ਪ੍ਰਧਾਨ ਮੰਤਰੀ ਦਫਤਰ

ਭਾਰਤ ਆਲਮੀ ਪੱਧਰ ਦਾ ਇੱਕ ਉੱਜਵਲ ਸਥਾਨ, ਵਿਕਾਸ ਅਤੇ ਇਨੋਵੇਸ਼ਨ ਦਾ ਇੱਕ ਪਾਵਰਹਾਊਸ ਹੈ: ਪ੍ਰਧਾਨ ਮੰਤਰੀ

Posted On: 11 OCT 2023 8:09AM by PIB Chandigarh

ਆਈਐੱਮਐੱਫ (IMF) ਦੇ ਵਿਕਾਸ ਸਬੰਧੀ ਪੂਰਵ ਅਨੁਮਾਨ ‘ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਆਲਮੀ ਪੱਧਰ ਦਾ ਇੱਕ ਉੱਜਵਲ ਸਥਾਨ, ਵਿਕਾਸ ਤੇ ਇਨੋਵੇਸ਼ਨ ਦਾ ਇੱਕ ਪਾਵਰਹਾਊਸ ਹੈ। ਸ਼੍ਰੀ ਮੋਦੀ ਨੇ ਕਿਹਾ, ਅਜਿਹਾ ਸਾਡੇ ਲੋਕਾਂ ਦੀ ਸ਼ਕਤੀ ਅਤੇ ਕੌਸ਼ਲ ਦੇ ਕਾਰਨ ਹੈ।

ਉਨ੍ਹਾਂ ਨੇ ਇਹ ਪ੍ਰਤੀਬੱਧਤਾ ਭੀ ਦੁਹਰਾਈ ਹੈ ਕਿ ਅਸੀਂ ਆਪਣੇ ਸੁਧਾਰਾਂ ਦੇ ਪਥ  ਨੂੰ ਹੋਰ ਅੱਗੇ ਵਧਾਉਂਦੇ ਹੋਏ ਸਮ੍ਰਿੱਧ ਭਾਰਤ ਦੀ ਦਿਸ਼ਾ ਵਿੱਚ ਆਪਣੀ ਯਾਤਰਾ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ।

ਆਈਐੱਮਐੱਫ ਦੇ ਐਕਸ (X) ਥ੍ਰੈਡਸ ‘ਤੇ ਪ੍ਰਤੀਕਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 “ਸਾਡੇ ਲੋਕਾਂ ਦੀ ਸ਼ਕਤੀ ਅਤੇ ਕੌਸ਼ਲ ਨਾਲ ਸੰਚਾਲਿਤ, ਭਾਰਤ ਆਲਮੀ ਪੱਧਰ ਦਾ ਇੱਕ ਉੱਜਵਲ ਸਥਾਨ, ਵਿਕਾਸ ਤੇ ਇਨੋਵੇਸ਼ਨ ਦਾ ਇੱਕ ਪਾਵਰਹਾਊਸ ਹੈ। ਅਸੀਂ ਆਪਣੇ ਸੁਧਾਰਾਂ ਦੇ ਪਥ ਨੂੰ ਹੋਰ ਅੱਗੇ ਵਧਾਉਂਦੇ ਹੋਏ ਸਮ੍ਰਿੱਧ ਭਾਰਤ ਦੀ ਦਿਸ਼ਾ ਵਿੱਚ ਆਪਣੀ ਯਾਤਰਾ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ।”

 

***

ਡੀਐੱਸ/ਐੱਸਟੀ



(Release ID: 1966672) Visitor Counter : 75