ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੰਪਾਉਂਡ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ‘ਤੇ ਪੁਰਸ਼ ਤੀਰਅੰਦਾਜ਼ੀ ਟੀਮ ਦੀ ਸ਼ਲਾਘਾ ਕੀਤੀ

Posted On: 05 OCT 2023 9:08PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਖੇਡਾਂ ਵਿੱਚ  ਕੰਪਾਉਂਡ ਮੁਕਾਬਲੇ  ਵਿੱਚ ਗੋਲਡ ਮੈਡਲ ਜਿੱਤਣ ‘ਤੇ ਅਭਿਸ਼ੇਕ ਵਰਮਾ, ਓਜਸ ਪ੍ਰਵੀਣ ਦੇਵਤਾਲੇ ਅਤੇ ਪ੍ਰਥਮੇਸ਼ ਜਾਵਕਰ (Abhishek Verma, Ojas Pravin Deotale and Prathamesh Jawkar) ਦੀ ਪੁਰਸ਼ ਤੀਰਅੰਦਾਜ਼ੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

 “ਭਾਰਤੀ ਤੀਰਅੰਦਾਜ਼ਾਂ ਦਾ ਸਮੁੱਚੇ ਤੌਰ ‘ਤੇ ਸ਼ਾਨਦਾਰ ਪ੍ਰਦਰਸ਼ਨ! ਕੰਪਾਉਂਡ ਮੁਕਾਬਲੇ  ਵਿੱਚ ਗੋਲਡ ਮੈਡਲ ਜਿੱਤਣ ਦੇ  ਲਈ ਸਾਡੀ ਪੁਰਸ਼ ਤੀਰਅੰਦਾਜ਼ੀ ਟੀਮ ‘ਤੇ ਮਾਣ ਹੈ!

 

ਤੀਰਅੰਦਾਜ਼ ਅਭਿਸ਼ੇਕ (@archer_abhishek), ਓਜਸ ਪ੍ਰਵੀਣ ਦੇਵਤਾਲੇ ਅਤੇ ਪ੍ਰਥਮੇਸ਼ ਜਾਵਕਰ ਦਾ ਹਰ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਰਿਹਾ। ਨਿਸ਼ਚਿਤ ਤੌਰ ‘ਤੇ ਅਦਭੁਤ! ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਲਈ ਸ਼ੁਭਕਾਮਨਾਵਾਂ।”

 

***

ਡੀਐੱਸ



(Release ID: 1964950) Visitor Counter : 71