ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ 2022 ਵਿੱਚ ਮਹਿਲਾਵਾਂ ਦੀ 800 ਮੀਟਰ ਹੈਪਟਾਥਲੌਨ ਵਿੱਚ ਨੰਦਿਨੀ ਅਗਸਾਰਾ ਦੁਆਰਾ ਕਾਂਸੀ ਦਾ ਮੈਡਲ ਜਿੱਤਣ ‘ਤੇ ਖੁਸ਼ੀ ਵਿਅਕਤ ਕੀਤੀ

Posted On: 01 OCT 2023 8:36PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੂ ਵਿੱਚ ਆਯੋਜਿਤ ਏਸ਼ਿਆਈ ਖੇਡਾਂ 2022 ਵਿੱਚ ਮਹਿਲਾਵਾਂ ਦੇ 800 ਮੀਟਰ ਹੈਪਟਾਥਲੌਨ ਮੁਕਾਬਲੇ ਵਿੱਚ ਨੰਦਿਨੀ ਅਗਸਾਰਾ ਦੁਆਰਾ ਕਾਂਸੀ ਦਾ ਮੈਡਲ ਜਿੱਤਣ ‘ਤੇ ਖੁਸ਼ੀ ਵਿਅਕਤ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਮਹਿਲਾਵਾਂ ਦੇ ਹੈਪਟਾਥਲੌਨ ਦੇ 800 ਮੀਟਰ ਮੁਕਾਬਲੇ ਵਿੱਚ ਨੰਦਿਨੀ ਅਗਸਾਰਾ ਦੁਆਰਾ ਕਾਂਸੀ ਦਾ ਮੈਡਲ ਜਿੱਤਣ ਦੀ ਅਭੂਤਪੂਰਵ ਘਟਨਾ ‘ਤੇ ਦੇਸ਼ ਵਿੱਚ ਉਤਸਵ ਦਾ ਮਾਹੌਲ ਹੈ। ਉਹ ਯਕੀਨਨ ਚੈਂਪੀਅਨ ਹਨ ਅਤੇ ਉਹ ਖੇਡ ਭਾਵਨਾ ਅਤੇ ਉਤਕ੍ਰਿਸ਼ਟਤਾ ਦਾ ਆਦਰਸ਼ ਬਣ ਗਏ ਹਨ। ਉਨ੍ਹਾਂ ਨੂੰ ਵਧਾਈਆਂ ਅਤੇ ਉਨ੍ਹਾਂ ਦੇ ਅੱਗੇ ਦੇ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।

 

 

 

***

ਡੀਐੱਸ/ਟੀਐੱਸ   



(Release ID: 1963224) Visitor Counter : 66