ਪ੍ਰਧਾਨ ਮੰਤਰੀ ਦਫਤਰ

ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਹੋਣ ਨਾਲ ਸਾਡੀਆਂ ਭੈਣਾਂ ਦਾ ਜੀਵਨ ਹੋਰ ਅਸਾਨ ਹੋਵੇਗਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਨੇ ਸਾਰੇ ਐੱਲਪੀਜੀ ਉਪਭੋਗਤਾਵਾਂ (all LPG consumers) ਦੇ ਲਈ ਐੱਲਪੀਜੀ ਸਿਲੰਡਰ ਦੀ ਕੀਮਤ 200 ਰੁਪਏ ਪ੍ਰਤੀ ਸਿਲੰਡਰ ਘੱਟ ਕਰਨ ਦਾ ਸਾਹਸੀ ਕਦਮ ਉਠਾਇਆ

Posted On: 29 AUG 2023 6:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਐੱਲਪੀਜੀ ਉਪਭੋਗਤਾਵਾਂ (all LPG consumers) ਯਾਨੀ 33 ਕਰੋੜ ਗੈਸ ਕਨੈਕਸ਼ਨਾਂ ਦੇ ਲਈ ਐੱਲਪੀਜੀ ਸਿਲੰਡਰ ਦੀ ਕੀਮਤ 200 ਰੁਪਏ ਪ੍ਰਤੀ ਸਿਲੰਡਰ ਘੱਟ ਕਰਨ ਦਾ ਨਿਰਣਾ ਲਿਆ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ਰਕਸ਼ਾ ਬੰਧਨ (Raksha Bandhan-ਰੱਖੜੀ) ਦਾ ਪੁਰਬ ਸਾਡੇ ਪਰਿਵਾਰ ਵਿੱਚ ਖੁਸ਼ੀਆਂ ਵਧਾਉਣ ਦਾ ਦਿਨ ਹੁੰਦਾ ਹੈ।

 

ਪੀਐੱਮ ਉੱਜਵਲਾ ਯੋਜਨਾ (PM Ujjwala Yojana) ਦੇ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ 200 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਮਿਲਦੀ ਰਹੇਗੀ।

 

ਸਰਕਾਰ ਨੇ 75 ਲੱਖ ਅਤਿਰਿਕਤ ਪੀਐੱਮ ਉੱਜਵਲਾ ਕਨੈਕਸ਼ਨਾਂ (PM Ujjwala connections) ਨੂੰ ਭੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਪੀਐੱਮ ਉੱਜਵਲਾ ਯੋਜਨਾ (ਪੀਐੱਮਯੂਵਾਈ-PMUY) ਲਾਭਾਰਥੀਆਂ ਦੀ ਕੁੱਲ ਸੰਖਿਆ 10.35 ਕਰੋੜ ਹੋ ਜਾਵੇਗੀ।

 

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਦੇ ਐਕਸ ਥ੍ਰੈੱਡਸ (X threads) ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 “ਰਕਸ਼ਾ ਬੰਧਨ (Raksha Bandhan-ਰੱਖੜੀ) ਦਾ ਪੁਰਬ ਆਪਣੇ ਪਰਿਵਾਰ ਵਿੱਚ ਖੁਸ਼ੀਆਂ ਵਧਾਉਣ ਦਾ ਦਿਨ ਹੁੰਦਾ ਹੈ। ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਹੋਣ ਨਾਲ ਮੇਰੇ ਪਰਿਵਾਰ ਦੀਆਂ ਭੈਣਾਂ ਦੀ ਸਹੂਲਤ ਵਧੇਗੀ ਅਤੇ ਉਨ੍ਹਾਂ ਦਾ ਜੀਵਨ ਹੋਰ ਅਸਾਨ ਹੋਵੇਗਾ। ਮੇਰੀ ਹਰ ਭੈਣ ਖੁਸ਼ ਰਹੇ, ਸਵਸਥ (ਤੰਦਰੁਸਤ) ਰਹੇ, ਸੁਖੀ ਰਹੇ, ਈਸ਼ਵਰ ਤੋਂ ਇਹੀ ਕਾਮਨਾ ਹੈ।”

 

ਵਿਸਤ੍ਰਿਤ ਵੇਰਵਾ ਇੱਥੇ ਦੇਖਿਆ ਜਾ ਸਕਦਾ ਹੈ:

https://pib.gov.in/PressReleasePage.aspx?PRID=1953241

*******

ਡੀਐੱਸ/ਐੱਸਟੀ         



(Release ID: 1953463) Visitor Counter : 77