ਬਾਕੀ ਹੈ, ਲੇਕਿਨ ਨਿਯੁਕਤੀ ਪੱਤਰ ਪਾਉਣ ਵਾਲੇ 50 ਹਜ਼ਾਰ ਨੌਜਵਾਨਾਂ ਦੇ ਪਰਿਵਾਰਾਂ ਦੇ ਲਈ ਇਹ ਮੌਕਾ ਦੀਵਾਲੀ ਤੋਂ ਜ਼ਰਾ ਵੀ ਘੱਟ ਨਹੀਂ ਹੈ। ਆਪ ਸਭ ਨੇ ਕੜੀ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਇਸ ਦੇ ਲਈ ਆਪ ਸਭ ਮੇਰੇ ਨੌਜਵਾਨ ਸਾਥੀ ਵਿਸ਼ੇਸ਼ ਕਰਕੇ ਸਾਡੀਆਂ ਬੇਟੀਆਂ ਦੇ ਪਾਤਰ ਹਨ। ਤੁਹਾਡੇ ਪਰਿਵਾਰ ਨੂੰ ਵਿਸ਼ੇਸ਼ ਰੂਪ ਤੋਂ ਮੇਰੇ ਤਰਫ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਸਾਥੀਓ,

ਦੇਸ਼ ਦੇ ਅਲਗ-ਅਲਗ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਯੋਜਿਤ ਹੋਣ ਵਾਲੇ ਰੋਜ਼ਗਾਰ ਮੇਲੇ ਨੌਜਵਾਨਾਂ ਦੇ ਪ੍ਰਤੀ ਸਾਡੇ commitment ਦਾ ਪ੍ਰਮਾਣ ਹੈ। ਸਾਡੀ ਸਰਕਾਰ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ mission mode ਵਿੱਚ ਕੰਮ ਕਰ ਰਹੀ ਹੈ। ਅਸੀਂ ਨਾ ਸਿਰਫ਼ ਰੋਜ਼ਗਾਰ ਦੇ ਰਹੇ ਹਾਂ, ਬਲਕਿ ਪੂਰੇ system ਨੂੰ ਪਾਰਦਰਸ਼ੀ ਵੀ ਬਣਾਏ ਹੋਏ ਹਾਂ, ਜਿਸ ਨਾਲ ਨਿਯੁਕਤੀ ਪ੍ਰਕਿਰਿਆ ‘ਤੇ ਨੌਜਵਾਨਾਂ ਦਾ ਭਰੋਸਾ ਬਣਿਆ ਹੋਇਆ ਹੈ। ਅਸੀਂ ਭਰਤੀ ਪ੍ਰਕਿਰਿਆ ਨੂੰ ਨਾ ਸਿਰਫ਼ streamline ਕੀਤਾ ਹੈ, ਬਲਕਿ ਕੁਝ ਪ੍ਰੀਖਿਆਵਾਂ ਨੂੰ restructure ਵੀ ਕੀਤਾ ਹੈ।

Staff Selection Commission (SSC) ਦੀ recruitment cycle ਵਿੱਚ ਜੋ ਸਮਾਂ ਲੱਗਦਾ ਸੀ ਉਹ ਲੱਗਣ ਵਾਲਾ ਸਮਾਂ ਹੁਣ ਕਰੀਬ-ਕਰੀਬ ਅੱਧਾ ਹੋ ਗਿਆ ਹੈ। ਯਾਨੀ circular ਪੱਤਰ ਜਾਰੀ ਹੋਣ ਤੋਂ ਲੈ ਕੇ ਨਿਯੁਕਤੀ ਪੱਤਰ ਦੇਣ ਤੱਕ ਦੇ ਸਮੇਂ ਨੂੰ ਕਾਫੀ ਘੱਟ ਕਰ ਦਿੱਤਾ ਹੈ। ਇਸ ਨਾਲ ਨੌਜਵਾਨਾਂ ਦੇ ਸਮੇਂ ਦੀ ਵੱਡੀ ਬਚਤ ਹੋਈ ਹੈ। ਨੌਜਵਾਨਾਂ ਦੇ ਹਿੱਤ ਵਿਚ ਸਰਕਾਰ ਨੇ ਇੱਕ ਹੋਰ ਮਹੱਤਵਪੂਰਨ ਬਦਲਾਅ ਕੀਤਾ ਹੈ। SSC ਨੇ ਕੁਝ ਪ੍ਰੀਖਿਆਵਾਂ ਨੂੰ ਹਿੰਦੀ, ਇੰਗਲਿਸ਼ ਅਤੇ 13 ਖੇਤਰੀ ਭਾਸ਼ਾਵਾਂ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਵੱਡੀ ਸੰਖਿਆ ਵਿੱਚ ਉਨ੍ਹਾਂ ਨੌਜਵਾਨਾਂ ਨੂੰ ਨੌਕਰੀ ਦੇ ਲਈ ਅਰਜ਼ੀ ਕਰਨ ਦਾ ਅਵਸਰ ਮਿਲ ਰਿਹਾ ਹੈ, ਜਿਨ੍ਹਾਂ ਦੇ ਰਸਤੇ ਵਿੱਚ ਭਾਸ਼ਾ ਦੀ ਦੀਵਾਰ ਖੜ੍ਹੀ ਸੀ।

ਸਾਥੀਓ,

ਅੱਜ ਭਾਰਤ ਜਿਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਜਿਸ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਉਸ ਨਾਲ ਹਰ sector ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਤਿਆਰ ਹੋ ਰਹੇ ਹਨ। ਤੁਸੀਂ ਦੇਖਿਆ ਹੋਵੇਗਾ, ਕੁਝ ਹੀ ਦਿਨ ਪਹਿਲਾਂ ਗੁਜਰਾਤ ਦੇ ਧੋਰਡੋ ਪਿੰਡ ਨੂੰ , ਤੁਹਾਨੂੰ ਪਤਾ ਹੋਵੇਗਾ ਧੋਰਡੋ ਕੱਛ ਜ਼ਿਲ੍ਹੇ ਵਿੱਚ ਪਾਕਿਸਤਾਨ ਦੀ ਸੀਮਾ ‘ਤੇ ਦਾ ਪਿੰਡ ਹੈ। ਇਸ ਧੋਰਡੋ ਪਿੰਡ ਨੂੰ United Nations ਨੇ Best Tourism Village ਦੇ ਰੂਪ ਵਿੱਚ ਸਨਮਾਨਿਤ ਕੀਤਾ ਹੈ। ਇਸ ਤੋਂ ਪਹਿਲਾਂ ਕਰਨਾਟਕਾ ਦੇ ਹੋਏਸਲਾ ਮੰਦਿਰਾਂ ਅਤੇ ਪੱਛਮੀ ਬੰਗਾਲ ਦੇ ਸ਼ਾਂਤੀਨਿਕੇਤਨ ਨੂੰ World Heritage Site ਦੀ ਪਹਿਚਾਣ ਮਿਲੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋਂ ਕਿ ਇਸ ਨਾਲ ਇੱਥੇ ਟੂਰਿਜ਼ਮ ਦੀ ਸੰਭਾਵਨਾ ਅਤੇ ਅਰਥਵਿਵਸਥਾ ਦੇ ਵਿਸਤਾਰ ਦੀ ਸੰਭਾਵਨਾ ਕਿੰਨੀ ਵਧ ਗਈ ਹੈ।

ਪਹਿਲਾ, ਟੂਰਿਜ਼ਮ ਵਧਾਉਣ ਦਾ ਸਿੱਧਾ ਮਤਲਬ ਹੈ ਕਿ ਉੱਥੇ ਰੋਜ਼ਗਾਰ ਦੇ ਨਵੇਂ ਅਵਸਰ ਤੇਜ਼ੀ ਨਾਲ ਵਧਣਗੇ, ਜਿਸ ਦਾ ਫਾਇਦਾ, ਇਹ tourism ਦਾ ਹੀ ਤਾਂ ਪਰਿਣਾਮ ਹੈ, ਜਿਸ ਦਾ ਫਾਇਦਾ ਆਸਪਾਸ ਦੇ ਹੋਟਲ, ਛੋਟੇ-ਛੋਟੇ ਦੁਕਾਨਦਾਰ, ਬੱਸ ਚਲਾਉਣ ਵਾਲੇ, ਟੈਕਸੀ ਚਲਾਉਣ ਵਾਲੇ, ਆਟੋ ਰਿਕਸ਼ਾ ਚਲਾਉਣ ਵਾਲੇ, even ਟੂਰਿਸਟ ਗਾਈਡ ਦਾ ਕੰਮ ਕਰਨ ਵਾਲੇ,ਹਰ ਕਿਸੇ ਨੂੰ ਲਾਭ ਹੁੰਦਾ ਹੈ। ਅਜਿਹੇ ਹੀ sports ਖੇਤਰ ਇਹ ਅਜਿਹੇ sector ਵੀ ਹਨ ਜੋ ਰੋਜ਼ਗਾਰ ਦੇ ਨਵੇਂ ਅਵਸਰ ਤਿਆਰ ਕਰ ਰਹੇ ਹਨ। ਨੈਸ਼ਨਲ-ਇੰਟਰਨੈਸ਼ਨਲ ਖੇਡਾਂ ਵਿੱਚ ਸਾਡੇ ਖਿਡਾਰੀ ਇਤਿਹਾਸਿਕ ਪ੍ਰਦਰਸ਼ਨ ਕਰ ਰਹੇ ਹਨ। ਇਹ ਉਪਲਬਧੀਆਂ ਸਾਡੇ ਦੇਸ਼ ਦੇ sports landscape ਵਿੱਚ ਵੀ ਵੱਡੇ ਬਦਲਾਅ ਅਤੇ ਵਿਕਾਸ ਦਾ ਸੰਕੇਤ ਹੈ। ਅਤੇ ਜਦੋਂ sports sector ਦਾ ਵਿਕਾਸ ਹੁੰਦਾ ਹੈ, ਤਾਂ ਸਿਰਫ਼ ਬਿਹਤਰ ਖਿਡਾਰੀ ਹੀ ਤਿਆਰ ਹੁੰਦੇ ਹਨ, ਅਜਿਹਾ ਨਹੀਂ ਹੈ ਬਲਕਿ ਇਸ ਨਾਲ trainers, physios, referees ਅਤੇ sports nutritionists ਜਿਹੇ ਅਨੇਕ ਨਵੇਂ ਅਵਸਰ ਤਿਆਰ ਹੁੰਦੇ ਹਨ।

ਸਾਥੀਓ,

ਅਸੀਂ ਰੋਜ਼ਗਾਰ ਦੇਣ ਵਾਲੇ traditional sectors ਨੂੰ ਮਜ਼ਬੂਤ ਕਰ ਰਹੇ ਹਨ। ਅਤੇ ਇਸ ਦੇ ਨਾਲ ਹੀ, ਅਸੀਂ renewable energy, space, automation ਅਤੇ defense exports ਜਿਹੇ ਨਵੇਂ sectors ਨੂੰ promote ਕਰ ਰਹੇ ਹਾਂ। Drone technology ਵਿੱਚ ਸੰਭਾਵਨਾਵਾਂ ਦੇ ਨਵੇਂ ਦੁਆਰ ਖੁੱਲ੍ਹ ਗਏ ਹਨ। ਅੱਜ ਕਿਸਾਨ ਡ੍ਰੋਨਸ ਦਾ crop assessment ਅਤੇ nutrients ਦੇ ਛਿੜਕਾਓ ਵਿੱਚ ਉਪਯੋਗ ਹੌਲੀ-ਹੌਲੀ ਬਹੁਤ ਵਧ ਰਿਹਾ ਹੈ।

ਸਵਾਮਿਤਵ ਯੋਜਨਾ ਦੇ ਤਹਿਤ ਡ੍ਰੋਨਸ ਦਾ land mapping ਵਿੱਚ ਉਪਯੋਗ ਹੋ ਰਿਹਾ ਹੈ। ਤੁਸੀਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਦੇਖਿਆ ਹੋਵੇਗਾ। ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਵਿੱਚ ICMR ਨੇ ਡ੍ਰੋਨ ਦੀ ਮਦਦ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦਵਾ ਪਹੁੰਚਾਈ। ਇਸ ਕੰਮ ਵਿੱਚ ਪਹਿਲਾਂ ਦੋ ਘੰਟੇ ਦਾ ਸਮਾਂ ਲੱਗਦਾ ਸੀ ਲੇਕਿਨ ਡ੍ਰੋਨ ਦੀ ਮਦਦ ਨਾਲ ਇਹ 20,25,30 ਮਿੰਟ ਵਿੱਚ ਹੀ, ਉਸ ਤੋਂ ਵੀ ਘੱਟ ਸਮੇਂ ਵਿੱਚ ਕੰਮ ਹੋ ਗਿਆ । ਡ੍ਰੋਨਸ ਨੇ ਵੱਡੀ ਸੰਖਿਆ ਵਿੱਚ startups ਨੂੰ ਉਤਸ਼ਾਹਿਤ ਕੀਤਾ ਹੈ। ਇਸ ਖੇਤਰ ਵਿੱਚ ਹੋ ਰਹੇ ਨਿਵੇਸ਼ ਨਾਲ ਨੌਜਵਾਨਾਂ ਨੂੰ ਨਵੇਂ ਤਰ੍ਹਾਂ ਦੇ ਡ੍ਰੋਨਸ ਦੀ designing ਵਿੱਚ ਮਦਦ ਮਿਲ ਰਹੀ ਹੈ।

ਮੇਰੇ ਪਰਿਵਾਰਜਨੋਂ,

ਇਸੇ ਮਹੀਨੇ, ਅਸੀਂ ਪੂਜਯ ਬਾਪੂ ਦੀ ਜਯੰਤੀ ਵੀ ਮਨਾਈ ਹੈ। ਗਾਂਧੀ ਜੀ ਨੇ ਚਰਖੇ ਨੂੰ ਸਵਦੇਸ਼ੀ ਅਤੇ ਕਰਮਯੋਗ ਦੇ ਇੱਕ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਇਸਤੇਮਾਲ ਕੀਤਾ। ਜੋ ਖਾਦੀ ਆਪਣੀ ਚਮਕ ਖੋ ਚੁੱਕੀ ਸੀ, ਉਸ ਦੀ ਚਮਕ ਵੀ ਹੁਣ ਵਾਪਸ ਆਈ ਹੈ। 10 ਸਾਲ ਪਹਿਲਾਂ ਖਾਦੀ ਦੀ ਵਿਕਰੀ 30 ਹਜ਼ਾਰ ਕਰੋੜ ਰੁਪਏ ਦੇ ਆਸ-ਪਾਸ ਸੀ। ਹੁਣ ਇਹ ਸਵਾ ਲੱਖ ਕਰੋੜ ਰੁਪਏ ਨੰ ਵੀ ਪਾਰ ਕਰ ਗਈ ਹੈ। ਇਸ ਨਾਲ ਖਾਦੀ ਅਤੇ ਗ੍ਰਾਮ ਉਦਯੋਗ ਸੈਕਟਰ ਵਿਚ ਅਨੇਕ ਰੋਜ਼ਗਾਰ ਦੇ ਨਵੇਂ ਅਵਸਰ ਬਣੇ ਹਨ। ਵਿਸ਼ੇਸ਼ ਕਰਕੇ ਮਹਿਲਾਵਾਂ ਨੂੰ ਇਸ ਨਾਲ ਬਹੁਤ ਮਦਦ ਮਿਲੀ ਹੈ।

ਸਾਥੀਓ,

ਹਰ ਦੇਸ਼ ਦੇ ਕੋਲ ਅਲਗ ਤਰ੍ਹਾਂ ਦਾ ਸਾਮਰਥ ਹੁੰਦਾ ਹੈ। ਕਿਸੀ ਦੇ ਕੋਲ ਕੁਦਰਤੀ ਸੰਸਾਧਨ ਹੁੰਦੇ ਹਨ, ਕੋਈ ਖਣਿਜ ਨਾਲ ਸੰਪੰਨ ਹੁੰਦਾ ਹੈ, ਤਾਂ ਕਿਸੀ ਦੇ ਕੋਲ ਲੰਬੇ ਸਮੁੰਦਰੀ ਤੱਟ ਦੀ ਤਾਕਤ ਹੁੰਦੀ ਹੈ। ਲੇਕਿਨ ਇਸ ਸਾਮਰਥ ਦਾ ਉਪਯੋਗ ਕਰਨ ਦੇ ਲਈ, ਜਿਸ ਸਭ ਤੋਂ ਬੜੀ ਤਾਕਤ ਦੀ ਜ਼ਰੂਰਤ ਹੁੰਦੀ ਹੈ, ਉਹ ਹੁੰਦੀ ਹੈ ਸਾਡੀ ਯੁਵਾ ਸ਼ਕਤੀ। ਯੁਵਾ ਸ਼ਕਤੀ ਜਿਤਨੀ ਜ਼ਿਆਦਾ ਮਜ਼ਬੂਤ ਹੋਵੇਗੀ, ਦੇਸ਼ ਉਤਨਾ ਜ਼ਿਆਦਾ ਵਿਕਾਸ ਕਰੇਗਾ। ਅੱਜ ਭਾਰਤ ਆਪਣੇ ਨੌਜ਼ਵਾਨਾਂ ਨੂੰ skilling ਅਤੇ education ਦੇ ਦੁਆਰਾ ਨਵੇਂ ਅਵਸਰਾਂ ਦਾ ਲਾਭ ਉਠਾਉਣ ਦੇ ਲਈ ਤਿਆਰ ਕਰ ਰਿਹਾ ਹੈ।

ਭਵਿੱਖ ਦੀਆਂ ਆਧੁਨਿਕ ਜ਼ਰੂਰਤਾਂ ਨੂੰ ਦੇਖਦੇ ਹੋਏ ਦੇਸ਼ ਵਿੱਚ ਆਧੁਨਿਕ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਬੜੀ ਸੰਖਿਆ ਵਿੱਚ ਨਵੇਂ medical college, IIT, IIM ਜਾਂ triple IT ਜਿਹੇ ਕੌਸ਼ਲ ਵਿਕਾਸ ਸੰਸਥਾਨ ਖੋਲ੍ਹੇ ਗਏ ਹਨ। ਕਰੋੜਾਂ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ training ਦਿੱਤੀ ਗਈ ਹੈ। ਸਾਡੇ ਦੇਸ਼ ਵਿੱਚ ਕਰੋੜਾਂ ਕਾਰੀਗਰ ਆਪਣੇ ਪਰੰਪਰਾਗਤ ਕਾਰੋਬਾਰਾਂ ਰਾਹੀਂ ਆਜੀਵਿਕਾ ਚਲਾਉਂਦੇ ਹਨ। ਅਜਿਹੇ ਵਿਸ਼ਵਕਰਮਾ ਕਾਰੀਗਰਾਂ ਉਨ੍ਹਾਂ ਦੇ ਲਈ ਪੀਐੱਮ ਵਿਸ਼ਵਕਰਮਾ ਯੋਜਨਾ ਵੀ ਸ਼ੁਰ ਕੀਤੀ ਗਈ ਹੈ। ਅੱਜ ਟੈਕਨੋਲੋਜੀ ਦੇ ਦੌਰ ਵਿੱਚ ਸਭ ਕੁਝ ਤੇਜ਼ੀ ਨਾਲ ਬਦਲ ਰਿਹਾ ਹੈ, ਇਸ ਲਈ ਹਰ ਕਿਸੀ ਨੂੰ ਆਪਣੇ ਕੌਸ਼ਲ ਅਤੇ ਗਿਆਨ ਨੂੰ update ਕਰਦੇ ਰਹਿਣਾ ਹੋਵੇਗਾ। ਕੋਈ ਵੀ ਨਵੀਂ skill ਸਿੱਖਣ ਤੋਂ ਬਾਅਦ ਇਹ ਬਹੁਤ ਜ਼ਰੂਰੀ ਹੈ ਕਿ ਉਸ ਨੂੰ ਨਿਰੰਤਰ upskill ਅਤੇ re-skill ਕੀਤਾ ਜਾਵੇ। ਪੀਐੱਮ ਵਿਸ਼ਵਕਰਮਾ ਯੋਜਨਾ ਦੇ ਤਹਿਤ ਕਾਰੀਗਰਾਂ ਦੇ traditional skills ਨੂੰ modern technology ਅਤੇ tools ਨਾਲ ਜੋੜਿਆ ਜਾ ਰਿਹਾ ਹੈ।

ਮੇਰੇ ਪਰਿਵਾਰਜਨੋਂ,

ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਵਸਰ ਤਿਆਰ ਕਰਨਾ, ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਦਾ ਮਹੱਤਵਪੂਰਨ ਹਿੱਸਾ ਹੈ। ਇਹ ਵਿਕਸਿਤ ਭਾਰਤ ਦੇ ਲਕਸ਼ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਇੱਕ ਜ਼ਰੂਰੀ ਕਦਮ ਹੈ। ਸਰਕਾਰੀ ਕਰਮਚਾਰੀ ਦੇ ਤੌਰ ‘ਤੇ ਤੁਹਾਨੂੰ ਅਜਿਹੀਆਂ ਸਾਰੀਆਂ ਯੋਜਨਾਵਾਂ ਨੂੰ ਅੱਗੇ ਵਧਾਉਣਾ ਹੈ, ਉਨ੍ਹਾਂ ਨੂੰ ਜ਼ਮੀਨ ‘ਤੇ ਲਾਗੂ ਕਰਨਾ ਹੈ। ਅੱਜ, ਆਪ ਸਭ ਰਾਸ਼ਟਰ ਨਿਰਮਾਣ ਦੀ ਸਾਡੀ ਯਾਤਰਾ ਵਿੱਚ ਮਹੱਤਵਪੂਰਨ ਸਹਿਯੋਗੀ ਬਣ ਕੇ ਸਾਡੇ ਨਾਲ ਜੁੜ ਰਹੇ ਹੋਂ। ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਅੱਜ ਪੂਰਾ ਕਰ ਰਹੇ ਹੋਂ ਲੇਕਿਨ ਤੁਸੀਂ ਦੇਸ਼ਵਾਸੀਆਂ ਦੇ ਸੁਪਨਿਆਂ ਦੀ ownership ਲੈ ਰਹੇ ਹੋ। ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸ ਯਾਤਰਾ ਨੂੰ ਲਕਸ਼ ਤੱਕ ਪਹੁੰਚਾਉਣ ਵਿੱਚ ਪੂਰੀ ਤਤਪਰਤਾ ਨਾਲ ਤੁਹਾਡਾ ਸਰਗਰਮ, proactive ਯੋਗਦਾਨ ਬਹੁਤ ਜ਼ਰੂਰੀ ਹੈ।

I-Got portal ‘ਤੇ ਤੁਸੀਂ ਆਪਣਾ ਗਿਆਨ ਵੀ ਵਧਾਉਂਦੇ ਚਲੋ। ਤੁਹਾਡਾ ਹਰ ਕਦਮ ਦੇਸ਼ ਨੂੰ ਵਿਕਾਸ ਦੇ ਰਸਤੇ ‘ਤੇ ਤੇਜ਼ੀ ਨਾਲ ਅੱਗੇ ਲੈ ਜਾਣ ਵਿੱਚ ਮਦਦ ਕਰੇਗਾ। ਇੱਕ ਵਾਰ ਫਿਰ ਆਪ ਸਭ ਨੂੰ ਮੇਰੀ ਤਰਫ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਹਾਡੇ ਪਰਿਵਾਰਜਨਾਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਆਉਣ ਵਾਲਾ ਪੂਰਾ ਸਮਾਂ, ਅੱਜ ਤਾਂ ਸ਼ਰਦ ਪੂਰਨਿਮਾ ਹੈ। ਆਉਣ ਵਾਲਾ ਪੂਰਾ ਸਮਾਂ ਤਿਉਹਾਰਾਂ ਦਾ ਸਮਾਂ ਹੈ, ਤੁਸੀਂ ਜਿੱਥੇ ਹੋ ਭਲੇ ਸਰਕਾਰੀ ਕੰਮ ਵਿੱਚ ਲੱਗੇ ਹੋ ਲੇਕਿਨ vocal for local ਇਸ ਮੰਤਰ ਨੂੰ ਹਰ ਜਗ੍ਹਾ ‘ਤੇ ਪਹੁੰਚਾਓ, ਤੁਸੀਂ ਆਪਣੇ ਪਰਿਵਾਰਜਨਾਂ ਨੂੰ ਵੀ ਦੱਸੋ ਕਿ ਅਸੀਂ vocal for local ਦੇ ਲਈ committed ਰਹਾਂਗੇ ਅਤੇ ਉਹ ਹੀ ਰੋਜ਼ਗਾਰ ਦੇ ਨਵੇਂ ਅਵਸਰ ਦੇਣ ਦਾ ਵੀ ਇੱਕ ਮਾਧਿਅਮ ਹੈ। ਫਿਰ ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।

 

****

ਡੀਐੱਸ/ਆਰਟੀ/ਆਰਕੇ/ਏਕੇ



(Release ID: 1972634) Visitor Counter : 92