ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪਿਛਲੇ 60 ਵਰ੍ਹਿਆਂ ਵਿੱਚ ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ

Posted On: 08 OCT 2023 11:03AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 60 ਵਰ੍ਹਿਆਂ ਵਿੱਚ ਏਸ਼ਿਆਈ ਖੇਡਾਂ ਵਿੱਚ 107 ਮੈਡਲਾਂ ਦੇ ਨਾਲ ਭਾਰਤ ਦੇ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਖਿਡਾਰੀਆਂ ਦੇ ਅਟੁੱਟ ਦ੍ਰਿੜ੍ਹ ਸੰਕਲਪ, ਨਿਰੰਤਰ ਭਾਵਨਾ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਲਈ ਬਹੁਤ ਬੜੀ ਅਤੇ ਇਤਿਹਾਸਕ ਉਪਲਬਧੀ!

ਸਮੁੱਚਾ ਰਾਸ਼ਟਰ ਬੇਹੱਦ ਪ੍ਰਸੰਨ ਹੈ ਕਿ ਸਾਡੇ ਅਸਾਧਾਰਣ ਐਥਲੀਟਾਂ ਨੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ 107 ਮੈਡਲ ਜਿੱਤੇ ਹਨ, ਜੋ ਪਿਛਲੇ 60 ਵਰ੍ਹਿਆਂ ਵਿੱਚ ਹੁਣ ਤੱਕ ਦਾ ਬਿਹਤਰੀਨ  ਪ੍ਰਦਰਸ਼ਨ ਹੈ।

ਖਿਡਾਰੀਆਂ ਦੇ ਅਟੁੱਟ ਸੰਕਲਪ, ਅਣਥੱਕ ਉਤਸ਼ਾਹ ਅਤੇ ਸਖ਼ਤ ਮਿਹਨਤ ਨੇ ਰਾਸਟਰ ਨੂੰ ਮਾਣ ਮਹਿਸੂਸ ਕਰਵਾਇਆ ਹੈ। ਉਨ੍ਹਾਂ ਦੀਆਂ ਜਿੱਤਾਂ ਨੇ ਸਾਨੂੰ ਯਾਦ ਰੱਖਣ ਯੋਗ ਪਲ ਪ੍ਰਦਾਨ ਕੀਤੇ ਹਨ, ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਉਤਕ੍ਰਿਸ਼ਟਤਾ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਹੈ।

 

 

***

ਡੀਐੱਸ/ਟੀਐੱਸ  



(Release ID: 1965923) Visitor Counter : 58