ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੁਤੰਤਰਤਾ ਦਿਵਸ ਦੇ ਆਪਣੇ ਭਾਸ਼ਣ ਵਿੱਚ ਕੀਤੇ ਗਏ ਐਲਾਨਾਂ ‘ਤੇ ਅਧਾਰਿਤ ਵਿਭਿੰਨ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ


ਮਹਿਲਾਵਾਂ ‘ਤੇ ਵਿਸ਼ੇਸ਼ ਧਿਆਨ: ਦੋ ਕਰੋੜ ਲਖਪਤੀ ਦੀਦੀਆਂ ਬਣਾਉਣ ਤੋਂ ਲੈ ਕੇ 15,000 ਮਹਿਲਾ ਐੱਸਐੱਚਜੀ ਨੂੰ ਡ੍ਰੋਨ ਨਾਲ ਸਸ਼ਕਤ ਬਣਾਉਣ ਨਾਲ ਸਬੰਧਿਤ ਵਿਭਿੰਨ ਯੋਜਨਾਵਾਂ ‘ਤੇ ਚਰਚਾ

ਜਨ ਔਸ਼ਧੀ ਸਟੋਰਾਂ ਦਾ ਦਾਇਰਾ ਤੇਜ਼ੀ ਨਾਲ 10,000 ਤੋਂ ਵਧਾ ਕੇ 25,000 ਕਰਨ ਦੀ ਯੋਜਨਾ ‘ਤੇ ਭੀ ਕੰਮ ਚਲ ਰਿਹਾ ਹੈ

Posted On: 10 OCT 2023 7:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੁਤੰਤਰਤਾ ਦਿਵਸ ਦੇ ਆਪਣੇ ਭਾਸ਼ਣ ‘ਤੇ ਅਧਾਰਿਤ ਵਿਭਿੰਨ ਯੋਜਨਾਵਾਂ ਵਿੱਚ ਹੋਈ ਪ੍ਰਗਤੀ ‘ਤੇ ਚਰਚਾ ਕਰਨ ਲਈ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਪ੍ਰਧਾਨ ਮੰਤਰੀ ਨੇ ਦੋ ਕਰੋੜ ਲਖਪਤੀ ਦੀਦੀਆਂ (2 crore Lakhpati didis) ਬਣਾਉਣ ਯਾਨੀ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਜਾਂ ਆਂਗਣਵਾੜੀਆਂ ਨਾਲ ਜੁੜੀਆਂ ਦੋ ਕਰੋੜ ਮਹਿਲਾਵਾਂ ਨੂੰ ਲਖਪਤੀ ਬਣਾਉਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਇਸ ਲਕਸ਼ ਨੂੰ ਹਾਸਲ ਕਰਨ ਲਈ ਯੋਜਨਾਬੱਧ ਕੀਤੇ ਗਏ ਵਿਭਿੰਨ ਆਜੀਵਿਕਾ ਸਬੰਧੀ ਉਪਾਵਾਂ ਦਾ ਜਾਇਜ਼ਾ ਲਿਆ।

ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ, ਪ੍ਰਧਾਨ ਮੰਤਰੀ ਨੇ 15,000 ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਖੇਤੀਬਾੜੀ ਅਤੇ ਸਬੰਧਿਤ ਉਦੇਸ਼ਾਂ ਦੇ ਲਈ ਡ੍ਰੋਨ ਨਾਲ ਲੈਸ ਕਰਨ ਦੀ ਗੱਲ ਕਹੀ ਸੀ। ਪ੍ਰਧਾਨ ਮੰਤਰੀ ਦੇ ਸਾਹਮਣੇ ਇਸ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਬਣਾਈਆਂ ਗਈਆਂ ਵਿਭਿੰਨ ਯੋਜਨਾਵਾਂ ਬਾਰੇ ਵੇਰਵਾ ਪੇਸ਼ ਕੀਤਾ ਗਿਆ, ਜਿਸ ਵਿੱਚ ਮਹਿਲਾ ਸਵੈ-ਸਹਾਇਤਾ ਸਮੂਹਾਂ ਦੀ ਟ੍ਰੇਨਿੰਗ ਤੋਂ ਲੈ ਕੇ ਗਤੀਵਿਧੀਆਂ ਦੀ ਨਿਗਰਾਨੀ ਤੱਕ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਸਸਤੀਆਂ ਦਵਾਈਆਂ ਦੀ ਪਹੁੰਚ ਵਧਾਉਣ ਲਈ ਦੇਸ਼ ਭਰ ਵਿੱਚ ਜਨ ਔਸ਼ਧੀ ਸਟੋਰਾਂ ਦੀ ਸੰਖਿਆ ਵਰਤਮਾਨ ਵਿੱਚ 10,000 ਤੋਂ ਵਧਾ ਕੇ 25,000 ਕਰਨ ਦੀ ਗੱਲ ਭੀ ਕਹੀ ਸੀ। ਪ੍ਰਧਾਨ ਮੰਤਰੀ ਨੇ ਇਸ ਵਿਸਤਾਰ ਨੂੰ ਲਾਗੂ ਕਰਨ ਨਾਲ ਸਬੰਧਿਤ ਰਣਨੀਤੀ ਦੀ ਸਮੀਖਿਆ ਕੀਤੀ।

 

***

ਡੀਐੱਸ/ਐੱਲਪੀ



(Release ID: 1966901) Visitor Counter : 69