ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ੀਅਨ ਗੇਮਸ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਕਾਂਸ਼ੀ ਦਾ ਮੈਡਲ ਜਿੱਤਣ ‘ਤੇ ਐਸ਼ਵਰੀ (Aishwary) ਪ੍ਰਤਾਪ ਤੋਮਰ ਦੀ ਸਰਾਹਨਾ ਕੀਤੀ

Posted On: 25 SEP 2023 2:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਅਨ ਗੇਮਸ 2022 ਵਿੱਚ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸ਼ੀ ਦਾ ਮੈਡਲ ਜਿੱਤਣ ’ਤੇ ਐਸ਼ਵਰੀ (Aishwary) ਪ੍ਰਤਾਪ ਤੋਮਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐਸ਼ਵਰੀ ਪ੍ਰਤਾਪ ਤੋਮਰ ਨੇ ਇਸ ਜ਼ਿਕਰਯੋਗ ਉਪਲਬਧੀ ਨੂੰ ਹਾਸਿਲ ਕਰਨ ਦੇ ਲਈ ਮਜ਼ਬੂਤ ਇੱਛਾ ਸ਼ਕਤੀ ਅਤੇ ਇੱਕ ਨਿਸ਼ਠਾ ਭਾਵਨਾ ਦਾ ਪ੍ਰਦਰਸ਼ਨ ਕੀਤਾ।

ਪ੍ਰਧਾਨ ਮੰਤਰੀ ਨੇ ਪ੍ਰਤੀਯੋਗਿਤਾ ਵਿੱਚ ਚੌਥਾ ਸਥਾਨ ਹਾਸਲ ਕਰਨ ਦੇ ਲਈ ਰੁਦ੍ਰੰਕਸ਼ ਪਾਟਿਲ (Rudrankksh Patil) ਦੇ ਸ਼ਾਨਦਾਰ ਪ੍ਰਦਰਸ਼ਨ ਦਾ ਵੀ ਜ਼ਿਕਰ ਕੀਤਾ।

****

ਡੀਐੱਸ/ਐੱਸਕੇ


(Release ID: 1960707) ਵਿਜ਼ੀਟਰ ਕਾਊਂਟਰ : 104