ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

“ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੀ ਪਰਿਭਾਸ਼ਾ, ਰੂਪਰੇਖਾ ਅਤੇ ਸਿਧਾਂਤਾਂ ‘ਤੇ ਇਤਿਹਾਸਿਕ ਆਲਮੀ ਸਹਿਮਤੀ ਹਾਸਲ ਕੀਤੀ ਗਈ” : ਰਾਜੀਵ ਚੰਦਰਸ਼ੇਖਰ


“ਡੀਪੀਆਈ ਸਮਾਵੇਸ਼ਨ ਲਈ ਇੱਕ ਸ਼ਕਤੀਸ਼ਾਲੀ ਤੰਤਰ ਹੈ, ਵਿਸ਼ੇਸ਼ ਤੌਰ ‘ਤੇ ਗਲੋਬਲ ਸਾਊਥ ਦੇ ਦੇਸ਼ਾਂ ਲਈ : ਰਾਜੀਵ ਚੰਦਰਸ਼ੇਖਰ”

Posted On: 05 SEP 2023 3:10PM by PIB Chandigarh

ਜੋ ਦੇਸ਼ ਪਿਛੜ ਗਏ ਹਨ ਉਹ ਇਸ ਆਮ ਸਹਿਮਤੀ ਨੂੰ ਡੀਪੀਆਈ ਵਿੱਚ ਭਾਰਤ ਦੀ ਅਗਵਾਈ ਦੀ ਪਾਲਨ ਕਰਨ ਦੇ ਇੱਕ ਤਰੀਕੇ ਦੇ ਰੂਪ ਵਿੱਚ ਦੇਖਦੇ ਹਨ” : ਰਾਜੀਵ ਚੰਦਰਸ਼ੇਖਰ

ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਅਤੇ ਇਲੈਕਟ੍ਰੋਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਅਗਸਤ ਵਿੱਚ ਆਯੋਜਿਤ ਡਿਜੀਟਲ ਅਰਥਵਿਵਸਥਾ ਮੰਤਰੀਆਂ ਦੀ ਮੀਟਿੰਗ ਦੇ ਮਹੱਤਵਪੂਰਨ ਨਤੀਜਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾਂ ਪਾਇਆ ਕਿ ਕਿਵੇਂ ਇੱਕ ਇਤਿਹਾਸਕ ਕਦਮ ਵਿੱਚ, ਭਾਰਤ ਦੀ ਪ੍ਰਧਾਨਗੀ ਵਿੱਚ, ਜੀ20 ਡਿਜੀਟਲ ਅਰਥਵਿਵਸਥਾ ਮੰਤਰੀ ਭਵਿੱਖ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਨੂੰ ਪ੍ਰਭਾਵੀ ਢੰਗ ਨਾਲ ਅਕਾਰ ਦੇਣ ਦੇ ਬਾਰੇ ਇੱਕ ਬੇਮਿਸਾਲ ਸਹਿਮਤੀ ‘ਤੇ ਪਹੁੰਚੇ।

 

ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਰਾਸ਼ਟਰਾਂ ਦਰਮਿਆਨ ਆਮ ਸਹਿਮਤੀ ਮੌਟੇ ਤੌਰ ‘ਤੇ ਤਿੰਨ ਪ੍ਰਮੁੱਖ ਖੇਤਰਾਂ- ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਸਾਇਬਰ ਸਕਿਓਰਿਟੀ ਅਤੇ ਡਿਜੀਟਲ ਸਕਿੱਲਜ਼ –‘ਤੇ ਕੇਂਦ੍ਰਿਤ ਹੈ।

 

“ਡੀਪੀਆਈ, ਪਹਿਲੀ ਵਾਰ, ਇੱਕ ਆਲਮੀ ਸਹਿਮਤੀ ‘ਤੇ ਪਹੁੰਚੇ ਕਿ ਉਨ੍ਹਾਂ ਦੀ ਪਰਿਭਾਸ਼ਾ, ਰੂਪਰੇਖਾ ਅਤੇ ਸਿਧਾਂਤ ਕੀ ਹੋਣੇ ਚਾਹੀਦੇ ਹਨ। ਇਹ ਇੱਕ ਰੋਮਾਂਚਕ ਗੱਲਬਾਤ ਹੈ ਜਿਸ ਨੇ ਜੀ20 ਦੇ ਸੰਦਰਭ ਵਿੱਚ ਗਤੀ ਫੜੀ ਹੈ। ਭਾਰਤ ਹੁਣ ਇੱਕ ਅਧਿਐਨ ਦਾ ਮਾਮਲਾ ਹੈ, ਇੱਕ ਅਜਿਹੇ ਰਾਸ਼ਟਰ ਦੇ ਰੂਪ ਵਿੱਚ ਜਿਸ ਨੇ ਤਰੱਕੀ ਅਤੇ ਵਿਕਾਸ ਲਈ ਤਕਨੀਕੀ ਉਪਕਰਣਾਂ ਨੂੰ ਨਿਯੋਜਿਤ ਅਤੇ ਤੈਨਾਤ ਕੀਤਾ ਹੈ, ਜੋ ਦੇਸ਼ ਪਿਛੜ ਗਏ ਹਨ, ਉਹ ਇਸ ਨੂੰ ਡੀਪੀਆਈ, ਇੱਕ ਓਪਨ-ਸੋਰਸ ਡਿਜੀਟਲ ਇਨਫ੍ਰਾਸਟ੍ਰਕਚਰ ਦੁਆਰਾ ਭਾਰਤ ਦੀ ਅਗਵਾਈ ਦੀ ਪਾਲਨਾ ਕਰਨ ਅਤੇ ਇਸ ਦਾ ਉਪਯੋਗ ਕਰਕੇ ਉਹੀ ਪ੍ਰਭਾਵ ਪੈਦਾ ਕਰਨ ਦੇ ਤਰੀਕੇ ਦੇ ਰੂਪ ਵਿੱਚ ਦੇਖਦੇ ਹਨ ਜੋ ਭਾਰਤ ਦੇ ਕੋਲ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਜੀ20 ਵਾਰਤਾਲਾਪਾਂ ਦੇ ਜ਼ਰੀਏ, ਅਸੀਂ ਇਹ ਵੀ ਸਮਝਿਆ ਹੈ ਕਿ ਕਿਵੇਂ ਡੀਪੀਆਈ ਸਮਾਵੇਸ਼ਨ, ਵਿਸ਼ੇਸ਼ ਤੌਰ ‘ਤੇ ਆਲਮੀ ਦੱਖਣੀ ਦੇਸ਼ਾਂ ਦੇ ਲਈ ਇੱਕ ਸ਼ਕਤੀਸ਼ਾਲੀ ਤੰਤਰ ਹੈ।

 

ਭਾਰਤ ਨੇ ਆਰਮੇਨਿਯਾ, ਸਿਏਰਾ ਲਿਯੋਨ, ਸੂਰੀਨਾਮ, ਐਂਟੀਗੁਆ, ਬਾਰਬਾਡੋਸ, ਤ੍ਰਿਨਿਦਾਦ ਅਤੇ ਟੋਬੈਗਾ, ਪਾਪੁਆ ਨਿਊ ਗਿਨੀ ਅਤੇ ਮਾਰੀਸ਼ੀਅਸ ਜਿਹੇ ਦੇਸ਼ਾਂ ਦੇ ਨਾਲ ਅੱਠ ਸਮਝੌਤੇ ਪੱਤਰਾਂ (ਐੱਮਓਯੂਜ਼) ‘ਤੇ ਹਸਤਾਖਰ ਕੀਤੇ ਹਨ, ਜੋ ਉਨ੍ਹਾਂ ਨੂੰ ਬਿਨਾ ਕਿਸੇ ਲਾਗਤ ਦੇ ਅਤੇ ਸਰੋਤ ਤੱਕ ਖੁੱਲ੍ਹੀ ਪਹੁੰਚ ਦੇ ਨਾਲ ਇੰਡੀਆ ਸਟੈਕ ਅਤੇ ਡੀਪੀਆਈ ਦੀ ਪੇਸ਼ਕਸ਼ ਕਰਦੇ ਹਨ। ਇਨ੍ਹਾਂ ਦੇਸ਼ਾਂ ਦੇ ਕੋਲ ਹੁਣ ਆਪਣੀਆਂ ਸੀਮਾਵਾਂ ਦੇ ਅੰਦਰ ਇਨ੍ਹਾਂ ਸੰਸਾਧਨਾਂ ਨੂੰ ਅਪਣਾਉਣ ਅਤੇ ਉਪਯੋਗ ਕਰਨ ਦਾ ਮੌਕਾ ਹੈ, ਜਿਸ ਨਾਲ ਉਹ ਆਪਣੇ ਯੂਨੀਕ ਇਨੋਵੇਸ਼ਨ ਈਕੋਸਿਸਟਮ ਨੂੰ ਹੋਰ ਵਿਕਸਿਤ ਕਰ ਸਕਦੇ ਹਨ।

 

ਡੀਪੀਆਈ ਤੋਂ ਇਲਾਵਾ, ਮੰਤਰੀ ਨੇ ਦੱਸਿਆ ਕਿ ਕਿਵੇਂ ਦੇਸ਼ਾਂ ਨੇ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਸਾਇਬਰ ਸਕਿਓਰਿਟੀ ਨੂੰ ਪਹਿਲ ਦਿੱਤੀ ਹੈ। ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ, “ਸਾਇਬਰ ਸਕਿਓਰਿਟੀ ‘ਤੇ, ਜੀ20 ਡਿਜੀਟਲ ਅਰਥਵਿਵਸਥਾ ਮੰਤਰੀਆਂ ਨੇ ਵਿਆਪਕ ਚਰਚਾ ਕੀਤੀ ਹੈ ਕਿ ਕਾਰੋਬਾਰਾਂ ਲਈ ਸੁਰੱਖਿਆ ਕਿਉਂ ਮਹੱਤਵਪੂਰਨ ਹੈ। ਸਾਇਬਰ ਸਕਿਓਰਿਟੀ ਦੁਨੀਆ ਦੇ ਸਾਰੇ ਦੇਸ਼ਾਂ ਲਈ ਇੱਕ ਮਹੱਤਵਪੂਰਨ ਮੁੱਦਾ ਹੈ ਕਿਉਂਕਿ ਡਿਜੀਟਲ ਅਰਥਵਿਵਸਥਾ ਆਰਥਿਕ ਤਰੱਕੀ ਅਤੇ ਆਲਮੀ ਅਰਥਵਿਵਸਥਾ ਦਾ ਇੱਕ ਵੱਡਾ ਕੰਪੋਨੈਂਟ ਬਣਦੀ ਜਾ ਰਹੀ ਹੈ।

 

ਸਰਵ-ਸਹਿਮਤੀ ਦਾ ਤੀਸਰਾ ਬਿੰਦੂ ਡਿਜੀਟਲ ਕੌਸ਼ਲ ਸੀ। ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੀ ਡਿਜੀਟਲ ਦੁਨੀਆ ਵਿੱਚ, ਰਾਸ਼ਟਰਾਂ ਲਈ ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਨੌਜਵਾਨਾਂ ਦੇ ਦਰਮਿਆਨ ਡਿਜੀਟਲ ਕੌਸ਼ਲ ਸਿਖਾਇਆ ਅਤੇ ਪੋਸ਼ਿਤ ਕੀਤਾ ਜਾਵੇ।

 

ਸ਼੍ਰੀ ਰਾਜੀਵ ਚੰਦਰ ਸ਼ੇਖਰ ਨੇ ਕਿਹਾ, “ਕੋਵਿਡ ਤੋਂ ਬਾਅਦ ਦੀ ਡਿਜੀਟਲ ਦੁਨੀਆ ਵਿੱਚ ਡਿਜੀਟਲ ਕੌਸ਼ਲ ਦੀ ਤੇਜ਼ੀ ਨਾਲ ਜ਼ਰੂਰਤ ਹੈ। ਭਾਰਤ ਦੀਆਂ ਪ੍ਰਤਿਭਾਵਾਂ ਸਾਡੇ ਨੌਜਵਾਨਾਂ ਲਈ ਡਿਜੀਟਲ ਕੌਸ਼ਲ ਬਣਾਉਣ ‘ਤੇ ਕੇਂਦ੍ਰਿਤ ਹਨ। ਕਈ ਦੇਸ਼ ਆਉਣ ਵਾਲੀਆਂ ਤਕਨੀਕੀ ਚੁਣੌਤੀਆਂ ਨਾਲ ਨਜਿੱਠਣ ਲਈ ਡਿਜੀਟਲ, ਭਵਿੱਖ ਦੇ ਲਈ ਤਿਆਰ ਕੌਸ਼ਲ ਪ੍ਰਤਿਭਾ ਤਿਆਰ ਕਰਨ ਲਈ ਇੱਕ-ਦੂਸਰੇ ਦੇ ਨਾਲ ਅਤੇ ਭਾਰਤ ਦੇ ਨਾਲ ਸਾਂਝੇਦਾਰੀ ਕਰਨ ਵਿੱਚ ਦਿਲਚਸਪੀ ਰੱਖਦੇ ਹਨ।”

***

ਡੀਕੇ/ਡੀਕੇ  


(Release ID: 1955216) Visitor Counter : 157