ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਿਸ਼ਨ ਨੈੱਟ ਜ਼ੀਰੋ (Mission Net Zero) ਵਿੱਚ ਪ੍ਰਗਤੀ ਦੀ ਸ਼ਲਾਘਾ ਕੀਤੀ ਕਿਉਂਕਿ ਪਿਛਲੇ 9 ਵਰ੍ਹਿਆਂ ਵਿੱਚ ਸੌਰ ਸਮਰੱਥਾ 54 ਗੁਣਾ ਵਧੀ

Posted On: 29 AUG 2023 8:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਸ਼ਨ ਨੈੱਟ ਜ਼ੀਰੋ (Mission Net Zero ਦੀ ਦਿਸ਼ਾ ਵਿੱਚ ਉਠਾਏ ਗਏ ਵਿਭਿੰਨ ਕਦਮਾਂ ਦੀ ਸ਼ਲਾਘਾ ਕੀਤੀ ਹੈ।

 

ਰੇਲਵੇ ਨੇ ਐਕਸ (X) ‘ਤੇ ਪੋਸਟ ਕੀਤਾ ਸੀ ਕਿ ਪਿਛਲੇ 9 ਵਰ੍ਹਿਆਂ ਵਿੱਚ ਸੌਰ ਸਮਰੱਥਾ 54 ਗੁਣਾ ਵਧ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮਾਰਚ 2014 ਤੱਕ ਸ਼ੁਰੂ ਕੀਤੀ ਗਈ ਸੌਰ ਊਰਜਾ ਸਮਰੱਥਾ 3.68 ਮੈਗਾਵਾਟ ਸੀ, ਜਦਕਿ 2014-23 ਦੇ ਦੌਰਾਨ 200.31 ਮੈਗਾਵਾਟ ਦੀ ਸੌਰ ਊਰਜਾ ਸਮਰੱਥਾ ਦੀ ਸ਼ੁਰੂਆਤ ਕੀਤੀ ਗਈ।

 

ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ:

“ਇਹ ਹਰਿਤ ਭਵਿੱਖ (greener future) ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਦੀ ਦਿਸ਼ਾ ਵਿੱਚ ਸ਼ਲਾਘਾਯੋਗ ਪ੍ਰਗਤੀ ਨੂੰ ਦਰਸਾਉਂਦਾ ਹੈ। ਕੇਵਲ 9 ਵਰ੍ਹਿਆਂ ਵਿੱਚ, ਅਸੀਂ ਮਿਸ਼ਨ ਨੈੱਟ ਜ਼ੀਰੋ (#MissionNetZero) ਕਾਰਬਨ ਉਤਸਰਜਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਗਤੀ ਕਰਦੇ ਹੋਏ ਆਪਣੀ ਸਮਰੱਥਾ ਵਿੱਚ ਵਰਣਨਯੋਗ ਵਾਧਾ ਕੀਤਾ ਹੈ। ਆਓ ਅਸੀਂ ਭਾਰਤ ਦੇ ਲਈ ਇੱਕ ਉਜਵਲ ਅਤੇ ਟਿਕਾਊ ਭਵਿੱਖ ਨੂੰ ਸੁਨਿਸ਼ਚਿਤ ਕਰਦੇ ਹੋਏ ਇਸ ਯਾਤਰਾ ਨੂੰ ਜਾਰੀ ਰੱਖੀਏ।”


 

***

ਡੀਐੱਸ/ਐੱਸਟੀ   



(Release ID: 1953461) Visitor Counter : 82