ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਆਕਾਂਖੀ ਜ਼ਿਲ੍ਹਿਆਂ ‘ਤੇ ‘ਸੰਕਲਪ ਸਪਤਾਹ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 30 SEP 2023 6:29PM by PIB Chandigarh

ਆਕਾਂਖੀ ਜ਼ਿਲ੍ਹਿਆਂ ‘ਤੇ ‘ਸੰਕਲਪ ਸਪਤਾਹ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਪ੍ਰੋਗਰਾਮ ਵਿੱਚ ਉਪਸਥਿਤ ਕੇਂਦਰੀ ਕੈਬਨਿਟ ਦੇ ਮੇਰੇ ਸਾਰੇ ਸਾਥੀ, ਸਰਕਾਰ ਦੇ ਅਧਿਕਾਰੀਗਣ, ਨੀਤੀ ਆਯੋਗ ਦੇ ਸਾਰੇ ਸਾਥੀ ਅਤੇ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ, ਅਲੱਗ-ਅਲੱਗ ਬਲਾਕਾਂ ਤੋਂ grassroots ਲੈਵਲ ‘ਤੇ ਜੋ ਲੱਖਾਂ ਸਾਥੀ ਜੁੜੇ ਹਨ, ਬਹੁਤ ਵੱਡੀ ਮਾਤਰਾ ਵਿੱਚ ਜਨਪ੍ਰਤੀਨਿਧੀ ਵੀ ਅੱਜ ਇਸ ਪ੍ਰੋਗਰਾਮ ਨਾਲ ਜੁੜੇ ਹਨ ਅਤੇ ਇਸ ਵਿਸ਼ੇ ਵਿੱਚ ਰੂਚੀ ਰੱਖਣ ਵਾਲੇ ਵੀ ਅੱਜ ਸਾਡੇ ਨਾਲ ਵੱਖ-ਵੱਖ ਮਾਧਿਅਮਾਂ ਨਾਲ ਜੁੜੇ ਹਨ, ਮੈਂ ਆਪ ਸਭ ਦਾ ਸੁਆਗਤ ਕਰਦਾ ਹਾਂ। ਅਤੇ ਇਸ ਪ੍ਰੋਗਰਾਮ ਦੇ ਲਈ ਆਪ ਸਭ ਨੂੰ, ਖਾਸ ਤੌਰ ‘ਤੇ ਨੀਤੀ ਆਯੋਗ ਨੂੰ ਵਧਾਈ ਵੀ ਦਿੰਦਾ ਹਾਂ ਅਤੇ ਆਪ ਸਭ ਨੂੰ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। 

ਤੁਸੀਂ ਲੋਕ ਭਾਰਤ ਮੰਡਪਮ ਵਿੱਚ ਇਕੱਠੇ ਹੋਏ ਹਨ ਅਤੇ ਇਸ ਨਾਲ ਦੇਸ਼ ਦੀ ਸੋਚ ਦਾ ਪਤਾ ਚਲ ਸਕਦਾ ਹੈ, ਭਾਰਤ ਸਰਕਾਰ ਦੀ ਸੋਚ ਦਾ ਪਤਾ ਚਲ ਸਕਦਾ ਹੈ ਅਤੇ ਉਹ ਇਹ ਹੈ ਕਿ ਇੱਕ ਮਹੀਨੇ ਦੇ ਅੰਦਰ-ਅੰਦਰ ਹੁਣ ਉਹ ਲੋਕ ਇੱਥੇ ਜਮ੍ਹਾਂ ਹੋਏ ਹਨ, ਜੋ ਦੇਸ਼ ਦੇ ਦੂਰ-ਸੁਦੂਰ ਪਿੰਡ ਦੀ ਚਿੰਤਾ ਕਰਨ ਵਾਲੇ ਲੋਕ ਹਨ, ਆਖਿਰੀ ਛੋਰ ‘ਤੇ ਬੈਠੇ ਹੋਏ ਪਰਿਵਾਰ ਦੀ ਚਿੰਤਾ ਕਰਨ ਵਾਲੇ ਲੋਕ ਹਨ, ਉਨ੍ਹਾਂ ਦੀ ਭਲਾਈ ਦੇ ਲਈ ਯੋਜਨਾਵਾਂ ਨੂੰ ਅੱਗੇ ਵਧਾਉਣ ਵਾਲੇ ਲੋਕ ਹਨ। ਅਤੇ ਇਸੇ ਇੱਕ ਮਹੀਨੇ ਵਿੱਚ ਇੱਥੇ ਉਹ ਲੋਕ ਬੈਠ ਰਹੇ ਸਨ, ਜੋ ਦੁਨੀਆ ਨੂੰ ਦਿਸ਼ਾ ਦੇਣ ਦਾ ਕੰਮ ਕਰਦੇ ਸਨ। ਯਾਨੀ ਤੁਸੀਂ canvas ਦਾ ਰੇਂਜ ਦੇਖ ਲਵੋ। ਜਿਸ ਭਾਰਤ ਮੰਡਪਮ ਵਿੱਚ ਇਸੇ ਇੱਕ ਮਹੀਨੇ ਵਿੱਚ ਵਿਸ਼ਵ ਦੇ ਗਣਮਾਣ ਨੇਤਾ ਮਿਲ ਕੇ ਵਿਸ਼ਵ ਦੀ ਚਿੰਤਾ ਕਰ ਰਹੇ ਸਨ ਉਸੇ ਭਾਰਤ ਮੰਡਪਮ ਵਿੱਚ ਮੇਰੇ ਦੇਸ਼ ਦੇ ਜ਼ਮੀਨੀ ਪੱਧਰ ‘ਤੇ ਬਦਲਾਅ ਲਿਆਉਣ ਵਾਲੇ, ਮਜ਼ਬੂਤੀ ਲਿਆਉਣ ਵਾਲੇ ਅਤੇ ਹੌਸਲੇ ਬੁਲੰਦ ਕਰਕੇ ਕੰਮ ਕਰਨ ਵਾਲੇ ਮੈਂ ਲੱਖਾਂ ਸਾਥੀਆਂ ਦੇ ਨਾਲ ਅੱਜ ਮਿਲ ਰਿਹਾ ਹਾਂ, ਮੇਰੇ ਲਈ ਮਾਣ ਦੀ ਗੱਲ ਹੈ। ਮੇਰੇ ਲਈ ਇਹ summit ਵੀ G-20 ਤੋਂ ਘੱਟ ਨਹੀਂ ਹੈ।

ਸਾਡੇ ਨਾਲ online ਵੀ ਬਹੁਤ ਲੋਕ ਜੁੜੇ ਹੋਏ ਹਨ। ਇਹ ਪ੍ਰੋਗਰਾਮ ‘Team ਭਾਰਤ’ ਦੀ ਸਫਲਤਾ ਦਾ ਪ੍ਰਤੀਕ ਹੈ, ਇਹ ‘ਸਬਕਾ ਪ੍ਰਯਾਸ’ ਦੀ ਭਾਵਨਾ ਦਾ ਪ੍ਰਤੀਕ ਹੈ। ਇਹ ਪ੍ਰੋਗਰਾਮ ਭਵਿੱਖ ਦੇ ਭਾਰਤ ਦੇ ਲਈ ਵੀ ਅਹਿਮ ਹੈ ਅਤੇ ਇਸ ਵਿੱਚ ਸੰਕਲਪ ਸੇ ਸਿੱਧੀ ਇਹ inherent ਹੈ, ਉਸ ਦਾ ਪ੍ਰਤੀਬਿੰਬ ਹੈ।

ਸਾਥੀਓ,

ਜਦੋਂ ਵੀ ਕਦੇ ਆਜ਼ਾਦੀ ਦੇ ਬਾਅਦ ਬਣੀ top 10 ਯੋਜਨਾਵਾਂ ਦਾ ਅਧਿਐਨ ਹੋਵੇਗਾ, ਤਾਂ ਉਸ ਵਿੱਚ Aspirational District Program ਨੂੰ ਸੁਨਹਿਰੀ ਅੱਖਰਾਂ ਵਿੱਚ ਲਿੱਖਿਆ ਜਾਵੇਗਾ। Aspirational District Program ਨੇ, ਆਕਾਂਖੀ ਜ਼ਿਲ੍ਹਾ ਅਭਿਯਾਨ ਨੇ, ਦੇਸ਼ ਦੇ 112 ਜ਼ਿਲ੍ਹਿਆਂ ਵਿੱਚ 25 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਜੀਵਨ ਬਦਲ ਦਿੱਤਾ ਹੈ, quality of life ਵਿੱਚ ਬਦਲਾਵ ਆਇਆ ਹੈ, ease of governance ਵਿੱਚ ਬਦਲਾਵ ਆਇਆ ਹੈ ਅਤੇ ਜੋ ਕੱਲ੍ਹ ਤੱਕ ਛੱਡੋ ਯਾਰ ਬੱਸ ਜ਼ਿੰਦਗੀ ਪੂਰੀ ਕਰ ਲਵੋ, ਅਜਿਹੇ ਹੀ ਗੁਜ਼ਾਰਾ ਕਰਨਾ ਹੈ। ਉਸ ਸੋਚ ਵਿੱਚੋਂ ਬਾਹਰ ਹੋ ਕੇ ਉੱਥੇ ਦਾ ਸਮਾਜ ਹੁਣ ਇਵੇਂ ਨਹੀ ਰਹਿਣਾ ਹੈ, ਕੁਝ ਕਰਕੇ ਦਿਖਾਉਣਾ ਹੈ ਇਸ ਮੂਡ ਵਿੱਚ ਹੈ। ਮੈਂ ਸਮਝਦਾ ਹਾਂ ਇਹ ਬਹੁਤ ਵੱਡੀ ਤਾਕਤ ਹੈ। ਇਸ ਅਭਿਯਾਨ ਦੀ ਸਫਲਤਾ ਹੁਣ Aspirational District Program ਦਾ ਅਧਾਰ ਬਣੀ ਹੈ। District level ਦਾ experience ਇੰਨਾ ਸਫਲ ਰਿਹਾ ਹੈ ਕਿ ਦੁਨੀਆ ਵਿੱਚ ਵਿਕਾਸ ਦੇ ਮਾਡਲ ਦੀ ਚਰਚਾ ਕਰਨ ਵਾਲੇ ਹਰ ਕੋਈ ਇਸ ਵਿੱਚੋਂ ਬਹੁਤ ਕੁਝ lessons ਖਾਸ ਤੌਰ ‘ਤੇ developing countries ਦੇ ਲਈ suggest ਕਰ ਰਿਹਾ ਹੈ। ਅਸੀਂ ਵੀ ਉਸੇ ਵਿੱਚੋਂ ਬਹੁਤ ਸਿੱਖਿਆ ਹੈ ਅਤੇ ਉਸ ਵਿੱਚੋਂ ਵਿਚਾਰ ਆਇਆ ਹੈ ਕਿ 500 blocks ਦੇਸ਼ ਦੇ ਹਰ ਰਾਜ ਵਿੱਚ ਜਿੱਥੇ ਵੀ, ਅਤੇ ਇੱਕ parameter ਦੇ ਤਹਿਤ ਇਸ ਦਾ ਮੁਲਾਂਕਣ ਕੀਤਾ ਗਿਆ ਹੈ। ਅਤੇ ਉਸ ਵਿੱਚੋਂ ਇਨ੍ਹਾਂ 500 block ਅਗਰ ਅਸੀਂ, ਇਸ ਨੂੰ state ਦੀ average ‘ਤੇ ਜੇਕਰ ਅਸੀਂ ਲੈ ਆਈਏ, national average ‘ਤੇ ਲੈ ਜਾਈਏ, ਤੁਸੀਂ ਕਲਪਨਾ ਕਰ ਸਕਦੇ ਹੋ ਕਿੰਨਾ ਵੱਡਾ ਪਰਿਵਰਤਨ ਆਵੇਗਾ, ਕਿੰਨਾ ਵੱਡਾ ਪਰਿਣਾਮ ਆਵੇਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ Aspirational District Program ਨੇ ਕਾਮਯਾਬੀ ਦਾ ਪਰਚਮ ਲਹਿਰਾਇਆ, ਓਵੇਂ ਹੀ Aspirational District Program ਵੀ 100 per cent ਸਫਲ ਹੋਣ ਹੀ ਵਾਲਾ ਹੈ। ਅਤੇ ਇਸ ਲਈ ਨਹੀਂ ਕਿ ਯੋਜਨਾ ਬਹੁਤ ਸ਼ਾਨਦਾਰ ਹੈ, ਇਸ ਲਈ ਕਿ ਕੰਮ ਕਰਨ ਵਾਲੇ ਲੋਕ ਸ਼ਾਨਦਾਰ ਹਨ।

 

ਹੁਣੇ ਕੁਝ ਦੇਰ ਪਹਿਲਾਂ ਮੈਂ 3 ਸਾਥੀਆਂ ਦੇ ਨਾਲ ਗੱਪ ਮਾਰ ਰਿਹਾ ਸੀ ਤੁਸੀਂ ਸੁਣੀ ਚਰਚਾ। ਦੇਖੋ ਉਨ੍ਹਾਂ ਦਾ ਆਤਮਵਿਸ਼ਵਾਸ ਦੇਖੋ ਅਤੇ ਜਦੋਂ ਮੈਂ grassroot level ‘ਤੇ ਕੰਮ ਕਰਨ ਵਾਲੇ ਆਪ ਸਾਥੀਆਂ ਦਾ ਆਤਮਵਿਸ਼ਵਾਸ ਦੇਖਦਾ ਹਾਂ ਤਾਂ ਮੇਰਾ ਆਤਮਵਿਸ਼ਵਾਸ ਅਨੇਕ ਗੁਣਾ ਵਧ ਜਾਂਦਾ ਹੈ, ਬਲਕਿ multiply ਹੋ ਜਾਂਦਾ ਹੈ। ਮੇਰੀ ਸਿਰਫ ਸ਼ੁਭਕਾਮਨਾਵਾਂ ਤੁਹਾਡੇ ਨਾਲ ਅਜਿਹਾ ਨਹੀਂ ਹੈ, ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਖੜ੍ਹਾ ਹਾਂ। ਅਗਰ ਤੁਸੀਂ 2 ਕਦਮ ਚਲੋ ਤਾਂ ਮੈਂ 3 ਕਦਮ ਚਲਣ ਦੇ ਲਈ ਤਿਆਰ ਹਾਂ, ਅਗਰ ਤੁਸੀਂ 12 ਘੰਟੇ ਕੰਮ ਕਰੋ ਤਾਂ ਮੈਂ 13 ਘੰਟੇ ਕਰਨ ਦੇ ਲਈ ਤਿਆਰ ਹਾਂ। ਅਤੇ ਮੈਂ ਤੁਹਾਡਾ ਇੱਕ ਸਾਥੀ ਬਣ ਕੇ ਕੰਮ ਕਰਨਾ ਚਾਹੁੰਦਾ ਹਾਂ, ਤੁਹਾਡੀ ਟੀਮ ਦਾ ਇੱਕ ਮੈਂਬਰ ਬਣ ਕੇ ਕੰਮ ਕਰਨਾ ਚਾਹੁੰਦਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਅਸੀਂ ਲੋਕ ਇੱਕ team ਬਣ ਕੇ ਇਹ Aspirational Block ਦਾ success ਜੋ ਚਾਹੁੰਦੇ ਹਨ, ਅਗਰ ਅਸੀਂ ਉਸ ਦਾ 2 ਸਾਲ ਦਾ ਟਾਈਮ ਤੈਅ ਕੀਤਾ ਹੈ ਤਾਂ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅਸੀਂ ਡੇਢ ਸਾਲ ਵਿੱਚ ਕਰ ਦੇਵਾਂਗੇ, ਅਗਰ ਅਸੀਂ ਡੇਢ ਸਾਲ ਤੈਅ ਕੀਤਾ ਹੈ ਤਾਂ ਅਸੀਂ ਇੱਕ ਸਾਲ ਵਿੱਚ ਕਰ ਦੇਵਾਂਗੇ ਇਹ ਮੇਰਾ ਪੱਕਾ ਵਿਸ਼ਵਾਸ ਹੈ। ਅਤੇ ਕੁਝ ਤਾਂ Block ਅਜਿਹੇ ਨਿਕਲਣਗੇ ਜੋ ਇੱਕ-ਅੱਧ ਵਿਸ਼ੇ ਨੂੰ ਇੱਕ ਜਾਂ ਦੋ week ਵਿੱਚ ਹੀ ਉਸ ਨੂੰ normal state average ਤੋਂ ਉੱਪਰ ਲੈ ਜਾਣ ਦਾ ਸਮਰੱਥ ਰੱਖਦੇ ਹਨ, ਉਹ ਕਰਕੇ ਦੇਣਗੇ ਮੈਨੂੰ ਪੱਕਾ ਵਿਸ਼ਵਾਸ ਹੈ। ਕਿਉਂਕਿ ਤੁਹਾਨੂੰ ਸਭ ਨੂੰ ਵੀ ਪਤਾ ਹੈ ਕਿ ਮੈਂ ਇਸ ਨੂੰ ਹਰ ਦਿਨ ਦੇਖਣ ਵਾਲਾ ਹਾਂ, ਹਰ ਦਿਨ ਬਾਰੀਕੀ ਨਾਲ ਦੇਖਣ ਵਾਲਾ ਹਾਂ, ਇਸ ਲਈ ਨਹੀਂ ਕਿ ਮੈਂ ਤੁਹਾਡਾ ਐਗਜ਼ਾਮ ਲੈਣ ਵਾਲਾ ਹਾਂ, ਇਸ ਲਈ ਕਿ ਜਦੋਂ ਮੈਂ ਤੁਹਾਡੀ ਸਫਲਤਾ ਦੇਖਦਾ ਹਾਂ ਨਾ ਤਾਂ ਉਸ ਦਿਨ ਮੇਰੇ ਕੰਮ ਕਰਨ ਦੀ ਤਾਕਤ ਵਧ ਜਾਂਦੀ ਹੈ, ਮੇਰਾ ਉਤਸ਼ਾਹ ਵਧ ਜਾਂਦਾ ਹੈ। ਮੈਨੂੰ ਵੀ ਲਗਦਾ ਹੈ ਯਾਰ ਤੁਸੀਂ ਇੰਨਾ ਕੰਮ ਕਰਦੇ ਹੋ, ਚਲੋ ਮੈਂ ਵੀ ਥੋੜਾ ਜ਼ਿਆਦਾ ਕਰਦਾ ਹਾਂ। ਮੈਂ ਇਸ ਲਈ ਚਾਰਟ ਨੂੰ ਦੇਖਦਾ ਰਹਿੰਦਾ ਹਾਂ ਤਾਂਕਿ ਚਾਰਟ ਹੀ ਮੇਰਾ inspiration ਬਣ ਜਾਂਦਾ ਹੈ, ਮੇਰੀ ਤਾਕਤ ਬਣ ਜਾਂਦਾ ਹੈ।

ਅਤੇ ਇਸ ਲਈ ਸਾਥੀਓ,

Aspirational District Program ਨੂੰ, ਅਕਾਂਖੀ ਜ਼ਿਲ੍ਹੇ ਨੂੰ ਹੁਣ 5 ਵਰ੍ਹੇ ਹੋ ਗਏ ਹਨ। ਇਸ ਪ੍ਰੋਗਰਾਮ ਤੋਂ ਕਿਸ ਨੂੰ ਕੀ ਮਿਲਿਆ, ਕੀ ਪਾਇਆ, ਕਿੱਥੇ ਅਤੇ ਕਿਵੇਂ ਬਿਹਤਰੀ ਹੋਈ, ਇਨ੍ਹਾਂ ਸਾਰੇ ਵਿਸ਼ਿਆਂ ਦਾ ਮੁਲਾਂਕਣ ਜਦੋਂ ਕੋਈ 3rd Agency ਕਰਦੀ ਹੈ ਤਾਂ ਉਹ ਵੀ ਉਹ ਸੰਤੋਸ਼ ਵਿਅਕਤ ਕਰਦੀ ਹੈ, ਤਾਂ ਅਸੀਂ ਲੋਕ ਤਾਂ ਜੋ ਨਾਲ ਜੁੜੇ ਹੋਏ ਹਨ, ਸਾਨੂੰ ਸੰਤੋਸ਼ ਹੋਣਾ ਬਹੁਤ ਸੁਭਾਵਿਕ ਹੈ। ਅਕਾਂਖੀ ਜ਼ਿਲ੍ਹਾ ਪ੍ਰੋਗਰਾਮ ਨਾਲ ਇੱਕ ਹੋਰ ਗੱਲ ਤੈਅ ਹੁੰਦੀ ਹੈ। ਅਗਰ ਅਸੀਂ Good Governance ਦੀ ਬਹੁਤ basic ਚੀਜ਼ਾਂ ‘ਤੇ ਧਿਆਨ ਦਈਏ, ਤਾਂ ਚੁਣੌਤੀਪੂਰਨ ਲਗਣ ਵਾਲੇ ਲਕਸ਼ ਵੀ ਹਾਸਲ ਹੋ ਸਕਦੇ ਹਨ। ਅਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੇ ਲਈ ਅਸੀਂ ਬਹੁਤ ਹੀ ਸਰਲ ਰਣਨੀਤੀ ਦੇ ਤਹਿਤ ਕੰਮ ਕੀਤਾ ਹੈ। ਤੁਸੀਂ ਵੀ ਦੇਖਿਆ ਹੈ, ਜਦੋਂ ਕੋਈ ਬਿਮਾਰ ਹੁੰਦਾ ਹੈ, ਤਾਂ ਉਹ ਡਾਕਟਰ ਦੇ ਕੋਲ ਜਾਂਦਾ ਹੈ। ਉੱਥੇ ਡਾਕਟਰ ਪਹਿਲਾਂ ਮੰਨ ਲਵੋ ਉਸ ਨੂੰ ਲਗਦਾ ਹੈ ਗੰਭੀਰ ਬਿਮਾਰੀ ਹੈ ਸਰਜਰੀ ਕਰਨ ਦੀ ਜ਼ਰੂਰਤ ਹੈ ਲੇਕਿਨ ਡਾਕਟਰ urgency ਹੈ ਤਾਂ ਵੀ ਕਹੇਗਾ ਨਹੀਂ ਹਾਲੇ 15 ਦਿਨ ਨਹੀਂ ਪਹਿਲਾਂ ਤੁਹਾਡੀ ਇਮਿਊਨਿਟੀ ਠੀਕ ਹੋਣੀ ਚਾਹੀਦੀ ਹੈ। ਤਾਕਿ operations ਹੋਵੇ ਤਾਂ ਤੁਹਾਡਾ ਸ਼ਰੀਰ respond ਕਰੇ ਅਜਿਹੀ ਸਥਿਤੀ ਹੋਣੀ ਚਾਹੀਦੀ ਹੈ, ਉਸ ਦੀ ਸਮਰੱਥਾ ਵਧਣੀ ਜ਼ਰੂਰੀ ਹੁੰਦੀ ਹੈ। ਅਤੇ ਉਹ ਮਰੀਜ਼ ਨੂੰ ਵੀ ਉਸੇ ਪ੍ਰਕਾਰ ਦੇ ਇਲਾਜ ਕਰਦਾ ਹੈ, ਉਸੇ ਪ੍ਰਕਾਰ ਦੀ ਮਦਦ ਕਰਦਾ ਹੈ, ਉਸੇ ਪ੍ਰਕਾਰ ਦੀ ਤਿਆਰੀ ਕਰਵਾਉਂਦਾ ਹੈ ਫਿਰ ਜਿਵੇਂ ਹੀ ਬੌਡੀ respond ਦੇ ਯੋਗ ਹੋ ਜਾਵੇ ਫਿਰ ਉਹ ਗੰਭੀਰ ਬਿਮਾਰੀ ਨੂੰ ਹੈਂਡਲ ਕਰਨ ਦੀ ਦਿਸ਼ਾ ਵਿੱਚ ਜਾਂਦਾ ਹੈ, ਸਰਜਰੀ ਕਰੇਗਾ ਬਾਕੀ ਕੋਈ ਜ਼ਰੂਰਤ ਨਹੀਂ ਹੈ। ਤਦ ਤੱਕ ਉਹ ਗੰਭੀਰ ਬਿਮਾਰੀ ਨੂੰ ਹੱਥ ਨਹੀਂ ਲਗਦਾ ਹੈ। ਇਹ ਸੁਨਿਸ਼ਚਿਤ ਕਰ ਲੈਂਦਾ ਹੈ ਕਿ ਮਰੀਜ਼ ਦਾ ਸਰੀਰ ਸਰਜਰੀ ਦੇ ਲਈ ਤਿਆਰ ਹੈ।

ਕੋਈ ਵੀ ਸਰੀਰ ਤਦ ਤਕੱ ਪੂਰੀ ਤਰ੍ਹਾਂ ਸਵਸਥ ਨਹੀਂ ਮੰਨਿਆ ਜਾਂਦਾ, ਜਦ ਤੱਕ ਹਰ ਅੰਗ ਠੀਕ ਨਾਲ ਕੰਮ ਨਾ ਕਰੇ। ਹੁਣ parameter ਦੇਖਿਆ weight ਠੀਕ ਹੈ, height ਠੀਕ ਹੈ, ਢਿਕਣਾ ਠੀਕ ਹੈ, ਫਲਾਣਾ ਠੀਕ ਹੈ ਲੇਕਿਨ ਸਰੀਰ ਦਾ ਇੱਕ ਅੰਗ ਕੰਮ ਨਹੀਂ ਕਰਦਾ ਹੈ ਉਸ ਨੂੰ ਸਵਸਥ ਮੰਨੋਗੇ? ਨਹੀਂ ਮੰਨੋਗੇ। ਉਸੇ ਪ੍ਰਕਾਰ ਨਾਲ ਸਾਡੇ ਦੇਸ਼ ਵਿੱਚ ਵੀ ਹਰ parameter ‘ਤੇ ਦੇਸ਼ ਇਕਦਮ ਨਾਲ ਮੰਨੋ developed country ਜਿਹਾ ਲਗਦਾ ਹੋਵੇ ਲੇਕਿਨ ਉਸ ਦੇ ਅਗਰ 2,4,10 ਜ਼ਿਲ੍ਹੇ, 2.4 ਬਲਾਕ ਪਿੱਛੇ ਰਹਿ ਗਏ ਤਾਂ ਕੀ ਲਗੇਗਾ? ਅਤੇ ਇਸ ਲਈ ਜਿਵੇਂ ਇੱਕ ਮਰੀਜ਼ ਨੂੰ ਡਾਕਟਰ ਜਿਸ ਪ੍ਰਕਾਰ ਨਾਲ ਪੂਰੇ ਸਰੀਰ ਨੂੰ address ਕਰਕੇ ਕੰਮ ਕਰਦਾ ਹੈ, ਜਿਵੇਂ ਅਸੀਂ ਵੀ ਆਪਣੇ ਸ਼ਰੀਰ ਦੀ ਸਵੱਛਤਾ ਦਾ ਮਤਲਬ ਹਰ ਅੰਗ ਦਾ ਸਵਸਥ ਹੋਣਾ ਮੰਨਦੇ ਹਾਂ, ਪਰਿਵਾਰ ਵਿੱਚ ਵੀ ਅਗਰ ਇੱਕ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਪਰਿਵਾਰ ਦੀ ਪੂਰੀ ਸ਼ਕਤੀ, ਪਰਿਵਾਰ ਦਾ ਪੂਰਾ ਧਿਆਨ, ਪਰਿਵਾਰ ਦੇ ਸਾਰੇ ਪ੍ਰੋਗਰਾਮ ਉਸ ਦੇ ਆਸ-ਪਾਸ ਕੇਂਦ੍ਰਿਤ ਹੋ ਜਾਂਦੇ ਹਨ ਬਾਕੀ ਸਾਰੇ ਪ੍ਰੋਗਰਾਮਾਂ ਨੂੰ compromise ਕਰਨਾ ਪੈਂਦਾ ਹੈ। ਕੋਈ ਬਿਮਾਰ ਹੈ ਬਾਹਰ ਜਾਣਾ ਹੈ ਤਾਂ ਰੋਕਣਾ ਪੈਂਦਾ ਹੈ, ਪਰਿਵਾਰ ਵੀ ਪੂਰਾ ਸਵਸਥ ਹੋਵੇਗਾ ਤਦ ਜਾ ਕੇ ਪਰਿਵਾਰ ਆਪਣੇ ਜੀਵਨ ਦਾ ਵਿਕਾਸ ਕਰ ਸਕਦਾ ਹੈ। ਓਵੇਂ ਹੀ ਆਪਣਾ district, ਆਪਣਾ ਪਿੰਡ, ਆਪਣੀ ਤਹਿਸੀਲ ਸਰਵਾਂਗੀਣ ਵਿਕਾਸ, ਸਰਵਪਰਸ਼ੀ ਵਿਕਾਸ, ਸਵਰਹਿਤਕਾਰੀ ਵਿਕਾਸ ਇਹ ਅਗਰ ਅਸੀਂ ਨਹੀਂ ਕਰ ਸਕਦੇ ਹਾਂ ਤਾਂ ਅੰਕੜੇ ਸ਼ਾਇਦ ਵਧ ਜਾਣ, ਅੰਕੜੇ ਸ਼ਾਇਦ ਸੰਤੋਸ਼ ਵੀ ਦੇਣ ਲੇਕਿਨ ਮੂਲਤ: ਪਰਿਵਰਤਨ ਸੰਭਵ ਨਹੀਂ ਹੁੰਦਾ ਹੈ। ਅਤੇ ਇਸ ਲਈ ਜ਼ਰੂਰੀ ਹੈ ਕਿ grassroot level ਦੀ ਹਰ parameters ਨੂੰ ਪਾਰ ਕਰਦੇ ਹੋਏ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਅਤੇ ਅਸੀਂ ਅੱਜ ਇਸ summit ਦੇ ਅੰਦਰ ਜੋ ਲੋਕ ਮੇਰੇ ਨਾਲ ਬੈਠੇ ਹਨ, ਤੁਸੀਂ ਦੇਖ ਸਕਦੇ ਹੋ ਇਸ ਦੇ ਪਿੱਛੇ ਕੀ ਇਰਾਦਾ ਹੈ। ਇੱਥੇ ਭਾਰਤ ਸਰਕਾਰ ਦੀ top team ਵੀ ਬੈਠੀ ਹੋਈ ਹੈ, ਸਾਰੇ ਸਕੱਤਰ ਇੱਥੇ ਬੈਠੇ ਹੋਏ ਹਨ ਜੋ ਨੀਤੀ ਨਿਰਧਾਰਣ ਕੰਮ ਕਰਦੇ ਹਨ ਉਹ ਸਭ ਹਨ।

ਹੁਣ ਮੇਰੇ ਸਾਹਮਣੇ 2 ਵਿਸ਼ਾ ਹਨ ਕੀ ਮੈਂ ਇਨ੍ਹਾਂ ਦੇ ਪਿੱਛੇ ਸ਼ਕਤੀ ਲਗਾ ਕੇ ਜੋ top ਹੈ ਉਸੇ ਦਾ ਠੀਕ-ਠਾਕ ਕਰ? ਕਿ ਮੈਂ ਧਰਾਤਲ ‘ਤੇ ਮਜ਼ਬੂਤੀ ਦੇ ਲਈ ਕੰਮ ਕਰਾਂ, ਮੈਂ ਰਸਤਾ ਚੁਣਿਆ ਹੈ ਧਰਾਤਲ ‘ਤੇ ਮਜ਼ਬੂਤੀ ਦਾ ਅਤੇ ਧਰਾਤਲ ਦੀ ਮਜ਼ਬੂਤੀ ਨਾਲ ਇਹ ਸਾਡਾ pyramid ਉੱਪਰ ਜਾਵੇਗਾ। ਵਿਕਾਸ ਦਾ ਜੋ ਸਭ ਤੋਂ ਹੇਠਾਂ ਦਾ ਤਬਕਾ ਹੈ ਉਹ ਜਿੰਨਾ ਜ਼ਿਆਦਾ ਵਿਕਸਿਤ ਹੋਵੇਗਾ ਮੈਂ ਸਮਝਦਾ ਹਾਂ ਓਨਾ ਜ਼ਿਆਦਾ ਪਰਿਣਾਮ ਮਿਲੇਗਾ। ਅਤੇ ਇਸ ਲਈ ਸਾਡੀ ਕੋਸ਼ਿਸ਼ ਇਹੀ ਹੈ ਅਸੀਂ ਇਸ ਪ੍ਰਕਾਰ ਨਾਲ development ਨੂੰ ਅੱਗੇ ਵਧਾਈਏ, ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ। ਉਸੇ ਪ੍ਰਕਾਰ ਨਾਲ ਜਿਵੇਂ ਕਿ ਅਸੀਂ Development Block ਦੇ ਲਈ ਸੋਚਿਆ, ਮੈਂ ਸਰਕਾਰ ਦੇ ਇੱਥੇ ਸਕੱਤਰ ਬੈਠੇ ਹਨ, ਉਨ੍ਹਾਂ ਨੂੰ ਵੀ ਤਾਕੀਦ ਕਰਦਾ ਹਾਂ। ਦੋ ਦਿਸ਼ਾ ਵਿੱਚ ਅਤੇ ਅਸੀਂ ਕੰਮ ਸਕਦੇ ਹਾਂ ਇਸ ਕੰਮ ਨੂੰ ਅੱਗੇ ਵਧਾਉਣ ਦੇ ਲਈ ਹਰ ਵਿਭਾਗ ਆਪਣੇ ਕੰਮ ਦੇ ਲਈ ਮੰਨ ਲਵੋ ਪੂਰੇ ਦੇਸ਼ ਵਿੱਚ 100 Block identify ਕਰੇ। ਅਤੇ ਉਨ੍ਹਾਂ ਨੂੰ ਪੂਰੀ ਦੁਨੀਆ ਦੇਖਣ ਦੀ ਜ਼ਰੂਰਤ ਨਹੀਂ ਹੈ, ਉਨ੍ਹਾਂ ਦੇ ਵਿਭਾਗ ਵਿੱਚ ਕਿਹੜੇ 100 Block ਹਨ ਜੋ ਪਿੱਛੇ ਹਨ। ਅਤੇ ਅਗਰ ਮੰਨੋ Health ਨੂੰ ਲਗਦਾ ਹੈ ਕਿ ਇਸ ਪੂਰੇ ਦੇਸ਼ ਵਿੱਚ 100 Block ਸਭ ਤੋਂ ਪਿੱਛੇ ਹਨ ਤਾਂ ਭਾਰਤ ਸਰਕਾਰ ਦਾ Health ਵਿਭਾਗ ਉਨ੍ਹਾਂ 100 ਨੂੰ ਸਥਿਤੀ ਸੁਧਾਰਣ ਦੇ ਲਈ ਕੀ ਕੰਮ ਕਰਨਾ ਹੈ ਉਸ ਦੀ ਰਣਨੀਤੀ ਬਣਾਵੇਗਾ। ਸਿੱਖਿਆ ਵਿਭਾਗ ਆਪਣੇ ਵਿਭਾਗ ਦੇ ਲਈ 100 Block ਚੁਣੇ, ਸਿੱਖਿਆ ਵਿਭਾਗ ਦੇ ਉਹ 100 Block ਹਨ ਉਹ ਭਾਰਤ ਸਰਕਾਰ ਦਾ ਸਿੱਖਿਆ ਵਿਭਾਗ ਦੇਖੇ ਕਿ ਮੈਂ 100 Block ਸਭ ਤੋਂ ਪਿੱਛੇ identify ਕੀਤੇ ਹਨ, ਮੈਂ ਇਸ ਨੂੰ, ਸਾਨੂੰ ਇਹ Aspirational District, Aspiration Block ਇਹ ਨੀਤੀ ਆਯੋਗ ਦਾ ਪ੍ਰੋਗਰਾਮ ਬਣਨ ਨਹੀਂ ਦਿੰਦਾ ਹੈ ਮੈਨੂੰ ਇਹ ਸਰਕਾਰ ਦਾ ਸੁਭਾਅ ਬਣਾਉਣਾ ਹੈ, ਕੇਂਦਰ ਅਤੇ ਰਾਜ ਸਰਕਾਰਾਂ ਦਾ ਸੁਭਾਅ ਬਣਾਉਣਾ ਹੈ, ਕੇਂਦਰ ਅਤੇ ਰਾਜਾਂ ਦੇ ਵਿਭਾਗਾਂ ਦਾ ਸੁਭਾਅ ਬਣਾਉਣਾ ਹੈ।

ਜਦੋਂ ਸਭ ਵਿਭਾਗ ਤੈਅ ਕਰਨ ਕੇ ਮੇਰੇ ਇੱਥੇ last ਜੋ 100 ਹਨ ਉਹ ਹੁਣ average ਤੋਂ ਉੱਪਰ ਚਲੇ ਗਏ ਹਨ ਤੁਸੀਂ ਦੇਖੋ ਸਾਰੇ parameters ਬਦਲ ਜਾਣਗੇ। ਉਹ ਇਹ ਜੋ Aspirational Block ਹੈ ਉਸ ਨੂੰ ਘੱਟ ਕਰਨ ਦਾ ਤਰੀਕਾ ਰਾਜ, district ਉਨ੍ਹਾਂ ਦੀਆਂ ਇਕਾਈਆਂ ਦੇ ਦੁਆਰਾ ਹੋਵੇਗਾ। ਲੇਕਿਨ ਕੀ ਦੇਸ਼ ਵਿੱਚ ਇਸ ਪ੍ਰਕਾਰ ਨਾਲ ਵਿਚਾਰ ਕਰਕੇ ਅਸੀਂ ਇਸ ਨੂੰ ਅੱਗੇ ਵਧਾ ਸਕਦੇ ਹਾਂ? ਅਤੇ ਮੈਂ ਮੰਨਦਾ ਹਾਂ ਕਿ ਉਸ ਦਿਸ਼ਾ ਵਿੱਚ ਸਾਨੂੰ ਪ੍ਰਯਤਨ ਕਰਨਾ ਚਾਹੀਦਾ ਹੈ। ਅਤੇ ਇਸ ਤਰ੍ਹਾਂ ਨਾਲ ਸਾਰੇ ਵਿਭਾਗਾਂ ਵਿੱਚ, ਅਗਰ Skill Development ਹੈ ਤਾਂ ਉਹ ਵੀ ਦੇਖਣ ਕਿ ਹਿੰਦੁਸਤਾਨ ਦੇ ਅਜਿਹੇ ਕਿਹੜੇ 100 Block ਹਨ ਕਿ ਜਿੱਥੇ ਮੈਨੂੰ ਇਸ ਨੂੰ ਬਲ ਦੇਣ ਦੀ ਜ਼ਰੂਰਤ ਹੈ। ਉਸੇ ਪ੍ਰਕਾਰ ਨਾਲ ਰਾਜ ਸਰਕਾਰਾਂ, ਰਾਜ ਸਰਕਾਰਾਂ ਜ਼ਿਆਦਾ ਨਹੀਂ ਸਭ ਤੋਂ ਪਿੱਛੇ ਜੋ ਹਨ ਅਜਿਹੇ 100 village select ਕਰੋ, ਪੂਰੇ ਰਾਜ ਵਿੱਚੋਂ 100, ਇੱਕ ਦਮ ਜੋ ਪਿੱਛੇ ਹਨ, 100 ਪਿੰਡ select ਕਰੋ ਉਨ੍ਹਾਂ ਨੂੰ ਇੱਕ ਵਾਰ, 2 ਮਹੀਨੇ, 3 ਮਹੀਨੇ ਦੇ ਕੰਮ ਦੇ ਅੰਦਰ ਬਾਹਰ ਲੈ ਆਓ, ਉਸ ਨਾਲ ਤੁਹਾਨੂੰ ਪਤਾ ਚਲੇਗਾ conversions ਕਿਵੇਂ ਹੁੰਦਾ ਹੈ, ਉੱਥੇ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਿਵੇਂ ਹੁੰਦਾ ਹੈ, ਉੱਥੇ ਅਗਰ staff ਨਹੀਂ ਹੈ, ਉੱਥੇ recruitment ਦੀ ਜ਼ਰੂਰਤ ਹੈ recruit ਕਰਨਾ ਹੈ। ਉੱਥੇ young ਅਫਸਰ ਨੂੰ ਲਗਾਉਣ ਦੀ ਜ਼ਰੂਰਤ ਹੈ ਤਾਂ young ਅਫਸਰ ਨੂੰ ਲਗਾਉਣਾ ਹੈ। ਅਗਰ ਇੱਕ ਵਾਰ ਉਨ੍ਹਾਂ ਦੇ ਸਾਹਮਣੇ model ਹੋ ਗਿਆ ਕਿ ਉਨ੍ਹਾਂ ਦੇ 100 village ਨੂੰ ਉਨ੍ਹਾਂ ਨੇ ਇੱਕ ਮਹੀਨੇ ਵਿੱਚ ਠੀਕ ਕਰ ਲਿਆ ਤਾਂ ਉਹ  model ਉਨ੍ਹਾਂ ਦੇ 1000 ਹਜ਼ਾਰ ਪਿੰਡਾਂ ਨੂੰ ਠੀਕ ਕਰਨ ਵਿੱਚ ਦੇਰ ਨਹੀਂ ਕਰੇਗਾ, ਉਹ replica ਹੋਵੇਗਾ, ਪਰਿਣਾਮ ਮਿਲੇਗਾ।

ਅਤੇ ਇਸ ਲਈ ਹੁਣ ਦੇਸ਼ ਆਜ਼ਾਦੀ ਨੂੰ 75 ਸਾਲ ਪੂਰੇ ਕਰ ਚੁੱਕਿਆ ਹੈ ਅਸੀਂ 2047 ਵਿੱਚ ਦੇਸ਼ ਨੂੰ ਵਿਕਸਿਤ ਭਾਰਤ ਦੇ ਰੂਪ ਵਿੱਚ ਦੇਖਣ ਚਾਹੁੰਦੇ ਹਾਂ, developed country ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਾਂ। ਅਤੇ developed country ਦਾ ਮਤਲਬ ਇਹ ਨਹੀਂ ਹੈ ਕਿ ਦਿੱਲੀ, ਮੁੰਬਈ, ਚੇਨੱਈ ਦੇ ਅੰਦਰ ਜਿੱਥੇ ਭਵੱਯਤਾ ਦਿਖੇ ਅਤੇ ਸਾਡੇ ਪਿੰਡ ਪਿੱਛੇ ਰਹਿ ਜਾਣ ਅਸੀਂ ਉਸ model ਨੂੰ ਲੈ ਕੇ ਚਲਦੇ ਨਹੀਂ ਹਾਂ, ਅਸੀਂ ਤਾਂ 140 ਕਰੋੜ ਲੋਕਾਂ ਦੀ ਕਿਸਮਤ ਨੂੰ ਲੈ ਕੇ ਚਲਣਾ ਚਾਹੁੰਦੇ ਹਾਂ। ਉਨ੍ਹਾਂ ਦੇ ਜੀਵਨ ਬਦਲਾਵ ਕਰਨਾ ਚਾਹੁੰਦੇ ਹਾਂ ਅਤੇ ਉਸ ਦੇ ਲਈ ਜੋ parameter ਤੈਅ ਕੀਤੇ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਇਸ ਦੇ ਵਿਚਕਾਰ competition ਦਾ ਭਾਵ ਆਵੇ। ਮੈਂ ਤਾਂ ਜਦੋਂ Aspirational District ਨੂੰ regularly ਦੇਖਦਾ ਸੀ ਮੈਨੂੰ ਇੰਨੀ ਖੁਸ਼ੀ ਹੁੰਦੀ ਸੀ। ਇੱਕ ਤਾਂ ਉਸ ਵਿੱਚ ਇਵੇਂ ਚੀਜ਼ਾਂ ਭਰਨ ਦੇ ਲਈ ਕੋਈ ਸੁਵਿਧਾ ਹੀ ਨਹੀਂ ਹੈ। ਜਦੋਂ ਤੱਕ ਕਿ ਧਰਤੀ ‘ਤੇ verified information ਨਾ ਹੋਵੇ ਅਜਿਹੇ ਹੀ ਅੰਕੜੇ ਭਰਨ ਨਾਲ ਕੋਈ ਹੋਣ ਵਾਲਾ ਕੰਮ ਨਹੀਂ ਹੈ। ਇਹ ਤਾਂ ਕਰਨਾ ਹੀ ਪੈਂਦਾ ਹੈ ਅਜਿਹਾ ਕੰਮ ਹੈ।

ਲੇਕਿਨ ਮੈਂ ਦੇਖ ਰਿਹਾ ਸੀ ਕਿ ਕੁਝ district ਦੇ ਅਫਸਰ ਇੰਨੇ ਉਤਸ਼ਾਹਿਤ ਸਨ ਕਿ ਹਰ ਦਿਨ 2 ਦਿਨ ਵਿੱਚ, 3 ਦਿਨ ਵਿੱਚ ਉਹ ਆਪਣੇ performance ਨੂੰ upload ਕਰਦੇ ਸਨ, improve ਕਰਦੇ ਸਨ ਅਤੇ ਫਿਰ ਮੈਂ ਦੇਖਦਾ ਸੀ ਪਹਿਲੇ 6 ਮਹੀਨੇ ਵਿੱਚ ਲਗਦਾ ਸੀ ਅੱਜ ਇਹ district ਅੱਗੇ ਨਿਕਲ ਗਿਆ ਤਾਂ ਫਿਰ 24-48 ਘੰਟੇ ਵਿੱਚ ਪਤਾ ਚਲਦਾ ਸੀ ਇਹ ਤਾਂ ਪਿੱਚੇ ਰਹਿ ਗਿਆ ਉਹ ਉਸ ਤੋਂ ਵੀ ਅੱਗੇ ਚਲਾ ਗਿਆ ਤਾਂ ਫਿਰ 72 ਘੰਟੇ ਵਿੱਚ ਪਤਾ ਚਲਦਾ ਸੀ ਕਿ ਉਹ ਤਾਂ ਉਸ ਤੋਂ ਵੀ ਅੱਗੇ ਹੈ। ਯਾਨੀ ਇੰਨਾ positive, competitive nature ਬਣ ਗਿਆ ਸੀ, ਉਸ ਦੇ ਪਰਿਣਾਮ ਲਿਆਉਣ ਵਿੱਚ ਬਹੁਤ ਵੱਡਾ ਬਦਲਾਅ ਕੀਤਾ ਹੈ ਅਤੇ ਇਸ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਹੈ ਕਿ ਪਹਿਲਾਂ ਮੇਰਾ ਤਾਂ ਅਨੁਭਵ ਹੈ ਮੈਂ ਗੁਜਰਾਤ ਵਿੱਚ ਕੰਮ ਕਰਦਾ ਸੀ ਸਾਡੇ ਇੱਥੇ ਕੱਛ district ਵਿੱਚ ਅਗਰ ਕਿਸੇ ਅਫਸਰ ਦਾ transfer ਹੁੰਦਾ ਸੀ ਤਾਂ ਉਸ ਦੇ ਸਾਰੇ colleague ਉਸ ਨੂੰ ਕਹਿੰਦੇ ਸਨ ਕਿ ਤੇਰਾ ਸਰਕਾਰ ਨਾਲ ਝਗੜਾ ਹੈ ਕੀ? ਕੀ ਮੁੱਖ ਮੰਤਰੀ ਜੀ ਤੁਹਾਡੇ ਤੋਂ ਨਾਰਾਜ਼ ਹਨ ਕੀ? ਕੀ ਤੁਹਾਡਾ political ਕੋਈ problem ਹੈ ਕੀ? ਤੈਨੂੰ punishment posting ਕਿਉਂ ਦਿੱਤੀ ਗਈ? ਉਸ ਦੇ ਸਾਥੀ ਉਸ ਨੂੰ ਟਾਈਟ ਕਰਦੇ ਸਨ ਅਤੇ ਉਹ ਵੀ ਮੰਨਣ ਲਗਦਾ ਸੀ ਮੈਂ ਮਰ ਗਿਆ।

ਲੇਕਿਨ ਜਦੋਂ ਉਸ ਕੱਛ district ਵਿੱਚ ਭੁਚਾਲ ਦੇ ਬਾਅਦ ਚੰਗੇ ਅਫਸਰਾਂ ਨੂੰ ਲਗਾਉਣ ਦੀ ਜ਼ਰੂਰਤ ਪਈ, ਸਭ ਨੂੰ incentive ਦਿੱਤਾ ਗਿਆ, ਲਿਆਂਦੇ ਗਏ (1.09.23) ਅੱਜ ਸਥਿਤੀ ਅਜਿਹੀ ਹੈ ਗੁਜਰਾਤ ਵਿੱਚ ਕਿ ਕੱਛ district ਵਿੱਚ ਅਗਰ appointment ਮਿਲਦੀ ਹੈ ਤਾਂ ਇਹ ਸਰਕਾਰ ਦਾ ਸਭ ਤੋਂ ਪ੍ਰਿਯ ਅਫਸਰ ਮੰਨਿਆ ਜਾਵੇਗਾ। ਯਾਨੀ ਜੋ ਕੱਲ੍ਹ ਤੱਕ punishment posting ਵਾਲੀ ਜਗ੍ਹਾ ਮੰਨੀ ਜਾਂਦੀ ਸੀ ਉਹ ਇੱਕ ਪ੍ਰਕਾਰ ਨਾਲ ਸਭ ਤੋਂ ਸਨਮਾਨਯੋਗ ਜਗ੍ਹਾ ਬਣ ਜਾਵੇ, ਇਹ ਸੰਭਵ ਹੁੰਦਾ ਹੈ। ਜੋ Aspirational District, ਆਮ ਤੌਰ ‘ਤੇ ਬਹੁਤ ਉਮਰ ਹੋ ਚੁੱਕੀ ਹੈ, ਥੱਕ ਗਏ ਹਨ, ਅਰੇ ਚਲੋ ਯਾਰ ਇਹ ਤਾਂ ਬੇਕਾਰ ਜ਼ਿਲ੍ਹਾ ਹੈ ਕੁਝ perform ਕਰਦਾ ਨਹੀਂ ਹੈ ਰੱਖ ਦਵੋ ਉਸ ਨੂੰ। ਅਸੀਂ ਜੇਬ ਤੋਂ Aspirational District ਵਿੱਚ young ਅਫਸਰਾਂ ਨੂੰ ਲਗਾਉਣ ਦੇ ਲਈ ਕਿਹਾ ਧਮਾ-ਧਮ ਪਰਿਣਾਮ ਆਉਣ ਲੱਗੇ ਕਿਉਂਕਿ ਉਨ੍ਹਾਂ ਦਾ ਉਤਸ਼ਾਹ ਸੀ, ਕੁਝ ਕਰਨਾ ਸੀ ਅਤੇ ਉਨ੍ਹਾਂ ਨੂੰ ਵੀ ਲਗਦਾ ਸੀ 3 ਸਾਲ ਇੱਥੇ ਕਰਾਂਗਾ ਤਾਂ ਸਰਕਾਰ ਮੈਨੂੰ ਕੋਈ ਬਹੁਤ ਚੰਗਾ ਕੰਮ ਦੇ ਦੇਵੇਗੀ ਅਤੇ ਹੋਇਆ ਵੀ, Aspirational District ਵਿੱਚ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਉਸ ਨੂੰ ਬਹੁਤ ਚੰਗੀ ਜਗ੍ਹਾ ਮਿਲੀ ਬਾਅਦ ਵਿੱਚ।

Aspirational Block ਦੇ ਲਈ ਮੈਂ ਵੀ ਰਾਜ ਸਰਕਾਰਾਂ ਨੂੰ ਤਾਕੀਦ ਕਰਾਂਗਾ ਅਤੇ ਭਾਰਤ ਸਰਕਾਰ ਦੇ ਅਧਿਕਾਰੀ ਵੀ ਧਿਆਨ ਦੇਣ ਕਿ ਜੋ Block ਦੇ ਅੰਦਰ ਸਫਲ ਹੋ ਰਹੇ ਹਨ ਨਾ ਅੱਗੇ ਉਨ੍ਹਾਂ ਦਾ ਭਵਿੱਖ ਵੀ ਉੱਜਵਲ ਹੋਣਾ ਚਾਹੀਦਾ ਹੈ, ਉਨ੍ਹਾਂ ਅਫਸਰਾਂ ਦਾ ਵਿਸ਼ੇਸ਼ ਤੌਰ ‘ਤੇ ਤਾਕਿ ਉਨ੍ਹਾਂ ਦੇ ਕੋਲ ਕੁਝ ਕਰਨ ਦਾ ਜਜ਼ਬਾ ਹੈ, ਉਹ ਧਰਤੀ ‘ਤੇ ਪਰਿਣਾਮ ਲਿਆਉਣ ਵਾਲੇ ਲੋਕ ਹਨ ਉਨ੍ਹਾਂ ਟੀਮਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ, specially ਉਨ੍ਹਾਂ ਨੂੰ encourage ਕਰਨਾ ਚਾਹੀਦਾ ਹੈ।

ਦੂਸਰਾ ਤੁਸੀਂ ਦੇਖਿਆ ਹੋਵੇਗਾ ਸਰਕਾਰ ਵਿੱਚ ਇੱਕ ਪਰੰਪਰਾ ਬਣ ਗਈ ਹੈ। ਪਹਿਲਾਂ ਤੁਸੀਂ ਇੱਥੇ output ਨੂੰ ਹੀ ਇੱਕ ਪ੍ਰਕਾਰ ਨਾਲ ਕੰਮ ਮੰਨਿਆ ਜਾਂਦਾ ਸੀ, ਇੰਨਾ ਬਜਟ ਆਇਆ, ਉਹ ਬਜਟ ਇੱਥੇ ਗਿਆ, ਉਸ ਵਿੱਚੋਂ ਇੰਨਾ ਉਧਰ ਗਿਆ, ਉਸ ਵਿੱਚੋਂ ਇੰਨਾ ਇੱਧਰ ਗਿਆ ਮਤਲਬ ਕਿ ਬਜਟ ਖਰਚ ਹੋਇਆ। Output ਨੂੰ ਹੀ ਸਾਡੇ ਇੱਥੇ ਇੱਕ ਪ੍ਰਕਾਰ ਨਾਲ achievement ਮੰਨਿਆ ਜਾਂਦਾ ਸੀ। ਤੁਸੀਂ ਦੇਖਿਆ ਹੋਵੇਗਾ ਕਿ 2014 ਦੇ ਬਾਅਦ ਅਸੀਂ ਸਰਕਾਰ ਦਾ Outcome Budget ਵੀ ਦੇਣਾ ਸ਼ੁਰੂ ਕੀਤਾ, Budget ਦੇ ਨਾਲ outcome ਦਾ report ਦੇਣਾ ਸ਼ੁਰੂ ਕੀਤਾ ਅਤੇ outcome ਦੇ ਕਾਰਨ qualitative change ਬਹੁਤ ਵੱਡਾ ਆਇਆ ਹੈ। ਅਸੀਂ ਵੀ ਆਪਣੇ block ਦੇਖੀਏ ਕਿ ਮੈਂ ਜਿਸ ਯੋਜਨਾ ਦੇ ਲਈ ਪੈਸੇ ਲਗਾ ਰਿਹਾ ਹਾਂ, ਜਿਸ ਯੋਜਨਾ ਦੇ ਲਈ ਸਮਾਂ ਲਗਾ ਰਿਹਾ ਹਾਂ, ਜਿਸ ਯੋਜਨਾ ਦੇ ਲਈ ਮੇਰੇ ਇੰਨੇ ਅਫਸਰ ਕੰਮ ਵਿੱਚ ਲਗੇ ਹੋਏ ਹਨ, ਕੋਈ outcome ਮਿਲਦਾ ਹੈ ਕਿ ਨਹੀਂ ਮਿਲਦਾ ਹੈ। ਅਤੇ ਸਾਨੂੰ ਉਸ outcome ਨੂੰ ਪਾਉਣ ਦੇ ਲਈ ਕੀ ਕਰਨਾ ਚਾਹੀਦਾ ਹੈ, ਸਾਥੀਓ ਜਿੰਨਾ ਮਹੱਤਵ ਕੁਝ ਲੋਕਾਂ ਨੂੰ ਲਗਦਾ ਹੈ ਪੈਸੇ ਹੋਣਗੇ ਤਾਂ ਕੰਮ ਹੋਵੇਗਾ ਤੁਸੀਂ ਵਿਸ਼ਵਾਸ ਕਰੋ ਸਾਥੀਓ ਮੇਰਾ ਬਹੁਤ ਲੰਬਾ ਅਨੁਭਵ ਹੈ।

ਸਰਕਾਰ ਚਲਾਉਣਾ ਇੰਨਾ ਲੰਬਾ ਅਨੁਭਵ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ ਜੋ ਮੈਨੂੰ ਮਿਲਿਆ ਹੈ ਅਤੇ ਮੈਂ ਅਨੁਭਵ ਨਾਲ ਕਹਿੰਦਾ ਹਾਂ ਕਿ ਸਿਰਫ ਬਜਟ ਦੇ ਕਾਰਨ ਹੀ ਬਦਲਾਵ ਆਉਂਦਾ ਹੈ ਅਜਿਹੇ ਨਹੀਂ ਹੈ ਅਗਰ ਅਸੀਂ ਸੰਸਾਧਨਾਂ ਨੂੰ optimum utilization ਅਤੇ ਦੂਸਰਾ conversions ਇਸ ਨੂੰ ਅਗਰ ਅਸੀਂ ਧਿਆਨ ਦਈਏ ਤਾਂ ਅਸੀਂ block ਦੇ development ਦੇ ਲਈ ਇੱਕ ਨਵਾਂ ਪੈਸਾ ਆਵੇ ਬਿਨਾ ਵੀ ਉਸ ਕੰਮ ਨੂੰ ਕਰ ਸਕਦੇ ਹਾਂ। ਹੁਣ ਜਿਵੇਂ ਮੰਨ ਲਵੋ, MGNREGA ਦਾ ਕੰਮ ਚਲ ਰਿਹਾ ਹੈ ਲੇਕਿਨ ਕੀ ਮੈਂ ਪਲਾਨ ਕੀਤਾ ਹੈ ਕਿ ਉਹ MGNREGA ਦਾ ਕੰਮ ਉਹੀ ਹੋਵੇਗੀ ਜੋ ਮੇਰੇ development ਦੇ design ਦੇ ਨਾਲ ਜੁੜੇਗਾ? ਮੈਂ MGNREGA ਦਾ ਕੰਮ ਉੱਥੇ ਕਰਾਂਗਾ ਤਾਕਿ ਮੈਨੂੰ ਜੋ road ਦੀ ਮਿੱਟੀ ਡਾਣਣੀ ਹੈ ਉਸੇ road ਦੀ ਮਿੱਟੀ ਡਲਵਾ ਦੇਵਾਂਗਾ ਤਾਂ ਮੇਰੇ road ਦਾ ਅੱਧਾ ਕੰਮ ਤਾਂ ਹੋ ਹੀ ਜਾਵੇਗਾ, conversions ਹੋ ਗਿਆ। ਯਾਨੀ ਜੋ conversions ਕਰਦੇ ਹਨ, ਪਾਣੀ ਹੈ, ਮੰਨ ਲਵੋ ਕੁਝ ਇਲਾਕੇ ਹਨ ਜਿੱਥੇ ਪਾਣੀ ਦੀ ਦਿੱਕਤ ਹੈ ਅਤੇ ਤੁਹਾਨੂੰ ਸਾਲ ਵਿੱਚ 3-4 ਮਹੀਨਾ ਉਸ ਪਾਣੀ ਦੇ ਲਈ ਹੀ ਮਸੱਕਤ ਕਰਨੀ ਪੈਂਦੀ ਹੈ। ਲੇਕਿਨ ਤੁਸੀਂ ਅਗਰ MGNREGA ਵਿੱਚ ਤੈਅ ਕੀਤਾ ਉਸ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਤਾਲਾਬ ਬਣਾਉਣੇ ਹਨ, ਸਭ ਤੋਂ ਜ਼ਿਆਦਾ ਪਾਣੀ storage ਕਰਨਾ ਹੈ, mission mode ਵਿੱਚ ਕੰਮ ਕਰਨਾ ਹੈ ਤਾਂ ਤੁਹਾਨੂੰ ਅਗਲੇ ਸਾਲ ਜੋ 4 ਮਹੀਨਾ ਸਿਰਫ ਪਾਣੀ ਦੇ ਲਈ 25 ਪਿੰਡ ਦੇ ਪਿੱਛੇ ਵਿਗੜਦੇ ਹਨ, ਬੰਦ ਹੋ ਜਾਣਗੇ, ਤੁਹਾਡੀ ਸ਼ਕਤੀ ਬਚ ਜਾਵੇਗੀ। Conversions ਬਹੁਤ ਵੱਡੀ ਤਾਕਤ ਰੱਖਦਾ ਹੈ। ਅਤੇ ਮੈਂ ਮੰਨਦਾ ਹਾਂ ਕਿ good governance ਦੀ ਪਹਿਲੀ ਸ਼ਰਤ ਇਹੀ ਹੈ ਕਿ ਅਸੀਂ ਸੰਸਾਧਨਾਂ ਦਾ optimum utilization ਕਰੀਏ।

ਦੂਸਰਾ ਇੱਕ ਅਨੁਭਵ ਆਇਆ ਹੈ ਅਤੇ ਮੈਂ ਆਪਣੇ ਅਨੁਭਵ ਨਾਲ ਕਹਿੰਦਾ ਹਾਂ ਹੁੰਦਾ ਕੀ ਹੈ? ਬਹੁਤ ਸੁਭਾਵਿਕ ਟੀਚਰ ਵੀ ਕਲਾਸ ਵਿੱਚ, ਅਗਰ inspection ਆਉਣ ਵਾਲਾ ਹੈ ਤਾਂ ਜੋ ਚੰਗੇ ਹੋਣਹਾਰ students ਹੁੰਦੇ ਹਨ ਉਨ੍ਹਾਂ ਨੂੰ ਥੋੜਾ tip ਦਿੰਦਾ ਹੈ ਅਤੇ ਉਹ ਕਹਿੰਦੇ ਹਨ ਜਦੋਂ inspection ਵਿੱਚ ਕੋਈ ਸਵਾਲ ਪੁੱਛੇ ਤੁਸੀਂ ਹੱਥ ਤੁਰੰਤ ਉੱਪਰ ਕਰ ਦੇਣਾ। ਮੈਂ ਟੀਚਰਾਂ ਵਾਲਾ ਜਾਣਦਾ ਹਾਂ ਸਭ। ਬਹੁਤ ਸੁਭਾਵਿਕ ਹੈ ਭਈ ਉਸ ਨੂੰ ਜ਼ਰਾ ਰੋਬ ਜਮਾਉਣਾ ਹੈ ਤਾਂ ਇੱਕ ਚੰਗਾ ਲੜਕਾ ਹੱਥ ਉੱਪਰ ਕਰ ਦੇਵੇਗਾ। ਕਹਿਣ ਦਾ ਮੇਰਾ ਮਤਲਬ ਹੈ ਕਿ ਸਾਨੂੰ ਸੁਭਾਅ ਨਾਲ ਜਿੱਥੇ immediate result  ਮਿਲਦਾ ਹੈ ਉਸ ਵਿੱਚ invest ਜ਼ਿਆਦਾ ਕਰਦੇ ਹਾਂ। ਅਗਰ ਮੈਨੂੰ ਸਰਕਾਰ ਵਿੱਚ, ਮੰਨੋ ਭਾਰਤ ਸਰਕਾਰ ਵਿੱਚ ਮੈਨੂੰ ਇੱਕ target ਪੂਰਾ ਕਰਨਾ ਹੈ ਅਤੇ ਮੈਨੂੰ ਲਗਦਾ ਹੈ ਇਹ 6 ਰਾਜ ਹਨ ਉਨ੍ਹਾਂ ਨੂੰ ਕਹੋਗੇ ਤਾਂ ਹੋ ਜਾਵੇਗਾ ਮੈਂ ਉਨ੍ਹਾਂ 6 ਰਾਜਾਂ ‘ਤੇ ਹੀ ਧਿਆਨ ਕੇਂਦ੍ਰਿਤ ਕਰਨਾ ਹੈ ਬਾਕੀ 12 ਰਾਜ ਜਿਸ ਨੂੰ ਜ਼ਰੂਰਤ ਹੈ, ਲੇਕਿਨ ਕਿਉਂਕਿ ਉਨ੍ਹਾਂ ਦਾ perform poor ਹੈ ਤਾਂ ਮੈਂ ਵੀ ਸੰਸਾਧਨ ਉੱਧਰ ਜਾਣ ਨਹੀਂ ਦਿੰਦਾ ਅਤੇ ਮੈਂ ਇੱਕ ਮਿੱਠੀ ਚਾਹ ਵਿੱਚ ਅਤੇ 2 ਚੱਮਚ ਚੀਨੀ ਪਾ ਦਿੰਦਾ ਹਾਂ। ਹੁੰਦੀ ਕੀ ਹੈ ਕਿ ਜੋ develop ਹੋ ਚੁੱਕੇ ਹਨ, ਜੋ perform ਕਰ ਰਹੇ ਹਨ ਉਨ੍ਹਾਂ ਨੂੰ ਇੰਨਾ ਅਧਿਕ ਮਿਲ ਜਾਂਦਾ ਹੈ ਉਹ ਸੰਸਾਧਨਾਂ ਨੂੰ wastage ਹੁੰਦਾ ਹੈ। ਹੁਣ ਦੇਖੋ ਤੁਹਾਡੇ ਘਰ ਵਿੱਚ ਇੱਕ ਜ਼ਮਾਨਾ ਸੀ ਜਦੋਂ ਮੈਂ ਪੜ੍ਹਦਾ ਸੀ ਮੇਰੇ ਤਾਂ ਨਸੀਬ ਵਿੱਚ ਉਹ ਨਹੀਂ ਸੀ ਲੇਕਿਨ ਮੇਰੇ ਸਾਥੀਆਂ ਨੂੰ ਉਨ੍ਹਾਂ ਦੇ ਮੰਮੀ-ਪਾਪਾ ਕਹਿੰਦੇ ਸਨ ਅਗਰ ਤੁਸੀਂ 10ਵੀਂ ਵਿੱਚ ਇੰਨੇ ਨੰਬਰ ਲਿਆਓਗੇ ਤਾਂ ਤੁਹਾਨੂੰ ਘੜੀ ਲੈ ਕੇ ਦੇਵਾਂਗੇ, ਤੁਸੀਂ 12ਵੀਂ ਵਿੱਚ ਇੰਨੇ ਨੰਬਰ ਲਿਆਓਗੇ ਤਾਂ ਭੇਂਟ ਕਰਾਂਗੇ। ਮੇਰੇ ਸਮੇਂ ਵਿੱਚ ਅਜਿਹਾ ਸੀ। ਅੱਜ ਕਿਸੇ ਵੀ ਘਰ ਦੇ ਕੋਨੇ ਵਿੱਚ ਹੱਥ ਪਾਵੋ 3-4 ਘੜੀ ਇਵੇਂ ਹੀ ਮਿਲ ਜਾਂਦੀ ਹੈ।

ਕੁਝ ਘੜੀ ਤਾਂ ਅਜਿਹੀ ਹੋਵੇਗੀ ਉਨ੍ਹਾਂ ਨੂੰ 6 ਮਹੀਨੇ ਤੋਂ ਹੱਥ ਨਹੀਂ ਲਗਾਇਆ ਹੋਵੇਗਾ ਲੇਕਿਨ ਇੱਕ ਗਰੀਬ ਦੇ ਘਰ ਵਿੱਚ ਇੱਕ ਘੜੀ ਹੋਵੇਗੀ ਤਾਂ ਉਹ ਘੜੀ 365 ਦਿਨ ਲਗਾਵੇਗਾ ਅਤੇ ਸੰਭਾਲ ਕੇ ਰੱਖੇਗਾ। ਸੰਸਾਧਨ ਜਿੱਥੇ ਪਿਆ ਹੋਇਆ ਹੈ ਉੱਥੇ extra ਦੇਣ ਨਾਲ wastage ਹੈ, ਜਿੱਥੇ ਜ਼ਰੂਰਤ ਦੇਣ ਨਾਲ ਉਸ ਦਾ ਵਧੇਰੇ ਉਪਯੋਗ ਹੁੰਦਾ ਹੈ। ਅਤੇ ਇਸ ਲਈ ਮੈਂ ਮੰਨਦਾ ਹਾਂ ਕਿ ਸਾਡੇ ਸੰਸਾਧਨਾਂ ਦਾ equal distribution ਅਤੇ ਜਿੱਥੇ need base ਹੈ ਉੱਥੇ ਖਾਸ ਤੌਰ ‘ਤੇ distribution ਇਹ ਆਦਤ ਅਸੀਂ ਪਾਵਾਂਗੇ ਤਾਂ ਉਨ੍ਹਾਂ ਨੂੰ ਇੱਕ ਤਾਕਤ ਮਿਲੇਗੀ ਅਤੇ ਇਸ ਦਿਸ਼ਾ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ ਹੈ। ਉਸੇ ਪ੍ਰਕਾਰ ਨਾਲ ਤੁਸੀਂ ਦੇਖਿਆ ਹੋਵੇਗਾ ਕੋਈ ਵੀ ਕੰਮ ਕਰਨਾ ਹੈ, ਅਸੀਂ ਇਹ ਵਹਿਮ ਵਿੱਚ ਹਾ ਕਿ ਸਰਕਾਰ ਸਭ ਕੁਝ ਕਰ ਲਵੇਗੀ, ਇਹ ਪਿਛਲੀ ਸ਼ਤਾਬਦੀ ਦੀ ਸੋਚ ਹੈ ਦੋਸਤੋ, ਸਰਕਾਰ ਹੀ ਸਭ ਕੁਝ ਕਰ ਲਵੇਗੀ ਇਸ ਸੋਚ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਹੈ। ਸਮਾਜ ਦੀ ਸ਼ਕਤੀ ਬਹੁਤ ਵੱਡੀ ਹੁੰਦੀ ਹੈ, ਤੁਸੀਂ ਸਰਕਾਰ ਨੂੰ ਕਹੋ ਕਿ ਭਈ ਤੁਸੀਂ ਰਸੋਈ ਘਰ ਚਲਾਓ ਸਾਨੂੰ ਦੁਪਹਿਰ ਦਾ ਭੋਜਨ ਕਰਨਾ ਹੋਵੇ ਤਾਂ ਅੱਖਾਂ ਤੋਂ ਪਾਣੀ ਨਿਕਲ ਜਾਂਦਾ ਹੈ, ਲੇਕਿਨ ਸਾਡੇ ਸਰਦਾਰ ਭਾਈ-ਭੈਣ ਲੰਗਰ ਚਲਾਉਂਦੇ ਸਨ, ਲੱਖਾਂ ਲੋਕ ਖਾਂਦੇ ਹਨ ਕਦੇ ਥਕਾਨ ਮਹਿਸੂਸ ਨਹੀਂ ਹੋਈ, ਇਹ ਤਾਂ ਹੋ ਰਿਹਾ ਹੈ। ਸਮਾਜ ਦੀ ਇੱਕ ਸ਼ਕਤੀ ਹੁੰਦੀ ਹੈ, ਇਸ ਸਮਾਜ ਦੀ ਸ਼ਕਤੀ ਨੂੰ ਅਸੀਂ ਜੋੜਦੇ ਹਾਂ ਕੀ? ਜਿਨ੍ਹਾਂ-ਜਿਨ੍ਹਾਂ block ਵਿੱਚ ਜਾਂ ਜ਼ਿਲ੍ਹੇ ਵਿੱਚ leadership ਦੀ ਸਮਾਜ ਨੂੰ ਜੋੜਣ ਦੀ ਤਾਕਤ ਹੈ, ਮੇਰਾ ਅਨੁਭਵ ਹੈ ਉੱਥੇ ਪਰਿਣਾਮ ਜਲਦੀ ਮਿਲਦਾ ਹੈ।

ਇਹ ਸਵੱਛਤਾ ਦਾ ਅਭਿਯਾਨ ਅੱਜ ਸਫਲਤਾ ਦੀ ਦਿਸ਼ਾ ਵਿੱਚ ਉਸ ਨੇ ਆਪਣੀ ਇੱਕ ਜਗ੍ਹਾ ਬਣਾ ਲਈ ਹੈ, ਕੀ ਕਾਰਨ ਹੈ? ਕੀ ਇਹ ਮੋਦੀ ਦੇ ਕਾਰਨ ਹੋ ਰਿਹਾ ਹੈ ਕੀ? ਕੀ ਇਹ 5-50 ਲੋਕ ਝਾੜੂ ਲਗਾਉਂਦੇ ਹਨ ਉਸ ਦੇ ਕਾਰਨ ਹੋ ਰਿਹਾ ਹੈ ਕੀ? ਜੀ ਨਹੀਂ, ਸਮਾਜ ਵਿੱਚ ਇੱਕ ਵਾਤਾਵਰਣ ਬਣਿਆ ਹੈ ਕਿ ਹੁਣ ਗੰਦਗੀ ਨਹੀਂ ਕਰਾਂਗੇ ਅਤੇ ਜਦੋਂ ਸਮਾਜ ਤੈਅ ਕਰਦਾ ਹੈ ਨਾ ਗੰਦਗੀ ਨਹੀਂ ਕਰਾਂਗਾ ਤਾਂ ਸਵੱਛਤਾ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਦੋਸਤੋ। ਜਨ ਭਾਗੀਦਾਰੀ ਇਹ ਬਹੁਤ ਲਾਜ਼ਮੀ ਹੈ ਅਤੇ ਸਾਡੇ ਇੱਥੇ leadership ਦੀ ਇੱਕ ਵੱਡੀ ਵਿਕੁਰਤ ਵਿਆਖਿਆ ਹੋ ਗਈ ਹੈ ਕਿ ਜੋ ਲੰਬਾ ਕੁਰਤਾ-ਪਜਾਮਾ ਪਹਿਣ ਕੇ, ਖਾਦੀ ਦੇ ਕੱਪੜੇ ਪਹਿਣ ਕੇ ਆ ਜਾਵੇ ਉਹੀ leader ਹੁੰਦਾ ਹੈ। ਜੀਵਨ ਦੇ ਹਰ ਖੇਤਰ ਵਿੱਚ leadership ਹੁੰਦੀ ਹੈ। ਸਿੱਖਿਆ ਦੇ ਖੇਤਰ ਵਿੱਚ leader ਚਾਹੀਦਾ ਹੈ, agriculture sector ਵਿੱਚ leader ਚਾਹੀਦਾ ਹੈ ਅਤੇ ਉਹ political ਲੀਡਰਾਂ ਦੀ ਜ਼ਰੂਰ ਨਹੀਂ ਹੈ ਜੀ। ਸਾਡੇ ਅਫਸਰ ਵੀ leader ਹੁੰਦੇ ਹਨ, ਉਹ ਵੀ motivate ਕਰਦੇ ਹਨ। ਅਸੀਂ block level ‘ਤੇ leadership ਕਿਵੇਂ ਬਣਾਈਏ ਅਤੇ ਇਹ ਜੋ ਸੰਕਲਪ ਸਪਤਾਹ ਹੈ ਨਾ ਉਸ ਵਿੱਚ ਇੱਕ-ਇੱਕ group ਬੈਠਣ ਵਾਲੇ ਹਨ ਉਸ ਨੂੰ ਇੱਕ ਮਕਸਦ ਹੈ team spirit Team spirit, ਬਣੇਗਾ ਤਾਂ leadership ਆਵੇਗੀ, team spirit ਬਣੇਗਾ ਤਾਂ ਜਨ ਭਾਗੀਦਾਰੀ ਦੇ ਨਵੇਂ-ਨਵੇਂ ideas ਆਉਣਗੇ। ਤੁਸੀਂ ਦੇਖਿਆ ਹੋਵੇਗਾ ਕਿ ਕੋਈ ਵੀ natural calamity ਆਉਂਦੀ ਹੈ, ਕੀ ਸਰਕਾਰੀ ਸੰਸਾਧਨ ਉਸ natural calamity ਨੂੰ handle ਕਰ ਸਕਦੇ ਹਨ? ਦੇਖਦੇ ਹੀ ਦੇਖਦੇ ਇੰਨੀ ਵੱਡੀ ਮਾਤਰਾ ਵਿੱਚ ਲੋਕ ਜੁੜ ਜਾਂਦੇ ਹਨ ਕਿ ਦੇਖਦੇ ਹੀ ਦੇਖਦੇ ਸਮੱਸਿਆਵਾਂ ਨੂੰ ਸਮਾਧਾਨ ਕਰਨ ਲਗ ਜਾਂਦੇ ਹਨ। ਲੋਕ ਕਰਨ ਲਗ ਜਾਂਦੇ ਹਨ ਅਤੇ ਉਸ ਸਮੇਂ ਸਾਨੂੰ ਵੀ ਲਗਦਾ ਹੈ ਅਤੇ ਅਹੇ ਵਾਰ ਸਮਾਜ ਦੇ ਇੰਨੀ ਵੱਡੀ ਮਦਦ ਕਰ ਦਿੱਤੀ ਮੇਰਾ ਕੰਮ ਹੋ ਗਿਆ। ਅਫਰਸ ਨੂੰ ਵੀ ਲਗਦਾ ਹੈ ਯਾਰ ਚੰਗਾ ਹੋ ਗਿਆ ਇਨ੍ਹਾਂ ਲੋਕਾਂ ਨੇ ਮਦਦ ਕਰ ਦਿੱਤੀ ਮੇਰਾ ਕੰਮ ਹੋ ਗਿਆ।

ਜੋ ਵੀ grassroot level ‘ਤੇ ਕੰਮ ਕਰਦੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਇਸ ਪ੍ਰਕਾਰ ਦੀ ਜੋ ਸਮਾਜ ਦੀ ਸ਼ਕਤੀ ਹੈ ਉਸ ਨੂੰ ਪਹਿਚਾਣਨਾ, ਸਮਾਜ ਦੀ ਸ਼ਕਤੀ ਨੂੰ ਜੋੜਣਾ। ਸਾਡੇ ਸਕੂਲ, ਕਾਲਜ ਚੰਗੇ ਚਲਣ। ਅਗਰ ਪਰਿਵਾਰ ਦੇ ਲੋਕ ਜੁੜਦੇ ਹਨ guardians ਜੁੜਦੇ ਹਨ, parents ਆਉਂਦੇ ਹਨ ਤਾਂ ਦੇਖੋ ਉਹ ਸਕੂਲ ਕਦੇ ਪਿੱਛੇ ਨਹੀਂ ਰਹੇਗਾ। ਅਤੇ ਇਸ ਦੇ ਤਰੀਕੇ ਲੱਭਣੇ ਚਾਹੀਦੇ ਹਨ। ਮੈਂ ਹਮੇਸਾ ਕਹਿੰਦਾ ਹਾਂ ਕਿ ਭਈ ਪਿੰਡ ਦਾ ਜਨਮ ਦਿਵਸ ਮਨਾਈਏ, ਤੁਹਾਡੇ ਇੱਥੇ railway station ਹੈ ਤਾਂ railway station ਦਾ ਜਨਮਦਿਨ ਲੱਭੋ, record ਵਿੱਚ ਮਿਲ ਜਾਵੇਗਾ ਉਸ ਦਾ ਜਨਮਦਿਨ ਮਨਾਓ। ਤੁਹਾਡੇ ਇੱਥੇ ਸਕੂਲ 80 ਸਾਲ ਪੁਰਾਣੀ ਹੋਵੇਗੀ, 90 ਸਾਲ ਪੁਰਾਣੀ ਹੋਵੇਗੀ, 100 ਸਾਲ ਪੁਰਾਣੀ ਹੋਵੇਗੀ ਉਸ ਸਕੂਲ ਦੀ ਜਨਮ ਤਰੀਕ ਕੱਢੋ, ਅਤੇ ਉਸ ਸਕੂਲ ਵਿੱਚ ਪੜ੍ਹ ਕੇ ਗਏ ਹੋਏ ਜਿੰਨੇ ਜਿੰਦਾ ਲੋਕ ਹਨ ਉਨ੍ਹਾਂ ਨੂੰ ਇੱਕ ਵਾਰ ਇਕੱਠਾ ਕਰੋ।

ਜਨ ਭਾਗੀਦਾਰੀ ਦੇ ਤਰੀਕੇ ਹੁੰਦੇ ਹਨ, ਜਨ ਭਾਗੀਦਾਰੀ ਦੀ ਮਤਲਬ ਇਹ ਨਹੀਂ ਕਿ ਤੁਸੀਂ donation ਦੇ ਦਵੋ। ਹੁਣ ਕਿਵੇਂ ਕੁਪੋਸ਼ਣ ਹੈ, ਆਂਗਨਵਾੜੀ ਵਿੱਚ ਕੁਪੋਸ਼ਣ ਦੀ ਸਮੱਸਿਆ ਅਗਰ ਮੁਕਤ ਕਰਨੀ ਹੈ ਤਾਂ ਕੀ ਬਜਟ ਨਾਲ ਹੋਵੇਗੀ, ਉਹ ਇੱਕ ਤਰੀਕਾ ਹੈ ਲੇਕਿਨ ਅਗਰ ਮੈਂ ਕਹਾਂ ਕਈ ਭਈ ਮੇਰੇ ਪਿੰਡ ਦੇ ਅੰਦਰ ਇੱਕ ਤਿਥੀ ਭੋਜਨ ਦਾ ਪ੍ਰੋਗਰਾਮ ਕਰਾਂਗਾ। ਉਸ ਤਿਥੀ ਭੋਜਨ ਦੇ ਪ੍ਰੋਗਰਾਮ ਵਿੱਚ ਕਿਸੇ ਦੀ ਜਨਮਜਯੰਤੀ ਹੈ, ਕਿਸੇ ਦੇ ਮਾਤਾ-ਪਿਤਾ ਦੀ ਮੌਤ ਤਿਥੀ ਹੈ, ਕਿਸੇ ਦੀ ਲਗਨ ਤਿਥੀ ਹੈ ਤਾਂ ਮੈਂ ਉਨ੍ਹਾਂ ਨੂੰ ਕਹਾਂਗਾ ਦੇਖੋ ਆਪਣੇ ਪਿੰਡ ਵਿੱਚ ਇਹ ਆਂਗਨਵਾੜੀ ਹੈ 100 ਬੱਚੇ ਹਨ, ਤੁਹਾਡਾ ਜਨਮਦਿਨ ਹੈ ਅਗਰ ਤੁਸੀਂ ਘਰ ਵਿੱਚ ਕੁਝ ਚੰਗਾ ਖਾਣਾ ਖਾਣ ਵਾਲੇ ਹੋ, ਕਰਨ ਵਾਲੇ ਹੋ ਅਜਿਹਾ ਕਰੋ ਇਨ੍ਹਾਂ 100 ਬੱਚਿਆਂ ਦੇ ਲਈ ਤੁਹਾਡੇ ਜਨਮਦਿਨ ਦੇ ਨੀਮਿਤ ਤੁਸੀਂ ਇੱਕ ਫਲ ਲੈ ਕੇ ਆਓ ਸਭ ਬੱਚਿਆਂ ਨੂੰ ਇੱਕ-ਇੱਕ ਕੇਲਾ ਦੇ ਦਵੋ। ਉਸ ਦਾ ਜਨਮਦਿਨ ਮਨ ਜਾਵੇਗਾ ਅਤੇ ਕਹਿਣਾ ਹੈ ਖੁਦ ਆਉਣਾ ਹੈ ਅਤੇ ਖੁਦ ਉਨ੍ਹਾਂ ਬੱਚਿਆਂ ਨੂੰ ਦੇਣਾ ਹੈ ਤਾਂ ਸਮਾਜਿਕ ਨਿਆਂ ਵੀ ਹੁੰਦਾ ਹੈ, ਸਮਾਜ ਵਿੱਚ ਜੋ ਦੂਰੀ ਹੁੰਦੀ ਹੈ ਉਹ ਵੀ ਹਟ ਜਾਂਦੀ ਹੈ। ਅਤੇ ਤੁਹਾਨੂੰ ਸਾਲ ਵਿੱਚ, ਪਿੰਡ ਵਿੱਚ 80-100 ਪਰਿਵਾਰ ਜ਼ਰੂਰ ਮਿਲ ਜਾਣਗੇ ਜੋ ਸਕੂਲ ਵਿੱਚ ਆ ਕੇ, ਆਂਗਨਵਾੜੀ ਵਿੱਚ ਆ ਕੇ ਉਨ੍ਹਾਂ ਬੱਚਿਆਂ ਨੂੰ ਵਧੀਆ ਚੀਜ਼ ਖਿਲਾਵਾਂਗੇ, seasonal ਜੋ ਚੀਜ਼ ਹੋਵੇਗੀ, ਮੰਨ ਲਵੋ ਖਜੂਰ ਆ ਗਈ ਉਹ ਕਹੇਗਾ ਕਿ ਚਲੋ ਭਾਈ ਅੱਜ ਮੈਂ 2-2 piece ਲੈ ਕੇ ਜਾਂਦਾ ਹਾਂ ਇਹ 100 ਬੱਚੇ ਹਨ ਜਰਾ ਖਿਲਾ ਕੇ ਆਉਂਦਾ ਹਾਂ। ਜਨ ਭਾਗੀਦਾਰੀ ਹੈ। 

ਸਰਕਾਰ ਦਾ ਬਜਟ ਵਿੱਚ ਇੰਨਾ ਬਚਾਉਣ ਦਾ ਕੰਮ ਨਹੀਂ ਹੈ। ਜਨ ਭਾਗੀਦਾਰੀ ਦੀ ਤਾਕਤ ਵਿੱਚ ਜਦੋਂ ਗੁਜਰਾਤ ਵਿੱਚ ਸੀ ਮੈਂ ਤਿਥੀ ਭੋਜਨ ਦਾ ਅਭਿਯਾਨ ਚਲਾਇਆ ਸੀ ਅਤੇ ਸਾਰੇ ਧਾਰਮਿਕ ਕਥਾਗਾਰ ਵਗੈਰਾ ਵੀ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਤਾਕੀਦ ਕਰਦੇ ਸਨ। ਕਰੀਬ-ਕਰੀਬ 80 ਦਿਨ ਉਸ ਸਮੇਂ ਦੀ ਮੈਂ ਗੱਲ ਕਰਦਾ ਹਾਂ ਹਾਲੇ ਤਾਂ ਮੈਨੂੰ ਪਤਾ ਨਹੀਂ ਹੈ, ਸਾਲ ਭਰ ਵਿੱਚ 80 ਦਿਨ ਅਜਿਹੇ ਨਿਕਲਦੇ ਸਨ ਕਿ ਕਿਸੇ ਨਾ ਕਿਸੇ ਪਰਿਵਾਰ ਦਾ ਚੰਗਾ ਅਵਸਰ ਉਹ ਸਕੂਲ ਦੇ ਬੱਚਿਆਂ ਦੇ ਨਾਲ ਆ ਕੇ ਮਨਾਉਂਦੇ ਸਨ ਅਤੇ ਬੱਚਿਆਂ ਨੂੰ ਵਧੀਆ ਖਿਲਾਉਂਦੇ ਸਨ, ਕੁਪੋਸ਼ਣ ਦੇ ਖਿਲਾਫ ਲੜਾਈ ਵੀ ਹੁੰਦੀ ਸੀ ਅਤੇ ਇਹ ਖਾਣਾ ਖਿਲਾਉਣ ਦਾ tension ਜੋ ਟੀਚਰ ਦਾ ਰਹਿੰਦਾ ਹੈ ਉਹ ਵੀ T.B., ਸਾਡੇ Block ਵਿੱਚ ਅਗਰ 10 ਵੀ T.B. ਦੇ patient ਹਨ ਅਤੇ T.B. Mitra ਵਾਲੀ ਜੋ ਯੋਜਨਾ ਹੈ ਅਸੀਂ ਇਨ੍ਹਾਂ ਨੂੰ ਜੋੜ ਲਈਏ ਅਤੇ ਅਸੀਂ ਕਹੀਏ ਕਿ ਤੁਸੀਂ ਇਨ੍ਹਾਂ ਨੂੰ ਜ਼ਰਾ ਹਰ ਹਫਤੇ ਫੋਨ ਕਰਦੇ ਰਹੋ, ਤੁਸੀਂ ਜ਼ਰਾ ਉਨ੍ਹਾਂ ਨੂੰ ਪੁੱਛਦੇ ਰਹੋ 6 ਮਹੀਨੇ ਵਿੱਚ T.B. ਗਾਇਬ ਹੋ ਜਾਵੇਗਾ ਉਸ ਦਾ।

ਅਸੀਂ ਜਿਨ੍ਹਾ ਲੋਕਾਂ ਨੂੰ ਜਾਣਦੇ ਹਾਂ, ਸ਼ੁਰੂ ਵਿੱਚ ਮਿਹਨਤ ਪੈਂਦੀ ਹੈ ਜੋੜਨ ਵਿੱਚ ਲੇਕਿਨ ਬਾਅਦ ਵਿੱਚ ਸ਼ਕਤੀ ਬਣ ਜਾਂਦੀ ਹੈ। ਤੁਸੀਂ ਦੇਖਿਆ ਹੋਵੇਗਾ ਅੱਜ ਵਿਸ਼ਵ ਵਿੱਚ ਭਾਰਤ ਦਾ ਨਾਮ ਗੂੰਜ ਰਿਹਾ ਹੈ। ਤੁਸੀਂ ਵੀ ਅਨੁਭਵ ਕਰਦੇ ਹੋਵੇਗੇ। ਅਖਬਾਰ ਵਿੱਚ ਤਾਂ ਆਉਂਦਾ ਹੈ ਕਿ ਮੋਦੀ ਦੇ ਕਾਰਨ ਹੋ ਰਿਹਾ ਹੈ, ਮੋਦੀ ਦੇ ਕਾਰਨ ਹੋ ਰਿਹਾ ਹੈ, ਮੋਦੀ ਸਰਕਾਰ ਦੀ diplomacy ਬਹੁਤ ਵਧੀਆ ਹੈ, ਢਿਕਣਾ ਹੈ, ਫਲਾਨਾ ਹੈ, ਮੈਨੂੰ ਵੀ ਅਜਿਹਾ ਲਗਦਾ ਹੈ। ਲੇਕਿਨ reality ਵਿੱਚ ਇੱਕ ਕਾਰਨ ਹੋਰ ਵੀ ਹੈ ਜਿਸ ਦੇ ਵੱਲ ਲੋਕਾਂ ਦਾ ਧਿਆਨ ਨਹੀਂ ਜਾਂਦਾ ਹੈ, ਜੋ ਸਾਡਾ diaspora ਹੈ। ਭਾਰਤ ਤੋਂ ਗਏ ਹੋਏ ਲੋਕ ਜੋ ਉਸ ਦੇਸ਼ ਵਿੱਚ ਰਹਿੰਦੇ ਹਨ,

ਉਨ੍ਹਾਂ ਦੇ ਅੰਦਰ ਜੋ ਸਰਗਰਮੀ ਆਈ ਹੈ, ਉਨ੍ਹਾਂ ਦੇ ਅੰਦਰ ਜੋ ਸੰਗਠਿਤ ਤਾਕਤ ਖੜ੍ਹੀ ਹੋਈ ਹੈ, ਉਨ੍ਹਾਂ ਦੀ public life ਵਿੱਚ ਜੋ ਭਾਗੀਦਾਰੀ ਵਧੀ ਹੈ ਤਾਂ ਉਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਵੀ ਲਗਦਾ ਹੈ ਕਿ ਯਾਰ ਇਹ ਬੜੇ ਉਪਯੋਗੀ ਲੋਕ ਹੈ ਅਤੇ ਉਸ ਦੇ ਕਾਰਨ ਭਾਰਤ ਉਪਯੋਗੀ ਲਗਣ ਲਗਿਆ। ਯਾਨੀ ਜਗ ਭਾਗੀਦਾਰੀ ਦੀ ਤਾਕਤ ਅਗਰ ਵਿਦੇਸ਼ ਨੀਤੀ ਤੋਂ ਘੱਟ ਆਉਂਦੀ ਹੈ ਤਾਂ ਜਨ ਭਾਗੀਦਾਰੀ ਦੀ ਤਾਕਤ ਮੇਰੇ Block ਵਿੱਚ ਤਾਂ ਵੱਡੀ ਆਸਾਨੀ ਨਾਲ ਆ ਸਕਦੀ ਹੈ ਸਾਥੀਓ। ਅਤੇ ਇਸ ਲਈ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਇਹ ਜੋ ਸੰਕਲਪ ਸਪਤਾਹ ਹੈ ਉਸ ਦਾ  maximum ਉਪਯੋਗ ਕਰੀਏ ਖੁੱਲ੍ਹੇ ਮਨ ਨਾਲ ਚਰਚਾ ਕਰੀਏ, design workout ਕਰੀਏ।

ਉਸੀ ਪ੍ਰਕਾਰ ਨਾਲ ਸਾਡੇ ਸੰਸ਼ਾਧਨਾਂ ਦਾ ਉਪਯੋਗ ਕਰੀਏ । ਸਾਡੇ ਇੱਥੇ ਕੀ ਹੁੰਦਾ ਹੈ ਇੱਕ Block ਵਿੱਚ 8-10 ਸ਼ਾਇਦ vehicle ਹੁੰਦੇ ਹਨ, ਜ਼ਿਆਦਾ ਤਾਂ ਹੁੰਦੇ ਵੀ ਨਹੀਂ ਹਨ ਅਤੇ ਕੁਝ ਹੀ ਅਫਸਰਾਂ ਦੇ ਕੋਲ vehicle ਰਹਿੰਦੇ ਹਨ, ਹੁਣ ਦੂਰ travel ਕਰਨ ਦੀ ਜ਼ਿੰਮੇਦਾਰੀ ਤਾਂ ਕਈ ਲੋਕਾਂ ਦੇ ਕੋਲ ਹੈ ਜਿਨ੍ਹਾਂ ਦੇ ਕੋਲ ਸਾਧਨ ਨਹੀਂ ਹੁੰਦੇ ਹਨ। ਮੈਂ ਗੁਜਰਾਤ ਵਿੱਚ ਇੱਕ ਪ੍ਰਯੋਗ ਕੀਤਾ ਸੀ ਉਹ ਵੱਡਾ ਸਫ਼ਲ ਰਿਹਾ ਅਗਰ ਮੰਨ ਲਏ ਇੱਕ Block ਵਿੱਚ 100 ਪਿੰਡ ਹਨ ਤਾਂ ਮੈਂ 10 ਅਫਸਰਾਂ ਨੂੰ 10-10 ਪਿੰਡ ਦੇ ਦਿੱਤੇ।

ਅਤੇ ਮੈਂ ਕਿਹਾ ਕਿ ਤੁਸੀਂ ਆਪਣੀ ਗੱਡੀ ਵਿੱਚ ਜਾਏ ਤਾਂ ਇਨ੍ਹਾਂ 5 ਵਿਭਾਗ ਦੇ ਜੋ junior ਅਫ਼ਸਰ ਹੈ ਉਨ੍ਹਾਂ ਪੰਜਾਂ ਦੇ junior ਅਫ਼ਸਰ ਨੂੰ ਵੀ ਤੁਹਾਡੀ ਗੱਡੀ ਵਿੱਚ ਬੈਠਾ ਜਾਏ ਅਤੇ ਇੱਕ ਮਹੀਨੇ ਤੱਕ ਤੁਸੀਂ ਇਨ੍ਹਾਂ 10 ਪਿੰਡਾਂ ਦੀ ਹੀ ਚਿੰਤਾ ਕਰੇ। ਸਾਰੇ ਵਿਸ਼ੇ ਤੁਸੀਂ ਚਰਚਾ ਕਰੋਗੇ ਅਤੇ ਭਲੇ  agriculture ਵਿਭਾਗ ਦੇ ਅਧਿਕਾਰੀ ਹੈ ਲੇਕਿਨ ਤੁਸੀਂ ਉਸ ਪਿੰਡ ਵਿੱਚ ਜਾ ਕੇ ਸਿੱਖਿਆ ਦੀ ਵੀ ਚਰਚਾ ਕਰੋਗੇ, ਖੇਤੀ ਦੀ ਵੀ ਚਰਚਾ ਕਰੋਗੇ, ਪਾਣੀ ਦੀ ਵੀ ਚਰਚਾ ਕਰੋਗੇ, ਪਸ਼ੂਆਂ ਦੀ ਵੀ ਚਿੰਤਾ ਕਰੋਗੇ ਸਾਰੇ। ਦੂਸਰਾ, ਦੂਸਰੇ 10 ਪਿੰਡ ਵਿੱਚ, ਤੀਸਰਾ,ਤੀਸਰੇ। ਉਹ ਮਹੀਨੇ ਭਰ ਉਸ ਨੂੰ 10 ਹੀ ਪਿੰਡ ਰਹਿੰਦੇ ਸਨ ਫਿਰ ਇੱਕ ਮਹੀਨੇ ਦੇ ਬਾਅਦ ਬਦਲ ਦਿੰਦੇ ਸਨ। ਅਨੁਭਵ ਇਹ ਆਉਂਦਾ ਸੀ ਕੀ silos  ਖਤਮ ਹੋ ਗਏ

whole of the government approach ਆਇਆ ਅਤੇ ਇਹ ਜੋ 10 ਅਫ਼ਸਰ ਸਨ ਹੁਣ ਸਪਤਾਹ ਵਿੱਚ ਇੱਕ  ਦਿਨ ਬੈਠ ਕੇ ਆਪਣੇ experience share ਕਰਦੇ ਸਨ ਕਿ ਭਈ ਉਸ ਇਲਾਕੇ ਵਿੱਚ ਮੈਂ ਗਿਆ ਸੀ ਮੇਰਾ ਵਿਭਾਗ ਤਾਂ ਸਿੱਖਿਆ ਹੈ ਲੇਕਿਨ ਮੈਂ  agriculture ਵਿੱਚ ਇਹ ਚੀਜ਼ ਦੇਖੀ। ਪਾਣੀ ਦੇ ਖੇਤਰ ਵਿੱਚ… ਉਨ੍ਹੀ ਹੀ ਸੰਸ਼ਾਧਨਾਂ ਦਾ optimum utilization  ਹੁੰਦਾ ਸੀ। ਅਤੇ ਪਰਿਣਾਮ ਬਹੁਤ ਉੱਤਮ ਆਉਣ ਲੱਗੇ ਅਤੇ 10 ਅਫ਼ਸਰ ਅਜਿਹੇ ਸਨ ਜਿਨ੍ਹਾਂ ਨੂੰ ਉਸ  Block ਦੀ ਪੂਰੀ ਜਾਣਕਾਰੀਆਂ ਰਹਿੰਦੀਆਂ ਸਨ। ਉਹ ਹੋਵੇਗਾ agriculture ਲੇਕਿਨ ਉਸ ਨੰ ਸਿੱਖਿਆ ਦਾ ਵੀ ਮਾਲੂਮ ਹੁੰਦਾ ਸੀ, ਉਹ ਸਿੱਖਿਆ ਵਿੱਚ ਸੀ ਲੇਕਿਨ ਉਸ ਨੂੰ health ਦਾ ਵੀ ਮਾਲੂਮ ਰਹਿੰਦਾ ਸੀ। 

ਮੈਂ ਸਮਝਦਾ ਹਾਂ ਸਾਨੂੰ ਆਪਣੀ strategy ਬਦਲਣੀ ਚਾਹੀਦੀ ਅਗਰ ਅਸੀਂ governance ਦੀ ਸਾਡੀ strategy ਬਦਲਦੇ ਹਾਂ ਅਤੇ ਅਸੀਂ ਸਾਡੇ ਸੰਸ਼ਾਧਨਾਂ ਦਾ ਭਰਪੂਰ ਉਪਯੋਗ, ਅਤੇ ਅੱਜ communication ਦੀ ਤਾਕਤ ਵੀ ਹੈ ਅਤੇ communicationਸਮੱਸਿਆ ਵੀ ਹੈ। ਲਗਦਾ ਹੈ ਕਿ ਮੈਂ video conference ਤੋਂ ਜਾਣਕਾਰੀ ਲੈ ਲਵਾਂਗੇ ਮੈਂ, mobile ਤੋਂ ਜਾਣਕਾਰੀ ਲੈ ਲਵੇਗਾ, physically ਜਾਣ ਦਾ ਜੋ ਲਾਭ ਹੈ ਨਾ ਸਾਥੀਓ ਇਸ ਦਾ ਕੋਈ alternate ਨਹੀਂ ਹੈ। ਜੋ ਅੱਜ ਮੈਂ ਹੁਣ ਤੁਹਾਡੇ ਨਾਲ ਬੋਲਦਾ ਹਾਂ ਉਹ ਤੁਸੀਂ ਆਪਣੇ ਪਿੰਡ ਵਿੱਚ ਰਹੇ ਹੁੰਦੇ ਅਤੇ ਹੋ ਸਕਦਾ ਹੈ ।

 ਮੈਂ video conference ਵਿੱਚ ਕੁਝ ਨਵਾਂ ਨਹੀਂ ਕਹਿੰਦਾ ਇਹ ਹੀ ਕਹਿੰਦਾ। ਲੇਕਿਨ ਇੱਥੇ ਆਉਣ ਦੇ ਬਾਅਦ ਤੁਹਾਡੇ ਨਾਲ ਅੱਖਾ ਨਾਲ ਅੱਖ ਮਿਲਾਉਣ  ਦੇ ਬਾਅਦ ਜੋ ਤਾਕਤ ਆਉਂਦੀ ਹੈ ਨਾ ਉਹ video conference ਨਾਲ ਨਹੀਂ ਆਉਂਦੀ ਹੈ। ਅਤੇ ਇਸ ਲਈ ਸਾਡੇ physical ਜਿੰਨੀਆਂ ਜ਼ਿੰਮੇਦਾਰੀਆਂ ਹਨ, physically ਜਾ ਕੇ ਕਰਨੀਆਂ ਹਨ ਉਸ ਵਿੱਚ ਕਦੇ ਵੀ compromise ਨਹੀਂ ਕਰਨਾ ਚਾਹੀਦਾ। ਅਸੀਂ ਜਦੋਂ ਉਸ ਸਥਾਨ ‘ਤੇ ਜਾਂਦੇ ਹਾਂ, ਸਾਨੂੰ ਉਸ ਦੀ ਤਾਕਤ ਦੀ ਪਹਿਚਾਣ ਮਿਲਦੀ ਹੈ ਇਹ ਜੋ Aspirational Block ਹੈ ।

ਤੁਹਾਨੂੰ ਸ਼ਾਇਦ ਪਹਿਲੀ ਵਾਰ ਜਦੋਂ ਇਹ ਸਪਤਾਹ ਚਲੇਗਾ ਤਾਂ ਪਹਿਲੇ ਕਦੀ ਨਹੀਂ ਧਿਆਨ ਗਿਆ ਹੋਵੇਗਾ ਤੁਹਾਡੇ ਆਪਣੇ ਸਾਥੀਆ ਦੇ ਸਮਰੱਥ ਵਿਸ਼ੇ ਵਿੱਚ ਪਹਿਲੇ ਪਤਾ ਨਹੀਂ ਹੋਵੋਗਾ, ਕਦੀ-ਕਦੀ ਤਾਂ ਨਾਮ ਵੀ ਪਤਾ ਨਹੀਂ ਹੋਵੇਗਾ ਆਪਣੇ ਆਫ਼ਿਸਰ ਨੂੰ ਰੋਜ਼ ਮਿਲਦੇ ਹੋਣਗੇ, ਨਮਸਤੇ ਵੀ ਹੋ ਜਾਂਦੀ ਹੋਵੇਗੀ ਨਾਲ ਵੀ ਪਤਾ ਨਹੀਂ ਹੋਵੇਗਾ। ਲੇਕਿਨ ਇਹ ਜਦੋਂ ਇੱਕ ਸਪਤਾਹ ਤੁਸੀਂ ਨਾਲ ਬੈਠੋਗੇ, ਤੁਹਾਨੂੰ ਉਸ ਦੀ ਸ਼ਕਤੀ ਦਾ ਪਰਿਚੈ ਹੋਵੇਗਾ, ਉਸ ਦੀਆਂ ਵਿਸ਼ੇਸ਼ਤਾਵਾਂ ਦਾ ਪਰਿਚੈ ਹੋਵੇਗਾ ਅਤੇ ਉਹ ਹੀ ਸਾਡੇ  team spirit ਦੇ ਲਈ ਬਹੁਤ ਲਾਜ਼ਮੀ ਹੁੰਦਾ ਹੈ।

ਅਤੇ ਜਦੋ ਇੱਕ team  ਬਣ ਜਾਂਦੀ ਹੈ ਤਾਂ ਇੱਛਿਤ ਪਰਿਣਾਮ ਆਪਣੇ ਆਪ ਮਿਲ ਜਾਂਦੇ ਹਨ। ਅਤੇ ਇਸ ਲਈ ਸਾਥੀਓ ਮੇਰਾ ਆਪ ਸਭ ਨੂੰ ਤਾਕੀਦ ਹੈ ਕਿ ਅਸੀਂ 3 ਮਹੀਨੇ ਦੇ ਅੰਦਰ-ਅੰਦਰ ਮੰਨ ਲਓ ਤਸੀਂ ਇੱਕ 30 parameter ਵਿੱਚ ਪਿੱਛੇ ਹੈ, 5 parameter ਅਜਿਹੇ ਤੈਅ ਕਰੀਏ ਜਿਸ ਵਿੱਚ ਅਸੀਂ ਪੂਰੀ ਤਰ੍ਹਾਂ state ਦੀ  average ਤੋਂ ਬਾਹਰ ਆ ਜਾਂਦੇ ਹਨ, ਕਰ ਲਓ। ਤਾਂ ਤੁਹਾਡਾ confidence ਵਧੇਗਾ ਯਾਰ 5 ਤਾਂ ਹੋ ਗਏ ਤਾਂ ਹੁਣ ਤਾਂ 10 ਹੋ ਸਕਦੇ ਹਨ। ਅਤੇ ਇਸ ਲਈ ਅਸੀਂ ਸਕੂਲ ਵਿੱਚ ਵੀ ਪੜ੍ਹੇ ਸਨ ਤਾਂ ਟੀਚਰ ਕੀ ਪੜ੍ਹਾਉਂਦੇ ਸਨ,

ਜਦੋਂ exam ਵਿੱਚ ਬੈਠਦੇ ਹੋ ਨਾ ਜੋ easy answer ਹੈ ਉਹ ਪਹਿਲੇ ਲਿਖੋ, ਅਜਿਹਾ ਸਿਖਾਉਂਦੇ ਸਨ। ਤਾਂ ਉਹ ਟੀਚਰ ਨੇ ਸਿਖਾਇਆ ਹੋਇਆ ਹੁਣ ਵੀ ਕੰਮ ਵਿੱਚ ਆਉਂਦਾ ਹੈ, ਤੁਸੀਂ ਵੀ ਆਪਣੇ ਇੱਥੇ ਜੋ ਸਰਲ ਚੀਜ਼ਾਂ ਹਨ ਉਹ ਤਾਂ ਸਭ ਤੋਂ ਪਹਿਲ  solve ਕਰੇ ਉਸ ਵਿੱਚੋਂ ਬਾਹਰ ਨਿਕਲ ਜਾਏ, ਤਾਂ ਅਗਰ 40 ਚੀਜ਼ਾਂ ਹੈ ਤਾਂ 35 ‘ਤੇ ਪਹਿਲੇ ਆ ਜਾਏ। ਹੌਲੀ-ਹੌਲੀ ਕਰਕੇ ਇੱਕ-ਇੱਕ ਸਮੱਸਿਆ ਤੋਂ ਕੱਢਿਆ ਜਾਏਗਾ ਤੁਸੀਂ ਦੇਖਦੇ ਹੀ ਦੇਖਦੇ ਤੁਹਾਨੂੰ  Block Aspirational ਵਿੱਚੋਂ ਹੋਰਾਂ ਦਾ aspiration ਵਧਾਉਣ ਦਾ aspiration ਬਣ ਜਾਏਗਾ। ਉਹ ਆਪਣੇ ਆਪ ਵਿੱਚ ਇੱਕ inspiration ਬਣ ਜਾਏਗਾ।

ਅਤੇ ਮੈਂ ਮੰਨਦਾ ਹਾਂ ਕਿ ਸਾਡੇ 112 Districts ਜੋ ਕੱਲ੍ਹ ਤੱਕ Aspiration Distircts ਸਨ ਅੱਜ inspirational districts ਬਣ ਗਏ ਹਨ ਦੇਖਦੇ ਹੀ ਦੇਖਦੇ ਇੱਕ ਸਾਲ ਦੇ ਅੰਦਰ-ਅੰਦਰ 500 Aspirational Blocks ਹਨ ਜੋ 500 ਵਿੱਚੋਂ  alteast 100 inspirational blocks ਬਣ ਜਾਣਗੇ। ਪੂਰੇ ਰਾਜ ਦੇ ਲਈ inspirational blocks ਬਣ ਜਾਣਗੇ। ਅਤੇ ਇਸ ਕੰਮ ਨੂੰ ਪੂਰਾ ਕਰੀਏ। ਸਾਥੀਓ ਮੈਨੰ ਵਧੀਆ ਲਗਿਆ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਜੋ online ਮੈਨੂੰ ਸੁਣ ਰਹੇ ਹਨ ਉਨ੍ਹਾਂ ਨੂੰ ਵੀ ਮੈਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਅਸੀਂ mission mode ਵਿੱਚ ਚਲੇ ਅਤੇ ਮੈਂ ਵਿਭਾਗਾਂ ਦੇ ਲੋਕਾਂ ਨੂੰ ਵੀ ਕਹਿੰਦਾ ਹਾਂ ਕਿ ਤੁਸੀਂ 100 Blocks ਪੂਰੇ ਦੇਸ਼ ਵਿੱਚੋਂ ਚੋਣ ਕਰੀਏ ਅਤੇ ਉਨ੍ਹਾਂ ਨੂੰ ਵੀ ਸਮਾਂ ਸੀਮਾ ਵਿੱਚ ਤੁਸੀਂ national average ਤੱਕ ਲੈ ਆਈਏ।

 ਹਰ ਵਿਭਾਗ ਇਸ ਪ੍ਰਕਾਰ ਨਾਲ ਕੰਮ ਕਰੇ ਮੈਂ ਨਹੀਂ ਮੰਨਦਾ ਹਾਂ grassroot level ‘ਤੇ ਕਿਤੇ ਕੋਈ ਕੰਮ ਛੁੱਟ ਜਾਏਗਾ। ਸਾਰੇ ਕੰਮ 1-2 ਸਾਲ ਵਿੱਚ ਪੂਰੇ ਹੋਣ ਜਾਣਗੇ। ਦੋਸਤੋਂ ਮੈਂ ਹੁਣ ਤੋਂ ਤੁਹਾਨੂੰ ਕਹਿੰਦਾ ਹਾਂ 2024 ਵਿੱਚ ਅਸੀਂ ਫਿਰ ਅਕਤੂਬਰ-ਨਵੰਬਰ ਵਿੱਚ ਮਿਲਾਂਗੇ, physically  ਮਿਲਾਂਗੇ ਅਤੇ ਅਸੀਂ ਇਸ ਦਾ ਲੇਖਾ-ਜੋਖਾ ਕਰਾਂਗੇ ਅਤੇ ਮੈਂ ਉਸ ਸਮੇਂ ਇੱਥੇ audience ਵਿੱਚ ਬੈਠ ਕੇ ਤੁਹਾਡੇ ਵਿੱਚੋਂ 10 ਲੋਕਾਂ ਦੇ ਸਫ਼ਲਤਾ ਦੀਆਂ ਗੱਲਾਂ ਸੁਣਨਾ ਚਾਹਾਂਗਾ ਅਤੇ ਫਿਰ ਮੈਨੂੰ ਜੋ ਕਹਿਣਾ ਹੈ ਉਹ ਮੈਂ ਅਗਲੇ ਸਾਲ 2024 ਅਕਤੂਬਰ ਜਾਂ ਨਵੰਬਰ ਵਿੱਚ ਤੁਹਾਡੇ ਨਾਲ ਗੱਲ ਕਰਾਂਗਾ। ਤਦ ਤੱਕ ਦੇ ਲਈ ਮੈਂ ਤੁਹਾਡੇ ਕੰਮ ਦੇ ਲਈ ਜ਼ਿਆਦਾ ਤੁਹਾਡਾ ਸਮਾਂ ਨਹੀਂ ਲੈਂਦਾ ਹਾਂ ਕਿਉਂਕਿ ਤੁਹਾਨੂੰ  Block  ਨੂੰ ਜਲਦੀ ਅੱਗ ਵਧਾਉਣਾ ਹੈ, ਤਾਂ ਮੈਂ ਹੁਣ ਤੁਹਾਡਾ ਸਮਾਂ ਨਹੀਂ ਲੈਣਾ ਚਾਹੀਦਾ। ਬਹੁਤ-ਬਹੁਤ ਸ਼ੁਭਕਾਮਨਾਵਾ, ਬਹੁਤ-ਬਹੁਤ ਧੰਨਵਾਦ।

***

ਡੀਐੱਸ/ਆਰਟੀ/ਆਰਕੇ


(Release ID: 1962705) Visitor Counter : 207