ਸੱਭਿਆਚਾਰ ਮੰਤਰਾਲਾ

“ਮੇਰੀ ਮਾਟੀ ਮੇਰਾ ਦੇਸ਼” ਅਭਿਯਾਨ ਦੇ ਪਹਿਲੇ ਪੜਾਅ ਵਿੱਚ ਵਿਆਪਕ ਜਨਭਾਗੀਦਾਰੀ ਦੇਖਣ ਨੂੰ ਮਿਲੀ


36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੁਤੰਤਰਤਾ ਸੈਨਾਨੀਆਂ ਅਤੇ ਸੁਰੱਖਿਆ ਬਲਾਂ ਨੂੰ 2.33 ਲੱਖ ਤੋਂ ਅਧਿਕ ਸ਼ਿਲਾਫਲਕਮਸ (Shilaphalakams) ਸਮਰਪਿਤ ਕੀਤੇ ਗਏ

4 ਕਰੋੜ ਪੰਚ ਪ੍ਰਣ ਸੰਕਲਪ; 2 ਲੱਖ ਤੋਂ ਵੱਧ ਬਹਾਦਰਾਂ ਲਈ ਸਨਮਾਨ ਪ੍ਰੋਗਰਾਮ; 2.63 ਲੱਖ ਅੰਮ੍ਰਿਤ ਵਾਟਿਕਾਵਾਂ ਬਣਾਈਆਂ ਗਈਆਂ

ਦੇਸ਼ ਦੇ ਹਰ ਘਰ ਤੱਕ ਪਹੁੰਚਣ ਦੇ ਉਦੇਸ਼ ਨਾਲ ਦੂਸਰੇ ਪੜਾਅ ਵਿੱਚ ਪ੍ਰਵੇਸ਼ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ

Posted On: 15 SEP 2023 11:32AM by PIB Chandigarh

ਦੇਸ਼  ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਕਰਨ ਵਾਲੇ ‘ਵੀਰਾਂ’ ਨੂੰ ਸ਼ਰਧਾਂਜਲੀ ਦੇਣ ਲਈ 9 ਅਗਸਤ 2023 ਨੂੰ ਇੱਕ ਰਾਸ਼ਟਰਵਿਆਪੀ ਅਭਿਯਾਨ “ਮੇਰੀ ਮਾਟੀ ਮੇਰਾ ਦੇਸ਼” ਸ਼ੁਰੂ ਕੀਤਾ ਗਿਆ। ਇਹ ਅਭਿਯਾਨ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਸਮਾਪਤੀ ਪ੍ਰੋਗਰਾਮ ਹੈ, ਜੋ 12 ਮਾਰਚ 2021 ਨੂੰ ਸ਼ੁਰੂ ਹੋਇਆ ਅਤੇ ਪੂਰੇ ਭਾਰਤ ਵਿੱਚ 2 ਲੱਖ ਤੋਂ ਵੱਧ ਪ੍ਰੋਗਰਾਮਾਂ ਵਿੱਚ ਵਿਆਪਕ ਜਨਭਾਗੀਦਾਰੀ ਦੇਖਣ ਨੂੰ ਮਿਲੀ।

 

ਇਸ ਅਭਿਯਾਨ ਵਿੱਚ ਸੁਤੰਤਰਤਾ ਸੈਨਾਨੀਆਂ ਅਤੇ ਸੁਰੱਖਿਆ ਬਲਾਂ ਨੂੰ ਸਮਰਪਿਤ ਸ਼ਿਲਾਫਲਕਮਸ (Shilaphalakams) ਦੀ ਸਥਾਪਨਾ ਜਿਹੇ ਪ੍ਰੋਗਰਾਮਾਂ ਦੇ ਨਾਲ-ਨਾਲ ਪੰਚ ਪ੍ਰਣ ਸੰਕਲਪ, ਵਸੁਧਾ ਵੰਦਨ, ਵੀਰੋਂ ਕਾ ਵੰਦਨ ਪਹਿਲ ਦੇ ਜ਼ਰੀਏ ਸਾਡੇ ਬਹਾਦਰਾਂ ਦੇ ਵੀਰਤਾਪੂਰਣ ਬਲੀਦਾਨਾਂ ਦਾ ਸਨਮਾਨ ਕੀਤਾ ਗਿਆ।

ਮੇਰੀ ਮਾਟੀ ਮੇਰਾ ਦੇਸ਼ ਅਭਿਯਾਨ ਦਾ ਪਹਿਲਾ ਪੜਾਅ ਵਿਆਪਕ ਪਹੁੰਚ ਅਤੇ ਵੱਡੀ ਸੰਖਿਆ ਵਿੱਚ ਜਨਭਾਗੀਦਾਰੀ ਦੇ ਨਾਲ ਬੇਮਿਸਾਲ ਤੌਰ ‘ਤੇ ਸਫ਼ਲ ਸਾਬਿਤ ਹੋਇਆ ਹੈ। ਹੁਣ ਤੱਕ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2.33 ਲੱਖ ਤੋਂ ਵੱਧ ਸ਼ਿਲਾਫਲਕਮਸ (Shilaphalakams) ਬਣਾਏ ਜਾ ਚੁਕੇ ਹਨ। ਹੁਣ ਤੱਕ ਲਗਭਗ 4 ਕਰੋੜ ਪੰਚ ਪ੍ਰਣ ਸੰਕਲਪ ਵਾਲੀਆਂ ਸੈਲਫੀਆਂ ਵੈੱਬਸਾਈਟ ‘ਤੇ ਅਪਲੋਡ ਕੀਤੀਆਂ ਜਾ ਚੁਕੀਆਂ ਹਨ। ਦੇਸ਼ ਭਰ ਵਿੱਚ ਵੀਰਾਂ ਦੇ ਲਈ 2 ਲੱਖ ਤੋਂ ਵੱਧ ਸਨਮਾਨ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਵਸੁਧਾ ਵੰਦਨ ਥੀਮ ਦੇ ਤਹਿਤ, 2.36 ਕਰੋੜ ਤੋਂ ਵੱਧ ਸਵਦੇਸ਼ੀ ਪੌਦੇ ਲਗਾਏ ਗਏ ਹਨ ਅਤੇ 2.63 ਲੱਖ ਅੰਮ੍ਰਿਤ ਵਾਟਿਕਾਵਾਂ ਬਣਾਈਆਂ ਗਈਆਂ ਹਨ।

ਹੁਣ ਇਹ ਅਭਿਯਾਨ ਦੇਸ਼ ਭਰ ਵਿੱਚ ਅੰਮ੍ਰਿਤ ਕਲਸ਼ ਯਾਤਰਾਵਾਂ ਦੀ ਯੋਜਨਾ ਦੇ ਨਾਲ ਆਪਣੇ ਦੂਸਰੇ ਪੜਾਅ ਵਿੱਚ ਪ੍ਰਵੇਸ਼ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਆਲ ਇੰਡੀਆ ਆਊਟਰੀਚ ਕੈਂਪੇਨ ਦੇ ਰੂਪ ਵਿੱਚ, ਇਸ ਦਾ ਉਦੇਸ਼ ਦੇਸ਼ ਦੇ ਹਰ ਘਰ ਤੱਕ ਪਹੁੰਚਣਾ ਹੈ। ਭਾਰਤ ਦੇ ਗ੍ਰਾਮੀਣ ਖੇਤਰਾਂ ਦੇ 6 ਲੱਖ ਤੋਂ ਵੱਧ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੇ ਵਾਰਡਾਂ ਤੋਂ ਮਿੱਟੀ ਅਤੇ ਚਾਵਲ ਦੇ ਦਾਣੇ ਇਕੱਠੇ ਕੀਤੇ ਜਾ ਰਹੇ ਹਨ। ਗ੍ਰਾਮੀਣ ਖੇਤਰਾਂ ਵਿੱਚ ਇਸੇ ਬਲਾਕ ਪੱਧਰ ‘ਤੇ ਮਿਕਸ ਕਰਕੇ ਬਲਾਕ ਪੱਧਰੀ ਕਲਸ਼ ਬਣਾਇਆ ਜਾਵੇਗਾ। ਰਾਜ ਦੀ ਰਾਜਧਾਨੀ ਤੋਂ ਰਸਮੀ ਤੌਰ ‘ਤੇ ਵਿਦਾ ਕੀਤੇ ਜਾਣ ਤੋਂ ਬਾਅਦ ਇਹ ਕਲਸ਼ ਰਾਸ਼ਟਰੀ ਪ੍ਰੋਗਰਾਮ ਦੇ ਲਈ ਦਿੱਲੀ ਪਹੁੰਚਣਗੇ। ਸ਼ਹਿਰੀ ਖੇਤਰਾਂ ਵਿੱਚ, ਮਿੱਟੀ ਨੂੰ ਵਾਰਡਾਂ ਤੋਂ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਰਾਜ ਦੀ ਰਾਜਧਾਨੀ ਦੇ ਜ਼ਰੀਏ ਦਿੱਲੀ ਵਿੱਚ ਮਿਕਸ ਅਤੇ ਟ੍ਰਾਂਸਪੋਟੇਸ਼ਨ ਲਈ ਵੱਡੀਆਂ ਸ਼ਹਿਰੀ ਸ਼ਥਾਨਕ ਸੰਸਥਾਵਾਂ ਵਿੱਚ ਲਿਜਾਇਆ ਜਾ ਰਿਹਾ ਹੈ। ਉਮੀਦ ਹੈ ਕਿ ਅੰਤਿਮ ਪ੍ਰੋਗਰਾਮ ਦੇ ਲਈ ਅਕਤੂਬਰ ਦੇ ਅੰਤ ਤੱਕ 8500 ਤੋਂ ਵੱਧ ਕਲਸ਼ ਦਿੱਲੀ ਪਹੁੰਚਣਗੇ। ਭਾਰਤ ਦੇ ਸਾਰੇ ਕੋਨਿਆਂ ਤੋਂ ਇਕੱਠੀ ਕੀਤੀ ਗਈ ਮਿੱਟੀ ਨੂੰ ਅੰਮ੍ਰਿਤ ਵਾਟਿਕਾ ਅਤੇ ਅੰਮ੍ਰਿਤ ਸਮਾਰਕ ਵਿੱਚ ਰੱਖਿਆ ਜਾਵੇਗਾ, ਜਿਸ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਏ ਜਾਣ ਦੀ ਵਿਰਾਸਤ ਤਿਆਰ ਹੋਵੇਗੀ।

 

ਮੇਰੀ ਮਾਟੀ ਮੇਰਾ ਦੇਸ਼ ਅਭਿਯਾਨ ਦੀਆਂ ਤਸਵੀਰਾਂ ਨੂੰ ਹੇਠ ਲਿਖੇ ਲਿੰਕ ‘ਤੇ ਦੇਖਿਆ ਜਾ ਸਕਦਾ ਹੈ:

https://drive.google.com/drive/folders/1ZbRRp1YP893V6LBfibaQJeoK3vBOLoc9?usp=drive_link

*****

ਬੀਵਾਈ/ਐੱਸਕੇ   



(Release ID: 1957850) Visitor Counter : 77