ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023’ ਦਾ ਉਦਘਾਟਨ ਕੀਤਾ


ਭਾਰਤੀ ਸਮੁੰਦਰੀ ਨੀਲੀ ਅਰਥਵਿਵਸਥਾ ਦੀ ਮੂਲ ਯੋਜਨਾ ‘ਅੰਮ੍ਰਿਤ ਕਾਲ ਵਿਜ਼ਨ 2047’ ਦਾ ਅਨਾਵਰਣ

23,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

ਗੁਜਰਾਤ ਦੇ ਦੀਨਦਯਾਲ ਪੋਰਟ ਅਥਾਰਿਟੀ ਵਿੱਚ ਟੂਨਾ ਟੇਕਰਾ ਡੀਪ ਡ੍ਰਾਫਟ ਟਰਮੀਨਲ ਦਾ ਨੀਂਹ ਪੱਥਰ ਰੱਖਿਆ

ਸਮੁੰਦਰੀ ਖੇਤਰ ਵਿੱਚ ਆਲਮੀ ਅਤੇ ਰਾਸ਼ਟਰੀ ਭਾਗੀਦਾਰੀ ਦੇ ਲਈ 300 ਤੋਂ ਅਧਿਕ ਸਹਿਮਤੀ ਪੱਤਰ ਸਮਰਪਿਤ ਕੀਤੇ

“ਬਦਲਦੀ ਵਿਸ਼ਵ ਵਿਵਸਥਾ ਵਿੱਚ ਦੁਨੀਆ ਨਵੀਆਂ ਉਮੀਦਾਂ ਦੇ ਨਾਲ ਭਾਰਤ ਵੱਲ ਦੇਖ ਰਹੀ ਹੈ”

ਸਰਕਾਰ ਦਾ ‘ਸਮ੍ਰਿੱਧੀ ਦੇ ਲਈ ਬੰਦਰਗਾਹ ਅਤੇ ਪ੍ਰਗਤੀ ਦੇ ਲਈ ਬੰਦਰਗਾਹ’ ਦਾ ਵਿਜ਼ਨ ਜ਼ਮੀਨੀ ਪੱਧਰ ’ਤੇ ਕ੍ਰਾਂਤੀਕਾਰੀ ਬਦਲਾਅ ਲਿਆ ਰਿਹਾ ਹੈ”

“ਸਾਡਾ ਮੰਤਰ ਹੈ ਮੇਕ ਇਨ ਇੰਡੀਆ – ਮੇਕ ਫਾਰ ਦ ਵਰਲਡ”

“ਅਸੀਂ ਅਜਿਹੇ ਭਵਿੱਖ ਵੱਲ ਵਧ ਰਹੇ ਹਾਂ ਜਿੱਥੇ ਹਰਿਤ ਧਰਤੀ ਦਾ ਮਾਧਿਅਮ ਨੀਲੀ ਅਰਥਵਿਵਸਥਾ ਹੋਵੇਗੀ”

“ਭਾਰਤ ਆਪਣੇ ਅਤਿਆਧੁਨਿਕ ਬੁਨਿਆਦੀ ਢਾਂਚੇ ਦੇ ਮਾਧਿਅਮ ਨਾਲ ਆਲਮੀ ਕਰੂਜ ਕੇਂਦਰ ਬਣਨ ਵੱਲ ਵਧ ਰਿਹਾ ਹੈ”

“ਨਿਵੇਸ਼ਕਾਂ ਦੇ ਲਈ ਵਿਕਾਸ, ਡੈਮੋਗ੍ਰਾਫੀ, ਡੈਮੋਕ੍ਰੇਸੀ ਅਤੇ ਮੰਗ ਦਾ ਸੰਯੋਜਨ ਇੱਕ ਚੰਗਾ ਅਵਸਰ ਹੈ”

Posted On: 17 OCT 2023 11:54AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਮੁੰਬਈ ਵਿੱਚ ਅੱਜ ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023 ਦੀ ਤੀਸਰੇ ਸੰਸਕਰਣ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ‘ਅੰਮ੍ਰਿਤ ਕਾਲ ਵਿਜ਼ਨ 2047’ ਦਾ ਵੀ ਅਨਾਵਰਣ ਕੀਤਾ ਜੋ ਭਾਰਤੀ ਸਮੁੰਦਰੀ ਖੇਤਰ ਦੇ ਲਈ ਨੀਲੀ ਅਰਥਵਿਵਸਥਾ ਦੀ ਮੂਲ ਯੋਜਨਾ (ਬਲੂਪ੍ਰਿੰਟ) ਹੈ। ਇਸ ਭਵਿੱਖਵਾਦੀ ਯੋਜਨਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ 23,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਭਾਰਤੀ ਸਮੁੰਦਰੀ ਨੀਲੀ ਅਰਥਵਿਵਸਥਾ ਦੇ ਲਈ ‘ਅੰਮ੍ਰਿਤ ਕਾਲ ਵਿਜ਼ਨ 2047’ ਨਾਲ ਜੁੜੇ ਹਨ। ਇਹ ਸਮਿਟ ਦੇਸ਼ ਦੇ ਸਮੁੰਦਰੀ ਖੇਤਰ ਵਿੱਚ ਨਿਵੇਸ਼ ਆਕਰਸ਼ਿਤ ਕਰਨ ਦੇ ਲਈ ਇੱਕ ਉਤਕ੍ਰਿਸ਼ਟ ਮੰਚ ਹੈ।

 

 

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023 ਦੇ ਤੀਸਰੇ ਸੰਸਕਰਣ ਵਿੱਚ ਮੌਜੂਦ ਸਭ ਲੋਕਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ 2021 ਵਿੱਚ ਸਮਿਟ ਨੂੰ ਯਾਦ ਕਰਦੇ ਹੋਏ ਕਿਹਾ ਕਿ ਕਿਵੇਂ ਉਸ ਵਕਤ ਪੂਰੀ ਦੁਨੀਆ ਕੋਵਿਡ ਮਹਾਮਾਰੀ ਦੀਆਂ ਅਨਿਸ਼ਚਿਤਾਵਾਂ ਨਾਲ ਜੂਝ ਰਹੀ ਸੀ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅੱਜ ਇੱਕ ਨਵੀਂ ਵਿਸ਼ਵ ਵਿਵਸਥਾ ਆਕਾਰ ਲੈ ਰਹੀ ਹੈ। ਬਦਲੀਦੀ ਵਿਸ਼ਵ ਵਿਵਸਥਾ ਵਿੱਚ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ’ਤੇ ਕਿਹਾ ਕਿ ਦੁਨੀਆ ਨਵੀਆਂ ਉਮੀਦਾਂ ਦੇ ਨਾਲ ਭਾਰਤ ਵੱਲ ਦੇਖ ਰਹੀ ਹੈ।

 

ਉਨ੍ਹਾਂ ਨੇ ਕਿਹਾ ਕਿ ਆਰਥਿਕ ਸੰਕਟ ਨਾਲ ਜੂਝ ਰਹੀ ਦੁਨੀਆ ਵਿੱਚ ਭਾਰਤ ਦੀ ਅਰਥਵਿਵਸਥਾ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੁਨੀਆ ਦੀਆਂ ਟੌਪ 3 ਅਰਥਵਿਵਸਥਾਵਾਂ ਵਿੱਚੋਂ ਇੱਕ ਬਣ ਜਾਏਗੀ। ਆਲਮੀ ਵਪਾਰ ਵਿੱਚ ਸਮੁੰਦਰੀ ਮਾਰਗਾਂ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੋਰੋਨਾ ਦੇ ਬਾਅਦ ਦੀ ਅੱਜ ਦੀ ਦੁਨੀਆ ਵਿੱਚ ਇੱਕ ਭਰੋਸੇਯੋਗ ਗਲੋਬਲ ਸਪਲਾਈ ਚੇਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ ਤੋਂ ਹਮੇਸ਼ਾ ਦੁਨੀਆ ਨੂੰ ਫਾਇਦਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਇਸ ਖੇਤਰ ਨੂੰ ਮਜ਼ਬੂਤ ਕਰਨ ਦੇ ਲਈ ਉਠਾਏ ਗਏ ਵਿਵਸਥਿਤ ਕਦਮਾਂ ਨੂੰ ਸੂਚੀਬੱਧ ਕੀਤਾ। ਉਨ੍ਹਾਂ ਨੇ ਪ੍ਰਸਤਾਵਿਤ ਭਾਰਤ-ਮੱਧ, ਪੂਰਬ-ਯੂਰੋਪ ਆਰਥਿਕ ਕੌਰੀਡੋਰ ’ਤੇ ਇਤਿਹਾਸਿਕ ਜੀ20 ਸਰਬਸੰਮਤੀ ਦੇ ਲਈ ਪਰਿਵਰਤਨਕਾਰੀ ਪ੍ਰਭਾਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਵੇਂ ਅਤੀਤ ਦੇ ਸਿਲਕ ਰੂਟ ਨੇ ਕਈ ਦੇਸ਼ਾਂ ਦੀ ਅਰਥਵਿਵਸਥਾ ਬਦਲ ਦਿੱਤੀ, ਵੈਸੇ ਹੀ ਇਹ ਕੌਰੀਡੋਰ ਵੀ ਆਲਮੀ ਵਪਾਰ ਦੀ ਤਸਵੀਰ ਬਦਲ ਦੇਵੇਗਾ।

 

 

ਉਨ੍ਹਾਂ ਨੇ ਕਿਹਾ ਕਿ ਇਸ ਦੇ ਤਹਿਤ ਅਗਲੀ ਪੀੜ੍ਹੀ ਦੇ ਵੱਡੇ ਬੰਦਰਗਾਹ, ਇੰਟਰਨੈਸ਼ਨਲ ਕੰਟੇਨਰ ਟ੍ਰਾਂਸ-ਸ਼ਿਪਮੈਂਟ ਪੋਰਟਸ ਦ੍ਵੀਪ ਵਿਕਾਸ, ਅੰਤਰਦੇਸ਼ੀ ਜਲਮਾਰਗ ਅਤੇ ਮਲਟੀ-ਮਾਡਲ ਹੱਬ ਜਿਹੇ ਕਾਰਜ ਕੀਤੇ ਜਾਣਗੇ, ਜਿਸ ਨਾਲ ਵਪਾਰਕ ਲਾਗਤ ਅਤੇ ਵਾਤਾਵਰਣ ਨੂੰ ਪਰਸੋਨਲ ਨੁਕਸਾਨ ਵਿੱਚ ਕਮੀ ਆਏਗੀ ਅਤੇ ਇਸ ਨਾਲ ਲੌਜਿਸਟਿਕ ਸਮਰੱਥਾ ਵਿੱਚ ਸੁਧਾਰ ਹੋਵੇਗਾ ਅਤੇ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਿਵੇਸ਼ਕਾਂ ਦੇ ਕੋਲ ਇਸ ਅਭਿਯਾਨ ਦਾ ਹਿੱਸਾ ਬਣਨ ਅਤੇ ਭਾਰਤ ਨਾਲ ਜੁੜਨ ਦਾ ਇੱਕ ਸ਼ਾਨਦਾਰ ਅਵਸਰ ਹੈ।

 

 

ਪ੍ਰਧਾਨ ਮੋਦੀ ਨੇ ਦੁਹਰਾਇਆ ਕਿ ਅੱਜ ਦਾ ਭਾਰਤ ਅਗਲੇ 25 ਵਰ੍ਹਿਆਂ ਵਿੱਚ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਸੰਕਲਪ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੀ ਹੈ। ਉਨ੍ਹਾਂ ਨੇ ਭਾਰਤ ਦੇ ਸਮੁੰਦਰੀ ਖੇਤਰ ਨੂੰ ਮਜ਼ਬੂਤ ਕਰਨ ਦੇ ਲਈ ਕੀਤੇ ਕਾਰਜਾਂ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਪ੍ਰਮੁੱਖ ਬੰਦਰਗਾਹਾਂ ਦੀ ਸਮਰੱਥਾ ਦੁੱਗਣੀ ਹੋ ਗਈ ਹੈ, ਅਤੇ ਵੱਡੇ ਜਹਾਜ਼ਾਂ ਦੇ ਲਈ ਜਹਾਜ਼ ਤੋਂ ਮਾਲ ਉਤਾਰਣ ਅਤੇ ਲੱਦਣ ਦਾ ਸਮਾਂ 2014 ਵਿੱਚ 42 ਘੰਟਿਆਂ ਦੀ ਤੁਲਨਾ ਵਿੱਚ ਹੁਣ 24 ਘੰਟਿਆਂ ਤੋਂ ਘੱਟ ਹੋ ਗਿਆ ਹੈ। ਉਨ੍ਹਾਂ ਨੇ ਬੰਦਰਗਾਹ ਨਾਲ ਕਨੈਕਟੀਵਿਟੀ ਵਧਾਉਣ ਦੇ ਲਈ ਕਈ ਸੜਕਾਂ ਦੇ ਨਿਰਮਾਣ ਦਾ ਵੀ ਜ਼ਿਕਰ ਕੀਤਾ ਅਤੇ ਤਟੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਸਾਗਰਮਾਲਾ ਪ੍ਰੋਜੈਕਟ ਦੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਯਤਨਾਂ ਨਾਲ ਰੋਜ਼ਗਾਰ ਦੇ ਅਵਸਰ ਅਤੇ ਜੀਵਨ ਦੀ ਸੁਗਮਤਾ ਕਈ ਗੁਣਾ ਵਧ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ‘ਸਮ੍ਰਿੱਧੀ ਦੇ ਲਈ ਬੰਦਰਗਾਹ ਅਤੇ ਪ੍ਰਗਤੀ ਦੇ ਲਈ ਬੰਦਰਗਾਹ’ ਦਾ ਵਿਜ਼ਨ ਜ਼ਮੀਨੀ ਪੱਧਰ ’ਤੇ ਕ੍ਰਾਂਤੀਕਾਰੀ ਬਦਲਾਅ ਲਿਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ‘ਉਤਪਾਦਕਤਾ ਦੇ ਲਈ ਬੰਦਰਗਾਹ’ ਦੇ ਮੰਤਰ ਨੂੰ ਵੀ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਸਰਕਾਰ ਲੌਜਿਸਟਿਕ ਖੇਤਰ ਨੂੰ ਅਧਿਕ ਕੁਸ਼ਲ ਅਤੇ ਪ੍ਰਭਾਵੀ ਬਣਾ ਕੇ ਆਰਥਿਕ ਉਤਪਾਦਕਤਾ ਵਧਾਉਣ ਦੇ ਲਈ ਵੱਡੇ ਕਦਮ ਉਠਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਤਟੀ ਸ਼ਿਪਿੰਗ ਮੋਡ ਦਾ ਵੀ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ।

 

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਹਾਕੇ ਵਿੱਚ ਤਟੀ ਕਾਰਗੋ ਟ੍ਰੈਫਿਕ ਦੁੱਗਣਾ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਲਾਗਤ ਪ੍ਰਭਾਵੀ ਲੌਜਿਸਟਿਕ ਵਿਕਲਪ ਮਿਲ ਰਿਹਾ ਹੈ। ਭਾਰਤ ਵਿੱਚ ਅੰਤਰ ਦੇਸ਼ੀ ਜਲਮਾਰਗਾਂ ਦੇ ਵਿਕਾਸ ਦੇ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਜਲਮਾਰਗਾਂ ਦੀ ਕਾਰਗੋ ਹੈਂਡਲਿੰਗ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਪਿਛਲੇ 9 ਸਾਲ ਵਿੱਚ ਲੌਜਿਸਟਿਕ ਪਰਫਾਰਮੈਂਸ ਇੰਡੈਕਸ ਵਿੱਚ ਭਾਰਤ ਦੇ ਸੁਧਾਰ ਦਾ ਵੀ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਜਹਾਜ਼ ਨਿਰਮਾਣ ਅਤੇ ਮੁਰੰਮਤ ਖੇਤਰ ਵਿੱਚ ਸਰਕਾਰ ਦੇ ਫੋਕਸ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਵਿਮਾਨਵਾਹਕ ਪੋਰਟ ਆਈਐੱਨਐੱਸ ਵਿਕ੍ਰਾਂਤ ਭਾਰਤ ਦੀ ਸਮਰੱਥਾ ਦਾ ਪ੍ਰਮਾਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਭਾਰਤ ਅਗਲੇ ਦਹਾਕੇ ਵਿੱਚ ਟੌਪ ਪੰਜ ਜਹਾਜ਼ ਨਿਰਮਾਣ ਦੇਸ਼ਾਂ ਵਿੱਚੋਂ ਇੱਕ ਬਨਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਮੰਤਰ ‘ਮੇਕ ਇਨ ਇੰਡੀਆ- ਮੇਕ ਫਾਰ ਦ ਵਰਲਡ’ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਸਮੁੰਦਰੀ ਸਮੂਹਾਂ ਦੇ ਮਾਧਿਅਮ ਨਾਲ ਇਸ ਖੇਤਰ ਦੇ ਸਾਰੇ ਹਿਤਧਾਰਕਾਂ ਨੂੰ ਇਕੱਠੇ ਲਿਆਉਣ ਦੇ ਲਈ ਕੰਮ ਕਰ ਰਹੀ ਹੈ। ਕਈ ਥਾਵਾਂ ‘ਤੇ ਜਹਾਜ਼ ਨਿਰਮਾਣ ਤੇ ਮੁਰੰਮਤ ਕੇਂਦਰ ਵਿਕਸਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਰੀਸਾਈਕਲਿੰਗ ਦੇ ਖੇਤਰ ਵਿੱਚ ਭਾਰਤ ਪਹਿਲਾਂ ਤੋਂ ਹੀ ਦੂਸਰੇ ਸਥਾਨ ‘ਤੇ ਹੈ। ਉਨ੍ਹਾਂ ਨੇ ਇਸ ਖੇਤਰ ਦੇ ਲਈ ਨੈੱਟ-ਜ਼ੀਰੋ ਰਣਨੀਤੀ ਦੇ ਜ਼ੀਏ ਭਾਰਤ ਦੇ ਪ੍ਰਮੁੱਖ ਬੰਦਰਗਾਹਾਂ ਨੂੰ ਕਾਰਬਨ-ਮੁਕਤ ਬਣਾਉਣ ਦੇ ਪ੍ਰਯਤਨ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ‘ਅਸੀਂ ਅਜਿਹੇ ਭਵਿੱਖ ਦੇ ਵੱਲ ਵਧ ਰਹੇ ਹਾਂ ਜਿੱਥੇ ਹਰਿਤ ਧਰਤੀ ਦਾ ਮਾਧਿਅਮ ਨੀਲੀ ਅਰਥਵਿਵਸਥਾ ਹੋਵੇਗੀ।”

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਮੁੰਦਰੀ ਖੇਤਰ ਦੇ ਵੱਡੇ ਖਿਡਾਰੀਆਂ ਨੂੰ ਦੇਸ਼ ਵਿੱਚ ਪ੍ਰਵੇਸ਼ ਕਰਨ ਦੇ ਲਈ ਭਾਰਤ ਵਿੱਚ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਅਹਿਮਦਾਬਾਦ ਵਿੱਚ ਗਿਫਟ (ਜੀਆਈਐੱਫਟੀ) ਸਿਟੀ ਦੀ ਜ਼ਿਕਰ ਕੀਤਾ ਜਿਸ ਨੇ ਇੱਕ ਹੀ ਸਮੇਂ ਵਿੱਚ ਛੂਟ ਦੀ ਪੇਸ਼ਕਸ਼ ਕਰਦੇ ਹੋਏ ਇੱਕ ਵਿੱਤੀ ਸੇਵਾ ਦੇ ਰੂਪ ਵਿੱਚ ਜਹਾਜ਼ ਪੱਟੇ ਦੀ ਸ਼ੁਰੂਆਤ ਕੀਤੀ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਦੁਨੀਆ ਦੀ 4 ਗਲੋਬਲ ਸ਼ਿਪ ਲੀਜ਼ਿੰਗ ਕੰਪਨੀਆਂ ਨੇ ਵੀ ਗਿਫਟ ਆਈਐੱਫਐੱਸਸੀ ਦੇ ਨਾਲ ਰਜਿਸਟ੍ਰੇਸ਼ਨ ਕਰਵਾਇਆ ਹੈ। ਉਨ੍ਹਾਂ ਨੇ ਇਸ ਸਮਿਟ ਵਿੱਚ ਉਪਸਥਿਤ ਹੋਰ ਸ਼ਿਪ ਲੀਜ਼ਿੰਗ ਕੰਪਨੀਆੰ ਨੂੰ ਵੀ ਗਿਫਟ ਆਈਐੱਫਐੱਸਸੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। 

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ, “ਭਾਰਤ ਵਿੱਚ ਵਿਸ਼ਾਲ ਸਮੁੰਦਰ ਤਟ, ਮਜ਼ਬੂਤ ਨਦੀ ਈਕੋਸਿਸਟਮ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਹੈ, ਜੋ ਸਮੁੰਦਰੀ ਟੂਰਿਜ਼ਮ ਦੇ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਦੀਆਂ ਹਨ।” ਉਨ੍ਹਾਂ ਨੇ ਭਾਰਤ ਵਿੱਚ ਲਗਭਗ 5 ਹਜ਼ਾਰ ਸਾਲ ਪੁਰਾਣੀ ਵਿਸ਼ਵ ਧਰੋਹਰ ਲੋਥਲ ਡੌਕਯਾਰਡ ਦਾ ਜ਼ਿਕਰ ਕੀਤਾ ਅਤੇ ਇਸ ਨੂੰ ‘ਕ੍ਰੈਡਲ ਆਵ੍ ਸਿਪਿੰਗ’ ਕਿਹਾ। ਉਨ੍ਹਾਂ ਨੇ ਦੱਸਿਆ ਕਿ ਇਸ ਵਿਸ਼ਵ ਧਰੋਹਰ ਨੂੰ ਸੁਰੱਖਿਅਤ ਕਰਨ ਦੇ ਲਈ ਮੁੰਬਈ ਦੇ ਕੋਲ ਲੋਥਲ ਵਿੱਚ ਇੱਕ ਰਾਸ਼ਟਰੀ ਸਮੁੰਦਰੀ ਵਿਰਾਸਤ ਪਰਿਸਰ ਵੀ ਬਣਾਇਆ ਜਾ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਇਸ ਦੇ ਪੂਰਾ ਹੋਣ ‘ਤੇ ਨਾਗਰਿਕਾਂ ਨੂੰ ਇਸ ਨੂੰ ਦੇਖਣ ਦੀ ਤਾਕੀਦ ਕੀਤੀ। 

 

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸਮੁੰਦਰੀ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਦੁਨੀਆ ਦੀ ਸਭ ਤੋਂ ਲੰਬੀ ਨਦੀ ਕਰੂਜ਼ ਸੇਵਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਮੁੰਬਈ ਵਿੱਚ ਬਨਣ ਵਾਲੇ ਅੰਤਰਰਾਸ਼ਟਰੀ ਕਰੂਜ਼ ਟਰਮੀਨਲ ਅਤੇ ਵਿਸ਼ਾਖਾਪੱਟਨਮ ਤੇ ਚੇਨੱਈ ਵਿੱਚ ਆਧੁਨਿਕ ਕਰੂਜ਼ ਟਰਮੀਨਲਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੇ ਅਤਿਆਧੁਨਿਕ ਬੁਨਿਆਦੀ ਢਾਂਚੇ ਦੀ ਬਦੌਲਤ ਗਲੋਬਲ ਕਰੂਜ਼ ਕੇਂਦਰ ਬਨਣ ਦੇ ਵੱਲ ਅਗ੍ਰਸਰ ਹੈ।

 

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਵਿਕਾਸ, ਡੈਮੋਗ੍ਰਾਫੀ, ਲੋਕਤੰਤਰ ਅਤੇ ਮੰਗ ਦਾ ਖਾਸ ਸੰਯੋਜਨ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਭਾਰਤ 2047 ਤੱਕ ਵਿਕਸਿਤ ਭਾਰਤ ਬਨਣ ਦੇ ਲਕਸ਼ ਦੇ ਵੱਲ ਵਧ ਰਿਹਾ ਹੈ, ਇਹ ਤੁਹਾਡੇ ਲਈ ਇੱਕ ਸੁਨਹਿਰਾ ਅਵਸਰ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਭਾਰਤ ਆਉਣ ਅਤੇ ਇਸ ਦੇ ਵਿਕਾਸ ਪਥ ਵਿੱਚ ਸ਼ਾਮਲ ਹੋਣ ਦੇ ਲਈ ਖੁੱਲ੍ਹਾ ਸੱਦਾ ਦਿੱਤਾ।

ਇਸ ਅਵਸਰ ‘ਤੇ ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਉਪਸਥਿਤ ਸਨ।

 

ਪਿਛੋਕੜ

ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤੀ ਸਮੁੰਦਰੀ ਨੀਲੀ ਅਰਥਵਿਵਸਥਾ ਦੇ ਲਈ ਦੀਰਘਕਾਲੀ ਮੂਲ ਯੋਜਨਾ (ਬਲੂ ਪ੍ਰਿੰਟ) ‘ਅੰਮ੍ਰਿਤ ਕਾਲ ਵਿਜ਼ਨ 2047’ ਦਾ ਵੀ ਅਨਾਵਰਣ ਕੀਤਾ। ਇਸ ਮੂਲ ਯੋਜਨਾ ਵਿੱਚ ਬੰਦਰਗਾਹ ਸੁਵਿਧਾਵਾਂ ਨੂੰ ਵਧਾਉਣ, ਟਿਕਾਊ ਪ੍ਰਥਾਵਾਂ ਨੂੰ ਹੁਲਾਰਾ ਦੇਣ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਰਣਨੀਤਕ ਪਹਿਲ ਦੀ ਰੂਪ-ਰੇਖਾ ਤਿਆਰ ਕੀਤੀ ਗਈ ਹੈ। ਇਸ ਭਵਿੱਖਵਾਦੀ ਯੋਜਨਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ 23,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ, ਰਾਸ਼ਟਰ ਨੂੰ ਸਮਰਪਿਤ ਅਤੇ ਨੀਂਹ ਪੱਥਰ ਰੱਖਿਆ, ਜੋ ਭਾਰਤੀ ਸਮੁੰਦਰੀ ਨੀਲੀ ਅਰਥਵਿਵਸਥਾ ਦੇ ਲਈ ‘ਅੰਮ੍ਰਿਤ ਕਾਲ ਵਿਜ਼ਨ 2047’ ਦੇ ਨਾਲ ਜੁੜੀ ਹੈ।

 

ਪ੍ਰਧਾਨ ਮੰਤਰੀ ਨੇ ਗੁਜਾਰਤ ਵਿੱਚ ਦੀਨਦਯਾਲ ਬੰਦਰਗਾਹ ਅਥਾਰਿਟੀ ਵਿੱਚ ਟੁਨਾ ਟੇਕਰਾ ਔਲ ਵੇਦਰ ਡੀਪ ਡ੍ਰਾਫਟ ਟਰਮੀਨਲ ਦਾ ਨੀਂਹ ਪੱਥਰ ਰੱਖਿਆ। ਇਸ ‘ਤੇ 4,500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਆਵੇਗੀ। ਇਸ ਅਤਿਆਧੁਨਿਕ ਗ੍ਰੀਨਫੀਲਡ ਟਰਮੀਨਲ ਨੂੰ ਪੀਪੀਪੀ ਮੋਡ ਵਿੱਚ ਵਿਕਸਿਤ ਕੀਤਾ ਜਾਵੇਗਾ। ਇਸ ਦੇ ਇੱਕ ਅੰਤਰਰਾਸ਼ਟਰੀ ਵਪਾਰ ਕੇਂਦਰ ਦੇ ਰੂਪ ਵਿੱਚ ਉਭਰਣ ਦੀ ਸੰਭਾਵਨਾ ਹੈ, ਜੋ 18,000 ਵੀਹ-ਫੁੱਟ ਬਰਾਬਰ ਇਕਾਈਆਂ (ਟੀਈਯੂ) ਤੋਂ ਵੱਧ ਦੀ ਅਗਲੀ ਪੀੜ੍ਹੀ ਦੇ ਜਹਾਜ਼ਾਂ ਦਾ ਪ੍ਰਬੰਧਨ ਕਰੇਗਾ ਅਤੇ ਇਹ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰੇ (ਆਈਐੱਮਈਈਸੀ) ਦੇ ਮਾਧਿਅਮ ਨਾਲ ਭਾਰਤੀ ਵਪਾਰ ਦੇ ਲਈ ਪ੍ਰਵੇਸ਼ ਦਵਾਰ ਦੇ ਰੂਪ ਵਿੱਚ ਕੰਮ ਕਰੇਗਾ। ਪ੍ਰਧਾਨ ਮੰਤਰੀ ਨੇ ਸਮੁੰਦਰੀ ਕੇਤਰ ਵਿੱਚ ਆਲਮੀ ਅਤੇ ਰਾਸ਼ਟਰੀ ਭਾਗੀਦਾਰੀ ਦੇ ਲਈ 7 ਲੱਖ ਕਰੋੜ ਤੋਂ ਅਧਿਕ ਦੇ 300 ਤੋਂ ਅਧਿਕ ਸਹਿਮਤੀ ਪੱਤਰ (ਐੱਮਓਯੂ0 ਵੀ ਸਮਰਪਿਤ ਕੀਤੇ।

 

ਇਹ ਸਮਿਟ ਦੇਸ਼ ਦਾ ਸਭ ਤੋਂ ਵੱਡਾ ਸਮੁੰਦਰੀ ਪ੍ਰੋਗਰਾਮ ਹੈ ਅਤੇ ਇਸ ਵਿੱਚ ਯੂਰੋਪ, ਅਫਰੀਕਾ, ਦੱਖਣ ਅਮਰੀਕਾ ਅਤੇ ਏਸ਼ੀਆ (ਮੱਧ ਏਸ਼ੀਆ, ਮੱਧ ਪੂਰਬ ਅਤੇ ਬਿਮਸਟੇਕ ਖੇਤਰ ਸਹਿਤ) ਦੇ ਦੇਸ਼ਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ ਦੁਨੀਆ ਭਰ ਤੋਂ ਮੰਤਰੀ ਹਿੱਸਾ ਲੈਣਗੇ। ਸਮਿਟ ਵਿੱਚ ਦੁਨੀਆ ਭਰ ਤੋਂ ਸੀਆਈਓ, ਵਪਾਰਕ ਹਸਤੀਆਂ, ਨਿਵੇਸ਼ਕ, ਅਧਿਕਾਰੀ ਅਤੇ ਹੋਰ ਹਿਤਧਾਰਕ ਵੀ ਹਿੱਸਾ ਲੈਣਗੇ। ਇਸ ਦੇ ਇਲਾਵਾ, ਸਮਿਟ ਵਿੱਚ ਕਈ ਭਾਰਤੀ ਰਾਜਾਂ ਦਾ ਪ੍ਰਤੀਨਿਧੀਤਵ ਵੀ ਮੰਤਰੀਆਂ ਅਤੇ ਹੋਰ ਪਤਵੰਤਿਆਂ ਦੁਆਰਾ ਕੀਤਾ ਜਾਵੇਗਾ। 

 

ਇਸ ਤਿੰਨ ਦਿਨਾਂ ਸਮਿਟ ਵਿੱਚ ਸਮੁੰਦਰੀ ਖੇਤਰ ਦੇ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਅਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਜਿਸ ਵਿੱਚ ਭਵਿੱਖ ਦੇ ਬੰਦਰਗਾਹਾਂ; ਡੀਕਾਰਬੋਨਾਈਜ਼ੇਸ਼ਨ; ਤਟੀ ਸ਼ਿਪਿੰਗ ਅਤੇ ਇਨਲੈਂਡ ਵਾਟਰ ਟ੍ਰਾਂਸਪੋਰਟੇਸ਼ਨ; ਸ਼ਿਪ ਬਿਲਡਿੰਗ; ਰਿਪੇਅਰ ਅਤੇ ਰੀਸਾਈਕਲਿੰਗ; ਵਿੱਤ, ਬੀਮਾ ਅਤੇ ਆਰਬਿਟ੍ਰੇਸ਼ਨ; ਸਮੁੰਦਰੀ ਸਮੂਹ; ਇਨੋਵੇਸ਼ਨ ਅਤੇ ਟੈਕਨੋਲੋਜੀ; ਸਮੁੰਦਰੀ ਸੁਰੱਖਿਆ ਅਤੇ ਸੰਭਾਲ; ਅਤੇ ਸਮੁੰਦਰੀ ਟੂਰਿਜ਼ਮ ਸ਼ਾਮਲ ਹਨ। ਇਹ ਸਮਿਟ ਦੇਸ਼ ਦੇ ਸਮੁੰਦਰੀ ਖੇਤਰ ਵਿੱਚ ਨਿਵੇਸ਼ ਆਕਰਸ਼ਿਤ ਕਰਨ ਦੇ ਲਈ ਇੱਕ ਉਤਕ੍ਰਿਸ਼ਟ ਮੰਚ ਪ੍ਰਦਾਨ ਕਰਦਾ ਹੈ।

 

ਸਮੁੰਦਰੀ ਮੈਰੀਟਾਈਮ ਇੰਡੀਆ ਸਮਿਟ 2016 ਵਿੱਚ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਸੀ ਜਦਕਿ ਦੂਸਰਾ ਸਮੁੰਦਰੀ ਸਮਿਟ ਵਰਚੁਅਲ ਤਰੀਕੇ ਨਾਲ 2021 ਵਿੱਚ ਆਯੋਜਿਤ ਕੀਤਾ ਗਿਆ ਸੀ।

 

 

 

*****

ਡੀਐੱਸ/ਟੀਐੱਸ



(Release ID: 1968653) Visitor Counter : 76