ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਏਕ ਤਾਰੀਖ ਏਕ ਘੰਟਾ ਏਕ ਸਾਥ


1 ਅਕਤੂਬਰ 2023 ਨੂੰ ਸਵੇਰੇ 10 ਵਜੇ ਨਾਗਰਿਕਾਂ ਦੀ ਅਗਵਾਈ ਵਿੱਚ ਸਵੱਛਤਾ ਦੇ ਲਈ ਇੱਕ ਘੰਟੇ ਦੇ ਸ੍ਰਮਦਾਨ ਦਾ ਰਾਸ਼ਟਰੀ ਸੱਦਾ

Posted On: 24 SEP 2023 1:30PM by PIB Chandigarh

9 ਸਾਲ ਪਹਿਲਾਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2014 ਵਿੱਚ ਸਵੱਛਤਾ ਦੇ ਲਈ ਇੱਕ ਸਪਸ਼ਟ ਸੰਦੇਸ਼ ਦੇ ਕੇ ਸੱਦਾ ਦਿੱਤਾ ਸੀ। ਸਾਰੇ ਖੇਤਰਾਂ ਤੋਂ ਆਉਣ ਵਾਲੇ ਨਾਗਰਿਕਾਂ ਨੇ ਇਸ ਦਾ ਸੁਆਗਤ ਕੀਤਾ ਅਤੇ ਸਰਗਰਮੀ ਦਿਖਾਉਂਦੇ ਹੋਏ ਸਵੱਛ ਭਾਰਤ ਦੇ ਲਈ ਸਵਾਮਿਤਵ ਲੈਣ ਵਿੱਚ ਅਤਿਅਧਿਕ ਉਤਸ਼ਾਹ ਦਿਖਾਇਆ।

ਨਤੀਜੇ ਸਦਕਾ ਸਵੱਛਤਾ ਇੱਕ ਰਾਸ਼ਟਰੀ ਸੁਭਾਅ ਪਰਿਵਰਤਨ ਬਣ ਗਿਆ ਅਤੇ ਹਰ ਕਿਸੀ ਦੀ ਜ਼ੁਬਾਨ ‘ਤੇ ਸਵੱਛ ਭਾਰਤ ਮਿਸ਼ਨ ਇੱਕ ਘਰੇਲੂ ਨਾਮ ਦੀ ਤਰ੍ਹਾਂ ਬਣ ਗਿਆ। ਮਨ ਕੀ ਬਾਤ ਦੇ 105ਵੇਂ ਐਪੀਸੋਡ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਨੇ 1 ਅਕਤੂਬਰ ਨੂੰ ਸਵੇਰੇ 10 ਵਜੇ ਸਾਰੇ ਨਾਗਰਿਕਾਂ ਦੁਆਰਾ ਸਮੂਹਿਕ ਤੌਰ ‘ਤੇ ਸਵੱਛਤਾ ਦੇ ਲਈ 1 ਘੰਟੇ ਦੇ ਸ਼੍ਰਮਦਾਨ ਦੀ ਅਪੀਲ ਕੀਤੀ, ਜੋ ਗਾਂਧੀ ਜਯੰਤੀ ਦੀ ਪੂਰਵ ਸੰਧਿਆ ‘ਤੇ ਹੀ ਬਾਪੂ ਨੂੰ ‘ਸਵੱਛਾਂਜਲੀ’ ਹੋਵੇਗੀ। ਸਵੱਛਤਾ ਹੀ ਸੇਵਾ ਅਭਿਯਾਨ ‘ਤੇ ਆਪਣੇ ਵਿਚਾਰ ਰੱਖਦੇ ਹੋਏ ਉਨ੍ਹਾਂ ਨੇ ਕਿਹਾ, “1 ਅਕਤੂਬਰ ਯਾਨੀ ਐਤਵਾਰ ਨੂੰ ਸਵੇਰੇ 10 ਵਜੇ ਸਵੱਛਤਾ ‘ਤੇ ਇੱਕ ਵੱਡਾ ਪ੍ਰੋਗਰਾਮ ਆਯੋਜਿਤ ਹੋਣ ਜਾ ਰਿਹਾ ਹੈ। ਤੁਸੀਂ ਵੀ ਸਮਾਂ ਕੱਢ ਕੇ ਸਵੱਛਤਾ ਨਾਲ ਜੁੜੇ ਇਸ ਅਭਿਯਾਨ ਵਿੱਚ ਸਹਿਯੋਗ ਕਰੋ। ਤੁਸੀਂ ਵੀ ਆਪਣੀ ਗਲੀ, ਆਸ-ਪੜੋਸ... ਕਿਸੇ ਪਾਰਕ, ਨਦੀ, ਝੀਲ ਜਾਂ ਕਿਸੇ ਹੋਰ ਜਨਤਕ ਸਥਾਨ ‘ਤੇ ਇਸ ਸਵੱਛਤਾ ਅਭਿਯਾਨ ਵਿੱਚ ਸ਼ਾਮਲ ਹੋ ਸਕਦੇ ਹਨ।”

ਆਪਣੇ ਆਸ-ਪੜੋਸ ਤੋਂ ਲੈ ਕੇ ਰੇਲਵੇ ਟ੍ਰੈਕ ਤੱਕ, ਧਾਰਮਿਕ ਥਾਵਾਂ ਤੋਂ ਲੈ ਕੇ ਰਾਜਮਾਰਗਾਂ ਤੱਕ, ਜਨਤਕ ਥਾਵਾਂ ਤੋਂ ਲੈ ਕੇ ਘਰਾਂ ਤੱਕ, ਹੁਣ ਕਚਰਾ ਮੁਕਤ ਭਾਰਤ ਦਾ ਸਮਾਂ ਹੈ। ਹਰ ਸਥਾਨਕ ਸਿਵਿਲ ਐਵੀਏਸ਼ਨ ਅਤੇ ਗ੍ਰਾਮ ਪੰਚਾਇਤ ਸਫਾਈ ਅਭਿਯਾਨ ਦੇ ਲਈ ਜਗ੍ਹਾ ਦੀ ਚੋਣ ਕਰੇਗੀ। ਇਹ ਸਾਰੇ ਸਥਲ ਇੱਕ ਮੈਪ ‘ਤੇ ਉਪਲਬਧ ਹੋਣਗੇ ਜਿਨ੍ਹਾਂ ਨੂੰ ਸਾਰੇ ਨਾਗਰਿਕ ਸਵੱਛਤਾ ਹੀ ਸੇਵਾ- ਸਿਟੀਜ਼ਨ ਪੋਰਟਲ https://swachhatahiseva.com/ ‘ਤੇ ਉਪਲਬਧ ਵਿਕਲਪਾਂ ਦੇ ਮਾਧਿਅਮ ਨਾਲ ਦੇਖ ਅਤੇ ਚੁਣ ਪਾਉਣਗੇ। NGO/RWA ਅਤੇ ਨਿਜੀ ਸੰਗਠਨ ਆਦਿ ਜੋ ਸਫਾਈ ਪ੍ਰੋਗਰਾਮ ਆਯੋਜਿਤ ਕਰਨ ਦੇ ਇਛੁੱਕ ਹੋਣ, ਉਹ ਵੀ ਯੂਐੱਲਬੀ/ਜ਼ਿਲ੍ਹਾ ਪ੍ਰਸ਼ਾਸਨ, ਜੋ ਵੀ ਹੋਣ, ਇਸੇ ਪੋਰਟਲ ‘ਤੇ ਔਨਲਾਈਨ ਆਵੇਦਨ ਕਰ ਪਾਉਣਗੇ। ਅਨੁਮਤੀ ਮਿਲਣ ਦੇ ਬਾਅਦ ਉਹ ਸਾਰੇ ਨਵੇਂ ਇਵੈਂਟ ਕ੍ਰਿਏਟ ਕਰ ਪਾਉਣਗੇ।

ਗਤੀਵਿਧੀ ਦੇ ਸਮਾਪਨ ਦੇ ਬਾਅਦ ਇਵੈਂਦ ਕ੍ਰਿਏਟ ਕਰਨ ਵਾਲੇ ਸੰਗਠਨਾਂ ਨੂੰ ਪ੍ਰੋਗਰਾਮ ਵਿੱਚ ਹੋਈ ਭਾਗੀਦਾਰੀ ਅਤੇ ਉਸ ਦੇ ਮੁੱਖ ਅੰਸ਼ ਆਦਿ ਦਾ ਵੇਰਵਾ ਦੇਣਾ ਹੋਵੇਗਾ। ਸਫਾਈ ਅਭਿਯਾਨ ਸਥਲ ‘ਤੇ ਹੀ ਲੋਕ ਆਪਣੀ ਫੋਟੋ ਕਲਿੱਕ ਕਰਕੇ ਇਸੇ ਪੋਰਟਲ ‘ਤੇ ਅਪਲੋਡ ਕਰ ਸਕਣਗੇ। ਇਸ ਦੇ ਇਲਾਵਾ ਉਨ੍ਹਾਂ ਨੂੰ ਅਧਿਕਾਰਿਕ ਹੈਸ਼ਟੈਗ: #SwachhBharat, #SwachhataHiSeva ਅਤੇ ਹੈਂਡਲਸ @SwachhBharatGov, @swachhbharat ਆਦਿ ਦੇ ਨਾਲ ਸੋਸ਼ਲ ਮੀਡੀਆ ‘ਤੇ ਵੀ ਸਾਂਝਾ ਕਰ ਸਕਣਗੇ। ਸਵੱਛਤਾ ਹੀ ਸੇਵਾ ਪੋਰਟਲ ‘ਤੇ ਨਾਗਰਿਕਾਂ ਅਤੇ ਇਨਫਲਿਊਐਂਸਰਸ ਨੂੰ ਪਖਵਾੜੇ ਨਾਲ ਜੁੜਨ ਅਤੇ ਸਵੱਛਤਾ ਦੂਤ ਬਣਨ ਦਾ ਸੱਦਾ ਦੇਣ ਦਾ ਵੀ ਪ੍ਰਾਵਧਾਨ ਹੈ।

ਸਵੱਛ ਭਾਰਤ ਮਿਸ਼ਨ ਦੇ 9 ਸਾਲ ਦੇ ਜਸ਼ਨ ਵਿੱਚ 15 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛਤਾ ਪਖਵਾੜਾ-ਸਵੱਛਤਾ ਹੀ ਸੇਵਾ 2023 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪਖਵਾੜੇ ਵਿੱਚ ਪੁਰਾਣੀ ਇਮਾਰਤਾਂ ਦੀ ਮੁਰੰਮਤ ਤੋਂ ਲੈ ਕੇ ਜਲ ਸੰਸਥਾਵਾਂ ਦੀ ਸਫਾਈ, ਘਾਟਾਂ ਦੀ ਸਫਾਈ ਤੋਂ ਲੈ ਕੇ ਦੀਵਾਰਾਂ ਨੂੰ ਰੰਗਣ, ਨੁਕੱੜ ਨਾਟਕਾਂ ਤੋਂ ਲੈ ਕੇ ਰੰਗਲੀ ਪ੍ਰਤਿਯੋਗਿਤਾਵਾਂ ਜਿਹੇ ਸਾਰੇ ਕੰਮ ਹੋ ਰਹੇ ਹਨ। ਪਖਵਾੜੇ ਦੇ ਉਦਘਾਟਨ ਤੋਂ ਲੈ ਕੇ ਹੁਣ ਤੱਕ ਸਵੱਛਤਾ ਹੀ ਸੇਵਾ ਅਭਿਯਾਨ ਨਾਲ 5 ਕਰੋੜ ਤੋਂ ਵੀ ਅਧਿਕ ਨਾਗਰਿਕ ਜੁੜ ਚੁੱਕੇ ਹਨ।

***********

ਆਰਕੇਜੇ/ਐੱਮ



(Release ID: 1960370) Visitor Counter : 110